ਹਰਦੀਪ ਸਿੰਘ ਮਾਨ ਕਲਾਕਾਰੀ

ਹੁਣ ਨਾ ਵੱਜਣ ਦਮਾਮੇ ਜੱਟ ਕੋਲੋਂ

ਤੇ ਨਾ ਲਗਦਾ ਡਾਂਗ ਨੂੰ ਤੇਲ ਮੀਆਂ

ਲੇਖਕ: ਜੁਗਿੰਦਰ ਸੰਧੂ

ਬਹੁਤ ਦਹਾਕੇ ਪਹਿਲਾਂ ਪੰਜਾਬ ਦੀ ਕਿਸਾਨੀ ਨੂੰ ਸ਼ਲਾਘਾ ਕਰਦਿਆਂ ਅਤੇ ਹਾੜ੍ਹੀ ਦੀ ਭਰਪੂਰ ਫ਼ਸਲ ਤੋਂ ਬਾਅਦ ਮੇਲੇ ਜਾਂਦੇ ਜੱਟ ਦੀ ਤਸਵੀਰ ਖਿੱਚਦਿਆਂ ਪੰਜਾਬ ਦੇ ਸਿਰਮੌਰ ਸ਼ਾਇਰ ਸਵਰਗਵਾਸੀ ਲਾਲਾ ਧਨੀ ਰਾਮ ਚਾਤ੍ਰਿਕ ਨੇ ਲਿਖਿਆ ਸੀ:

 

                  ਤੂੜੀ ਤੰਦ ਸਾਂਭ ਹਾੜ੍ਹੀ ਵੇਚ ਵੱਟ ਕੇ,

                  ਲੰਬੜਾਂ ਤੇ ਸ਼ਾਹਾਂ ਦੇ ਹਿਸਾਬ ਕੱਟ ਕੇ।

                  ਪੱਗ ਝੱਗਾ ਚਾਦਰਾ ਨਵਾਂ ਸਿਵਾਇਕੇ,

                  ਸੰਮਾਂ ਵਾਲੀ ਡਾਂਗ 'ਤੇ ਤੇਲ ਲਾਇਕੇ।

                  ਕੱਛੇ ਮਾਰ ਵੰਝਲੀ ਆਨੰਦ ਛਾਂ ਗਿਆ,

                  ਮਾਰਦਾ ਦਮਾਮੇ ਜੱਟ ਮੇਲੇ ਆ ਗਿਆ।

 

ਸ. ਜੋਗਿੰਦਰ ਸਿੰਘ ਸੰਧੂਇਹ ਉਸ ਸਮੇਂ ਦਾ ਜ਼ਿਕਰ ਹੈ ਜਦੋਂ ਮਨੁੱਖ ਨੇ ਕੁਦਰਤ ਨਾਲ ਛੇੜ-ਛਾੜ ਅਜੇ ਆਰੰਭ ਵੀ ਨਹੀਂ ਕੀਤੀ ਸੀਰੁੱਖਾਂ, ਜੰਗਲਾਂ ਦੀ ਬਹੁਤਾਤ ਸੀ, ਪਾਣੀ ਦੇ ਅਥਾਹ ਸੋਮੇ ਸਨ, ਕੀੜੇਮਾਰ ਦਵਾਈਆਂ ਦੀ ਵਰਤੋਂ ਬਾਰੇ ਅਜੇ ਜੱਟ ਨੂੰ ਜਾਣਕਾਰੀ ਨਹੀਂ ਸੀ ਅਤੇ ਨਾ ਹੀ ਰਸਾਇਣਿਕ ਖਾਦਾਂ ਦੇ ਸਹਾਰੇ ਦੋਗਲੀ ਨਸਲ ਦੀਆਂ ਫ਼ਸਲਾਂ ਪਲਦੀਆਂ ਸਨਅੱਜ ਦੇ ਵਿਗਿਆਨੀ ਅਤੇ ਖਾਸ ਕਰਕੇ ਪੱਛਮੀ ਦੇਸ਼ ਜਿਹੜੀ ਆਰਗੈਨਿਕ ਖੇਤੀ ਦੀਆਂ ਗੱਲਾਂ ਹੁਣ ਕਰਨ ਲੱਗੇ ਹਨ, ਬਿਲਕੁਲ ਇਹੋ ਜਿਹੀਆਂ ਹੀ ਕਰਦਾ ਸੀ ਲਾਲਾ ਧਨੀ ਰਾਮ ਦੀਆਂ ਕਵਿਤਾਵਾਂ ਦਾ ਪਾਤਰ ਜੱਟਉਸ ਵੇਲੇ ਮਹਿੰਗਾਈ ਅਜੇ ਪੈਦਾ ਵੀ ਨਹੀਂ ਹੋਈ ਸੀਵਸਤਾਂ ਤੇ ਭਾਅ ਆਨਿਆਂ, ਟਕਿਆਂ ਤੱਕ ਹੀ ਸੀਮਤ ਸਨਸੋਨਾ ੫੦-੬੦ ਰੁਪਏ ਤੋਲਾ (ਹੁਣ ੧੨ ਗ੍ਰਾਮ ਦੇ ਬਰਾਬਰ) ਹੁੰਦਾ ਸੀਆਨੇ ਗਜ਼ ਕੱਪੜੇ ਮਿਲ ਜਾਂਦਾ ਸੀ ਅਤੇ ਖਾਣ ਪੀਣ ਦੀਆਂ ਚੀਜ਼ਾਂ ਏਨੀਆਂ ਹੀ ਸਸਤੀਆਂ ਸਨਅਜਿਹੇ ਦੌਰ ਦਾ ਜੱਟ ਆਪਣੀ ਕਣਕ ਦੀ ਫ਼ਸਲ ਸੰਭਾਲ ਕੇ, ਤੂੜੀ ਤੰਦ ਤੋਂ ਵਿਹਲਾ ਹੋ ਕੇ ਅਤੇ ਸ਼ਾਹਾਂ 'ਤੇ ਲੰਬੜਾਂ ਦੇ ਲੈਣੇ ਦੇਣੇ ਚੁਕਤਾ ਕਰਕੇ ਨਵੇਂ ਕੱਪੜਿਆਂ 'ਚ ਫਬਿਆ, ਮੋਢੇ 'ਤੇ ਸੰਮਾਂ ਵਾਲੀ ਲਿਸ਼ਕਵੀਂ ਡਾਂਗ ਧਰ ਕੇ ਜ਼ਰੂਰ ਹੀ ਵਿਸਾਖੀ ਦਾ ਮੇਲਾ ਵੇਖਣ ਜਾਂਦਾ ਹੋਵੇਗਾ

 

ਫੋਟੋਕਾਰ ਦਾ ਧੰਨਵਾਦਸਮੇਂ ਦੇ ਗੇੜ ਅਤੇ ਮਹਿੰਗਾਈ ਦੇ ਦੌਰ ਨੇ ਅੱਜ ਦੀ ਕਿਸਾਨੀ ਦਾ ਨਕਸ਼ਾ ਬਦਲ ਕੇ ਰੱਖ ਦਿੱਤਾ ਹੈਕਰਜ਼ਿਆਂ ਦੀ ਦਲਦਲ ਵਿਚ ਫਸੇ ਅਤੇ ਅੱਤ ਦੀ ਮਹਿੰਗਾਈ ਦੀ ਮਾਰ ਸਹਿਣ ਕਰ ਰਹੇ ਕਿਸਾਨ ਕੋਲੋਂ ਹੁਣ ਦਮਾਮੇ ਨਹੀਂ ਵੱਜ ਸਕਦੇ ਅਤੇ ਨਾ ਹੀ ਜੰਗਾਂ ਵਾਲੀ ਡਾਂਗ ਨੂੰ ਤੇਲ ਲਾਉਣ ਦੀ ਉਸ ਵਿਚ ਹਿੰਮਤ ਹੈਬੈਂਕਾਂ ਦਾ ਵਿਆਜ ਹਰ ਸਾਲ ਜ਼ਹਿਰੀਲੀ ਵੇਲ ਵਾਂਗ ਵਧਦਾ ਜਾਂਦਾ ਹੈ ਅਤੇ ਕਰਜ਼ਿਆਂ ਦੀ ਪੰਡ ਦਿਨੋਂ ਦਿਨ ਭਾਰੀ ਹੁੰਦੀ ਜਾਂਦੀ ਹੈਖੇਤੀਬਾੜੀ ਦੀ ਲਾਗਤ ਵਾਲੀਆਂ ਵਸਤਾਂ ਨੇ ਬਾਕੀ ਬਾਜ਼ਾਰ ਦੇ ਕਦਮ ਨਾਲ ਕਦਮ ਮਿਲਾਉਂਦਿਆਂ ਮਹਿੰਗਾਈ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ ਅਤੇ ਹੈਰਾਨੀਜਨਕ ਗੱਲ ਇਹ ਹੈ ਕਿ ਖੇਤੀਬਾੜੀ ਦੀਆਂ ਜਿਨਸਾਂ ਦੇ ਭਾਅ ਮਹਿੰਗਾਈ ਦੇ ਇਸ ਦੌਰ ਵਿਚ ਮੁਕਾਬਲਾ ਕਰਨ ਤੋਂ ਬਿਲਕੁਲ ਅਸਮਰੱਥ ਜਾਪਦੇ ਹਨ। ਅਨਾਜ ਸਬਜ਼ੀਆਂ ਅਤੇ ਫਲਾਂ ਦੀ ਕਾਸ਼ਤ ਬਹੁਤ ਮਹਿੰਗੀ ਹੁੰਦੀ ਜਾ ਰਹੀ ਹੈਕਿਸਾਨ ਨੂੰ ਆਪਣੀਆਂ ਫਸਲਾਂ ਪਾਲਣ ਤੋਂ ਇਲਾਵਾ ਘਰਾਂ ਦੇ ਛੋਟੇ-ਛੋਟੇ ਕੰਮਾਂ ਅਤੇ ਬੱਚਿਆਂ ਦੇ ਵਿਆਹਾਂ, ਸ਼ਾਦੀਆਂ, ਮਕਾਨ ਬਣਾਉਣ ਜਾਂ ਸੰਦ ਆਦਿ ਖਰੀਦਣ ਲਈ ਵੀ ਕਰਜ਼ਾ ਲੈਣਾ ਪੈਂਦਾ ਹੈਫਿਰ ਅਗਲੇ ਸਾਲ ਹੋਰ ਕਰਜ਼ਾ ਲੈ ਕੇ ਪਿਛਲਾ ਕਰਜ਼ਾ ਉਤਾਰਨਾ ਪੈਂਦਾ ਹੈਇਸ ਤਰਾਂ ਕਰਜ਼ਿਆਂ ਦੀ ਪੰਡ ਹਰ ਸਾਲ ਭਾਰੀ ਹੁੰਦੀ ਜਾਂਦੀ ਹੈਸਰਕਾਰਾਂ ਕਾਗਜ਼ੀ ਬਿਆਨਾਂ ਅਤੇ ਫੋਕੇ ਵਾਅਦਿਆਂ ਤੋਂ ਅੱਗੇ ਵਧ ਕੇ ਨਾ ਖੇਤੀਬਾੜੀ ਲਈ ਅੱਜ ਤੱਕ ਕੋਈ ਕੌਮੀ ਨੀਤੀ ਬਣਾ ਸਕੀਆਂ ਹਨ, ਨਾ ਹੀ ਖੇਤੀ ਜਿਨਸਾਂ ਦੀਆਂ ਕੀਮਤਾਂ ਨੂੰ ਸੂਚਕ ਅੰਕ ਨਾਲ ਜੋੜ ਸਕੀਆਂ ਅਤੇ ਇਸੇ ਕਾਰਨ ਖੇਤੀਬਾੜੀ ਲਾਹੇਵੰਦਾ ਧੰਦਾ ਨਹੀਂ ਬਣ ਸਕੀ ਅਤੇ ਨਾ ਹੀ ਇਸ ਨਾਲ ਜੁੜੇ ਕਿਸਾਨ ਵਰਗ ਦੀ ਜੂਨ ਸੁਧਰ ਸਕੀ

 

ਫੋਟੋਕਾਰ ਦਾ ਧੰਨਵਾਦਪੰਜਾਬ ਦੇ ਪਿੰਡਾਂ ਵਿਚ ਅੱਜ ਵੀ ਆਧੁਨਿਕ ਕਿਸਮ ਦੀਆਂ ਸਹੂਲਤਾਂ ਵੀ ਵੱਡੀ ਘਾਟ ਹੈ, ਜਿਸ ਕਾਰਨ ਕਿਸਾਨੀ ਨਾਲ ਜੁੜਿਆ ਪੇਂਡੂ ਵਰਗ ਇਕ ਤਰ੍ਹਾਂ ਦੂਜੇ ਦਰਜੇ ਦੇ ਸ਼ਹਿਰੀਆਂ ਵਾਲਾ ਜੀਵਨ ਗੁਜ਼ਾਰ ਰਿਹਾ ਹੈਕੁਝ ਗਿਣਤੀ ਦੇ ਪਿੰਡਾਂ ਨੂੰ ਛੱਡ ਕੇ ਬਾਕੀ ਦੇ ਪਿੰਡਾਂ ਵਿਚ ਅੱਜ ਵੀ ਪੀਣ ਵਾਲੇ ਪਾਣੀ ਅਤੇ ਸੀਵਰੇਜ ਦੀ ਸਹੂਲਤ ਤੋਂ ਵਾਂਝੇ ਹਨਜਿਹੜੇ ਪਿੰਡਾਂ ਨੂੰ ੨੪ ਘੰਟੇ ਬਿਜਲੀ ਸਪਲਾਈ ਦੀ ਸਕੀਮ ਨਾਲ ਜੋੜਿਆ ਗਿਆ ਹੈ, ਉੱਥੇ ਹੀ ਅੱਜ ਦੇ ਸਮੇਂ 'ਚ ੮-੧੦ ਘੰਟੇ ਤੋਂ ਵਧ ਬਿਜਲੀ ਨਹੀਂ ਪੁੱਜਦੀਟਿਊਬ-ਵੈੱਲਾਂ ਨੂੰ ਤਾਂ ੨੪ ਘੰਟਿਆਂ ਵਿਚ ੩-੪ ਘੰਟੇ ਵੀ ਸਪਲਾਈ ਨਹੀਂ ਮਿਲਦੀਹਸਪਤਾਲਾਂ ਅਤੇ ਸਿੱਖਿਆ ਸੰਸਥਾਵਾਂ ਦੀ ਹਾਲਤ ਏਨੀ ਤਰਸਯੋਗ ਹੈ ਕਿ ਇਸ ਮਾਮਲੇ 'ਚ ਵੀ ਕਿਸਾਨਾਂ ਨੂੰ ਸ਼ਹਿਰਾਂ ਵੱਲ ਹੀ ਭੱਜਣਾ ਪੈਂਦਾ ਹੈ

 

ਸਭ ਤੋਂ ਵੱਡੀ ਗੱਲ ਇਹ ਹੈ ਕਿ ਪੰਜਾਬ ਵਿਚ ਜਿੰਨੇ ਵੀ ਵਿਭਾਗ ਅਤੇ ਮਹਿਕਮੇ ਹਨ, ਸਭ ਦੇ ਸਭ ਲੁਟੇਰੇ ਬਣ ਚੁੱਕੇ ਹਨ ਅਤੇ ਇਨ੍ਹਾਂ ਦੀ ਲੁੱਟ ਦਾ ਸ਼ਿਕਾਰ ਬਣਨ ਵਾਲਾ ਸਿਰਫ਼ ਕਿਸਾਨ ਹੀ ਹੈਲੁੱਟ ਖੋਹ, ਸਰਕਾਰੀ ਧੱਕੇਸ਼ਾਹੀ, ਮਹਿੰਗਾਈ, ਬੇਰੁਜ਼ਗਾਰੀ, ਔਕੜਾਂ ਥੁੜਾਂ ਦੇ ਸ਼ਿਕਾਰ ਕਿਸਾਨ ਦੀ ਬਾਂਹ ਫੜਨ ਵਾਲਾ ਕੋਈ ਨਹੀਂ ਸਭ ਉਸ ਦੇ ਜ਼ਖ਼ਮਾਂ 'ਤੇ ਨਮਕ ਛਿੜਕਣ ਵਾਲੇ ਹੀ ਹਨਅਜਿਹੀ ਹਾਲਤ ਵਿਚ ਮਜਬੂਰ ਅਤੇ ਦੁਖੀ ਕਿਸਾਨ ਵਿਸਾਖੀ ਦੇ ਮੇਲੇ 'ਤੇ ਨੱਚਦਾ ਭੰਗੜੇ ਪਾਉਂਦਾ ਆਖਰ ਕਿਵੇਂ ਦਿਖਾਈ ਦੇ ਸਕਦਾ ਹੈ? ਲੋੜ ਹੈ ਕਿ ਸਮਾਂ ਰਹਿੰਦੀਆਂ ਸਾਡੀਆਂ ਸਰਕਾਰਾਂ ਕਿਸਾਨੀ ਨੂੰ ਲਾਹੇਵੰਦ ਧੰਦਾ ਬਣਾਉਣ ਲਈ ਸੋਚਣ

 

ਜੇ ਅੰਨਦਾਤਾ ਖ਼ੁਸ਼ਹਾਲ ਹੋਵੇਗਾ ਤਾਂ ਹੀ ਸਾਰਾ ਦੇਸ਼ ਖ਼ੁਸ਼ਹਾਲ ਹੋ ਸਕਦਾ ਹੈ।

 

ਧੰਨਵਾਦ ਸਾਹਿਤ 'ਜੱਗ ਬਾਣੀ' ਵਿਚੋਂ

 


ਨੋਟ: ਜੱਟ ਹੋਣ ਦੇ ਨਾਤੇ ਲੇਖ ਅਦਾਰੇ ਵਲੋਂ ਆਪ ਟਾਈਪ ਕੀਤਾ ਗਿਆ। ਜੱਟ ਜਾਣਕਾਰੀ ਹੇਠ ਨਿਸ਼ਕਾਮ ਸੇਵਾ।


ਜੱਟ ਜੱਟਾਂ ਦੇ, ਭੋਲੂ ਨਰਾਇਣ ਦਾ - ਜੱਟਾਂ ਦਾ ਸੰਖੇਪ ਇਤਿਹਾਸ - ਲੇਖਕ: ਡਾ. ਆਸਾ ਸਿੰਘ ਘੁੰਮਣ

ਜੱਟ ਗੋਤਾਂ ਦੇ ਵੱਡੇ ਅਤੇ ਪ੍ਰਸਿੱਧ ਪਿੰਡ

ਜੱਟ ਸਫ਼ੇ ਲਈ ਕਲਿੱਕ ਕਰੋ
ਹਰਦੀਪ ਸਫ਼ੇ ਲਈ ਕਲਿੱਕ ਕਰੋ
Deutsch ਸਫ਼ੇ ਲਈ ਕਲਿੱਕ ਕਰੋ
info@jattsite.com