ਹਰਦੀਪ ਸਿੰਘ ਮਾਨ ਕਲਾਕਾਰੀ

ਕਹਾਣੀ:

ਖ਼ਾਲੀ ਹੱਥ

ਲੇਖਕ: ਹੈਪੀ ਮਾਨ ਜਮਸ਼ੇਰ

ਸਵਿੰਦਰ  

ਸਵਿੰਦਰ ਦੀ ਬਚਪਨ ਤੋਂ ਇੱਛਾ ਸੀ, ਜਹਾਜ਼ ਵਿਚ ਬੈਠਣ ਦੀ ਤੇ ਬਾਹਰਲੇ ਮੁਲਕ ਦੇਖਣ ਦੀਜੋ ਅੱਜ ਪੂਰੀ ਹੋਈ ਸੀ, ਪਰ ਅੱਜ ਹਾਲਾਤ ਉਹ ਨਹੀਂ ਸਨ, ਜਿਨ੍ਹਾਂ 'ਚ ਉਹ ਬਾਹਰ ਜਾਣਾ ਚਾਹੁੰਦੀ ਸੀਉਸ ਦਾ ਉਦਾਸ ਚਿਹਰਾ ਲਾਲ ਤੇ ਸੁੱਜੀਆਂ ਹੋਈਆਂ ਅੱਖਾਂ, ਪੀਲਾ ਰੰਗਏਅਰ-ਹੋਸਟਸ ਨੇ ਉਸ ਨੂੰ ਕਈ ਵਾਰ ਪੁੱਛਿਆ ਸੀ, "ਆਪ ਕੋ ਕੋਈ ਪਰਾਬਲਮ ਹੈ ਤੋਂ ਬਤਾਈਏ" ਪਰ ਉਸ ਨੇ ਸਿਰ ਮਾਰ ਕੇ ਨਾ ਕਰ ਦਿੱਤੀ ਸੀਸਵਿੰਦਰ ਹੌਕਾ ਭਰ ਉਣੀਦੀਆਂ ਅੱਖਾਂ ਬੰਦ ਕਰਕੇ ਸੀਟ ਨਾਲ ਢੋਅ ਲਾ ਲਿਆਉਸ ਦੀਆਂ ਅੱਖਾਂ ਤੇ ਮਨ ਵਿਚ ਕੋਈ ਤਸਵੀਰ ਸੀ "ਸੁਖਵੀਰ"

 

ਸੁਖਵੀਰ ਨੂੰ ਉਸ ਨੇ ਪਹਿਲੀ ਵਾਰ ਆਪਣੇ ਹੀ ਘਰ ਦੇਖਿਆ ਸੀ, ਜਦ ਉਹ ਉਸਨੂੰ ਦੇਖਣ ਆਇਆ ਸੀ। ਉਦੋਂ ਸਾਰੇ ਕਹਿੰਦੇ ਸਨ ਕਿ ਮੁੰਡੇ ਦੇ ਕਾਗ਼ਜ਼ ਬਣੇ ਪਏ, ਇਸਨੇ ਬਾਹਰ ਚਲੇ ਜਾਣਾ ਇਸੇ ਕਰਕੇ ਛੇਤੀ ਵਿਆਹ ਕਰ ਦਿੱਤਾ ਸੀ। ਸੁਖਵੀਰ ਸਿਰਫ਼ ਦਸ ਜਮਾਤਾਂ ਹੀ ਪੜ੍ਹਿਆ ਸੀ। ਪਰ ਸਵਿੰਦਰ ਐਮ.ਏ. ਸੀ। ਸਵਿੰਦਰ, ਜਲੰਧਰ ਦੇ ਇਕ ਛੋਟੇ ਜਿਹੇ ਪਿੰਡ ਦੀ ਪੜ੍ਹੀ-ਲਿਖੀ ਕੁੜੀ ਸੀ। ਗੋਰਾ ਰੰਗ ਤਿੱਖੇ ਨਕਸ਼, ਪਤਲਾ ਸਰੀਰ, ਉਸਦੇ ਹੇਠਲੇ ਬੁੱਲ੍ਹ ਦੇ ਖੱਬੇ ਪਾਸੇ ਕਾਲਾ ਤਿੱਲਜੋ ਕੋਈ ਦੇਖਦਾ ਤਾਂ ਦੇਖਦਾ ਹੀ ਰਹਿ ਜਾਂਦਾ

 

ਵਿਆਹ ਤੋਂ ਬਾਅਦ ਦੋ ਸਾਲਾਂ ਵਿਚ ਹੀ ਸਵਿੰਦਰ ਨੇ ਦੋ ਕੁੜੀਆਂ ਮਨਦੀਪ ਤੇ ਸਨਦੀਪ ਨੂੰ ਜਨਮ ਦਿੱਤਾ। ਜਦੋਂ ਛੋਟੀ ਕੁੜੀ ਦਾ ਜਨਮ ਹੋਇਆ ਤਾਂ ਸੁਖਵੀਰ ਦਾ ਅਸਟਰੀਆ ਦਾ ਕੰਮ ਬਣ ਗਿਆ ਸੀ। ਸਾਰੀਆਂ ਨੇ ਉਦੋਂ ਕਿਹਾ ਕਿ ਕੁੜੀ ਭਾਗਾਂ ਵਾਲੀ ਹੈ। ਸੁਖਵੀਰ ਦੋ ਮਹੀਨਿਆਂ ਦੀ ਮਨਦੀਪ ਨੂੰ ਛੱਡ ਕੇ ਅਸਟਰੀਆ ਆ ਗਿਆ। ਅਸਟਰੀਆ ਵਿਚ ਬਗੈਰ ਪੇਪਰਾਂ ਕੰਮ ਔਖੇ ਹੋਣ ਕਰਕੇ ਸੁਖਵੀਰ ਨੇ ਪਹਿਲੇ ਦੋ ਸਾਲ ਕਿਤੇ ਵੀ ਟਿਕ ਕੇ ਕੰਮ ਨਹੀਂ ਕੀਤਾ। ਪਹਿਲਾਂ ਉਹ ਇਕ ਚੌਂਕ ਵਿਚ ਖੜ੍ਹਾ ਹੋ ਕੇ ਅਖ਼ਬਾਰਾਂ ਵੇਚਣ ਦਾ ਕੰਮ ਕਰਦਾ ਹੁੰਦਾ ਸੀ। ਜਦੋਂ ਕੋਈ ਅਖ਼ਬਾਰ ਦੇ ਨਾਲ ਟਿਪ ਦੇ ਜਾਂਦਾ ਤਾਂ ਉਸਨੂੰ ਉਹ "ਦਾਂਕੇ ਛੁਨ, ਦਾਂਕੇ ਛੁਨ"

ਹਰਦੀਪ ਸਿੰਘ ਮਾਨ
ਹਰਦੀਪ ਸਿੰਘ ਮਾਨ

(ਧੰਨਵਾਦ) ਕਹਿੰਦਾ ਨਹੀਂ ਸੀ ਥੱਕਦਾ ਤੇ ਜਦੋਂ ਪੈਸਾ ਤੁੜਾਉਣ ਆਉਂਦਾ ਤਾਂ ਉਸਨੂੰ ਪੰਜਾਬੀ ਵਿਚ ਗਾਲ੍ਹਾਂ ਕੱਢਦਾ

 

ਗਰਮੀਆਂ ਵਿਚ ਤਾਂ ਠੀਕ ਸੀ ਪਰ ਜਦ ਸਰਦੀਆਂ ਵਿਚ ਮਾਇਨਸ ਪੰਦਰਾਂ ਡਿਗਰੀ ਵਿਚ ਅਖ਼ਬਾਰਾਂ ਵੇਚਣੀਆਂ ਪਈਆਂ ਤਾਂ ਉਸ ਨੇ ਬਿਲਡਿੰਗਾਂ ਤੇ ਘਰਾਂ ਵਿਚ ਮਸ਼ਹੂਰੀ-ਪੇਪਰ ਪਾਉਣ ਦਾ ਕੰਮ ਲੈ ਲਿਆ। ਉੱਥੇ ਵੀ ਉਹ ਅੱਧੇ ਕੁ ਪੇਪਰ ਪਾ ਦਿੰਦਾ ਤੇ ਅੱਧੇ ਪੇਪਰ ਢੋਲ ਵਿਚ ਸੁੱਟ ਦਿੰਦਾ। ਫਿਰ ਉਸਨੇ ਮੇਲਿਆਂ ਵਿਚ ਸਟੈਂਡ ਲਾ ਕੇ ਨਕਲੀ ਗਹਿਣਿਆਂ ਤੇ ਕੱਪੜੇ ਵੇਚਣ ਦਾ ਕੰਮ ਕਿਸੇ ਨਾਲ ਸ਼ੁਰੂ ਕਰ ਦਿੱਤਾ। ਇਕ ਵਾਰੀ ਮੇਲੇ ਤੇ ਕਿਸੇ ਹੋਰ ਪੰਜਾਬੀ ਨੇ ਉਸ ਦੇ ਕਿਰਾਏ ਤੇ ਲਈ ਹੋਈ ਜਗ੍ਹਾ ਤੇ ਇਕ ਇੰਚ ਜਿਆਦਾ ਸਟੈਂਡ  ਵਧਾ ਕੇ ਲਾਇਆ ਸੀ ਤਾਂ ਸੁਖਵੀਰ ਉਸ ਨਾਲ ਹੱਥੋਂ ਪਾਈ ਹੋ ਗਿਆ। ਗੱਲ ਵਧਣ ਤੇ ਪੁਲਿਸ ਦੋਨਾਂ ਨੂੰ ਫੜ ਕੇ ਲੈ ਗਈ ।

 

ਜਦੋਂ ਜੇਲ੍ਹ ਵਿਚੋਂ ਬਾਹਰ ਆਇਆ ਤਾਂ ਦੋਸਤਾਂ ਨੇ ਸਲਾਹ ਦਿੱਤੀ ਕਿ ਕਿਸੇ ਅਸਟਰੀਅਨ ਪਾਸਪੋਰਟ ਵਾਲੀ ਕੁੜੀ ਨਾਲ ਪੈਸੇ ਦੇ ਕੇ ਵਿਆਹ ਕਰਵਾ ਲਵੇ ਇਕ ਤਾਂ ਉਸਨੂੰ ਸੌਖਾ ਕੰਮ ਮਿਲ ਜਾਵੇਗਾ ਦੂਜਾ ਉਹ ਚਾਰ-ਪੰਜਾਂ ਸਾਲਾਂ ਵਿਚ ਆਪਣੇ ਟੱਬਰ ਨੂੰ ਵੀ ਬੁਲਾ ਸਕਦਾ ਹੈ। ਗੱਲ ਸੁਖਵੀਰ ਦੇ ਮਨ ਨੂੰ ਭਾਅ ਗਈ। ਇੱਕ ਲੱਖ ਤੀਹ ਹਜ਼ਾਰ ਵਿਚ ਲੂਸੀ ਨਾਲ ਗੱਲ ਪੱਕੀ ਕਰ ਲਈ ਗਈ। ਲੱਖ ਲੂਸੀ ਨੇ ਲੈਣੇ ਸੀ, ਤੀਹ ਵਿਚਲੇ ਬੰਦੇ ਨੇ। ਪਹਿਲਾਂ ਕੁਝ ਪੈਸੇ ਦੇਣੇ ਸੀ, ਬਾਕੀ ਮਹੀਨੇ ਦੀ ਮਹੀਨੇ। ਕੁਝ ਹੀ ਦਿਨਾਂ ਵਿਚ ਸੁਖਵੀਰ ਨੇ ਲੂਸੀ ਨਾਲ ਕਾਨੂੰਨੀ ਵਿਆਹ ਕਰਵਾ ਲਿਆ ਤੇ ਵੀਜ਼ੇ ਲਈ ਅਪਲਾਈ ਕਰ ਦਿੱਤਾ। ਪੁਲਿਸ ਨੇ ਕਈ ਮੈਰਿਜ ਕੇਸਾਂ ਵਿਚ ਪੈਸੇ ਦੇ ਕੇ ਵਿਆਹ ਕਰਵਾਉਣ ਵਾਲਿਆਂ ਦੇ ਵੀਜ਼ੇ ਰੋਕੇ ਹੋਏ ਸਨ। ਇਸ ਕਰਕੇ ਤਫ਼ਤੀਸ਼ ਬਹੁਤ ਹੁੰਦੀ ਸੀ। ਸ਼ੱਕ ਪੈਣ ਤੇ ਕਈ ਸਾਲ ਪੁੱਛ-ਪੜਤਾਲ ਚਲਦੀ ਰਹਿੰਦੀ ਸੀ। ਸੁਖਵੀਰ ਨੇ ਵਿਆਹ ਤੋਂ ਬਾਅਦ ਫੈਕਟਰੀ ਵਿਚ ਕੰਮ ਲੱਭ ਲਿਆ। ਸੁਖਵੀਰ ਤੇ ਲੂਸੀ ਇਕੱਠੇ ਨਾ ਰਹਿਣ ਕਰਕੇ ਸੁਖਵੀਰ ਲੂਸੀ ਨੂੰ ਮਹੀਨੇ ਦੀ ਮਹੀਨੇ ਪੈਸੇ ਭੇਜਣ ਲੱਗ ਪਿਆ।

 

ਪਰ ਲੂਸੀ ਵਿਚ ਇਕ ਨੁਕਸ ਸੀ, ਉਹ ਸ਼ਰਾਬ ਬਹੁਤ ਪੀਂਦੀ ਸੀ। ਇਸ ਵਾਰ ਉਸਨੇ ਨਵੇਂ ਸਾਲ ਦੀ ਖੁਸ਼ੀ ਵਿਚ ਦੋਸਤਾਂ ਨਾਲ ਰੱਜ ਕੇ ਸ਼ਰਾਬ ਪੀਤੀ। ਜਦ ਉਹ ਆਪਣੇ ਦੋਸਤਾਂ ਨਾਲ ਕਾਰ ਵਿਚ ਆ ਰਹੀ ਸੀ ਤਾਂ ਉਹਨਾਂ ਦਾ ਇਕ ਟਰੱਕ ਨਾਲ ਬੜਾ ਭਿਆਨਕ ਹਾਦਸਾ ਹੋ ਗਿਆ। ਕਾਰ ਚਲਾਉਣ ਵਾਲੇ ਦੀ ਤਾਂ ਮੌਕੇ ਤੇ ਹੀ ਮੌਤ ਹੋ ਗਈ। ਲੂਸੀ ਕਾਰ ਵਿਚ ਮੋਹਰਲੀ ਸੀਟ ਤੇ ਬੈਠੀ ਹੋਣ ਕਰਕੇ ਜਿਆਦਾ ਜ਼ਖ਼ਮੀ ਹੋ ਗਈ। ਪਰ ਜਲਦੀ ਹੀ ਐਂਬੂਲੈਂਸ ਆ ਗਈ ਤੇ ਜ਼ਖ਼ਮੀਆਂ ਨੂੰ ਹਸਪਤਾਲ ਲਿਆਂਦਾ ਗਿਆ। ਡਾਕਟਰਾਂ ਨੇ ਆਪਣੀ ਪੂਰੀ ਵਾਹ ਲਾ ਕੇ ਲੂਸੀ ਦੀ ਜਾਨ ਬਚਾ ਲਈ ਪਰ ਉਸਨੂੰ ਹੋਸ਼ ਵਿਚ ਨਾ ਲਿਆ ਸਕੇ ।

 

ਸੁਖਵੀਰ ਨੂੰ ਕਿਸੇ ਰਾਹੀਂ ਪਤਾ ਲੱਗਾ ਤਾਂ ਉਹ ਲੂਸੀ ਦਾ ਪਤਾ ਲੈਣ ਲਈ ਆਇਆਉਦੋਂ ਲੂਸੀ ਦੇ ਘਰ ਦੇ ਤੇ ਪੁਲਿਸ ਵੀ ਮੌਜੂਦ ਸੀਸੁਖਵੀਰ ਨੇ ਦੱਸਿਆ ਕਿ ਲੂਸੀ ਨਾਲ ਉਸਦਾ ਵਿਆਹ ਹੋਇਆ ਹੈਪੁਲਿਸ ਵਾਲਿਆਂ ਨੇ ਸਬੂਤ ਮੰਗੇਸੁਖਵੀਰ ਨੇ ਸਾਰੇ ਕਾਗ਼ਜ਼ ਪੱਤਰ ਦਿਖਾਏਪੁਲਿਸ ਵਾਲਿਆਂ ਨੇ ਸਾਰੀ ਜਾਂਚ-ਪੜਤਾਲ ਤੋਂ ਬਾਅਦ ਪੁੱਛਿਆ ਕਿ ਜੇਕਰ ਤੇਰਾ ਲੂਸੀ ਨਾਲ ਵਿਆਹ ਹੋਇਆ ਹੈ ਤਾਂ ਉਹ ਇਕੱਠੇ ਕਿਉਂ ਨਹੀਂ ਰਹਿੰਦੇ? ਇਸ ਸਵਾਲ ਦਾ ਜਵਾਬ ਨਾ ਹੋਣ ਕਾਰਨ ਪੁਲਿਸ ਨੂੰ ਕੁਝ ਸ਼ੱਕ ਪਈ

 

ਪੁਲਿਸ ਨੇ ਸੁਖਵੀਰ ਦਾ ਪਿਛਲਾ ਸਾਰਾ ਰਿਕਾਰਡ ਚੈੱਕ ਕੀਤਾ ਤਾਂ ਪਤਾ ਲੱਗਾ ਕਿ ਸੁਖਵੀਰ ਪਹਿਲਾਂ ਵੀ ਇਕ-ਦੋ ਵਾਰੀ ਝਗੜੇ ਦੇ ਕੇਸਾਂ ਵਿਚ ਬੰਦ ਰਹਿ ਚੁੱਕਾ ਸੀ। ਉਹਨਾਂ ਨੇ ਲੂਸੀ ਦੇ ਘਰਦਿਆਂ ਤੇ ਦੋਸਤਾਂ ਨੂੰ ਪੁੱਛਿਆ, ਕੀ ਉਹਨਾਂ ਨੂੰ ਲੂਸੀ ਦੇ ਵਿਆਹ ਬਾਰੇ ਪਤਾ ਹੈ? ਪਰ ਲੂਸੀ ਨੇ ਆਪਣੇ ਵਿਆਹ ਬਾਰੇ ਕਿਸੇ ਨੂੰ ਕੁਝ ਨਹੀਂ ਦੱਸਿਆ ਸੀ। ਇਸ ਕਰਕੇ ਪੁਲਿਸ ਨੂੰ ਪੱਕਾ ਯਕੀਨ ਹੋ ਗਿਆ ਸੀ ਕਿ ਸੁਖਵੀਰ ਨੇ ਪੈਸੇ ਦੇ ਕੇ ਵਿਆਹ ਕਰਵਾਇਆ ਹੈ। ਜਦੋਂ ਸੁਖਵੀਰ ਵੀਜ਼ੇ ਬਾਰੇ ਪਤਾ ਕਰਨ ਗਿਆ ਤਾਂ ਉਹਨਾਂ ਨੇ ਸੁਖਵੀਰ ਨੂੰ ਇਹ ਕਹਿ ਦਿੱਤਾ ਕਿ ਉਸ ਨੂੰ ਵੀਜ਼ਾ ਤਦ ਤੱਕ ਨਹੀਂ ਮਿਲ ਸਕਦਾ ਜਦ ਤੱਕ ਲੂਸੀ ਆਪ ਨਹੀਂ ਕਹਿੰਦੀ ਕਿ ਉਸਦਾ ਵਿਆਹ ਤੇਰੇ ਨਾਲ ਹੋਇਆ ਹੈ ।

 

ਹੁਣ ਸੁਖਵੀਰ ਨੂੰ ਲੂਸੀ ਦੀ ਬੇਹੋਸ਼ੀ ਵਿਚੋਂ ਉੱਠਣ ਦੀ ਉਡੀਕ ਸੀ ਕਿ ਕਦ ਲੂਸੀ ਬੇਹੋਸ਼ੀ ਵਿਚੋਂ ਉਠ ਕੇ ਦੱਸੇ ਕਿ ਉਸਦਾ ਸੁਖਵੀਰ ਨਾਲ ਵਿਆਹ ਹੋਇਆ ਹੈ। ਕਦ ਉਹ ਵੀਜ਼ਾ ਲੈਣ ਤੋਂ ਬਾਅਦ ਅਸਟਰੀਅਨ ਪਾਸਪੋਰਟ ਲਵੇ। ਕਦ ਉਹ ਉਸ ਕੋਲੋਂ ਤਲਾਕ ਲੈ ਕੇ ਆਪਣੀ ਵਹੁਟੀ ਤੇ ਨਿਆਣਿਆਂ ਦਾ ਅਪਲਾਈ ਕਰ ਕੇ ਉਹਨਾਂ ਨੂੰ ਇਥੇ ਸੱਦੇ। ਸੁਖਵੀਰ ਦੀਆਂ ਅਰਦਾਸਾਂ-ਸੁੱਖਣਾ ਨੇ ਆਪਣਾ ਰੰਗ ਦਿਖਾਇਆ ਲੂਸੀ ਨੂੰ ਹੋਸ਼ ਤਾਂ ਪਰਤ ਆਈ, ਪਰ ਪੁਲਿਸ ਦਾ ਸ਼ੱਕ ਪੱਕਾ ਹੋ ਗਿਆ ਕਿ ਸੁਖਵੀਰ ਨੇ ਇਹ ਵਿਆਹ ਪੈਸੇ ਦੇ ਕੇ ਕਰਵਾਇਆ। ਵਾਰ-ਵਾਰ ਉਹਨਾਂ ਨੂੰ ਪੁੱਛ-ਪੜਤਾਲ ਲਈ ਬੁਲਾਇਆ ਜਾਂਦਾ। ਪਰ ਲੂਸੀ ਖੁਸ਼ ਸੀ, ਕਿਉਂਕਿ ਉਹਨੂੰ ਖਾਣ-ਪੀਣ ਨੂੰ ਮਿਲੀ ਜਾ ਰਿਹਾ ਸੀ। ਸੁਖਵੀਰ ਦੇ ਵਕੀਲ ਨੇ ਕਿਹਾ ਸੀ ਕਿ ਤੈਨੂੰ ਇੰਡੀਆ ਵਾਪਸ ਜਾਣਾ ਪਵੇਗਾ ਤੇ ਲੂਸੀ ਤੈਨੂੰ ਉਥੋਂ ਦੁਬਾਰਾ ਬੁਲਾਵੇ ਫਿਰ ਤੇਰਾ ਐਂਟਰੀ ਵੀਜ਼ਾ ਹੋਵੇਗਾ ਤਾਂ ਤੈਨੂੰ ਵਰਕ ਵੀਜ਼ਾ ਮਿਲ ਸਕੇਗਾ। ਸੁਖਵੀਰ ਨੂੰ ਡਰ ਸੀ ਕਿ ਜੇ ਵਾਪਸ ਚਲਾ ਗਿਆ ਤਾਂ ਫਿਰ ਕੀ ਪਤਾ ਵੀਜ਼ਾ ਮਿਲੇ ਜਾਂ ਨਾ ਲੂਸੀ ਦਾ ਕੀ ਪਤਾ ਮੇਰੇ ਕਾਗ਼ਜ਼ ਅਪਲਾਈ ਕਰੇ ਕੇ ਨਾ। ਉਹ ਦੋ ਪੁੜਾਂ ਵਿਚ ਪਿਸ ਰਿਹਾ ਸੀ। ਕੇਸ ਲਮਕਦਾ ਗਿਆ, ਪੰਜ ਸਾਲ ਬੀਤ ਗਏਸੁਖਵੀਰ ਨੇ ਕਈ ਵਕੀਲ ਬਦਲੇ

 

ਅਸਟਰੀਆ ਦਾ ਵੀਜ਼ਾ ਲਗਵਾਉਣ ਦੇ ਮਾਹਰ ਵਕੀਲ ਪੈਸਾ ਬਹੁਤ ਮੰਗਦਾ ਸੀ, ਪਰ ਸੁਖਵੀਰ ਨੇ ਕੌੜਾ ਘੁੱਟ ਭਰ ਕੇ ਇਧਰੋਂ-ਉਧਰੋਂ ਕਰਕੇ ਵਕੀਲ ਦੀ ਫੀਸ ਦੇ ਦਿੱਤੀ। ਉਸ ਨੇ ਇਕ ਸਾਲ ਬਾਅਦ ਵੀਜ਼ਾ ਲਵਾ ਕੇ ਦਿੱਤਾ ਤਾਂ ਸੁਖਵੀਰ ਨੂੰ ਵਿਆਹ ਜਿੰਨਾ ਚਾਅ ਚੜ੍ਹ ਗਿਆ। ਸਵਿੰਦਰ ਨੂੰ ਫੋਨ ਕਰਕੇ ਦੱਸਿਆ ਕਿ ਮੈਂ ਜਲਦੀ ਆ ਰਿਹਾ ਹਾਂ। ਚਾਅ ਵੀ ਕਿਵੇਂ ਨਾ ਹੁੰਦਾ ਪੂਰੇ ਸੱਤ ਸਾਲ ਬਾਅਦ ਘਰ ਜਾਣਾ ਸੀ। ਸਵਿੰਦਰ ਜਿਸ ਤੋਂ ਬਿਨਾ ਉਸ ਨੂੰ ਆਪਣਾ ਆਪ ਅਧੂਰਾ ਜਿਹਾ ਲੱਗਦਾ ਸੀ। ਉਸ ਨੂੰ ਮਿਲਣ ਦਾ ਚਾਅ ਕਰਕੇ ਉਸ ਤੋਂ ਰੁਕਿਆ ਨਹੀਂ ਜਾਂਦਾ ਸੀ ।

 

ਯਾਰ ਦੋਸਤ  ਉਸਨੂੰ ਵੀਜ਼ੇ ਦੀਆਂ ਵਧਾਈਆਂ ਦੇ ਰਹੇ ਸਨ। ਇਸ ਖੁਸ਼ੀ ਦਾ ਇਜ਼ਹਾਰ ਕਰਨ ਲਈ ਉਹ ਇੰਡੀਆ ਜਾਣ ਤੋਂ ਪਹਿਲਾਂ ਪਾਰਟੀ ਕਰਨੀ ਚਾਹੁੰਦਾ ਸੀ। ਉਸ ਨੇ ਹੋਟਲ ਬੁੱਕ ਕਰਵਾਇਆ। ਸਾਰੇ ਯਾਰਾਂ ਦੋਸਤਾਂ ਨੂੰ ਸੱਦਾ ਦਿੱਤਾ। ਉਹ ਚਾਹੁੰਦਾ ਸੀ ਕਿ ਸਾਰੇ ਇਹੀ ਕਹਿਣ, 'ਅਜਿਹੀ ਪਾਰਟੀ ਅੱਜ ਤੱਕ ਕਿਸੇ ਨਹੀਂ ਕੀਤੀ', ਇਸ ਕਰਕੇ ਉਸਨੇ ਖੁੱਲ੍ਹੀ ਸ਼ਰਾਬ ਵਰਤਾਈ ਤੇ ਆਪ ਵੀ ਰੱਜ ਕੇ ਪੀਤੀ। ਅੱਜ ਉਸਨੂੰ ਨਸ਼ਾ ਦੂਣਾ ਹੋ-ਹੋ ਚੜ੍ਹ ਰਿਹਾ ਸੀ ।

 

ਪਾਰਟੀ ਖਤਮ ਹੋ ਗਈ ਸਭ ਆਪੋ ਆਪਣੇ ਘਰਾਂ ਨੂੰ ਪਰਤੇਸੁਖਵੀਰ ਨੇ ਹੋਟਲ ਵਾਲੇ ਦਾ ਬਿੱਲ ਦਿੱਤਾਉਹ ਇਕੱਲਾ ਰਹਿ ਗਿਆ ਸੀਹੋਟਲ 'ਚੋਂ ਨਿਕਲ ਕੇ ਅੰਡਰ ਗਰਾਂਉਂਡ ਟਰੇਨ ਦੇ ਸਟੇਸ਼ਨ ਵੱਲ ਤੁਰ ਪਿਆਅੱਜ ਉਸਨੂੰ ਠੰਡ ਨਹੀਂ ਲੱਗ ਰਹੀ ਸੀ ਭਾਵੇਂ ਟੈਂਪਰੇਚਰ ਮਾਈਨਸ ਸੀਉਹ ਦਿਨ ਗਿਣ ਰਿਹਾ ਸੀਕੱਲ੍ਹ ਦਾ ਦਿਨ ਵਿਚਕਾਰ ਸੀ, ਪਰਸੋਂ ਉਸ ਦੀ ਫਲਾਈਟ ਸੀਚੌਥ ਨੂੰ ਉਸ ਘਰ ਪਹੁੰਚ ਜਾਣਾ ਸੀਉਹ ਪਲ ਕਿੰਨੇ ਹੁਸੀਨ ਹੋਣਗੇ ਜਦ ਉਸ ਦੀਆਂ ਬੱਚੀਆਂ ਮਨਦੀਪ ਤੇ ਸੰਦੀਪ ਉਹਦੇ ਗਲ਼ ਨੂੰ ਚੰਬੜ ਕੇ 'ਪਾਪਾ, ਪਾਪਾ' ਕਹਿਣਗੀਆਂਸਵਿੰਦਰ ਦੂਰ ਖੜੀ ਸ਼ਰਮਾਏਗੀ, ਖੁਸ਼ ਹੋਵੇਗੀਫਿਰ ਉਹਨਾਂ ਪਲਾਂ ਦਾ ਖ਼ਿਆਲ ਆਉਂਦਾ, ਜਦ ਉਹ ਸਵਿੰਦਰ ਨੂੰ ਘੁੱਟ ਕੇ ਜੱਫ਼ੀ 'ਚ ਲਵੇਗਾਉਹ ਜ਼ਰੂਰ ਰੋਏਗੀ

 

ਸਟੇਸ਼ਨ ਦੇ ਬੈਂਚ ਉਪਰ ਉਸ ਨੂੰ ਜਾਪਿਆ ਜਿਵੇਂ ਸਵਿੰਦਰ ਉਸਦੇ ਗਲੇ ਨੂੰ ਲਿਪਟ ਕੇ ਰੋ ਰਹੀ ਹੈ

        "ਹੈ ਕਮਲੀ ਹੁਣ ਕਾਹਦਾ ਰੋਣਾ, ਹੁਣ ਤਾਂ ਸੰਤਾਪ ਭੋਗ ਲਿਆ ਜਿਹੜਾ ਭੋਗਣਾ ਸੀ"

        "ਇਹ ਤਾਂ ਖੁਸ਼ੀ 'ਚ ਅੱਖਾਂ ਭਰ ਆਈਆਂ"

        "ਕਮਲ਼ੀਏ ਖੁਸ਼ੀ 'ਚ ਹੱਸੀ ਦਾ, ਰੋਈਦਾ ਨ੍ਹੀਂ" ਸੁਖਵੀਰ ਉਹਦੀ ਗੱਲ੍ਹ ਨਾਲ ਨੱਕ ਰਗੜ ਰਿਹਾ ਸੀ

ਸਵਿੰਦਰ ਦਾ ਚਿਹਰਾ ਲਾਲ ਸੂਹਾ ਹੋਇਆ ਪਿਆ ਸੀ ਜਿਵੇਂ ਪਹਿਲੀ ਮਿਲਣੀ ਸਮੇਂ ਸੀਉਹ ਸ਼ਰਮਾ ਰਹੀ ਸੀ ਤੇ ਆਪਣਾ ਚਿਹਰਾ ਉਹਦੀ ਛਾਤੀ 'ਚ ਛੁਪਾ ਰਹੀ ਸੀ

        "ਸੰਗ ਆਉਂਦੀ ਆ" ਸੁਖਵੀਰ ਨੇ ਪੁੱਛਿਆ

ਉਹ ਸਿਰ ਨਾਲ 'ਹਾਂ' ਆਖਿਆ, ਕਿਉਂਕਿ ਮੂੰਹੋਂ ਉਸ ਤੋਂ ਕੁਝ ਬੋਲ ਨਹੀਂ ਹੁੰਦਾ ਸੀ।

ਸੁਖਵੀਰ ਦੇ ਕੰਨੀ ਟ੍ਰੇਨ ਦੇ ਆਉਣ ਦੀ ਆਵਾਜ਼ ਪੈਂਦੀ ਹੈ, ਉਹ ਅਭੜਵਾਹੇ ਉੱਠਦਾ ਹੈ। ਨਸ਼ਾ ਸਿਰ ਨੂੰ ਚੜ੍ਹ ਗਿਆ ਸੀ। ਉਸ ਨੂੰ ਕੁਝ ਨਜ਼ਰ ਨਹੀਂ ਆਉਂਦਾ ਸੀ। ਉਹ ਸਿੱਧਾ ਤੁਰਦਾ-ਤੁਰਦਾ ਅੱਗੇ ਧੜੰਮ ਟਰੇਨ ਦੀ ਲਾਇਨ ਤੇ ਡਿੱਗ ਪਿਆ, ਕੁਝ ਅਜੀਬ ਆਵਾਜ਼ਾਂ ਉਸਦੇ ਕੰਨੀ ਪੈਂਦੀਆਂ ...।

 

ਸਵਿੰਦਰ ਨੂੰ ਏਅਰ-ਹੋਸਟਸ ਹਲੂਣ ਕੇ ਉਠਾਉਂਦੀ ਹੈ। ਬੈਲਟ ਲਾਉਣ ਲਈ ਆਖਦੀ ਹੈ ਤੇ ਨਾਲ ਹੀ ਦੱਸਦੀ ਹੈ ਕਿ ਜਹਾਜ਼ ਵੀਆਨਾ ਏਅਰਪੋਰਟ ਤੇ ਉੱਤਰਨ ਵਾਲਾ ਹੈ। ਜਹਾਜ਼ ਉੱਤਰਨ ਤੇ ਸਵਿੰਦਰ ਯਾਤਰੀਆਂ ਨਾਲ ਬਾਹਰ ਆਉਂਦੀ ਹੈ। ਸੁਖਵੀਰ ਦੇ ਦੋਸਤ ਜੋ ਇੰਡੀਆ ਪਹੁੰਚ ਕੇ ਸਵਿੰਦਰ ਨੂੰ ਸੁਖਵੀਰ ਦਾ ਸੁੱਖ-ਸੁਨੇਹਾ ਤੇ ਪੈਸੇ ਆਦਿ ਪਹੁੰਚਾ ਕੇ ਆਉਂਦੇ ਰਹੇ ਸਨ, ਉਹ ਖੜੇ ਉਡੀਕ ਕਰ ਰਹੇ ਸਨ। ਕੁਝ ਓਪਰੇ ਬੰਦੇ ਤੇ ਔਰਤਾਂ ਵੀ ਸਨ। ਇਹਨਾਂ ਨੇ ਹੀ ਭਾਰਤੀ ਖ਼ਾਲੀ ਹੱਥਐਮਬੈਸੀ ਨੂੰ ਜੋਰ ਪਾ ਕੇ ਸਵਿੰਦਰ ਨੂੰ ਵੀਜ਼ਾ ਦੁਆਇਆ ਸੀ।

 

ਜੋ ਬੇਅਰਥ ਗਿਆਸਵਿੰਦਰ ਨੂੰ ਉੱਥੇ ਪਹੁੰਚ ਕੇ ਜੋ ਪਤਾ ਲੱਗਾ ਉਹ, ਉਸ ਲਈ ਅਸਹਿ ਸੀਸੁਣ ਕੇ, ਉਸਨੂੰ ਦੰਦਲ਼ਾਂ ਪੈ ਗਈਆਂ। ਸੁਖਵੀਰ ਦੇ ਦੋਸਤਾਂ ਨੇ ਸਵਿੰਦਰ ਦੀ ਮਾਲੀ ਮਦਦ ਲਈ ਇਕੱਤਰ ਪੈਸੇ ਉਸ ਦੀ ਝੋਲੀ ਪਏ, ਪਰ ਫਿਰ ਵੀ ਸਵਿੰਦਰ ਦੇ ਹੱਥ ਖਾਲੀ ਸਨ, ਉਸ ਨੂੰ ਤਾਂ ਜਾਂਦੀ ਵਾਰ ਸੁਖਵੀਰ ਦੇ ਦਰਸ਼ਨ ਵੀ ਨਾ ਹੋਏ ਕਿਉਂਕਿ ਸੁਖਵੀਰ ਦਾ ਸੰਸਕਾਰ ਉਸ ਦੀ ਕਾਨੂੰਨੀ ਪਤਨੀ ਲੂਸੀ ਨੇ ਕਰ ਦਿੱਤਾ ਸੀ

ਜੱਟ ਸਫ਼ੇ ਲਈ ਕਲਿੱਕ ਕਰੋ
ਹਰਦੀਪ ਸਫ਼ੇ ਲਈ ਕਲਿੱਕ ਕਰੋ
Deutsch ਸਫ਼ੇ ਲਈ ਕਲਿੱਕ ਕਰੋ
info@jattsite.com