ਹਰਦੀਪ ਸਿੰਘ ਮਾਨ ਕਲਾਕਾਰੀ

ਅਸਟਰੀਆ ਦਾ ਲੋਹੜੀ ਅਤੇ ਮਾਘੀ ਮੇਲਾ

ਰਿਪੋਰਟ: ਹਰਦੀਪ ਸਿੰਘ ਮਾਨ

ਦਰਸ਼ਕ12 ਜਨਵਰੀ 2002 ਨੂੰ ਅਸਟਰੀਆ ਦੀ ਰਾਜਧਾਨੀ ਵੀਆਨਾ ਵਿਚ ਪਹਿਲੀ ਬਾਰ ਬੜੀ ਧੂਮਧਾਮ ਨਾਲ ਵਿਕਾਸ ਪੰਜਾਬੀ ਸਭਿਆਚਾਰ ਸੁਸਾਇਟੀ ਵੱਲੋਂ ਲੋਹੜੀ ਅਤੇ ਮਾਘੀ ਮੇਲਾ ਮਨਾਇਆ ਗਿਆਜਿਸ ਨੂੰ ਦੇਖਣ ਲਈ 400 ਦੇ ਕਰੀਬ ਦਰਸ਼ਕ ਪਹੁੰਚੇਸਟੇਜ ਸੰਚਾਲਨ ਸਾਲਜ਼ਬੁਰਗ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਸ਼ਾਇਰ ਸ਼ੇਖਰ ਨੇ ਕੀਤਾਸਭਿਆਚਾਰਕ ਪ੍ਰੋਗਰਾਮ ਦੇ ਸ਼ੁਰੂ ਵਿਚ ਓਮ ਸ਼ਰਮਾ ਨੇ ਸ਼ਬਦ ਗਾਇਨ ਕੀਤਾਉਸ ਤੋਂ ਉਪਰੰਤ ਬੱਚਿਆਂ ਨੇ ਪੰਜਾਬੀ ਗੀਤਾਂ ਉਪਰ ਨਾਚ ਕਰਕੇ ਪ੍ਰੋਗਰਾਮ ਅਗਾਂਹ ਕੀਤਾਕਲਾਕਾਰਾਂ ਨਾਲ ਰਾਬਤਾ ਮੈਗਜ਼ੀਨ ਦੇ ਮੁੱਖ ਸੰਪਾਦਕ ਅਤੇ ਵਿਕਾਸ ਪੰਜਾਬੀ ਸਭਿਆਚਾਰ ਸੁਸਾਇਟੀ ਦੇ ਪ੍ਰਤੀਨਿਧ ਜਸਵਿੰਦਰ ਸਿੰਘ ਛਿੰਦਾ ਨੇ ਸਮੂਹ ਪੰਜਾਬੀਆਂ ਨੂੰ ਲੋਹੜੀ ਅਤੇ ਮਾਘੀ ਮੇਲੇ ਦੀਆਂ ਮੁਬਾਰਕਾਂ ਦਿੱਤੀਆਂਇਸ ਤੋਂ ਇਲਾਵਾ ਲੋਹੜੀ ਅਤੇ ਮਾਘੀ ਦੇ ਇਤਿਹਾਸ ਪਿਛੋਕੜ ਬਾਰੇ ਚਾਨਣਾਂ ਪਾਇਆਇਸ ਦੇ ਨਾਲ ਹੀ ਪੰਜਾਬੀ ਭੰਗੜਾ ਗਰੁੱਪ ਨੇ ਸਟੇਜ ਉਪਰ ਧਮਾਲਾਂ ਪਾਈਆਂਪਰੀਆਂ ਵਰਗੀਆਂ ਆਸਟਰੀਅਨ ਕੁੜੀਆਂ ਜਦੋਂ ਰਾਜਸਥਾਨੀ ਲਿਬਾਸ ਵਿਚ ਸਟੇਜ ਤੇ ਆਈਆਂ ਤਾਂ ਲੋਕਾਂ ਨੇ ਸਾਹ ਰੋਕ ਲਏਸੀਸੀ, ਲੀਲੀ ਅਤੇ ਰੀਮਾਂ ਨੇ ਜਦ ਰਾਜਸਥਾਨੀ ਗੀਤ ਤੇ ਰਾਜਸਥਾਨੀ ਕੱਪੜੇ ਪਾ ਕੇ ਨਾਚ ਪੇਸ਼ ਕੀਤਾ ਤਾਂ ਸਭ ਅਸ਼ ਅਸ਼ ਕਰ ਉੱਠੇਸੀਸੀ ਅਤੇ ਉਸ ਦੀਆਂ ਸਾਥਣਾਂ ਨੇ ਇਹ ਸਾਬਤ ਕਰ ਦਿੱਤਾ ਕਿ ਨਾਚ ਘੱਟ ਕੱਪੜੇ ਪਾ ਕੇ ਜਾਂ ਐਵੇਂ ਛਾਲਾਂ ਮਾਰ ਕੇ ਨਹੀਂ ਹੁੰਦਾ ਸਗੋਂ ਪੂਰੇ ਲਿਬਾਸ ਵਿਚ ਵਧੀਆ ਲਗਦਾ ਹੈ, ਜੇ ਤੁਹਾਡੇ ਕੋਲ ਕਲਾ ਹੋਵੇਪਰ ਉਸ ਤੋਂ ਉਪਰੰਤ ਸਾਡੇ ਭਾਰਤੀ ਮੁੰਡੇ-ਕੁੜੀਆਂ ਵੱਲੋਂ ਪੱਛਮੀ ਢੰਗ ਨਾਲ ਨਾਚ ਪੇਸ਼ ਕੀਤਾ ਗਿਆ, ਜਿਸ ਨੇ ਸਭ ਨੂੰ ਸੋਚਣ ਲਾ ਦਿੱਤਾਛੋਟੀ ਬੱਚੀ ਜਸਪ੍ਰੀਤ ਕੌਰ ਰਾਏ ਨੇ ਗੀਤ ਢੋਲ ਜਗੀਰੋ ਦਾ ਤੇ ਕਮਾਲ ਦਾ ਭੰਗੜਾ ਪਾਇਆਸਿਕੰਦਰ ਬਰਾੜ ਨੇ ਸ਼ੇਖਰ ਦੇ ਲਿਖੇ ਟੱਪੇ ਗਾ ਕੇ ਮਾਹੌਲ ਨੂੰ ਸੰਗੀਤਕ ਕੀਤਾ, ਬਹੁਤੇ ਟੱਪੇ ਪ੍ਰਵਾਸ ਨਾਲ ਸੰਬੰਧਿਤ ਹੋਣ ਕਰਕੇ ਸਰੋਤਿਆਂ ਦੇ ਮਨ ਜਜ਼ਬਾਤੀ ਹੋ ਗਏ

 

ਨਾਟਕ 'ਮਹਿਫਲ'ਇਸ ਤੋਂ ਉਪਰੰਤ ਵਿਸ਼ੇਸ਼ ਪੇਸ਼ਕਸ਼ ਪਹਿਲੀ ਬਾਰ ਆਸਟਰੀਅਨ ਜ਼ਿੰਦਗੀ ਤੇ ਆਧਾਰਿਤ ਜਸਵਿੰਦਰ ਸਿੰਘ ਛਿੰਦਾ ਦਾ ਲਿਖਿਆ ਨਾਟਕ ਮਹਿਫਲ ਪੇਸ਼ ਕੀਤਾ ਗਿਆਜਿਸ ਵਿਚ ਹਾਸਾ-ਮਜ਼ਾਕ ਕਰਕੇ ਲੋਕਾਂ ਨੂੰ ਹਸਾਇਆ ਗਿਆ ਅਤੇ ਨਾਲ ਹੀ ਅਸਟਰੀਆ ਵਿਚ ਦਰਪੇਸ਼ ਮੁਸ਼ਕਲਾਂ ਨੂੰ ਬਖ਼ੂਬੀ ਪੇਸ਼ ਕੀਤਾ ਗਿਆਲੋਕਾਂ ਨੂੰ ਨਸ਼ਿਆਂ ਅਤੇ ਲੜਾਈਆਂ ਕਾਰਨ ਹੋ ਰਹੀ ਪੰਜਾਬੀ ਕਮਿਊਨਟੀ ਦੀ ਬੇਇੱਜ਼ਤੀ ਬਾਰੇ ਦੱਸਿਆਇਸ ਨਾਟਕ ਵਿਚ ਕੁਲਵੰਤ ਸਿੰਘ, ਕੀਰਤਨ ਸਿੰਘ ਗਰੇਵਾਲ, ਜਸਵਿੰਦਰ ਬਿੰਦਾ, ਹਰਜਿੰਦਰ ਸਿੰਘ, ਨਰਿੰਦਰ ਚੋਪੜਾ ਅਤੇ ਰਸ਼ਪਾਲ ਸਿੰਘ ਨੇ ਆਪਣੀ ਅਦਾਕਾਰੀ ਨਾਲ ਲੋਕਾਂ ਨੂੰ ਕੀਲ ਲਿਆਇੱਥੇ ਜ਼ਿਕਰ ਯੋਗ ਹੈ ਕਿ ਨਾਟਕ ਦੇ ਸਾਰੇ ਕਲਾਕਾਰ ਕੋਈ ਪੇਸ਼ਾਵਰ ਕਲਾਕਾਰ ਨਹੀਂ ਹਨਸਗੋਂ ਆਮ ਇਨਸਾਨਾਂ ਵਾਂਗ ਸਾਧਾਰਣ ਕੰਮ ਕਰਦੇ ਹਨਜਸਵਿੰਦਰ ਸਿੰਘ ਛਿੰਦਾ ਦੇ ਨਿਰਦੇਸ਼ਨ ਦੀ ਵੀ ਕਾਫ਼ੀ ਪ੍ਰਸੰਸਾ ਹੋਈ

 

ਨਾਟਕ ਤੋਂ ਬਾਅਦ ਪਾਕਿਸਤਾਨੀ ਸੁਸਾਇਟੀ ਦੇ ਪ੍ਰਤੀਨਿਧ ਅਖਤਰ ਬੇਗ, ਜਿਸ ਨੂੰ ਅਤੇ ਉਸ ਦੇ ਹੋਰ ਸਾਥੀਆਂ ਨੂੰ ਵਿਸ਼ੇਸ਼ ਮਹਿਮਾਨ ਵਜੋਂ ਸੱਦਿਆ ਗਿਆ ਸੀ, ਨੇ ਸਟੇਜ ਤੇ ਦੁਆ ਕੀਤੀ ਕਿ ਸਾਡੇ ਦੋਨੇਂ ਪੰਜਾਬਾਂ ਦੀ ਏਕਤਾ ਬਰਕਰਾਰ ਰਹੇਵਿਕਾਸ ਪੰਜਾਬੀ ਸਭਿਆਚਾਰ ਸੁਸਾਇਟੀ ਦੇ ਅਹੁਦੇਦਾਰ ਜਸਵਿੰਦਰ ਸੰਧੂ (ਪ੍ਰਧਾਨ), ਸੰਤੋਖ ਸਿੰਘ (ਉਪ ਪ੍ਰਧਾਨ), ਸਰਵਣ ਮੰਡੇਰ (ਸਕੱਤਰ), ਜਸਵਿੰਦਰ ਬਿੰਦਾ (ਉਪ ਸਕੱਤਰ), ਜਸਕਰਣ ਸਿੰਘ (ਖ਼ਜ਼ਾਨਚੀ), ਭਜਨ ਮੰਡੇਰ, ਕੁਲਵੰਤ ਸਿੰਘ, ਅੰਗਰੇਜ਼ ਸਿੰਘ, ਕੁਲਦੀਪ ਸਿੰਘ, ਬੰਟੀ ਅਤੇ ਹੋਰ ਮੈਂਬਰਾਂ ਨੇ ਪੂਰੀ ਤਨਦੇਹੀ ਨਾਲ ਸਾਰੇ ਪ੍ਰੋਗਰਾਮ ਦੀ ਰੇਖ-ਦੇਖ ਕੀਤੀ ਅਤੇ ਕੋਈ ਵੀ ਸ਼ਰਾਰਤ ਨਹੀਂ ਹੋਣ ਦਿੱਤੀਪ੍ਰੋਗਰਾਮ ਅਤੇ ਨਾਟਕ ਦੀ ਸਫ਼ਲਤਾ ਨੂੰ ਦੇਖ ਕੇ ਕੁਝ ਸੂਝਵਾਨਾਂ ਨੇ ਵਿਸਾਖੀ ਤੇ ਵੀ ਇਹੋ ਜਿਹਾ ਸਭਿਆਚਾਰ ਪ੍ਰੋਗਰਾਮ ਕਰਵਾਉਣ ਦੀ ਮੰਗ ਕੀਤੀ

ਜੱਟ ਸਫ਼ੇ ਲਈ ਕਲਿੱਕ ਕਰੋ
ਹਰਦੀਪ ਸਫ਼ੇ ਲਈ ਕਲਿੱਕ ਕਰੋ
Deutsch ਸਫ਼ੇ ਲਈ ਕਲਿੱਕ ਕਰੋ
info@jattsite.com