ਰਿਸ਼ਤਾ ਨਾਤਾ ਪ੍ਰਣਾਲੀ
ਸਾਰਣੀ (ਟੇਬਲ) ਤੇ ਦਰਖ਼ਤ (ਲੇਆਊਟ)
ਖੋਜ ਕਰਤਾ ਅਤੇ ਤਸਵੀਰਾਂ: ਹਰਦੀਪ ਮਾਨ ਜਮਸ਼ੇਰ, ਅਸਟਰੀਆ
ਰਿਸ਼ਤਾ |
ਮੇਰਾ ਰਿਸ਼ਤਾ |
||
ਤਾਇਆ |
ਮੇਰੇ |
ਪਿਓ ਦਾ ਵੱਡਾ ਭਰਾ |
ਭਤੀਜਾ/ਭਤੀਜੀ |
ਤਾਈ |
ਮੇਰੇ |
ਪਿਓ ਦੀ ਭਰਜਾਈ (ਪਿਓ ਦੇ ਵੱਡੇ ਭਰਾ ਦੀ ਪਤਨੀ) |
ਭਤੀਜਾ/ਭਤੀਜੀ |
ਚਾਚਾ |
ਮੇਰੇ |
ਪਿਓ ਦਾ ਛੋਟਾ ਭਰਾ |
ਭਤੀਜਾ/ਭਤੀਜੀ |
ਚਾਚੀ |
ਮੇਰੇ |
ਪਿਓ ਦੇ ਛੋਟੇ ਭਰਾ ਦਾ ਪਤਨੀ |
ਭਤੀਜਾ/ਭਤੀਜੀ |
ਭੂਆ |
ਮੇਰੇ |
ਪਿਓ ਦੀ ਭੈਣ |
ਭਤੀਜਾ/ਭਤੀਜੀ |
ਫੁੱਫੜ |
ਮੇਰੇ |
ਪਿਓ ਦਾ ਜੀਜਾ (ਪਿਓ ਦੀ ਭੈਣ ਦਾ ਪਤੀ) |
ਭਤੀਜਾ/ਭਤੀਜੀ |
ਮਾਮਾ |
ਮੇਰੀ |
ਮਾਂ ਦਾ ਭਰਾ |
ਭਾਣਜਾ/ਭਾਣਜੀ |
ਮਾਮੀ |
ਮੇਰੀ |
ਮਾਂ ਦੀ ਭਰਜਾਈ (ਮਾਂ ਦੇ ਭਰਾ ਦੀ ਪਤਨੀ) |
ਭਾਣਜਾ/ਭਾਣਜੀ |
ਮਾਸੀ |
ਮੇਰੀ |
ਮਾਂ ਦੀ ਭੈਣ |
ਭਾਣਜਾ/ਭਾਣਜੀ |
ਮਾਸੜ |
ਮੇਰੀ |
ਮਾਂ ਦਾ ਜੀਜਾ (ਮਾਂ ਦੀ ਭੈਣ ਦਾ ਪਤੀ) |
ਭਾਣਜਾ/ਭਾਣਜੀ |
ਦਾਦਕਾ |
ਮੇਰੇ |
ਪਿਓ ਦਾ ਘਰ |
ਪੋਤਾ/ਪੋਤੀ |
ਨਾਨਕਾ |
ਮੇਰੀ |
ਮਾਂ ਦਾ ਪੇਕਾ ਘਰ |
ਦੋਹਤਾ/ਦੋਹਤੀ |
ਜੀਜਾ |
ਮੇਰੀ |
ਭੈਣ ਦਾ ਪਤੀ |
ਸਾਲਾ/ਸਾਲੀ |
ਭਰਜਾਈ |
ਮੇਰੇ |
ਭਰਾ ਦੀ ਘਰਵਾਲੀ |
ਜੇਠ/ਦਿਓਰ |
ਭਤੀਜਾ |
ਮੇਰੇ |
ਭਰਾ ਦਾ ਮੁੰਡਾ |
ਤਾਇਆ/ਚਾਚਾ |
ਭਤੀਜੀ |
ਮੇਰੇ |
ਭਰਾ ਦੀ ਕੁੜੀ |
ਤਾਇਆ/ਚਾਚਾ |
ਭਤੀਜ ਨੂੰਹ |
ਮੇਰੇ |
ਭਰਾ ਦੀ ਨੂੰਹ (ਭਰਾ ਦੇ ਮੁੰਡੇ ਦੀ ਪਤਨੀ) |
ਫੁੱਫੜ/ਭੂਆ, ਚਾਚਾ/ਚਾਚੀ, ਤਾਇਆ/ਤਾਈ |
ਭਤੀਜ ਜੁਆਈ |
ਮੇਰੇ |
ਭਰਾ ਦਾ ਜੁਆਈ (ਭਰਾ ਦੇ ਕੁੜੀ ਦਾ ਪਤੀ) |
ਪਤੀਸ/ਪਤਿਓਹਰਾ |
ਭਾਣਜਾ |
ਮੇਰੀ |
ਭੈਣ ਦਾ ਮੁੰਡਾ |
ਮਾਮਾ |
ਭਾਣਜੀ |
ਮੇਰੀ |
ਭੈਣ ਦੀ ਕੁੜੀ |
ਮਾਮਾ |
ਭਾਣਜ ਨੂੰਹ |
ਮੇਰੀ |
ਭੈਣ ਦੀ ਨੂੰਹ (ਭੈਣ ਦੇ ਮੁੰਡੇ ਦੀ ਪਤਨੀ) |
ਮਮੇਸ (ਮਾਮੀ ਸੱਸ) |
ਭਾਣਜ ਜੁਆਈ |
ਮੇਰੀ |
ਭੈਣ ਦਾ ਜੁਆਈ (ਭੈਣ ਦੀ ਕੁੜੀ ਦਾ ਪਤੀ) |
ਮਸੇਸ (ਮਾਸੀ ਸੱਸ) |
ਨਨਾਣ |
ਮੇਰੇ |
ਪਤੀ ਦੀ ਭੈਣ |
ਭਰਜਾਈ |
ਨਣਦੋਈਆ/ਨੰਦੋਈਆ |
ਮੇਰੇ |
ਪਤੀ ਦਾ ਜੀਜਾ (ਪਤੀ ਦੀ ਭੈਣ ਦਾ ਪਤੀ) |
ਸਾਲੇਹਾਰ |
ਜੇਠ |
ਮੇਰੇ |
ਪਤੀ ਦਾ ਵੱਡਾ ਭਰਾ |
ਭਰਜਾਈ |
ਜੇਠਾਣੀ |
ਮੇਰੇ |
ਪਤੀ ਦੀ ਭਰਜਾਈ (ਪਤੀ ਦੇ ਵੱਡੇ ਭਰਾ ਦੀ ਪਤਨੀ) |
ਦਰਾਣੀ |
ਦਿਓਰ |
ਮੇਰੇ |
ਪਤੀ ਦਾ ਛੋਟਾ ਭਰਾ |
ਭਰਜਾਈ |
ਦਰਾਣੀ |
ਮੇਰੇ |
ਪਤੀ ਦੀ ਭਰਜਾਈ (ਪਤੀ ਦੇ ਛੋਟੇ ਭਰਾ ਦੀ ਪਤਨੀ) |
ਜੇਠਾਣੀ |
ਸੱਸ |
ਮੇਰੇ |
ਪਤੀ ਦੀ ਮਾਂ |
ਨੂੰਹ |
ਸਹੁਰਾ |
ਮੇਰੀ |
ਪਤੀ ਦਾ ਪਿਓ |
ਨੂੰਹ |
ਸਾਲਾ |
ਮੇਰੀ |
ਪਤਨੀ ਦਾ ਭਰਾ |
ਜੀਜਾ |
ਸਾਲੇਹਾਰ |
ਮੇਰੀ |
ਪਤਨੀ ਦੀ ਭਰਜਾਈ (ਪਤਨੀ ਦੇ ਭਰਾ ਦੀ ਪਤਨੀ) |
ਨਣਦੋਈਆ/ਨੰਦੋਈਆ |
ਸਾਲੀ |
ਮੇਰੀ |
ਪਤਨੀ ਦੀ ਭੈਣ |
ਜੀਜਾ |
ਸਾਂਢੂ |
ਮੇਰੀ |
ਪਤਨੀ ਦਾ ਜੀਜਾ (ਪਤਨੀ ਦੀ ਭੈਣ ਦਾ ਪਤੀ) |
ਸਾਂਢੂ |
ਫਫੇਸ |
ਮੇਰੇ |
ਪਤੀ ਦੀ ਭੂਆ (ਪਤੀ ਦੇ ਪਿਓ ਦੀ ਭੈਣ) |
ਭਤੀਜ ਨੂੰਹ |
ਪਤੀਸ |
ਮੇਰੀ |
ਪਤੀ ਦੀ ਤਾਈ/ਚਾਚੀ (ਸੱਸ ਦੀ ਦਰਾਣੀ/ਜਠਾਣੀ, |
ਭਤੀਜ ਨੂੰਹ |
ਪਤਿਓਹਰਾ |
ਮੇਰੀ |
ਪਤੀ ਦਾ ਤਾਇਆ/ਚਾਚਾ (ਸੱਸ ਦਾ ਦਿਓਰ/ਜੇਠ, |
ਭਤੀਜ ਨੂੰਹ |
ਨਨਿਆਹੁਰਾ |
ਮੇਰੇ |
ਪਤੀ ਦਾ ਨਾਨਾ (ਪਤੀ ਦੇ ਮਾਂ ਦਾ ਪਿਓ, ਸੱਸ ਦਾ ਪਿਓ) |
ਦੋਹਤ ਨੂੰਹ |
ਮਮਿਆਓਹਰਾ |
ਮੇਰੀ |
ਪਤੀ ਦਾ ਮਾਮਾ (ਪਤੀ ਦੀ ਮਾਂ ਦਾ ਭਰਾ, ਸੱਸ ਦਾ ਭਰਾ) |
ਭਾਣਜ ਨੂੰਹ |
ਨਨੇਸ |
ਮੇਰੀ |
ਪਤੀ ਦੀ ਨਾਨੀ (ਪਤੀ ਦੀ ਮਾਂ ਦੀ ਮਾਂ, ਸੱਸ ਦੀ ਮਾਂ) |
ਦੋਹਤ ਨੂੰਹ |
ਦਦੇਸ |
ਮੇਰੇ |
ਪਤੀ ਦੀ ਦਾਦੀ |
ਪੋਤ ਨੂੰਹ |
ਦਦਿਆਉਰਾ |
ਮੇਰੇ |
ਪਤੀ ਦਾ ਦਾਦਾ |
ਪੋਤ ਨੂੰਹ |
ਜਵਾਈ |
ਮੇਰੀ |
ਧੀ ਦਾ ਪਤੀ |
ਸੱਸ |
ਕੁੜਮਣੀ |
ਮੇਰੀ |
ਧੀ ਦੀ ਸੱਸ |
ਕੁੜਮਣੀ |
ਕੁੜਮ |
ਮੇਰੀ |
ਧੀ ਦਾ ਸੁਹਰਾ |
ਕੁੜਮ |
ਦਾਦਾ |
ਮੇਰੇ |
ਪਿਓ ਦਾ ਪਿਓ |
ਪੋਤਾ/ਪੋਤੀ |
ਪੜਦਾਦਾ |
ਮੇਰੇ |
ਦਾਦੇ ਦਾ ਪਿਓ |
ਪੜੋਤਾ/ ਪੜੋਤੀ |
ਨਕੜਦਾਦਾ |
ਮੇਰੇ |
ਦਾਦੇ ਦਾ ਦਾਦਾ |
ਨਕੜੋਤਾ/ਨਕੋੜਤੀ |
ਪਕੜਦਾਦਾ |
ਮੇਰੇ |
ਨਕੜਦਾਦੇ ਦਾ ਪਿਓ |
ਪਕੜੋਤਾ/ਪਕੜੋਤੀ |
ਦਾਦੀ |
ਮੇਰੇ |
ਪਿਉ ਦੀ ਮਾਂ |
ਪੋਤਾ/ਪੋਤੀ |
ਪੜਦਾਦੀ |
ਮੇਰੀ |
ਦਾਦੀ ਦੀ ਸੱਸ |
ਪੜੋਤਾ/ਪੜੋਤੀ |
ਕੁੜਮੇਟਾ | ਮੇਰੇ | ਪਿਓ ਦੇ ਕੁੜਮ ਦਾ ਬੇਟਾ | ਸਾਲਾ |
ਕੁੜਮੇਟੀ | ਮੇਰੇ | ਪਿਓ ਦੇ ਕੁੜਮ ਦੀ ਬੇਟੀ | ਸਾਲੀ |
ਹੋਰ ਸੁਧਾਰ ਅਤੇ ਵਾਧਾ: ਫੇਸਬੁੱਕ ਸਮੂਹ "ਪੰਜਾਬੀ ਲੋਕ ਧਾਰਾ" ਕੜੀ
WinWord .docx File Zip (for Computer, PC) PDF File
ਹੋਰ ਰਿਸ਼ਤੇ: ਕੁੜਮ ਦਾ ਬੇਟਾ = ਕੁੜਮੇਟਾ (ਨੂੰਹ ਦਾ ਭਰਾ = ਪੁੱਤਰ ਦਾ ਸਾਲਾ), > ਨਨਾਣਵੱਈਆ, ਮੇਰੇ, ਪਤੀ ਦਾ ਜੀਜਾ (ਪਤੀ ਦੀ ਭੈਣ ਦਾ ਪਤੀ), ਸਾਲੇਹਾਰ <
ਰਿਸ਼ਤਾ ਕਿੰਨੀ ਪ੍ਰਕਾਰ ਦਾ ਹੁੰਦਾ ਹੈ ?
ਰੂਹ ਦਾ, ਦਿਲ ਦਾ, ਖੂਨ ਦਾ, ਜਿਸਮ ਦਾ, ਪੈਸੇ ਦਾ, ਪਿਆਰ ਦਾ, ਸਵਾਰਥੀ (ਮਤਲਬੀ), ਬੇਮਤਲਬੀ, ਭਾਵੁਕਤਾ ਵਾਲਾ, ਵਪਾਰਿਕ, ਤਨ ਦਾ, ਮਨ ਦਾ, ਪੈਸੈ ਦਾ, ਗ਼ੁਰੂ ਤੇ ਸਿੱਖ ਦਾ (ਧਾਰਮਿਕ), ਪਰਿਵਾਰ ਦਾ, ਮਿੱਤਰਤਾ ਦਾ, ਸਮਾਜਿਕ ਤੇ ਅਧਿਆਤਮਿਕ, ਸਤਿਕਾਰ ਦਾ, ਅਸਲੀ, ਨਕਲੀ, ਨਹੁੰ ਮਾਸ ਦਾ, ਪਿਆਰ ਦਾ, ਨਫ਼ਰਤ ਦਾ, ਫਰਜ਼ੀ, ਗਰਜ਼ੀ, ਸ਼ਰੀਕਾਂ ਵਾਲਾ
ਵੀਡੀਓ ਲਿੰਕ: ਜੇਕਰ ਤੁਹਾਨੂੰ ਫੋਟੋਆਂ ਸਮਝ ਨਹੀਂ ਆਈਆਂ ਤਾਂ ਤੁਸੀਂ ਇਹ ਵੀਡੀਓ ਦੇਖ ਸਕਦੇ ਹੋ।
Network Diagram for North Indian Extended Families