'ਹਰਦੀਪ ਸਿੰਘ ਮਾਨ' ਬਾਰੇ ਸੰਖੇਪ ਜਾਣਕਾਰੀ
'ਹਰਦੀਪ ਮਾਨ ਜਮਸ਼ੇਰ ਅਸਟਰੀਆ'
ਵੈੱਬਸਾਈਟ AnmolUni ਫੌਂਟ ਵਿੱਚ ਹੈ। ਫੋਟੋ ਫ਼ਰਕ
Awaaz Austria Di
"Smart" Radio
ਨਵਜੋਤ ਜੋਤ ਵਲੋਂ ਹਰਦੀਪ ਮਾਨ ਨਾਲ ਵਿਸਥਾਰ ਪੂਰਵਕ ਗੱਲਬਾਤ - 25.11.2018
ਬਰਤਾਨਿਆ ਦੇ ਸਿੱਖ ਹਰ ਸਾਲ ਕਰਦੇ ਨੇ 935 ਕਰੋੜ ਰੁਪਏ ਦਾਨ ਕਰਦੇ ਹਨ ।
ਕਿਸੇ ਬੇਗਾਨੇ ਦੇਸ਼ ਵਿੱਚ ਭੂਚਾਲ ਆ ਜਾਵੇ ਤਾਂ ਪੰਜਾਬੀ ਤਿੰਨ ਮਿੰਟ ਵਿੱਚ 10000 ਹਜ਼ਾਰ ਡਾਲਰ ਇੱਕਠਾ ਕਰ ਲੈਂਦੇ ਹਨ।
ਪਰ ਮਾਂ ਬੋਲੀ ਪੰਜਾਬੀ ਲਈ ਅੱਜ ਤੱਕ ਕਿਸੇ ਨੇ ਇੱਕ ਧੇਲਾ ਵੀ ਇੱਕਠਾ ਨਹੀਂ ਕੀਤਾ।
ਪੰਜਾਬੀ ਕੌਮ ਵਿੱਚ “ਸਰਬੱਤ ਦਾ ਭਲਾ” ਹੇਠ ਬਹੁਤ ਸੰਸਥਾਵਾਂ ਹਨ, ਪਰ “ਗੁਰਮੁਖੀ ਦਾ ਭਲਾ” ਲਈ ਕੋਈ ਸੰਸਥਾ ਨਹੀਂ – ਹਰਦੀਪ ਮਾਨ ਆਸਟਰੀਆ
ਇਸ 25 ਮਿੰਟ ਦੇ ਪ੍ਰੋਗਰਾਮ ਦੌਰਾਨ ਸ. ਸਰਦੂਲ ਮਰਵਾਹਾ ਜੀ ਨੇ ਹਰਦੀਪ ਸਿੰਘ ਮਾਨ, ਵਿਆਨਾ, ਆਸਟਰੀਆ ਨਾਲ
ਪੰਜਾਬੀ ਯੂਨੀਕੋਡ, ਕੀਬੋਰਡ, ਸਮਾਰਟ ਫ਼ੋਨ ਐਪ ਅਤੇ ਲਿਖਣ ਬਾਰੇ ਵਿਚਾਰ-ਵਿਟਾਦਰਾਂ ਕੀਤਾ।
ਇਹ ਪ੍ਰੋਗਰਾਮ 20.06.2018 ਨੂੰ ਰਿਕਾਰਡ ਕੀਤਾ ਗਿਆ ਅਤੇ 21.07.2018 ਨੂੰ "ਸਿੱਖ ਚੈਨਲ" ਤੇ ਪ੍ਰਸਾਰਣ ਕੀਤਾ ਗਿਆ।
"ਅਕਾਲ" ਚੈਨਲ ਯੂਕੇ ਤੇ "ਸਵੇਰ ਸ਼ੋਅ" ਸਿੱਧਾ (ਲਾਈਵ) ਦੌਰਾਨ ਕੁਲਵੰਤ ਸਿੰਘ ਢੇਸੀ ਅਤੇ ਦਲਜੀਤ ਕੌਰ ਨੇ
ਹਰਦੀਪ ਸਿੰਘ ਮਾਨ ਨਾਲ ਮਾਂ ਬੋਲੀ "ਪੰਜਾਬੀ" ਦੇ ਵਿਕਾਸ ਅਤੇ ਪ੍ਰਚਾਰ ਬਾਰੇ ਗੱਲ ਕੀਤੀ।
ਅਕਾਲ ਚੈਨਲ ਯੂਟੂਬ ਵੀਡੀਓ ਲਿੰਕ:
https://youtu.be/2vIsE-xKk6Y
ਅਕਾਲ ਚੈਨਲ ਫੇਸਬੁੱਕ ਸਿੱਧਾ (ਲਾਈਵ) ਲਿੰਕ:
https://bit.ly/33CPogz
facebook.com/akaalchannel770/videos
facebook.com/akaalchannel760/videos
ਹਰਦੀਪ ਸਿੰਘ ਮਾਨ (ਹਰਦੀਪ ਮਾਨ ਜਮਸ਼ੇਰ ਅਸਟਰੀਆ) ਪਿੰਡ ਜਮਸ਼ੇਰ ਖਾਸ, ਜ਼ਿਲ੍ਹਾ ਜਲੰਧਰ ਦਾ ਜੰਮ-ਪਲ ਹੈ। ਪੰਜਾਬ ਵਿਚ ਜਮ੍ਹਾਂ ੨ ਕਰਨ ਤੋਂ ਬਾਅਦ ਵੀਆਨਾ, ਅਸਟਰੀਆ ਪਰਿਵਾਰਕ ਵੀਜ਼ੇ ਤੇ ਆ ਗਿਆ। ਵੀਆਨਾ ਵਿਚ ਜਰਮਨ ਭਾਸ਼ਾ ਸਿੱਖ ਕੇ ੩ ਸਾਲ ਕਾਮਰਸ ਦੀ ਪੜ੍ਹਾਈ ਕੀਤੀ। ਉਸ ਤੋਂ ਬਾਅਦ ੩ ਸਾਲ ਲੇਖਾਪਾਲ (ਅਕਾਉਂਟੈਂਟ) ਦਾ ਕੰਮ ਕੀਤਾ। ਵਰਤਮਾਨ ਕੰਮ ਹਸਪਤਾਲ ਵਿਚ ਕਰ ਰਿਹਾ ਹੈ।
ਜਨਵਰੀ ੨੦੦੯ ਵਿਚ 5abi.com ਦੇ ਸੰਪਾਦਕ ਡਾ.ਬਲਦੇਵ ਸਿੰਘ ਕੰਦੋਲਾ ਦੀ ਸਲਾਹ ਤੇ ਪੰਜਾਬੀ ਯੂਨੀਕੋਡ ਬਾਰੇ ਜਾਣਕਾਰੀ ਲੈਣੀ ਸ਼ੁਰੂ ਕੀਤੀ। ਤਿੰਨ ਮਹੀਨਿਆਂ ਦੀ ਮਿਹਨਤ ਬਨਾਮ ਸਵੈ-ਸਿੱਖਿਆ ਤੋਂ ਬਾਅਦ ਪੰਜਾਬੀ ਯੂਨੀਕੋਡ ਸੰਬੰਧੀ ਲਿਖਤੀ ਅਤੇ ਵੀਡੀਓ ਜਾਣਕਾਰੀ ਦੇਣੀ ਸ਼ੁਰੂ ਕੀਤੀ।
ਮਨੋਰਥ: ਕੰਪਿਊਟਰ ਅਤੇ ਇੰਟਰਨੈੱਟ ਫ਼ੋਨਾਂ ਨੂੰ ਗੁਰਮੁਖੀ ਲਿਖਣ ਅਤੇ ਪੜ੍ਹਨ ਯੋਗ ਬਣਾਉਣਾ
ਖੋਜ ਅਤੇ ਸਮਾਜਿਕ ਕਾਰਜ:
੧) ਗੁਰਮੁਖੀ ਸੰਬੰਧੀ ਹੋਰ ਪੰਜਾਬੀਆਂ ਵਲੋਂ ਕੀਤੇ ਖੋਜ ਕਾਰਜਾਂ ਨੂੰ ਫੋਟੋਆਂ ਅਤੇ ਵੀਡੀਓ ਰਾਹੀ ਪੇਸ਼ ਕੀਤਾ।
੨) ਗੁਰਮੁਖੀ ਯੂਨੀਕੋਡ ਸੰਬੰਧੀ ਲਿਖਤੀ, ਫੋਟੋਆਂ ਅਤੇ ਵੀਡੀਓ ਜਾਣਕਾਰੀ ਵੈੱਬਸਾਈਟ ਤੇ ਸਾਂਝੀ ਕੀਤੀ।
੩.੧) ਹੁਣ ਤੱਕ ਗੁਰਮੁਖੀ ਦੇ ੪੮ ਰਵਾਇਤੀ ਆਕਰਸ਼ਕ ਫੌਂਟਾਂ ਦੇ ਕੀ-ਬੋਰਡਾਂ ਨੂੰ ਇਕ ਕਰਕੇ ਮੁਫ਼ਤ ਉਪਲਬਧ ਕਰਵਾਏ।
੩.੨) ਯੂਨੀਕੋਡ ਫੌਂਟਾਂ ਦਾ ਇੱਕ ਨਾਮਕਰਨ ਅਤੇ ਸੁਧਾਰ ਕਰਕੇ ਆਨਲਾਈਨ ਕਰਨੇ ਸ਼ੁਰੂ ਕੀਤੇ ੦੫.੦੬.੨੦੨੦ (05.06.2020)
੩.੩) ਪੌਲ ਦੇ ਫੌਂਟਾਂ ਦਾ ਇੱਕ ਨਾਮਕਰਨ (ਪੀਜੀ) ਕਰਕੇ ਆਨਲਾਈਨ ਕੀਤੇ ੧੭.੦੭.੨੦੨੧ (17.07.2021)
੩.੪) 35 ਲੜੀ ਹੇਠ ਹੋਰ ਆਸਕੀ ਫੌਂਟ ਸੁਧਾਰ ਕਰਕੇ ਆਨਲਾਈਨ ਕਰਨੇ ਸ਼ੁਰੂ ਕੀਤੇ ੨੪.੧੦.੨੦੨੧ (24.10.2021)
੪) Office (2007) ਵਿਚ ਆਉਂਦੀ 'ਪੈਰ ਬਿੰਦੀ ਸਮੱਸਿਆ' ਦਾ ਹੱਲ ਜਨਤਕ ਕੀਤਾ ਗਿਆ।
੫) ਪੰਜਾਬੀ ਲਿਖਣ ਲਈ ਲਗਭਗ 2 ਲੱਖ 8 ਹਜ਼ਾਰ ਰੁਪਏ ਵਾਲਾ ਮੁਫ਼ਤ iOS ਐਪ ਪੰਜਾਬੀਆਂ ਨੂੰ ਉਪਲਬਧ ਕਰਵਾਇਆ।
੬) ਮੈਕ ਤੇ ਗੁਰਮੁਖੀ ਲਿਖਣ ਲਈ ਤਿੰਨ ਵੱਖ ਵੱਖ ਤਰ੍ਹਾਂ ਦੇ ਕੀ-ਬੋਰਡ ਬਣਾ ਕੇ (ਮੁਫ਼ਤ) ਵੀਡੀਓ ਰਾਹੀ ਪੇਸ਼ ਕੀਤੇ।
੭) ਸਿੱਧੀ ਚੈਟ ਅਤੇ ਟਿੱਪਣੀ ਕਰਨ ਲਈ 'ਅਰਧ-ਧੁਨੀਆਤਮਕ ਆਨਲਾਈਨ ਕੀਬੋਰਡ' ਦਾ 'ਆਫ਼ਲਾਈਨ ਕੀਬੋਰਡ' ਅਤੇ 'ਸਤਲੁਜ ਰਮਿੰਗਟਨ ਆਫ਼ਲਾਈਨ ਕੀਬੋਰਡ' ਬਣਾਇਆ ਤਾਂ ਕਿ ਕਾਪੀ-ਪੇਸਟ ਦਾ ਝੰਜਟ ਖ਼ਤਮ ਹੋਵੇ।
੮) Paul Alan Grosse ਦੇ ਸਹਿਯੋਗ ਨਾਲ ਰਵਾਇਤੀ ਅਤੇ ਯੂਨੀਕੋਡ ਫੌਂਟ 'ਫੁੱਲ' ਅਤੇ ਹੋਰ ਫੌਂਟਾਂ ਦਾ ਨਿਰਮਾਣ ਕੀਤਾ।
੯) ਕੰਪਿਊਟਰ ਅਤੇ ਮੋਬਾਇਲਾਂ ਲਈ ਗੁਰਮੁਖੀ ਸੰਬੰਧੀ ਸਾਰੀ ਜਾਣਕਾਰੀ ਵੀਡੀਓ ਰਾਹੀ ਅਤੇ ਲਿੰਕਾਂ ਦਾ ਸੰਗ੍ਰਹਿ ਬਣਾ ਕੇ ਪੇਸ਼ ਕੀਤਾ।
੧੦.੧) ਹਰਦੀਪ ਵਲੋਂ ਫੌਂਟ ਟੈਸਟ ਕਰਨ ਲਈ ਗੁਰਮੁਖੀ (ਪੰਜਾਬੀ) ਦੇ ਚਾਰ ਵਾਕ ਬਣਾਏ ਗਏ, ਜਿਨ੍ਹਾਂ ਵਿਚ ਗੁਰਮੁਖੀ ਦੇ ਸਾਰੇ ਅੱਖਰ ਅਤੇ ਲਗਾਂ-ਮਾਤਰਾਵਾਂ ਆਉਂਦੀਆਂ ਹਨ।
੧੦.੨) ਹਰਦੀਪ ਵਲੋਂ ਸਿਰਫ਼ 35 ਆਕਰਸ਼ਕ ਅੱਖਰਾਂ ਕਰਕੇ ਫੌਂਟ ਟੈਸਟ ਕਰਨ ਲਈ ਬਿਨਾਂ ਲਗਾਂ-ਮਾਤਰਾਵਾਂ ਵਾਲੇ ਸ਼ਬਦ ਵਾਕ ਬਣਾਏ ਗਏ।
੧੧) ਸਮਾਜਿਕ ਵਿਸ਼ਿਆਂ ਉੱਪਰ ਹੋਰ ਲੇਖਕਾਂ ਦੇ ਲੇਖਾਂ ਦਾ ਇਕ ਬਲੋਗ ਵੀ ਬਣਾਇਆ ਗਿਆ ਹੈ।
੧੨) ਹਰਦੀਪ ਨੇ iOS ਐਪ 'ਪੰਜਾਬੀ ਕੀਬੋਰਡਸ ਪਰੋ' ਵਿੱਚ ਪੰਜਾਬੀ ਲਿਖਣ ਦੀ ਨਵੀਂ ਤਕਨੀਕ ('ਕਿਉਂਕਿ' ਲਈ 'ਕੳਕ' ਲਿਖੋ) ਖੋਜੀ ਅਤੇ ਬਣਵਾਈ।
੧੩) ਮੂਲ ਫੌਂਟ 'ਸਤਲੁਜ' ਦਾ ਸੁਧਾਰ ਕਰਕੇ ਹਰਦੀਪ ਨੇ '5ਆਬੀ ਜੱਟ ਸਤਲੁਜ ਅਨਮੋਲ' ਬਣਾਇਆ ਤਾਂ ਕਿ ਖ਼ਬਰ/ਰਚਨਾ ਵਿੱਚ ਸਿੱਧਾ ਸੁਧਾਰ ਹੋ ਸਕੇ।
੧੪) ਡਾ. ਗੁਰਪ੍ਰੀਤ ਸਿੰਘ ਲਹਿਲ (ਪੰਜਾਬੀ ਯੂਨੀਵਰਸਿਟੀ, ਪਟਿਆਲਾ) ਜੀ ਨਾਲ ਹਰਦੀਪ ਨੇ ਤਾਲਮੇਲ ਬਣਾ ਕੇ
• ਅੱਖਰ ਪ੍ਰੋਗਰਾਮ ਵਿਚ ਕਵੀਆਂ ਲਈ ਤੁਕਬੰਦੀ ਸੰਬੰਧੀ ਅਗੇਤਰ (Prefix), ਪਿਛੇਤਰ (Suffix) ਸਹੂਲਤ ਉਪਲਬਧ ਕਰਵਾਈ।
• ਲੱਖਾਂ ਰੁਪਏ ਦਾ ਪੰਜਾਬੀ ਪ੍ਰੋਗਰਾਮ 'ਅੱਖਰ' ਮੁਫ਼ਤ ਕਰਵਾਇਆ ਅਤੇ ਐਲਾਨ ਕੀਤਾ।
੧੫) ਆਈਫ਼ੋਨ/ਆਈਪੈਡ ਤੇ ਸਿੱਧਾ ਗੁਰਮੁਖੀ ਲਿਖਣ (ਸ਼ਬਦ-ਸੁਝਾਅ-ਸਹੂਲਤ ਸਮੇਤ) ਲਈ Punjabi Gurmukhi Keyboard Extension ਐਪ ਬਣਵਾਇਆ।
ਇਸ ਤੋਂ ਇਲਾਵਾ ਹਰਦੀਪ ਸਮਾਜਿਕ ਅਤੇ ਤਕਨੀਕੀ ਵਿਸ਼ਿਆਂ ਤੇ ਹੁਣ ਤੱਕ ੧੭ ਲੇਖ ਲਿਖ ਚੁੱਕਾ ਹੈ। ਮਸ਼ਹੂਰ ਹਸਤੀਆਂ ਨਾਲ ਲਿਖਤੀ, ਸੁਣਤ (ਆਡੀਓ) ਅਤੇ ਵਿਖਤ (ਵੀਡੀਓ) ਮੁਲਾਕਾਤਾਂ ਵੀ ਕੀਤੀਆਂ ਹਨ। ਰਿਸ਼ਤਾ ਨਾਤਾ ਪ੍ਰਣਾਲੀ ਨੂੰ ਬਖ਼ੂਬੀ ਪੇਸ਼ ਕੀਤਾ ਹੈ। ਉਸ ਦੀ ਵੈੱਬਸਾਈਟ ਤੋਂ ਵਿਆਹ ਅਤੇ ਖਾਸ ਮੌਕਿਆਂ ਸੰਬੰਧੀ ਆਡੀਓ ਗੀਤ ਮੁਫ਼ਤ ਉਤਾਰ ਸਕਦੇ ਹੋ। ਯੂਟੂਬ, ਫੇਸਬੁੱਕ ਅਤੇ ਸਿੱਖ ਪ੍ਰੋਗਰਾਮਾਂ ਨੂੰ ਉਤਾਰਨ ਅਤੇ ਵਰਤਣ ਬਾਰੇ ਵੀਡੀਓ ਰਾਹੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਹੈ। ਪੰਜਾਬੀ ਵਿਰਸੇ ਦੀਆਂ ਫੋਟੋਆਂ ਆਪ ਖਿੱਚ ਕੇ ਫੇਸਬੁੱਕ ਤੇ ਸੰਭਾਲਿਆ ਹੈ। ਹਰਦੀਪ ਨੇ ਸਿੱਖੀ ਪ੍ਰਚਾਰ ਅਤੇ ਸਿੱਖ ਮਸਲਿਆਂ ਦੀਆਂ ਅਣਗਣਿਤ ਵੀਡੀਓ ਯੂਟੂਬ ਤੇ ਪਾਈਆਂ ਹਨ।
ਯੂਟੂਬ ਚੈਨਲ ਲਿੰਕ: http://www.youtube.com/user/JattSite/videos
ਮਾਣ-ਸਨਮਾਣ: ਪੰਜਾਬੀ ਭਵਨ, ਲੁਧਿਆਣਾ ਵਿਚ ਮਾਣ-ਸਨਮਾਣ ਕੀਤਾ ਗਿਆ। 'ਕਦਰਦਾਨ' ਫੇਸਬੁੱਕ ਫੋਟੋ ਐਲਬਮ ਲਿੰਕ
ਵੈੱਬਸਾਈਟ: JattSite.com
ਸੰਪਰਕ: info@JattSite.com
ਫੇਸਬੁੱਕ: Facebook.com/Hardeep.Singh.Mann
ਮਨੋਰਥ: ਕੰਪਿਊਟਰ ਅਤੇ ਇੰਟਰਨੈੱਟ ਫ਼ੋਨਾਂ ਨੂੰ ਗੁਰਮੁਖੀ ਲਿਖਣ ਅਤੇ ਪੜ੍ਹਨ ਯੋਗ ਬਣਾਉਣਾ
ਖੋਜ ਕਾਰਜ:
੧) ਗੁਰਮੁਖੀ ਸੰਬੰਧੀ ਹੋਰ ਪੰਜਾਬੀਆਂ ਵਲੋਂ ਕੀਤੇ ਖੋਜ ਕਾਰਜਾਂ ਨੂੰ ਫੋਟੋਆਂ ਅਤੇ ਵੀਡੀਓ ਰਾਹੀ ਪੇਸ਼ ਕੀਤਾ।
Akhar 2007 (2010) | Gurmukhi Unicode Typing Pad | iPhone App Punj*bi Editor | English-Punjabi Kosh |
੨) ਗੁਰਮੁਖੀ ਯੂਨੀਕੋਡ ਸੰਬੰਧੀ ਲਿਖਤੀ, ਫੋਟੋਆਂ ਅਤੇ ਵੀਡੀਓ ਜਾਣਕਾਰੀ ਵੈੱਬਸਾਈਟ ਤੇ ਸਾਂਝੀ ਕੀਤੀ।
ਕੰਪਿਊਟਰ ਤਕਨੀਕ ਸੰਬੰਧੀ ਫੋਟੋਆਂ | ਗੁਰਮੁਖੀ ਲਿੰਕ ਆਈਫਰੇਮ | ਪੰਜਾਬੀ ਯੂਨੀਕੋਡ ਪ੍ਰਣਾਲੀ | ਯੂਟੂਬ ਵੀਡੀਓ ਸੂਚੀ |
੩.੧) ਹੁਣ ਤੱਕ ਗੁਰਮੁਖੀ ਦੇ ੪੮ ਰਵਾਇਤੀ ਆਕਰਸ਼ਕ ਫੌਂਟਾਂ ਦੇ ਕੀ-ਬੋਰਡਾਂ ਨੂੰ ਇਕ ਕਰਕੇ ਮੁਫ਼ਤ ਉਪਲਬਧ ਕਰਵਾਏ।
ਅਨਮੋਲ ਲਿਪੀ (ਇਕ) ਬਟਨ ਫੱਟੀ ਦੇ ੪੮ ਆਕਰਸ਼ਕ ਫੌਂਟ |
੩.੨) ਯੂਨੀਕੋਡ ਫੌਂਟਾਂ ਦਾ ਇੱਕ ਨਾਮਕਰਨ ਅਤੇ ਸੁਧਾਰ ਕਰਕੇ ਆਨਲਾਈਨ ਕਰਨੇ ਸ਼ੁਰੂ ਕੀਤੇ ੦੫.੦੬.੨੦੨੦ (05.06.2020)
ਪੰਜਾਬੀ ਗੁਰਮੁਖੀ "ਯੂਨੀਕੋਡ" ਆਕਰਸ਼ਕ ਫੌਂਟ |
੩.੩) ਪੌਲ ਦੇ ਫੌਂਟਾਂ ਦਾ ਇੱਕ ਨਾਮਕਰਨ (ਪੀਜੀ) ਕਰਕੇ ਆਨਲਾਈਨ ਕੀਤੇ ੧੭.੦੭.੨੦੨੧ (17.07.2021)
ਪੀਜੀ ਆਕਰਸ਼ਕ ਆਸਕੀ ਯੂਨੀਕੋਡ ਫੌਂਟ - ਪੌਲ ਅਲਨ ਗ੍ਰੋਸ |
੩.੪) 35 ਲੜੀ ਹੇਠ ਹੋਰ ਆਸਕੀ ਫੌਂਟ ਸੁਧਾਰ ਕਰਕੇ ਆਨਲਾਈਨ ਕਰਨੇ ਸ਼ੁਰੂ ਕੀਤੇ ੨੪.੧੦.੨੦੨੧ (24.10.2021)
35 ਲੜੀ ਦੇ ਪੰਜਾਬੀ ਗੁਰਮੁਖੀ "ਆਸਕੀ" ਆਕਰਸ਼ਕ ਫੌਂਟ |
੪) Office (2007) ਵਿਚ ਆਉਂਦੀ 'ਪੈਰ ਬਿੰਦੀ ਸਮੱਸਿਆ' ਦਾ ਹੱਲ ਜਨਤਕ ਕੀਤਾ ਗਿਆ।
'ਪੈਰ ਬਿੰਦੀ ਸਮੱਸਿਆ' ਦਾ ਪਿਛੋਕੜ ਅਤੇ ਹੱਲ |
੫) ਪੰਜਾਬੀ ਲਿਖਣ ਲਈ ਲਗਭਗ 2 ਲੱਖ 8 ਹਜ਼ਾਰ ਰੁਪਏ ਵਾਲਾ ਮੁਫ਼ਤ iOS ਐਪ ਪੰਜਾਬੀਆਂ ਨੂੰ ਉਪਲਬਧ ਕਰਵਾਇਆ। (ਮੁਫ਼ਤ: 10 ਅਗਸਤ 2012 - 8 ਅਗਸਤ 2019 ਤੱਕ)
੬) ਮੈਕ ਤੇ ਗੁਰਮੁਖੀ ਲਿਖਣ ਲਈ ਤਿੰਨ ਵੱਖ ਵੱਖ ਤਰ੍ਹਾਂ ਦੇ ਕੀ-ਬੋਰਡ ਬਣਾ ਕੇ ਵੀਡੀਓ ਰਾਹੀ ਪੇਸ਼ ਕੀਤੇ।
ਮੈਕ ਤੇ ਗੁਰਮੁਖੀ ਯੂਨੀਕੋਡ ਵਿਚ ਕਿਵੇਂ ਲਿਖੀਏ ਤੇ ਸੈਟਿੰਗ ਕਰੀਏ? |
੭) ਸਿੱਧੀ ਚੈਟ ਅਤੇ ਟਿੱਪਣੀ ਕਰਨ ਲਈ 'ਅਰਧ-ਧੁਨੀਆਤਮਕ ਆਨਲਾਈਨ ਕੀਬੋਰਡ' ਦਾ 'ਆਫ਼ਲਾਈਨ ਕੀਬੋਰਡ'
ਅਰਧ-ਧੁਨੀਆਤਮਕ ਆਨਲਾਈਨ ਕੀਬੋਰਡ ਦਾ ਆਫ਼ਲਾਈਨ ਕੀਬੋਰਡ | ਹਰਦੀਪ ਸਿੰਘ ਮਾਨ ਫੇਸਬੁੱਕ ਕਿਤਾਬ ਫੋਟੋ ਲਿੰਕ | ਗਿੰਨੀ ਸਾਗੂ ਫੇਸਬੁੱਕ ਧੰਨਵਾਦ ਪੋਸਟ ਲਿੰਕ |
'ਸਤਲੁਜ ਰਮਿੰਗਟਨ ਆਫ਼ਲਾਈਨ ਕੀਬੋਰਡ'
'ਸਤਲੁਜ ਰਮਿੰਗਟਨ ਆਫ਼ਲਾਈਨ ਕੀਬੋਰਡ' |
੮) Paul Alan Grosse ਦੇ ਸਹਿਯੋਗ ਨਾਲ ਰਵਾਇਤੀ ਅਤੇ ਯੂਨੀਕੋਡ ਫੌਂਟ 'ਫੁੱਲ' ਅਤੇ ਹੋਰ ਫੌਂਟਾਂ ਦਾ ਨਿਰਮਾਣ ਕੀਤਾ।
੧) ਫੁੱਲ (ਨਿਰਮਾਤਾ: ਪੌਲ, ਹਰਦੀਪ)
੨) ਪੁਰਾਣੀ (ਨਿਰਮਾਤਾ: ਪੌਲ, ਵਿਚੋਲਾ: ਹਰਦੀਪ)
੩) ਮੁਸਕਾਨ (ਨਿਰਮਾਤਾ: ਪੌਲ, ਹਰਦੀਪ) (ਹੋਰ ਸੁਧਾਰ ਦੀ ਲੋੜ)
੪) ਮਾਨਸਾ (ਨਿਰਮਾਤਾ: ਪੌਲ, ਲੇਖਕ: ਬਲਵਿੰਦਰ ਸਿੰਘ ਗੋਦਾਰਾ, ਵਿਚੋਲਾ: ਹਰਦੀਪ)
੫) ਇੱਕ ਜੋਤ (ਨਿਰਮਾਤਾ: ਪੌਲ, ਹਰਦੀਪ)
੯) ਕੰਪਿਊਟਰ ਅਤੇ ਮੋਬਾਇਲਾਂ ਲਈ ਗੁਰਮੁਖੀ ਸੰਬੰਧੀ ਸਾਰੀ ਜਾਣਕਾਰੀ ਵੀਡੀਓ ਰਾਹੀ ਅਤੇ ਲਿੰਕਾਂ ਦਾ ਸੰਗ੍ਰਹਿ ਬਣਾ ਕੇ ਪੇਸ਼ ਕੀਤਾ।
ਕੰਪਿਊਟਰ ਤੇ ਪੰਜਾਬੀ ਵਿਚ ਕਿਵੇਂ ਲਿਖੀਏ? |
੧੦.੧) ਹਰਦੀਪ ਵਲੋਂ ਫੌਂਟ ਟੈਸਟ ਕਰਨ ਲਈ ੦੯ (09) ਅਕਤੂਬਰ ੨੦੧੦ (2010) ਨੂੰ ਗੁਰਮੁਖੀ (ਪੰਜਾਬੀ) ਦੇ ਚਾਰ ਵਾਕ ਬਣਾਏ ਗਏ, ਜਿਨ੍ਹਾਂ ਵਿਚ ਗੁਰਮੁਖੀ ਦੇ ਸਾਰੇ ਅੱਖਰ ਅਤੇ ਲਗਾਂ-ਮਾਤਰਾਵਾਂ ਆਉਂਦੀਆਂ ਹਨ।
ਜੱਟਾਂ ਨੂੰ ਚੋਖੀ ਖੁੱਲ੍ਹੀ ਜ਼ਮੀਨ ਦੇ ਕੇ ਭਾਵੇਂ ਫੌਜ ’ਚ ਲੈ ਜਾਓ ਜਾਂ ਛੱਤੀਸਗੜ੍ਹ, ਉੱਤਰ ਪ੍ਰਦੇਸ਼, ਆਈਸਲੈਂਡ। ਹੌਲ਼ੀ ਹੌਲ਼ੀ ਯੁੱਧ ਠੰਢਾ ਹੋ ਗਿਆ। ਆਥਣ ਨੂੰ ਬਾਗ਼ ਦੇ ਅੰਗੂਰ ਸਾਫ਼ ਕਰਕੇ ਤੂੰ ਘੱਟ ਖ਼ੁਸ਼ ਸੀ। ਝੱਝਾ ਙ ਤੇ ਞ ਵਿਚ ਹੈ। |
ਜਾਣਕਾਰੀ ਹਰਦੀਪ ਫੇਸਬੁੱਕ ਪੋਸਟ ਲਿੰਕ: ੦੯ ਅਕਤੂਬਰ ੨੦੧੦ (09 ਅਕਤੂਬਰ 2010) |
੧੦.੨) ਹਰਦੀਪ ਵਲੋਂ ਸਿਰਫ਼ 35 ਆਕਰਸ਼ਕ ਅੱਖਰਾਂ ਕਰਕੇ ਫੌਂਟ ਟੈਸਟ ਕਰਨ ਲਈ ੧੧ (11) ਮਈ ੨੦੧੦ (2022) ਨੂੰ ਬਿਨਾਂ ਲਗਾਂ-ਮਾਤਰਾਵਾਂ ਵਾਲੇ ਸ਼ਬਦ ਵਾਕ ਬਣਾਏ ਗਏ।
ਸਭ ਧਰਮ ਸਮਰਥਕ, ਵਰਕਰ ਕਮਰ ਕਸ ਲਓ। ਹਰ ਸਰਗਰਮ ਨਗਰ, ਵਰਗ, ਭਵਨ 'ਚ ਦਰਜ ਹਨ। ਹਰਮਨ "ਸੜਕ ਤਸਕਰ ਨਰਸ ਕਤਲ" ਸਰਚ ਕਰ। ਜਨਮ, ਬਚਪਨ, ਲੜਨ, ਦਰਦ ਅਸਰ, ਡਰ, ਮਰਨ, ਜਗਤ 'ਚ ਕਦਮ-ਦਰ-ਕਦਮ ਹਨ। ਬਜਟ ਜਨਤਕ ਹਨ, ਜਲਦ ਰਕਮ ਭਰ। ਸਖ਼ਤ ਲਫ਼ਜ਼ 'ਚ ਗ਼ਲਤ ਦਲ਼ ਖ਼ਤਮ ਕਰ। |
ਹੋਰ ਜਾਣਕਾਰੀ ਹਰਦੀਪ ਫੇਸਬੁੱਕ ਪੋਸਟ ਲਿੰਕ: ੧੧ ਮਈ ੨੦੨੨ (11 ਮਈ 2022) |
੧੧) ਸਮਾਜਿਕ ਵਿਸ਼ਿਆਂ ਉੱਪਰ ਹੋਰ ਲੇਖਕਾਂ ਦੇ ਲੇਖਾਂ ਦਾ ਇਕ ਬਲੋਗ ਵੀ ਬਣਾਇਆ ਗਿਆ ਹੈ।
JattSite.blogspot.com |
੧੨) ਹਰਦੀਪ ਨੇ iOS ਐਪ 'ਪੰਜਾਬੀ ਕੀਬੋਰਡਸ ਪਰੋ' ਵਿੱਚ ਪੰਜਾਬੀ ਲਿਖਣ ਦੀ ਨਵੀਂ ਤਕਨੀਕ ('ਕਿਉਂਕਿ' ਲਈ 'ਕੳਕ' ਲਿਖੋ) ਖੋਜੀ ਅਤੇ ਬਣਵਾਈ।
'Punjabi Keyboards Pro' by JattSite.com- iTunes.Apple.com | 'ਪੰਕੀਬੋਸ ਪਰੋ' - ਮਦਦ ਸਫ਼ਾ ਤੇ ਸਾਰੀ ਜਾਣਕਾਰੀ (ਆਨਲਾਈਨ: 14 ਸਤੰਬਰ 2013 - 8 ਅਗਸਤ 2019 ਤੱਕ) |
੧੩) ਮੂਲ ਫੌਂਟ 'ਸਤਲੁਜ' ਦਾ ਸੁਧਾਰ ਕਰਕੇ ਹਰਦੀਪ ਨੇ '5ਆਬੀ ਜੱਟ ਸਤਲੁਜ ਅਨਮੋਲ' ਬਣਾਇਆ ਤਾਂ ਕਿ ਖ਼ਬਰ/ਰਚਨਾ ਵਿੱਚ ਸਿੱਧਾ ਸੁਧਾਰ ਹੋ ਸਕੇ।
'ਅਨਮੋਲ ਲਿਪੀ' ਕੀਬੋਰਡ ਦੇ ਆਧਾਰ ਤੇ '5ਆਬੀ ਜੱਟ ਸਤਲੁਜ' ਫੌਂਟ ਵਿੱਚ ਸਿੱਧਾ ਲਿਖੋ |
੧੪) ਡਾ. ਗੁਰਪ੍ਰੀਤ ਸਿੰਘ ਲਹਿਲ ਜੀ ਨਾਲ ਹਰਦੀਪ ਨੇ ਤਾਲਮੇਲ ਬਣਾ ਕੇ
• ਅੱਖਰ ਪ੍ਰੋਗਰਾਮ ਵਿਚ ਕਵੀਆਂ ਲਈ ਤੁਕਬੰਦੀ ਸੰਬੰਧੀ ਅਗੇਤਰ (Prefix), ਪਿਛੇਤਰ (Suffix) ਸਹੂਲਤ ਉਪਲਬਧ ਕਰਵਾਈ।
27.01.2011 ਨੂੰ ਸਹੂਲਤ ਤਿਆਰ ਕਰ ਦਿੱਤੀ ਗਈ |
• ਲੱਖਾਂ ਰੁਪਏ ਦਾ ਪੰਜਾਬੀ ਪ੍ਰੋਗਰਾਮ 'ਅੱਖਰ' ਮੁਫ਼ਤ ਕਰਵਾਇਆ ਅਤੇ ਐਲਾਨ ਕੀਤਾ।
ਮੁਫ਼ਤ ਪ੍ਰੋਗਰਾਮ 'ਅੱਖਰ 2010' - ਵਲੋਂ: ਡਾ. ਗੁਰਪ੍ਰੀਤ ਸਿੰਘ ਲਹਿਲ, ਪੰਜਾਬੀ ਯੂਨੀਵਰਸਿਟੀ, ਪਟਿਆਲਾ |
੧੫) ਆਈਫ਼ੋਨ/ਆਈਪੈਡ ਤੇ ਸਿੱਧਾ ਗੁਰਮੁਖੀ ਲਿਖਣ (ਸ਼ਬਦ-ਸੁਝਾਅ-ਸਹੂਲਤ ਸਮੇਤ) ਲਈ Punjabi Gurmukhi Keyboard Extension ਐਪ ਬਣਵਾਇਆ। (ਆਨਲਾਈਨ: 13 ਅਪ੍ਰੈਲ 2015 - 8 ਅਗਸਤ 2019) (ਖ਼ਰਚਾ € 9766 ਯੂਰੋ)
Punjabi Gurmukhi Keyboard Extension |
ਇਸ ਤੋਂ ਇਲਾਵਾ ਹਰਦੀਪ ਸਮਾਜਿਕ ਅਤੇ ਤਕਨੀਕੀ ਵਿਸ਼ਿਆਂ ਤੇ ਹੁਣ ਤੱਕ ੧੭ ਲੇਖ ਲਿਖ ਚੁੱਕਾ ਹੈ।
ਹਰਦੀਪ ਮਾਨ ਜਮਸ਼ੇਰ ਅਸਟਰੀਆ: ਲੇਖ ਸੂਚੀ |
ਮਸ਼ਹੂਰ ਹਸਤੀਆਂ ਨਾਲ ਲਿਖਤੀ, ਸੁਣਤ (ਆਡੀਓ) ਅਤੇ ਵਿਖਤ (ਵੀਡੀਓ) ਮੁਲਾਕਾਤਾਂ ਵੀ ਕੀਤੀਆਂ ਹਨ।
ਲਿਖਤੀ-ਮੁਲਕਾਤ:
ਚੰਨੀ ਸਿੰਘ | ਏ ਐੱਸ ਕੰਗ | ਮਰੀਆ ਬਾਸਲਾਕਓ | ਸੇਟੀਫਨ ਆਲਮਰ | ਦੇਵਾਸੀਸ ਡੇ |
ਸੁਣਤ (ਆਡੀਓ)-ਗੱਲਬਾਤ:
ਡਾ. ਗੁਰਪ੍ਰੀਤ ਸਿੰਘ ਲਹਿਲ ਨਾਲ ਸੁਣਤ ਮੁਲਕਾਤ |
ਵਿਖਤ (ਵੀਡੀਓ)-ਮੁਲਾਕਾਤ:
ਗਿਆਨੀ ਗੁਰਬਖਸ਼ ਸਿੰਘ ਗੁਲਸ਼ਨ |
ਰਿਸ਼ਤਾ ਨਾਤਾ ਪ੍ਰਣਾਲੀ ਨੂੰ ਬਖ਼ੂਬੀ ਪੇਸ਼ ਕੀਤਾ ਹੈ।
ਰਿਸ਼ਤਾ ਨਾਤਾ ਪ੍ਰਣਾਲੀ - ਸਾਰਣੀ (ਟੇਬਲ) ਤੇ ਦਰਖ਼ਤ (ਲੇਆਊਟ) |
ਉਸ ਦੀ ਵੈੱਬਸਾਈਟ ਤੋਂ ਵਿਆਹ ਅਤੇ ਖਾਸ ਮੌਕਿਆਂ ਸੰਬੰਧੀ ਆਡੀਓ ਗੀਤ ਮੁਫ਼ਤ ਉਤਾਰ ਸਕਦੇ ਹੋ।
ਯੂਟੂਬ, ਫੇਸਬੁੱਕ ਅਤੇ ਸਿੱਖ ਪ੍ਰੋਗਰਾਮਾਂ ਨੂੰ ਉਤਾਰਨ ਅਤੇ ਵਰਤਣ ਬਾਰੇ ਵੀਡੀਓ ਰਾਹੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਹੈ।
Facebook Video Tutorial | YouTube Video Tutorial | Sikhi To The Max II | Isher Micro Media 2009 |
ਪੰਜਾਬੀ ਵਿਰਸੇ ਦੀ ਆਪ ਫੋਟੋਆਂ ਖਿੱਚ ਕੇ ਫੇਸਬੁੱਕ ਤੇ ਸੰਭਾਲਿਆ ਹੈ।
ਪੇਡੂ ਪੰਜਾਬੀ ਜੀਵਨ | ਜੱਟ ਖੇਤੀਬਾੜੀ, ਹੋਰ ਕੰਮਕਾਰ | ਕੈਮਰਾ + ਕਲਾਕਾਰ = ਕਮਾਲ; ਖਾਸ | ਮੇਲਾ, ਰੇਹੜੀਦਾਰ, ਸੜਕ ਵਾਹਨ | ਪੰਛੀ, ਜਾਨਵਰ ... |
ਹਰਦੀਪ ਨੇ ਸਿੱਖੀ ਪ੍ਰਚਾਰ ਅਤੇ ਸਿੱਖ ਮਸਲਿਆਂ ਦੀਆਂ ਅਣਗਣਿਤ ਵੀਡੀਓ ਯੂਟੂਬ ਤੇ ਪਾਈਆਂ ਹਨ।
ਗੁਰਬਾਣੀ ਲਿੰਕ | ਸਿੱਖ ਮਸਲੇ, ਘਟਨਾਵਾਂ ... | JattSiteHardeep | GSSVienna | ਤੇ ਹੋਰ ਬਹੁਤ ਸਾਰੇ ਯੂਟੂਬ ਚੈਨਲ |