ਹਰਦੀਪ ਸਿੰਘ ਮਾਨ ਕਲਾਕਾਰੀ

ਵੈੱਬਸਾਈਟ ਸੰਬੰਧੀ ਸਵਾਲ-ਜਵਾਬ, ਨੁਕਤੇ ਅਤੇ ਜ਼ਰੂਰੀ ਸੂਚਨਾਵਾਂ

੧) ਵੈੱਬਸਾਈਟ ਦੀ ਬਣਤਰ ਬਾਰੇ ਅਤੇ ਹੋਰ ਜਾਣਕਾਰੀ ਦਿਓ?

ਵੈੱਬਸਾਈਟ ੦੧. ੦੫. ੨੦੧੦ ਨੂੰ ਜਨਤਕ ਕੀਤੀ ਗਈ ਅਤੇ AnmolUni ਫੌਂਟ (ਫਰਕ ਫੋਟੋ) ਵਿਚ ਹੈ। ਵੈੱਬਸਾਈਟ ਸਿਰਫ਼ Internet Explorer ਨੂੰ ਧਿਆਨ ਵਿਚ ਰੱਖ ਕੇ ਬਣਾਈ ਗਈ ਹੈਇਸ ਕਰਕੇ Internet Explorer, 1024 x 768 Screen ਨਾਲ ਸਾਈਟ ਦਾ ਪੂਰਾ ਆਨੰਦ ਲਓਵੈੱਬਸਾਈਟ ਵਿਚ ਲਿਖਤੀ ਰੂਪ ਵਿਚ 'ਮੈਂ' ਦੀ ਜਗ੍ਹਾ 'ਜੱਟ' ਲਿਖ ਕੇ ਸੰਬੋਧਨ ਕੀਤਾ ਗਿਆ ਹੈ

 

ਵੈੱਬਸਾਈਟ ਤੇ ਲੱਗੀ ਰਚਨਾ ਨੂੰ ਛਾਪਣ ਤੋਂ ਪਹਿਲਾਂ ਛਾਪ-ਝਲਕ (Print Preview) ਸੁਵਿਧਾ ਦੀ ਜ਼ਰੂਰ ਵਰਤੋਂ ਕਰੋਕੁਝ ਪੰਨੇ Internet Explorer ਵਿਚ ਠੀਕ ਛਾਪਦੇ ਨੇ ਤੇ ਕੁਝ Mozilla Firefoxਭਾਵ ਜੇਕਰ ਤੁਸੀਂ Internet Explorer ਦੀ ਛਾਪ-ਝਲਕ ਨਾਲ ਸੰਤੁਸ਼ਟ ਨਹੀਂ ਹੋ ਤਾਂ ਤੁਸੀਂ Mozilla Firefox ਵਿਚ ਛਾਪ-ਝਲਕ ਦੇਖ ਸਕਦੇ ਹੋ ਜਾਂ ਇਸ ਦੇ ਉਲਟ ਵੀ ਕਰ ਸਕਦੇ ਹੋਫੋਟੋਆਂ ਢੁਕਵੀਂਆਂ ਜਗ੍ਹਾ ਤੇ ਲਾਈਆਂ ਹੋਣ ਕਰਕੇ ਫੋਟੋਆਂ ਦਾ ਉੱਪਰ-ਥੱਲੇ ਕੀਤਾ ਜਾਣਾ ਜਾਇਜ਼ ਨਹੀਂ

 

Internet Explorer ਅਤੇ  Mozilla Firefox ਵਿਚ ਫ਼ਰਕ

 

ਇੰਟਰਨੈੱਟ ਲਿੰਕ ਪੂਰਾ ਛਾਪਣ ਲਈ Internet Explorer ਦੀ ਵਰਤੋਂ ਕਰੋ।

 

Mozilla Firefox ਰਚਨਾ ਪੜ੍ਹਨ ਲਈ ਜ਼ਿਆਦਾ ਅਨੰਦਮਈ ਹੈ।

 

੨) ਵੈੱਬਸਾਈਟ ਦਾ ਮਨੋਰਥ ਕੀ ਹੈ?
ਰੱਬ ਨੇ ਸਮਾਂ ਵੰਡਣ ਵਿਚ ਕਿਸੇ ਤਰ੍ਹਾਂ ਦਾ ਭੇਦਭਾਵ ਨਹੀਂ ਕੀਤਾ। ਇਹ ਬੰਦੇ ਦੀ ਆਪਣੀ ਸਮਝਦਾਰੀ ਹੁੰਦੀ ਹੈ ਕਿ ਉਹ ਸਮੇਂ ਨੂੰ ਰਚਨਾਤਮਕ, ਕਲਾਤਮਕ ਅਤੇ ਸਿਰਜਣਾਤਮਕ ਕੰਮਾਂ ਵਿਚ ਲਗਾ ਕੇ ਆਪਣੇ-ਆਪ ਨੂੰ ਉੱਨਤ ਬਣਾਉਂਦਾ ਹੈ ਜਾਂ ਇਸ ਦੇ ਉਲਟ ਕਰਦਾ ਹੈ। ਇਸ ਕਰਕੇ ਮਨੋਰਥ ਹਨ।

ਪਹਿਲਾ ਮਨੋਰਥ:     ਪੰਜਾਬੀ ਭਾਸ਼ਾ ਦੀ ਸਲਾਮਤੀ, ਬਿਹਤਰੀ ਅਤੇ ਪ੍ਰਚਾਰ ਲਈ ਕਦਮ ਉਠਾਉਣਾ। ਸਿੱਖ ਧਰਮ ਅਤੇ ਪੰਜਾਬ ਸੰਬੰਧੀ ਆਪਣਾ ਫਰਜ਼ ਨਿਭਾਉਣਾ।

ਦੂਸਰਾ ਮਨੋਰਥ:      ਜੱਟ ਸੰਬੰਧੀ ਮਸਲੇ, ਇਤਿਹਾਸ ਅਤੇ ਸ਼ਖਸੀਅਤਾਂ ਸੰਬੰਧੀ ਜਾਣਕਾਰੀ ਦੋਸਤਾਂ ਅੱਗੇ ਸਨਮੁਖ ਕਰਨਾ।

ਤੀਸਰਾ ਮਨੋਰਥ:     ਜੱਟ ਅਤੇ ਪੰਜਾਬ ਵਿਰੋਧੀ ਅਨਸਰਾਂ ਨੂੰ ਜਵਾਬ ਦੇਣਾ।

ਚੌਥਾ ਮਨੋਰਥ:        ਪੰਜਾਬੀ ਗੀਤ ਗਾਇਕਾਂ ਦਾ ਧੰਨਵਾਦ ਅਤੇ ਜੱਟ ਗੀਤ ਗਾਇਕਾਂ ਦੇ ਵਿਰੋਧੀਆਂ ਨੂੰ ਜਵਾਬ ਦੇਣਾ।

 

Jattsite.com ਪੰਜਾਬ ਅਤੇ ਪੰਜਾਬੀਅਤ ਦੀ ਤਰਜਮਾਨੀ, ਪਹਿਰੇਦਾਰੀ ਜਾਂ ਸੇਵਾ ਕਰਨ ਦਾ ਦਾਅਵਾ ਨਹੀਂ ਕਰਦੀ। ਮਾਂ ਬੋਲੀ ਪੰਜਾਬੀ ਦੇ ਸੁੰਗੜਦੇ ਹੋਏ ਘੇਰੇ ਨੂੰ ਰੋਕਣ ਅਤੇ ਫੈਲਾਉਣ ਲਈ ਇਹ ਇੱਕ ਨਿੱਕੀ ਜਿਹੀ ਕੋਸ਼ਿਸ਼ ਹੈ।

 

੩) ਵੈੱਬਸਾਈਟ ਤਾਜ਼ੀ ਕਦੋਂ ਕੀਤੀ ਜਾਂਦੀ ਹੈ?

ਜਦੋਂ ਸਮਾਂ ਇਜਾਜ਼ਤ ਦੇਵੇਗਾ

 

੪) ਵੈੱਬਸਾਈਟ ਤੇ ਲੱਗੀਆਂ ਫੋਟੋਆਂ ਸੰਬੰਧੀ ਚਾਨਣਾ ਪਾਓ?

ਇੰਟਰਨੈੱਟ ਫੋਟੋਆਂ, ਵੀਡੀਓ ਅਤੇ ਰਚਨਾਵਾਂ ਦਾ ਅਦਾਨ ਪ੍ਰਦਾਨ ਹੈ ਅਤੇ ਇਸ ਉੱਤੇ ਪ੍ਰਕਾਸ਼ਿਤ ਹੋਣ ਵਾਲੀ ਸਮੱਗਰੀ ਸਾਰੀ ਦੁਨੀਆ ਵਾਸਤੇ ਸਾਂਝੀ ਹੁੰਦੀ ਹੈ

 

ਇਸ ਕਰਕੇ Jattsite.com ਦੇ ਪੰਨਿਆਂ ਨੂੰ ਵੀ 'ਕਾਪੀ ਰੋਕੋ' ਨੀਤੀ ਨਾਲ ਨਹੀਂ ਬਣਾਇਆ ਗਿਆਵੈੱਬਸਾਈਟ ਤੇ ਲੱਗੀਆਂ ਫੋਟੋਆਂ ਅਤੇ ਹੋਰ ਜਾਣਕਾਰੀ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਪ੍ਰਚਾਰ ਅਤੇ ਪ੍ਰਸਾਰ ਹੇਠ ਕਾਪੀ ਕਰਨ ਦੀ ਖੁੱਲ੍ਹੀ ਛੁੱਟੀ ਹੈ। ਜੱਟਾਂ ਅਤੇ ਸਿੱਖਾਂ ਨੂੰ ਨਫ਼ਰਤ ਕਰਨ ਵਾਲੇ ਦੂਰ ਰਹਿਣ।

 

'ਇਕ ਹੱਥ ਨਾਲ ਲੈ ਤੇ ਦੂਜੇ ਨਾਲ ਦੇ' ਦੀ ਨੀਤੀ ਅਨੁਸਾਰ ਮੇਰੇ ਵਲੋਂ ਵੀ ਲੋੜ ਮੁਤਾਬਿਕ ਹੋਰ ਵੈੱਬਸਾਈਟਾਂ ਅਤੇ ਯੂਟੂਬ ਤੋਂ ਕੁਝ ਫੋਟੋਆਂ ਜਾਂ ਲਿਖਤਾਂ 'ਧੰਨਵਾਦ' ਹੇਠ ਲਾਈਆਂ ਗਈਆਂ ਹਨਫੋਟੋ ਜਾਣਕਾਰੀ ਅਤੇ ਫੋਟੋਕਾਰ ਨਾਮ ਜਿੰਨਾਂ ਤਸਵੀਰਾਂ ਵਿਚ ਹੀ ਲਿਖਿਆ ਹੋਵੇਗਾ, ਸਿਰਫ਼ ਉਹੀ ਜਨਤਕ ਕੀਤੇ ਜਾ ਸਕਦੇ ਹਨ

 

ਜੱਟ ਦਾ ਮਕਸਦ ਕਿਸੇ ਨੂੰ ਮਾਨਸਿਕ ਪਰੇਸ਼ਾਨੀ ਦੇਣਾ ਜਾਂ ਕਿਸੇ ਮੁਸੀਬਤ ਵਿਚ ਪਾਉਣਾ ਨਹੀਂ ਹੈਇਸ ਕਰਕੇ ਜੇਕਰ ਤੁਹਾਨੂੰ ਵੈੱਬਸਾਈਟ ਤੇ ਲੱਗੀ 'ਮਾਦਾ ਫੋਟੋ' ਤੇ ਕੋਈ ਕਿੰਤੂ-ਪਰੰਤੂ ਹੈ ਤਾਂ ਤੁਹਾਡੇ ਸਿੱਧ ਕਰਨ ਤੇ ਕਿ ਵੈੱਬਸਾਈਟ ਤੇ ਲੱਗੀ ਫੋਟੋ ਤੁਹਾਡੀ ਹੈ, ਫੋਟੋ ਹਟਾ ਲਈ ਜਾਵੇਗੀ

 

੫) Jattsite.com ਦੇ ਦੋਸਤ ਸਹਿਯੋਗ ਕਿਵੇਂ ਦੇ ਸਕਦੇ ਹਨ?

ਪਹਿਲਾਂ ਤਾਂ ਇਹ ਸੋਚਣ ਲਈ ਹੀ ਧੰਨਵਾਦਜੱਟ ਵਲੋਂ ਰਚਨਾ ਨੂੰ ਵੱਧ ਤੋਂ ਵੱਧ ਵਧੀਆ ਢੰਗ ਨਾਲ, ਮਾਂ ਬੋਲੀ ਪੰਜਾਬੀ ਦਾ ਪੂਰਾ ਸਤਿਕਾਰ ਅਤੇ ਗਲਤੀ ਰਾਹਿਤ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ

 

ਤੁਸੀਂ ਸਹਿਯੋਗ ਦੇ ਸਕਦੇ ਹੋ, ਜੇਕਰ ਕਿਤੇ

ਜਦੋਂ ਸਮੇਂ ਇਜਾਜ਼ਤ ਦੇਵੇਗਾ ਤਾਂ ਜ਼ਰੂਰ ਗਲਤੀ ਵਿਚ ਸੁਧਾਰ ਕੀਤਾ ਜਾਵੇਗਾ

 

ਤੁਸੀਂ ਜਾਣਕਾਰੀ ਸਾਂਝੀ ਕਰ ਸਕਦੇ ਹੋ, ਜੇਕਰ

ਜੱਟ ਸਫ਼ੇ ਲਈ ਕਲਿੱਕ ਕਰੋ
ਹਰਦੀਪ ਸਫ਼ੇ ਲਈ ਕਲਿੱਕ ਕਰੋ
Deutsch ਸਫ਼ੇ ਲਈ ਕਲਿੱਕ ਕਰੋ
info@jattsite.com