ਮੈਕ ਤੇ ਗੁਰਮੁਖੀ ਯੂਨੀਕੋਡ ਦੇ ਨਿਜੀ ਕੀਬੋਰਡ ਕਿਵੇਂ ਇੰਸਟਾਲ ਕਰੀਏ?
ਫੋਟੋਆਂ ਰਾਹੀ ਮੈਕ ਕੰਪਿਊਟਰ ਦੀ ਸੈਟਿੰਗ ਬਾਰੇ ਜਾਣਕਾਰੀ?
ਖੋਜਕਾਰ, ਨਿਰਮਾਤਾ ਅਤੇ ਫੋਟੋਆਂ: ਹਰਦੀਪ ਮਾਨ ਜਮਸ਼ੇਰ ਅਸਟਰੀਆ
੧) ਸਭ ਤੋਂ ਪਹਿਲਾ 'ਚੂਹੇ' ਦੀ ਸੈਟਿੰਗ ਕਰੋ
System Preferences > Mouse
੨) ਫੋਟੋ ਵਿਚ ਦਿੱਤੀ ਜਾਣਕਾਰੀ ਮੁਤਾਬਿਕ ਚੋਣ ਕਰੋ
੩) ਵੈੱਬਸਾਈਟ ਤੋਂ ਪਸੰਦੀਦਾ ਕੀਬੋਰਡ ਉਤਾਰ ਕੇ, 'ਚੂਹਾ ਸੱਜਾ ਬਟਨ' ਦੱਬ ਕੇ, Show in Finder ਦੀ ਚੋਣ ਕਰਕੇ, ਫੋਲਡਰ ਖੋਲ ਲਵੋ
ਮੇਰੇ ਕੰਪਿਊਟਰ ਵਿਚ Mac OS X 10.6.8 ਹੈ। ਤੁਹਾਡੇ ਨਵੇਂ Mac OS X 11 ਵਿਚ ਕੀਬੋਰਡ ਉਤਾਰਨ ਤੋਂ ਬਾਅਦ ਸ਼ਾਇਦ ਡੋਕ ਤੇ ਸਿਰਫ਼ ਫੋਲਡਰ ਹੀ ਉਛਲੇ
੪) ਦੋਵੇਂ ਫਾਈਲਾਂ ਨੂੰ 'ਚੂਹਾ ਸੱਜਾ ਬਟਨ' ਦੱਬ ਕੇ ਕਾਪੀ ਕਰ ਲਓ
੫.੧) ਦੋਵੇਂ ਫ਼ਾਈਲਾਂ ਨੂੰ 'ਕੀਬੋਰਡ ਲੇਆਊਟ' ਫੋਲਡਰ ਖੋਲ ਕੇ, 'ਚੂਹਾ ਸੱਜਾ ਬਟਨ' ਦੱਬ ਕੇ, ਪੇਸਟ ਕਰ ਦਿਓ
Macintosh HD > Library > Keyboard Layouts >
੫.੨) ਪੇਸਟ ਕਰਨ ਤੋਂ ਬਾਅਦ ਇਸ ਤਰ੍ਹਾਂ ਦਿਸੇਗਾ
੬) System Preferences > Language & Text
੭) Input Sources ਕਲਿੱਕ ਕਰੋ
Keyboard & Character Viewer ਦੀ ਚੋਣ ਕਰੋ, Show Input ... ਦੀ ਚੋਣ ਆਪਣੇ ਆਪ ਹੋ ਜਾਵੇਗੀ
੮) Gurmukhi - AnmolLipi ਦੀ ਚੋਣ ਕਰੋ
੯) menu bar ਵਿਚ Gurmukhi - AnmolLipi ਅਤੇ Show Keyboard Viewer ਦੀ ਚੋਣ ਕਰੋ
ਮੈਕ ਦੇ ਆਪਣੇ ੨ ਗੁਰਮੁਖੀ ਯੂਨੀਕੋਡ ਕੀਬੋਰਡ
ਮੈਕ ਦੇ ਗੁਰਮੁੱਖੀ ਅੱਖਰ, ਗਿਣਤੀ ਅੰਕ ਅਤੇ ਸਿੰਬਲ:
ਜਿਵੇਂ ਕਿ ਤੁਸੀਂ ਦੇਖ ਸਕਦੇ ਹੋ, ਇਨ੍ਹਾਂ ਵਿਚ ਡੰਡਾ (।) ਤੇ ਦੋ ਡੰਡੇ (॥) ਸ਼ਾਮਿਲ ਨਹੀਂ ਹਨ।
ਉਹ 'ਦੇਵਾਨਗਰੀ' ਦੇ ਵਰਤੇ ਜਾਂਦੇ ਹਨ। ਇਸ ਕਰਕੇ ਕਈ ਵਾਰ ਸਮੱਸਿਆ ਆ ਜਾਂਦੀ ਹੈ।
ਜਿਵੇਂ ਡੰਡੇ ਤੋਂ ਬਾਅਦ ਡਿੱਬੀ ਬਣ ਜਾਣਾ ਜਾਂ ਡੰਡਾ ਪਾਉਣ ਤੇ ਸਾਰੇ ਅੱਖਰ ਡਿੱਬੀਆਂ ਵਿਚ ਬਦਲ ਜਾਣੇ।
ਜੇਕਰ ਤੁਹਾਨੂੰ ਡੀਸਕਟੋਪ ਤੇ Macintosh HD ਦਾ ਆਈਕੋਨ ਨਹੀਂ ਦਿਸ ਰਿਹਾ ਤਾਂ
ਤੁਸੀਂ ਇਸ ਤਰ੍ਹਾਂ ਸੈਟਿੰਗ ਕਰ ਸਕਦੇ ਹੋ