ਹਰਦੀਪ ਸਿੰਘ ਮਾਨ ਕਲਾਕਾਰੀ

ਅਸਟਰੀਆ (ਵੀਆਨਾ) ਦੀਆਂ ਵਿਸਾਖੀ ਖੇਡਾਂ

ਰਿਪੋਰਟ: ਹੈਪੀ ਮਾਨ

ਵੀਆਨਾ ੨੩ ਅਪ੍ਰੈਲ ਦਿਨ ਐਤਵਾਰ ਨੂੰ 'ਗੁਰਦੁਆਰੇ ਨਾਨਕਸਰ' ਸਾਧ ਸੰਗਤ ਵਲੋਂ ਵਿਸਾਖੀ ਦੀ ਖੁਸ਼ੀ ਵਿਚ ਚੌਥੀ ਵਾਰ 'ਕਬੱਡੀ' ਤੇ 'ਫੁਟਬਾਲ' ਦਾ ਟੂਰਨਾਮੈਂਟ ਇਕ ਸਟੇਡੀਅਮ ਕਿਰਾਏ ਤੇ ਲੈ ਕੇ ਕਰਵਾਇਆ ਗਿਆਪਰ ਇਸ ਵਾਰ ਇੰਗਲੈਂਡ, ਜਰਮਨੀ ਤੇ ਇਟਲੀ ਦੀਆਂ ਕਬੱਡੀ ਟੀਮਾਂ ਨੂੰ ਵੀ ਬੁਲਾਇਆ ਗਿਆਜਰਮਨੀ ਤੇ ਇਟਲੀ ਦੀਆਂ ਕਬੱਡੀ ਟੀਮਾਂ ਕੁਝ ਕਾਰਨਾਂ ਕਰਕੇ ਨਹੀਂ ਪਹੁੰਚ ਸਕੀਆਂ, ਪਰ ਇੰਗਲੈਂਡ ਇਲਫੋਡ ਦੀ ਕਬੱਡੀ ਟੀਮ ਪਹਿਲੀ ਵਾਰ ਤਿੰਨ ਦਿਨਾਂ ਲਈ ਬਹੁਤ ਖੁਸ਼ੀ ਨਾਲ ਹੁੰਮ-ਹੁੰਮਾ ਕੇ ਵੀਆਨਾ ਪਹੁੰਚੀਫੁਟਬਾਲ ਮੈਚ ਲਈ ਅਸਟਰੀਆ ਦੇ ਇਕ ਸ਼ਹਿਰ 'ਡੁਚ ਵਾਗਰਮ' ਤੋਂ ਗੋਰਿਆਂ ਦੀ ਟੀਮ ਆਈ

 

ਗੁਰਦੁਆਰਾ ਪ੍ਰਬੰਧਕਾਂ ਨੂੰ ਟੂਰਨਾਮੈਂਟ ਕਰਵਾਉਣ ਦਾ ਕਾਰਨ ਪੁੱਛਿਆ ਗਿਆ ਤਾਂ ਉਹਨਾਂ ਦੱਸਿਆ ਕਿ ਕਬੱਡੀ ਸਾਡੀ ਮੁੱਖ ਖੇਡ ਹੈ ਕਿਉਂਕਿ ਅਸੀਂ ਹੁਣ ਅਸਟਰੀਆ ਵਿਚ ਹੀ ਰਹਿਣਾ ਹੈ ਇਸ ਕਰਕੇ ਇੱਥੇ ਦੇ ਲੋਕਾਂ ਨੂੰ, ਆਪਣੀ ਆਉਣ ਵਾਲੀ ਪੀੜੀ ਨੂੰ ਅਤੇ ਨੌਜਵਾਨ ਪੀੜੀ ਨੂੰ ਆਪਣੇ ਕਲਚਰ ਬਾਰੇ ਦੱਸਣਾ ਚਾਹੁੰਦੇ ਹਾਂਕਬੱਡੀ ਦੇ ਮੈਚ ਰਾਹੀਂ ਤਾਂ ਅਸੀਂ ਸ਼ੁਰੂਆਤ ਕੀਤੀ ਹੈਕਬੱਡੀ ਮੈਚ ਰਾਹੀਂ ਅਸੀਂ ਆਪਣੇ ਕਲਚਰ ਨਾਲ ਜੁੜੇ ਰਹਿਣਾ ਚਾਹੁੰਦੇ ਹਾਂਹੋਰ ਅਸੀਂ ਆਪਣੇ ਕਬੱਡੀ ਕਲੱਬ ਵੀ ਬਣਾਉਣਾ ਚਾਹੁੰਦੇ ਹਾਂ ਤਾਂ ਕਿ ਅਸੀਂ ਵੀ ਇੰਗਲੈਂਡ ਖੇਡਣ ਜਾਇਆ ਕਰੀਏ ਤੇ ਉਹਨਾਂ ਨੂੰ ਸੱਦਿਆ ਕਰੀਏ

ਕਬੱਡੀ ਟੀਮਾਂ ਅਤੇ ਪ੍ਰਬੰਧਕ

ਕਬੱਡੀ ਫੁਟਬਾਲ

 

ਖੇਡਾਂ ਦੇਖਣ ਲਗਭਗ ੫੫੦ ਦੇ ਕਰੀਬ ਦਰਸ਼ਕ ਵੀਆਨਾ ਤੇ ਅਸਟਰੀਆ ਦੇ ਹੋਰ ਸ਼ਹਿਰਾਂ ਤੋਂ ਉਤਸ਼ਾਹ ਨਾਲ ਪਹੁੰਚੇਦਰਸ਼ਕਾਂ ਨਾਲ ਗੱਲਬਾਤ ਕਰਨ ਨਾਲ ਪਤਾ ਲੱਗਾ ਬਹੁਤੇ ਦਰਸ਼ਕਾਂ ਨੇ ਪੰਜਾਬ ਵਿਚ ਕਬੱਡੀ ਖੇਡੀ ਹੋਣ ਕਰਕੇ ਉਹ ਵੀ ਨਾਲ ਖੇਡਣਾ ਚਾਹੁੰਦੇ ਸੀ ,ਪਰ ਸੱਟ ਲੱਗਣ ਦੇ ਡਰ ਤੋਂ,ਤੇ ਕੰਮ ਕਰਨ ਵਿਚ ਮੁਸ਼ਕਲ ਆਉਣ ਕਰਕੇ ਉਹ ਖੇਡ ਨਾ ਸਕੇਕਈ ਦਰਸ਼ਕ ਬਹੁਤ ਖੁਸ਼ ਸਨ ਕਿਉਂਕਿ ਉਹਨਾਂ ਨੂੰ ਕਈ ਸਾਲਾਂ ਬਾਅਦ ਕਬੱਡੀ ਦਾ ਮੈਚ ਦੇਖਣ ਦਾ ਮੌਕਾ ਮਿਲਿਆ ਸੀ ਤੇ ਕੁਝ ਸਿਰਫ਼ ਇੰਗਲੈਂਡ ਕਬੱਡੀ ਮੈਚ ਦੇਖਣ ਆਏ ਸਨਕਿਉਂਕਿ ਉਹਨਾਂ  ਸੁਣਿਆ ਸੀ ਕਿ ਇੰਗਲੈਂਡ ਕਬੱਡੀ ਟੀਮ ਬਹੁਤ ਸੋਹਣਾ ਖੇਡਦੀ ਹੈਕੁਝ ਦਰਸ਼ਕਾਂ ਨੇ ਇੱਛਾ ਜ਼ਾਹਰ ਕੀਤੀ ਹੈ ਕਿ ਕਬੱਡੀ ਮੈਚ ਛੇਤੀ ਛੇਤੀ ਕਰਵਾਏ ਜਾਣੇ ਚਾਹੀਦੇ ਹਨ ਨਾ ਕਿ ਸਾਲ ਵਿਚ ਇਕ ਵਾਰੀ'ਇਲਫੋਰਡ ਕਬੱਡੀ ਕਲੱਬ' ਜੋ ਕਿ ਤਿੰਨ ਸਾਲਾਂ ਤੋਂ ਖੇਡ ਰਹੀ ਹੈ ਤੇ ਲਗਭਗ ਸਾਰੀ ਦੁਨੀਆ ਦੇ ਮੁਲਕਾਂ ਵਿਚ ਖੇਡ ਚੁੱਕੀ ਹੈਪੰਜਾਬ ਵਿਚ ਮੰਨੀਆਂ ਹੋਈਆਂ 'ਹਕੀਮਪੁਰ' ਦੀਆਂ ਖੇਡਾਂ ਜਿਸ ਵਿਚ ਦੁਨੀਆ ਦੀਆਂ ਕਬੱਡੀ ਟੀਮਾਂ ਹਿੱਸਾ ਲੈਂਦੀਆਂ ਹਨ ਉੱਥੇ ਅਸੀਂ ਦੂਜੇ ਸਥਾਨ ਤੇ ਰਹਿ ਕੇ ੭੫੦੦੦ ਰੁਪਏ ਜਿੱਤੇ ਸਨਜਦੋਂ ਉਹਨਾਂ ਨੂੰ ਪੁੱਛਿਆ ਗਿਆ ਦੁਬਾਰਾ ਅਸਟਰੀਆ ਆ ਕੇ ਖੇਡਣ ਬਾਰੇਤਾਂ ਉਹਨਾਂ ਨੇ ਭਾਵੁਕ ਹੁੰਦਿਆਂ ਹੋਇਆ ਕਿਹਾ ਕਿ 'ਕਬੱਡੀ ਸਾਡੀ ਮਾਂ ਖੇਡ ਹੈ ਜਿਹੜੀ ਸਾਨੂੰ ਖੇਡਣ ਦਾ ਸੱਦਾ ਦੇਣਗੇ ਅਸੀਂ ਉਥੇ ਹਰ ਹਾਲਤ ਵਿਚ ਪਹੁੰਚਾਂਗੇ, ਕਬੱਡੀ ਦਾ ਨਾਂ ਸੁਣ ਕੇ ਸਾਡੇ ਡੌਲ਼ੇ ਫਰਕਣ ਲੱਗ ਪੈਂਦੇ ਹਨ

 

ਉਹਨਾਂ ਨੇ ਗੁਰਦੁਆਰਾ ਨਾਨਕਸਰ ਦੀ ਸੰਗਤ ਦਾ ਆਉ ਭਗਤ ਲਈ ਬਹੁਤ ਬਹੁਤ ਧੰਨਵਾਦ ਕੀਤਾ ਤੇ ਉਹ ਬਹੁਤ ਖੁਸ਼ ਸਨਵੀਆਨਾ ਫੁਟਬਾਲ ਟੀਮ ਨੇ ਡੁੱਚ ਵਾਗਰਮ ਟੀਮ ਨੂੰ ੭-੩ ਗੋਲਾਂ ਨਾਲ ਹਰਾਇਆਕਬੱਡੀ ਮੈਚ ਦੌਰਾਨ ਇਲਫੋਰਡ ਟੀਮ ਕਾਫ਼ੀ ਅੰਕਾਂ ਦੇ ਅੰਤਰ ਨਾਲ ਜੇਤੂ ਰਹੀਦਵਿੰਦਰ ਸਿੰਘ ਬਿੰਦਰ ਜਿਸ ਦੀ ਕੁਝ ਚਿਰ ਪਹਿਲਾਂ ਅਚਾਨਕ ਮੌਤ ਹੋਈ ਸੀ ਉਸਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਕਿਉਂਕਿ ਅਸਟਰੀਆ ਕਬੱਡੀ ਸ਼ੁਰੂ ਕਰਨ ਵਿਚ ਉਸ ਦੀ ਬਹੁਤ ਵੱਡੀ ਦੇਣ ਸੀਜਗਤਾਰ ਸਿੰਘ ਓਰਫ਼ ਮਾਮਾ ਜੀ ਅਤੇ ਦਵਿੰਦਰ ਸਿੰਘ ਪਤਾਰਾ ਨੇ ਮੈਚ ਦੀ ਬਹੁਤ ਵਧੀਆ ਕੁਮੈਂਟਰੀ ਕੀਤੀਦਰਸ਼ਕਾਂ ਨੇ ਦੋਵੇਂ ਕਬੱਡੀ ਟੀਮਾਂ ਦੀ ਤਾੜੀਆਂ ਨਾਲ ਹੌਸਲਾ ਅਫ਼ਜ਼ਾਈ ਕੀਤੀ

ਜੱਟ ਸਫ਼ੇ ਲਈ ਕਲਿੱਕ ਕਰੋ
ਹਰਦੀਪ ਸਫ਼ੇ ਲਈ ਕਲਿੱਕ ਕਰੋ
Deutsch ਸਫ਼ੇ ਲਈ ਕਲਿੱਕ ਕਰੋ
info@jattsite.com