ਹਰਦੀਪ ਸਿੰਘ ਮਾਨ ਕਲਾਕਾਰੀ

ਜੱਟੀਆਂ ਦੇ ਸ਼ਿਕਾਰੀਆਂ ਦੀ ਗੱਲ ਕਰਦਿਆਂ

ਸੈਕਸ ਸਵਾਲ ਦਾ ਜਵਾਬ, ਬਚਾਅ, ਨਤੀਜੇ

ਲੇਖਕ: ਹਰਦੀਪ ਮਾਨ ਜਮਸ਼ੇਰ, ਅਸਟਰੀਆ

ਲੇਖ ਸ਼ੁਰੂ ਕਰਨ ਤੋਂ ਪਹਿਲਾਂ ਗੱਲ ਸਾਫ਼ ਕਰ ਲਈਏ ਕਿ ਲੇਖ ਵਿਚ ਸਾਰੀਆਂ ਕੁੜੀਆਂ ਜਾਂ ਸਾਰੇ ਮਾਪਿਆਂ ਨੂੰ ਇਕੋ ਰੱਸੇ ਨਹੀਂ ਬੰਨਿਆ ਗਿਆ ਹੈ। ਲੇਖ ਵਿਚ ਸਿਰਫ਼ ਤੇ ਸਿਰਫ਼ ਉਡਾਰੂ ਕੁੜੀਆਂ ਅਤੇ ਆਧੁਨਿਕ ਜਾਂ ਅਗਿਆਨੀ ਮਾਪਿਆਂ ਦੀ ਗੱਲ ਕੀਤੀ ਗਈ ਹੈ।

ਸ਼ਿਕਾਰੀ  

ਮੁਖ ਤੇਰਾਂ ਚੌਂਦਵੀ ਦਾ ਚੰਦ ਜੱਟੀਏ, ਮੋਤੀਆਂ ਤੋਂ ਸੋਹਣੇ ਤੇਰੇ ਦੰਦ ਜੱਟੀਏ ..., ਸ਼ਹਿਦ ਨਾਲੋਂ ਮਿੱਠੀ, ਦੁੱਧ ਨਾਲੋਂ ਚਿੱਟੀ, ਮਾਲਵੇ ਦੀ ਜੱਟੀ। ਪੰਜਾਬੀ ਗੀਤਾਂ ਵਿਚ ਜੱਟੀਆਂ ਦੇ ਰੰਗ-ਰੂਪ ਅਤੇ ਅੰਗਾਂ ਦੀਆਂ ਰੱਜ ਕੇ ਸਿਫ਼ਤਾਂ ਕੀਤੀਆਂ ਜਾਂਦੀਆਂ ਹਨ ਅਤੇ ਇਹ ਵੀ ਇਕ ਕਾਰਣ ਹੈ ਕਿ ਜੱਟੀ ਨੂੰ ਸ਼ਿਕਾਰ ਲਈ ਕਿਉਂ ਚੁਣਿਆ ਜਾਂਦਾ ਹੈ। ਦੂਸਰਾ ਕਾਰਣ ਫੇਸਬੁੱਕ, ਯੂਟੂਬ ਅਤੇ ਸਮਾਜ ਵਿਚ ਸ਼ਰਾਰਤੀ ਅਨਸਰਾਂ ਵਲੋਂ ਵੀ ਜੱਟਾਂ ਨੂੰ ਖਲਨਾਇਕ ਤੌਰ ਤੇ ਪੇਸ਼ ਕੀਤਾ ਜਾ ਰਿਹਾ ਹੈ, ਮਤਲਬ ਪੰਜਾਬੀ ਇਤਿਹਾਸ ਵਿਚ ਜੱਟਾਂ ਨੇ ਗ਼ੈਰ-ਜੱਟੀਆਂ ਦਾ ਬਣਦਾ ਮਾਣ-ਤਾਣ ਨਹੀਂ ਕੀਤਾ। ਤੀਸਰਾ, ਮਾਪਿਆਂ ਵਲੋਂ ਬੇਲੋੜੀ ਖੁੱਲ੍ਹ, ਬੇਧਿਆਨੀ ਅਤੇ ਲਾਡਲਾਪਣ ਵੀ ਜੱਟੀ ਨੂੰ ਸੌਖੇ ਸ਼ਿਕਾਰ ਵਜੋਂ ਪੇਸ਼ ਕਰ ਦਿੰਦਾ ਹੈ ਅਤੇ ਹੋਰ ਬਹੁਤ ਸਾਰੇ ਕਾਰਣਾਂ ਕਰਕੇ ਜੱਟ ਵਿਰੋਧੀ ਅਨਸਰ ਅੱਜ ਬੜੇ ਮਾਣ ਨਾਲ ਕਹਿੰਦਾ-ਸੁਣਿਆ ਜਾ ਸਕਦਾ ਹੈ, ‘ਮੈਂ ਜੱਟੀ ਕੱਢ ਕੇ ਲਿਜਾਣੀ ਹੈ’, ‘ਮੈਂ ਜੱਟਾਂ ਦਾ ਜਵਾਈ ਆ’। ਹੋਰ ਭਾਈਚਾਰਿਆਂ ਵਿਚ ਵੀ ਇਹੋ ਜਿਹੇ ਸ਼ਿਕਾਰੀਆਂ ਬਾਰੇ ਖ਼ਬਰਾਂ ਜਿਵੇਂ ‘ਗੋਰੀਆਂ ਕੁੜੀਆਂ ਨੂੰ ਆਸਾਨ ਸ਼ਿਕਾਰ ਮੰਨਦੇ ਹਨ ਪਾਕਿ ਮਰਦ’ ਰਾਹੀ ਸੁਚੇਤ ਕੀਤਾ ਜਾਂਦਾ ਹੈ। 

ਇੰਟਰਨੈੱਟ, ਮੋਬਾਇਲਾਂ ਅਤੇ ਵੈੱਬਕੈਮ ਨੇ ਸ਼ਿਕਾਰੀਆਂ ਦਾ ਕੰਮ ਸਿੱਧਾ ਅਤੇ ਸੌਖਾ ਕਰ ਦਿੱਤਾ ਹੈ। ਜੋ ਕੱਪੜੇ ਔਰਤ-ਮਰਦ ਲਈ ਸਰੀਰ ਢੱਕਣ ਲਈ ਬਣਾਏ ਗਏ ਸੀ, ਉਸ ’ਤੇ ਫੈਸ਼ਨ ਵਧੇਰੇ ਭਾਰੀ ਹੋ ਗਿਆ ਹੈ। ਭੇਡ ਚਾਲ ਹੇਠ ਪੰਜਾਬ ਵਿਚ ਵੀ ਕੁੜੀਆਂ ਨੂੰ ਕੱਪੜੇ ਸਰੀਰ ਤੇ ਬੋਝ ਲੱਗਣ ਲੱਗ ਪਏ ਹਨ, ਇਸ ਕਰਕੇ ਸੂਟਾਂ ਦੇ ਗਲੇ ਅੱਗਿਓਂ-ਪਿੱਛਿਓਂ ਲੋੜ ਤੋਂ ਜ਼ਿਆਦਾ ਵੱਡੇ (ਬੈਕ ਲੈਸ) ਹੋ ਗਏ ਹਨ ਅਤੇ ਸੂਟਾਂ ਦੀਆਂ ਬਾਂਹਾਂ ਗਾਇਬ (ਸਲੀਵ ਲੈਸ) ਹੋ ਗਈਆਂ ਹਨ। ਵੱਢੀਆਂ-ਟੁੱਕੀਆਂ ਪੈਂਟਾਂ-ਸ਼ਰਟਾਂ ਪਹਿਨ ਕੇ ਉਹ ਆਪਣੇ ਆਪ ਨੂੰ ਆਧੁਨਿਕ ਅਖਵਾਉਣਾ ਚਾਹੁੰਦੀਆਂ ਹਨ। ਔਰਤ ਲਈ ਸਿਰ ’ਤੇ ਦੁਪੱਟਾ ਲੈਣਾ ਜਿਥੇ ਸਮਾਜ ਵਿਚ ਸ਼ਾਨ ਦਾ ਪ੍ਰਤੀਕ ਮੰਨਿਆ ਜਾਂਦਾ ਸੀ ਉਸ ਨੂੰ ਪੜ੍ਹੀਆਂ ਲਿਖੀਆਂ ਕੁੜੀਆਂ ‘ਓਲਡ ਫੈਸ਼ਨ’ ‘ਪੁਰਾਣੀਆਂ ਗੱਲਾਂ’ ਦੱਸਦੀਆਂ ਹਨ। ‘ਬੁਆਏ ਫਰੈਂਡ’ ਰੱਖਣਾ ਸਮੇਂ ਦਾ ਹਾਣੀ ਦਰਸਾਇਆ ਜਾ ਰਿਹਾ ਹੈ। ਜੇਕਰ ਕੋਈ ਸ਼ਰੀਫ਼ ਕੁੜੀ ਇਨ੍ਹਾਂ ਨਾਲ ਸਹਿਮਤ ਨਹੀਂ ਹੁੰਦੀ ਤਾਂ ਉਸ ਨੂੰ ‘ਡਫ਼ਰ’ ਜਾਂ ‘ਬੁੱਧੂ’ ਕਿਹਾ ਜਾਂਦਾ ਹੈ।

ਕੌਣ ਹਨ ਸ਼ਿਕਾਰੀ? ਕੀ ਹਨ ਸ਼ਿਕਾਰੀਆਂ ਅਤੇ ਆਧੁਨਿਕ ਕੁੜੀਆਂ ਦੀਆਂ ਨੀਤੀਆਂ?
ਵੀਜ਼ੇ ਦਾ ਜੁਗਾੜਕੱਚੀ ਕੁੜੀ ਕੈਲ ਵਰਗੀ, ਪੱਟਣੀ ਜੁਗਤ ਬਣਾ ਕੇ। ਜੀ ਹਾਂ, ਇਹ ਸਭ ਕੁਝ ਜੁਗਤ ਬਣਾ ਕੇ ਹੀ ਕੀਤਾ ਜਾਂਦਾ ਹੈ ਅਤੇ ਜੁਗਤ ਹੇਠ ਹੀ ਮੁਟਿਆਰ ਦੀ ਸਹੇਲੀ ਨੂੰ ਪਟਾਰੀ ਵਿਚ ਬੰਦ ਕਰ ਲਿਆ ਜਾਂਦਾ ਹੈ। ਜੋ ਮੁਟਿਆਰ ਦਾ ਮੋਬਾਇਲ ਨੰਬਰ, ਈਮੇਲ, ਫੋਟੋਆਂ ਦੇਣ ਤੋਂ ਲੈ ਕੇ ਕਈ ਵਾਰ ਖ਼ੁਦ ਮੁਟਿਆਰ ਨੂੰ ਸ਼ਿਕਾਰੀਆਂ ਅੱਗੇ ਪਰੋਸਣ ਤੱਕ ਸਹਾਈ ਹੁੰਦੀ ਹੈ। ਪ੍ਰਦੇਸਾਂ ਵਿਚ ਤਾਂ ਮੁੱਢਲੇ ਤੌਰ ਤੇ ਦੇਸੀ ਸ਼ਰਨਾਰਥੀ (ਅਜ਼ੀਲਰ) ਸ਼ਿਕਾਰੀ ਸੂਚੀ ਵਿਚ ਸਭ ਤੋਂ ਉੱਪਰ ਹਨ। ਪਰ ਪੰਜਾਬ ਦੀ ਤਰ੍ਹਾਂ ਪ੍ਰਦੇਸਾਂ ਵਿਚ ਵੀ ‘ਜਾਤ ਬਦਲਾ’ ਲੈਣ ਵਾਲਿਆਂ ਦੀ ਗਿਣਤੀ ਘੱਟ ਨਹੀਂ। ਇਸ ਤੋਂ ਇਲਾਵਾ ਕੁਝ ਜਨੂਨੀ ਪਾਕੀ, ਜੋ ਇਸ ਕਾਰੇ ਨੂੰ ਆਪਣਾ ਧਾਰਮਿਕ ਫਰਜ਼ ਸਮਝਦੇ ਹਨ ਅਤੇ ਗੋਰੇ ਜਿਨ੍ਹਾਂ ਦੀ ਸੋਚ ਆਪਣੀ ਭੋਗ-ਸੂਚੀ ਵਿਚ ਦੇਸਣ ਕੁੜੀ ਦੀ ਥਾਂ ਬਣਾਉਣ ਤੱਕ ਹੀ ਸੀਮਿਤ ਹੁੰਦੀ ਹੈ। ਅਜਿਹੇ ਸ਼ਿਕਾਰੀਆਂ ਨੂੰ ਸੜਕ ਤੇ ਫਿਰਦੀ ਕੁੜੀ ‘ਕਮਾਲ ਦਾ ਮਾਲ’ ਵਿਖਾਈ ਦਿੰਦੀ ਹੈ, ਜਿਸਨੂੰ ਵੇਖ ਕੇ ਇਨ੍ਹਾਂ ਦੇ ਹੱਥ ਤੇ ਦਿਮਾਗ ਨਾ ਜਾਣੇ ਕਿੱਥੇ ਕਿੱਥੇ ਵਿਚਰਨ ਲੱਗਦੇ ਹਨ। ਬੇਗਾਨੀ ਨਾਰ ਪਟੋਲਾ-ਮਾਸ਼ੂਕ ਦਿਸਦੀ ਹੈ, ਜਿਨ੍ਹਾਂ ਦੇ ਦਗ-ਦਗ ਕਰਦੇ ਹੁਸਨ ਦੇ ਸੂਰਜ ਕੋਲੋਂ ਇਹ ਅਜਿਹੀ ਊਰਜਾ ਪ੍ਰਾਪਤ ਕਰਨੀ ਲੋਚਦੇ ਨੇ, ਜਿਸ ਨਾਲ ਇਨ੍ਹਾਂ ਦੇ ਮਨ ਬਾਗੋ-ਬਾਗ ਹੋ ਜਾਣ।

‘ਕੁੜੀਆਂ ਨੂੰ ਦੋਸਤ ਕਿਵੇਂ ਬਣਾਈਏ’ ਕਿਤਾਬਚੇ ਵਿਚ ਵੀ ਲਿਖਿਆ ਹੈ ਕਿ ਮੁਟਿਆਰ ਇਕ ਜੰਮੇ ਹੋਏ ਸਵਿਮਿੰਗਪੂਲ ਦੀ ਤਰ੍ਹਾਂ ਹੁੰਦੀ ਹੈ, ਜਿਸ ਨੂੰ ਹੋਲੀ ਹੋਲੀ ਪਿਘਲਾਉਣਾ ਪੈਂਦਾ ਹੈ ਅਤੇ ਫਿਰ ਇਸ ਵਿਚ ਤੈਰਿਆ ਜਾ ਸਕਦਾ ਹੈ। ਇਸੇ ਨੀਤੀ ਤੇ ਚੱਲਦਿਆਂ ਦੇਸੀ ਸ਼ਰਨਾਰਥੀਆਂ ਵੱਲੋਂ ਮੁਟਿਆਰ ਦੇ ਨਾਂਹ-ਨੁਕਰ ਕਰਨ ਤੋਂ ਬਾਅਦ ਵੀ ਲੰਬੇ ਸਮੇਂ ਤੱਕ ‘ਲੱਗੇ ਰਹੋ’ ਵਾਲੀ ਨੀਤੀ ਅਪਣਾਈ ਜਾਂਦੀ ਹੈ। ਇੱਥੇ ਹੀ ਸ਼ਰਨਾਰਥੀਆਂ ਦੇ ‘ਸ਼ਿਕਾਰ ਦੀ ਲੋੜ’ ਅਤੇ ਆਧੁਨਿਕ ਕੁੜੀਆਂ ਦੇ ਦੁਸ਼ਕਰਮ ਕਰਨ ਦੇ ਢੰਗ-ਤਰੀਕੇ ਨੂੰ ਆਓ ਜਾਣੀਏ।

ਸਫਲ ਹੋਣ ਤੇ ਸ਼ਰਨਾਰਥੀਆਂ ਨੂੰ ਫ਼ਾਇਦਾ ਹੀ ਫ਼ਾਇਦਾ ਹੈ, ਨੁਕਸਾਨ ਕੋਈ ਨਹੀਂ। ਪ੍ਰਦੇਸਾਂ ਵਿਚ ਕੁੜੀਆਂ ਆਤਮ-ਨਿਰਭਰ (ਕਮਾਊ) ਹੋਣ ਕਰਕੇ, ਸ਼ਿਕਾਰੀਆਂ ਨੂੰ ਤੋਹਫ਼ਿਆਂ ਦੇ ਤੌਰ ਤੇ ਮਾਲੀ ਮਦਦ ਵੀ ਦਿਸ ਰਹੀ ਹੁੰਦੀ ਹੈ, ਕਿਉਂਕਿ ਮਾਪਿਆਂ ਵਲੋਂ ਕਮਾਊ ਧੀਆਂ ਦੇ ਬੈਂਕ ਖਾਤੇ ਵੀ ਵੱਖਰੇ ਬਣਾਏ ਹੁੰਦੇ ਹਨ। ਪੰਜਾਬੀ ਸਭਿਆਚਾਰ ਵਿਚ ‘ਧੀ ਦੀ ਕਮਾਈ ਨਹੀਂ ਖਾਣੀ’ ਹੇਠ ਧੀ ਦੇ ਬੈਂਕ ਖਾਤੇ ਤੇ ਘੱਟ ਹੀ ਨਜ਼ਰ ਰੱਖੀ ਜਾਂਦੀ ਹੈ। ਇਸ ਨੂੰ ਅੰਨ੍ਹੀ ਮਮਤਾ ਜਾਂ ਆਦਰਸ਼ ਮਾਪੇ ਕਹਿ ਸਕਦੇ ਹੋ। ਜਿਨ੍ਹਾਂ ਆਧੁਨਿਕ ਮੁਟਿਆਰਾਂ ਦੇ ਕੰਮ-ਕਾਰਾਂ ਦਾ ਆਉਣ-ਜਾਣ ਸਮਾਂ ਨਿਸ਼ਚਿਤ ਨਹੀਂ ਹੈ, ਉੱਥੇ ਪਿਆਰ ਦੀਆਂ ਪੀਂਘਾਂ ਰੱਜ ਕੇ ਝੂਟੀਆਂ ਜਾਂਦੀਆਂ ਹਨ। ਇਸ ਪਾਸੇ ਉਡਣ-ਪਰੀਆਂ (Air Hostess) ਸਭ ਤੋਂ ਅੱਗੇ ਹਨ। ਜੋ ਕਈ ਦਿਨ ਬਾਹਰ ਰਹਿਣ ਦੀ ਮਜਬੂਰੀ ਅਤੇ ਜਹਾਜ਼ ਟਿਕਟ ਸਹੂਲਤ ਹੇਠ ਹਨੀਮੂਨ ਵਿਆਹ ਤੋਂ ਮਿਲਣਾ ਹੋਵੇ ਪਹਿਲੀ ਉਮਰੇ ਕੁੜੀ ਨੂੰ , ਸੇਫ਼ ਜਗ੍ਹਾ ਨਹੀਂ, ਆਪਣੀ ਕਾਰ ਵਰਗੀ - ਹੈਪੀ ਮਾਨਪਹਿਲਾਂ ਹੀ ਮਨਾਉਣ ਤੋਂ ਨਹੀਂ ਝਿਜਕਦੀਆਂ। ਇਸ ਤਰ੍ਹਾਂ ਹੀ ਆਧੁਨਿਕ ਸਕੂਲੀ ਵਿਦਿਆਰਥਣਾਂ ਵੀ ‘ਸਕੂਲ ਟੂਰ’ (ਦੇਸ਼-ਵਿਦੇਸ਼ ਵਾਲਾ) ਦਾ ਬਹਾਨਾ ਲਾ ਕੇ ਵੀ ਰਾਤਾਂ ਰੰਗੀਨ ਕਰਨੀਆਂ ਜ਼ਰੂਰੀ ਸਮਝਦੀਆਂ ਹਨ। ਕੁਝ ਅਤਿ-ਆਧੁਨਿਕ ਕੁੜੀਆਂ ਜਿਨ੍ਹਾਂ ਦੇ ਮਾਪੇ ਦਿਨ ਨੂੰ ਕੰਮ ਤੇ ਹੋਣ ਕਰਕੇ ਘਰ ਖਾਲੀ ਹੁੰਦੇ ਹਨ, ਉਹ ਮਾਪਿਆਂ ਦੇ ਬਿਸਤਰ ਤੇ ਬੇਗਾਨੇ ਪੁੱਤ ਨਾਲ ਰਾਸ-ਲੀਲ੍ਹਾ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦੀਆਂ। ਇਸ ਤੋਂ ਇਲਾਵਾ ਪ੍ਰਦੇਸਾਂ ਵਿਚ ‘ਘੰਟੇ-ਹੋਟਲਾਂ’ ਦੀ ਵੀ ਵਰਤੋਂ ਕੀਤੀ ਜਾਂਦੀ ਹੈ, ਜੋ ਸਿਰਫ਼ ਸਰੀਰਕ ਸੰਬੰਧ ਬਣਾਉਣ ਲਈ ਬਣਾਏ ਗਏ ਹਨ। ਜਿਨ੍ਹਾਂ ਵਿਚ ਬਹੁਤ ਹੀ ਮਾਮੂਲੀ ਰੇਟ ਤੇ ਬੈੱਡ-ਕਮਰਾ ਘੰਟਿਆਂ ਦੇ ਹਿਸਾਬ ਨਾਲ ਕਿਰਾਏ ਤੇ ਲਿਆ ਜਾਂਦਾ ਹੈ। ਪਰ ‘ਸੇਫ਼ ਜਗ੍ਹਾ ਨਹੀਂ, ਆਪਣੀ ਕਾਰ ਵਰਗੀ’ ਨਾਲ ਦੀ ਰੀਸ ਨਹੀਂ। ਜ਼ਿਆਦਾਤਰ ਘਰ ਵਿਚ ਆਉਣ-ਜਾਣ ਵਾਲੇ ਜਾਂ ਘਰ ਦੇ ਲਾਗੇ ਰਹਿੰਦੇ ਬੇਗਾਨੇ ਪੁੱਤ ਨਾਲ ਪੀਂਘ ਚੜ੍ਹਾ ਲਈ ਜਾਂਦੀ ਹੈ, ਕਿਉਂਕਿ ਆਮ ਕਿਹਾ ਵੀ ਜਾਂਦਾ ਹੈ ‘ਮੁਟਿਆਰ ਇਕ ਅਮਰ ਵੇਲ ਵਾਂਗ ਹੁੰਦੀ ਹੈ, ਜੋ ਲਾਗੇ ਹੁੰਦਾ ਹੈ ਉਸੇ ਤੇ ਚੜ੍ਹ ਜਾਂਦੀ ਹੈ’। ਦੂਜੇ ਸ਼ਬਦਾਂ ਵਿਚ ਅੰਗ੍ਰੇਜ਼ੀ ਕਹਾਵਤ ਹੈ, ‘ਮਰਦ ਅੱਖਾਂ ਨਾਲ ਪਸੰਦ ਕਰਦਾ ਹੈ, ਮੁਟਿਆਰ ਕੰਨਾਂ ਨਾਲ’। ਇਸ ਕਰਕੇ ਹੀ ਆਧੁਨਿਕ ਜੱਟੀਆਂ ਪੜ੍ਹੇ-ਲਿਖੇ ਗ਼ੈਰ-ਜੱਟ ਅਖੌਤੀ ਸਮਾਜ ਸੁਧਾਰਕਾਂ (ਸ਼ਬਦਾਂ ਦੇ ਧਨੀ) ਨੂੰ ਝੁਕ ਝੁਕ ਕੇ ਸਲਾਮਾਂ ਕਰਦੀਆਂ ਦੇਖੀਆਂ ਜਾ ਸਕਦੀਆਂ ਹਨ।

ਵੈੱਬਕੈਮ ਕਮਾਈ ਦਾ ਸਾਧਨਕਈ ਆਧੁਨਿਕ ਮਾਪਿਆਂ ਵਲੋਂ ਦੇਸੀ-ਵਿਦੇਸ਼ੀ ਸਭਿਆਚਾਰ ਨੂੰ ਰਲਗੱਡ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਜਿਸ ਤੇ ਚੱਲਦਿਆਂ ਪੱਛਮੀ ਸਭਿਆਚਾਰ ਅਨੁਸਾਰ ਧੀ ਨੂੰ ਸਹੇਲੀ ਦੇ ਘਰ ਰਾਤ ਬਿਤਾਉਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ। ਪਰ ਕਈ ਵਾਰ ਦੋਵੇਂ ਸਹੇਲੀਆਂ ਇਕ ਦੂਜੇ ਦੇ ਘਰ ਰਾਤ ਨਾ ਇਕੱਠਿਆਂ ਬਿਤਾ ਕੇ ਕਿਤੇ ਹੋਰ ਹੀ ਚੰਦ ਚਾੜ ਦਿੰਦੀਆਂ ਹਨ। ਰਾਤਾਂ ਸਹੇਲੀਆਂ ਦੇ ਘਰ ਕੱਟਣ ਦੀ ਪ੍ਰਥਾ ਹੁਣ ਪੰਜਾਬ ਵਿਚ ਵੀ ਫੈਲ ਗਈ ਹੈ, ਪਰ ਇਹ ਪੱਛਮੀ ਸਭਿਆਚਾਰ ਹੇਠ ਨਹੀਂ ਬਲਕਿ ਸਹੇਲੀ ਦੇ ਘਰ ‘ਜੁਆਇੰਟ ਸਟੱਡੀ’ ਦੇ ਨਾਮ ਹੇਠ ਚੱਲ ਰਹੀ ਹੈ। ਪੜ੍ਹਾਈ ਹੱਥ ਬੰਨ੍ਹ ਦਿੰਦੀ ਹੈ। ਜਿੱਥੇ ਮੁਟਿਆਰਾਂ ਦੇ ਹੱਥ ਰਸੋਈ ਦੇ ਕੰਮਾਂ ਵਲੋਂ ਅਜ਼ਾਦ ਹੋ ਜਾਂਦੇ ਹਨ। ਉੱਥੇ ਹੀ ਮਾਪਿਆਂ ਦੇ ਪੜ੍ਹਾਈ ਹੇਠ ਅਨੈਤਿਕ ਕੰਮਾਂ ਨੂੰ ਰੋਕਣ ਵਾਲੇ ਹੱਥ ਬੱਝ ਜਾਂਦੇ ਹਨ। ਬਹੁਤੇ ਦੁਸ਼ਕਰਮ ਪੜ੍ਹਾਈ ਦਾ ਬਹਾਨਾ ਲਾ ਕੇ ਹੀ ਕੀਤੇ ਜਾਂਦੇ ਹਨ। ਪ੍ਰਦੇਸਾਂ ਵਿਚ ਅਸਭਿਅਕ ਕੰਮਾਂ ਲਈ ਇੰਟਰਨੈੱਟ ਦੀ ਵੀ ‘ਵੈੱਬਕੈਮ ਲਾਈਵ ਸ਼ੋਅ’ ਦੇ ਰੂਪ ਵਿਚ ਵਰਤੋਂ ਕੀਤੀ ਜਾ ਰਹੀ ਹੈ। ਜਦ ਮੁਟਿਆਰਾਂ ਦੇ ਐਸ਼ਪ੍ਰਸਤੀ ਜਾਂ ਨਸ਼ਿਆਂ ਕਰਕੇ ਖ਼ਰਚੇ ਵੱਧ ਜਾਂਦੇ ਹਨ ਤਾਂ ਕਮਾਈ ਲਈ ਲੈਪਟੋਪ ਦੇ ਵੈੱਬਕੈਮ ਰਾਹੀ ‘ਸਿੱਧਾ ਪ੍ਰਸਾਰਣ ਮੁਜਰੇ’ ਪੇਸ਼ ਕੀਤੇ ਜਾਂਦੇ ਹਨ। ਦਰਸ਼ਕ ਨਿੱਜੀ ਬੈਂਕ ਕਾਰਡਾਂ ਨਾਲ ਵੈੱਬਸਾਈਟ ਦੇ ਟੋਕਨ ਖ਼ਰੀਦਦੇ ਹਨ। ਮੁਟਿਆਰਾਂ ਵੈੱਬਸਾਈਟ ਤੇ ਆਪਣੇ ਖਾਤੇ ਬਣਾ ਕੇ, ਬੈਂਕ ਨੰਬਰ ਭਰ ਕੇ ਵੈੱਬਕੈਮ ਚਲਾ ਕੇ ਬੈਠ ਜਾਂਦੀਆਂ ਹਨ। ਇਕ ਪਾਸੇ ਲਾਈਵ ਸ਼ੋਅ ਚੱਲ ਰਿਹਾ ਹੁੰਦਾ ਹੈ, ਦੂਜੇ ਪਾਸੇ ਚੈਟਿੰਗ, ਜਿਸ ਵਿਚ ਮੁਟਿਆਰ ਨੂੰ ਅਸ਼ਲੀਲ ਹਰਕਤਾਂ ਕਰਨ ਤੇ ਟੋਕਨ ਦਿੱਤੇ ਜਾਂਦੇ ਹਨ ਜਾਂ ਮੁਟਿਆਰ ਵੀ ਲਿਖ ਦਿੰਦੀ ਹੈ ਕਿ ਇੰਨੇ ਟੋਕਨ ਨਾਲ ਇਹ ਕਾਰਵਾਈ ਹੋਵੇਗੀ ਤੇ ਇੰਨੇ ਨਾਲ ਇਹ। ਜਿੰਨਾਂ ਮੁਟਿਆਰਾਂ ਕੋਲ ਆਪਣੇ ਕਮਰੇ ਹੁੰਦੇ ਹਨ, ਉੱਥੇ ਰਾਤ ਨੂੰ ਚਾਦਰ ਉੱਪਰ ਲੈ ਕੇ ਥੱਲੇ ਵੈੱਬਕੈਮ ਚਲਾ ਕੇ ਬੈਂਕ ਖਾਤੇ ਭਰੇ ਜਾਂਦੇ ਹਨ, ਤੇ ਮਾਪੇ ਸੋਚਦੇ ਹਨ ਕਿ ਦੇਰ ਰਾਤ ਤੱਕ ਲੈਪਟੋਪ ਤੇ ਪੜ੍ਹਾਈ ਹੋ ਰਹੀ ਹੈ।

ਇੱਥੇ ਹੀ ਬਸ ਨਹੀਂ, ਸ਼ਿਕਾਰੀ ਵਿਆਹੀਆਂ ਜੱਟੀਆਂ ਤੇ ਵੀ ਅੱਖ ਰੱਖਦੇ ਹਨ। ਕਿਉਂਕਿ ਵਿਆਹੀ ਨੇ ਕਿਤੇ ਜਾਣਾ ਨਹੀਂ ਹੁੰਦਾ, ਭਾਵ ਤੁਹਾਨੂੰ ਸਦਾ ਮਿਲਦੀ-ਗਿਲਦੀ ਰਹੇਗੀ ਅਤੇ ਕੁਆਰੀ ਪੜ੍ਹਨ ਵਾਲੀ ਬਾਲੜੀ ਦਾ ਵਿਆਹ ਅੱਠ-ਦਸ ਸਾਲ ਰੁਕ ਕੇ ਹੋਣਾ ਹੁੰਦਾ ਹੈ, ਸੋ ਇਸ ਕਰਕੇ ਸ਼ਿਕਾਰ ਖੇਡਣ ਵਾਲੇ ਦੀਆਂ ਪੰਜੇ ਉਂਗਲਾਂ ਘਿਓ ਵਿਚ ਹੁੰਦੀਆਂ ਹਨ। ਕਿਉਂਕਿ ਜੇ ਸਫ਼ਲ ਹੋ ਜਾਵੇ ਤਾਂ ਸ਼ਰਨਾਰਥੀ ਤੋਂ ਸਿੱਧਾ ਵਿਦੇਸ਼ੀ-ਪਾਸਪੋਰਟ ਧਾਰਕ, ਜੇ ਨਾ ਹੋਏ ਤਾਂ ਨੁਕਸਾਨ ਕੋਈ ਨਹੀਂ, ਜਿਹੜਾ ਸਰੀਰਕ ਸੁੱਖ ਮਾਣਿਆ ਉਹ ਵੱਖਰਾ। ਦੂਜੇ ਸ਼ਬਦਾਂ ਵਿਚ ਜੇਕਰ ਕੋਈ ‘ਅਣਖ ਖ਼ਾਤਰ ਕਤਲ’ ਮਤਲਬ ਕੋਈ ਅਣਖੀ ਪਿਤਾ ਬਾਗੀ ਧੀ ਦਾ ਕਤਲ ਕਰ ਦਿੰਦਾ ਹੈ ਤਾਂ ਸ਼ਿਕਾਰੀਆਂ ਦਾ ਕੁਝ ਨਹੀਂ ਵਿਗੜਦਾ। ਵਿਗੜਦਾ ਤਾਂ ਪੀੜਿਤ ਪਰਿਵਾਰ ਦਾ ਹੈ। ਜਿੱਥੇ ਪੀੜਿਤ ਪਰਿਵਾਰ ਪੂਰੀ ਤਰ੍ਹਾਂ ਤਬਾਹ ਹੋ ਜਾਂਦਾ ਹੈ, ਉੱਥੇ ਸ਼ਿਕਾਰੀ ਨਵਾਂ ਸ਼ਿਕਾਰ ਭਾਲਣਾ ਸ਼ੁਰੂ ਕਰ ਦਿੰਦੇ ਹਨ ਅਤੇ ਕੁਝ ਆਪੂ ਬਣੇ ਸਮਾਜਿਕ ਥਾਣੇਦਾਰ ਫੇਸਬੁੱਕ ਤੇ ‘ਜਾਤ-ਪਾਤ ਦਾ ਅਜਗਰ’ ਲਿਖ ਕੇ ਪਿੱਟ-ਸਿਆਪਾ ਸ਼ੁਰੂ ਕਰ ਦਿੰਦੇ ਹਨ।

ਜਗ ਬਾਣੀ ਬਨਾਮ ਪਿਆਰ ਸਿੱਖਿਆਆਧੁਨਿਕ ਕੁੜੀ ਦੇ ਮਾਪਿਆਂ ਨੂੰ ਮਨਾਉਣ ਦਾ ਢੰਗ ਜ਼ਿਆਦਾਤਰ ਕੁੜੀ ਨੂੰ ਇਹ ਦੱਸਿਆ ਜਾਂਦਾ ਹੈ ਕਿ ਜਦੋਂ ਬੱਚਾ ਹੋ ਗਿਆ, ਬੱਚੇ ਦੇ ਮੋਹ ਨਾਲ ਮਾਪਿਆਂ ਨੇ ਆਪੇ ਦੌੜੇ ਆਉਣਾ ਹੈ। ਇਸ ਕਰਕੇ ਬਹੁਤੀ ਵਾਰ ਸੁਰੱਖਿਅਤ ਪ੍ਰੇਮ ਲੀਲ੍ਹਾ ਨਾਲੋ ਅਸੁਰੱਖਿਅਤ ਲਈ ਦਬਾਅ ਪਾਇਆ ਜਾਂਦਾ ਹੈ। ਸੋ, ਉੱਪਰ ਲਿਖੇ ਕਾਰਣਾਂ ਕਰਕੇ ਹੀ ਹਰ ਮੋੜ ਤੇ ਕਾਂ ਜਲੇਬੀ ਮੂੰਹ ਵਿਚ ਪਾਉਣ ਨੂੰ ਤਿਆਰ ਬੈਠਾ ਦੇਖਿਆ ਜਾ ਸਕਦਾ ਹੈ, ਕਿਉਂਕਿ ਨੁਕਸਾਨ ਕੋਈ ਨਹੀਂ, ਫ਼ਾਇਦਾ ਹੀ ਫ਼ਾਇਦਾ ਹੈ ਤੇ ਕਈ ਵਾਰ ਘਰ ਜਵਾਈ ਬਣ ਕੇ ਸੋਨੇ ਤੇ ਸੁਹਾਗਾ ਹੋ ਜਾਂਦਾ ਹੈ। ਜੋ ਟੀਵੀ ਅਤੇ ਰੇਡੀਓ ਚੈਨਲਾਂ ਤੇ ਫੋਨ ਰਾਹੀ ਸ਼ਰਾਰਤੀ ਅਨਸਰ ਸਲਾਹਾਂ ਦਿੰਦੇ ਹਨ ਕਿ ਜੱਟਾਂ ਨੂੰ ਆਪਣੀਆਂ ਕੁੜੀਆਂ ਨੀਵੀਂਆਂ ਜਾਤਾਂ ਨਾਲ ਵਿਆਹੁਣੀਆਂ ਚਾਹੀਦੀਆਂ ਹਨ, ਤਦੇ ਜਾਤ-ਪਾਤ ਖ਼ਤਮ ਹੋ ਸਕਦੀ ਹੈ, ਉਹ ਇਸੇ ਅਸਿੱਧੇ ਸ਼ਿਕਾਰ ਖੇਡ ਦਾ ਸਿੱਧਾ ਰੂਪ ਹੈ।

ਆਖ਼ਰ ਕਿਉਂ ਕੁੜੀਆਂ ਉਡਾਰੂ ਬਣਦੀਆਂ ਹਨ?
ਜਿੱਥੇ ਪ੍ਰਦੇਸਾਂ ਵਿਚ ਪੱਛਮ ਦਾ ਖੁੱਲ੍ਹਾ ਅਤੇ ਅਜ਼ਾਦ ਸਭਿਆਚਾਰ, ਨੰਗੇਜ ਇਸ਼ਤਿਹਾਰਬਾਜ਼ੀ, ਬੇਪਰਦਾ ਆਲਾ-ਦੁਆਲਾ ਅਤੇ ਪੱਛਮੀ ਭੋਗਵਾਦ ਮੁਟਿਆਰਾਂ ਨੂੰ ਉਡਾਰੂ ਬਣਨ ਲਈ ਝੰਜੋੜਦਾ ਹਾਂ, ਉੱਥੇ ਹੀ ਪੰਜਾਬ ਵਿਚ ‘ਸੱਚੇ ਪਿਆਰ ਦੀ ਤਲਾਸ਼’ ਭਰਪੂਰ ਹਿੰਦੀ ਨਾਟਕ ਅਤੇ ‘ਵੈਲੇਨਟਾਈਨ ਡੇ’ ‘ਫਰੈਂਡਸ਼ਿਪ ਡੇ’ ਤੇ ਅਖ਼ਬਾਰਾਂ-ਟੀਵੀ ਚੈਨਲਾਂ ਵਿਚ ‘ਦੋਸਤ ਕਿਵੇਂ ਬਣਾਉਣਾ ਹੈ?’ ‘ਪਿਆਰ ਦਾ ਇਜ਼ਹਾਰ ਕਿਵੇਂ ਕਰਨਾ ਹੈ?’ ਸਿੱਖਿਆ ਦਿੱਤੀ ਜਾਂਦੀ ਹੈ। ਆਲੇ-ਦੁਆਲੇ ਹੁੰਦੇ ਬੇਜੋੜ ਅਤੇ ਟੁੱਟਦੇ ਰਿਸ਼ਤਿਆਂ ਕਰਕੇ ਮੁਟਿਆਰ ਕਾਲਜ ਆਉਣ ਦਾ ਮਕਸਦ ‘ਪੜ੍ਹਾਈ’ ਦੇ ਨਾਲ ਦੂਸਰਾ ਮਕਸਦ ‘ਮਰਦ-ਦੋਸਤ’ ਬਨਾਮ ‘ਭਵਿੱਖ ਦਾ ਪਤੀ’ ਆਪ ਜੋੜ ਲੈਂਦੀ ਹੈ। ਪੰਜਾਬ ਵਿਚ ਤਾਂ ਮੁੰਡਾ ਕੁੜੀ ਇਕੋ ਮਾਹੌਲ ਵਿਚ ਜੰਮੇ ਪਲੇ ਹੁੰਦੇ ਹਨ, ਪਰ ਪ੍ਰਦੇਸਾਂ ਵਿਚ ਵੱਡੀ ਹੋਈ ਮੁਟਿਆਰ ਲਈ ਪੰਜਾਬ ਵਾਸੀ ਗੱਭਰੂ ਨਾਲ ਵਿਆਹ ਕਰਵਾਉਣਾ ਕਿਸੇ ਭਿਆਨਕ ਸੁਪਨੇ ਵਾਂਗ ਲੱਗਣ ਲੱਗ ਪੈਂਦਾ ਹੈ। ਇਸ ਕਰਕੇ ਉਹ ਆਪਣੀ ਜ਼ਿੰਦਗੀ ਦਾ ਅਹਿਮ ਫੈਸਲਾ ਆਪ ਕਰਨ ਹੇਠ ਇੰਟਰਨੈੱਟ ਅਤੇ ਆਲੇ-ਦੁਆਲਿਓਂ ਲੱਭਣਾ ਸ਼ੁਰੂ ਕਰ ਦਿੰਦੀ ਹੈ। ਸ਼ੈਤਾਨੀ ਦਿਮਾਗ ਦਾ ਮਾਲਕ ਕੱਚਾ ਦੇਸੀ (ਸ਼ਰਨਾਰਥੀ) ਜੋ ਪਹਿਲਾ ਤੋਂ ਹੀ ਪੱਕੇ ਹੋਣ ਦਾ ਜੁਗਾੜ ਲੱਭ ਰਿਹਾ ਹੁੰਦਾ ਹੈ ਅਤੇ ਪ੍ਰਦੇਸ ਦੇ ਮਾਹੌਲ ਤੋਂ ਜਾਣੂ ਹੁੰਦਾ ਹੈ, ਨਦਾਨ ਅਤੇ ਭੋਲੀ-ਭਾਲੀ ਪ੍ਰਦੇਸਣ ਨੂੰ ਵਧੀਆ ਉਮੀਦਵਾਰ ਜਾਪਦਾ ਹੈ।

ਪੜ੍ਹਾਈ ਤੇ ਜੀਵਨ ਸਾਥੀ ਦੀ ਭਾਲ - ਵੱਡੀ ਉਮਰ ਵਿਚ ਸਕਰਟ ਵੀ ਸੱਦੇ ਦੀ ਨਿਸ਼ਾਨੀ ਹੁੰਦੀ ਹੈਪੂਰੀ ਤਰ੍ਹਾਂ ਟਰੇਂਡ ਇਹ ਸ਼ਿਕਾਰੀ ਮੁਟਿਆਰ ਨੂੰ ‘ਦੋਸਤੀ ਨਿਭਾਉਣ’ ਦੇ ਸਾਰੇ ਗੁਰ-ਦਾਅ ਸਿਖਾ ਕੇ ‘ਇਸ਼ਕ ਦਾ ਜਾਦੂ’ ਲੜਾ ਦਿੰਦੇ ਹਨ। ਇਕ ਵਾਰੀ ਜੁੜਨ ਤੋਂ ਬਾਅਦ ਮੁਟਿਆਰ ਲਈ ਪਿੱਛੇ ਮੁੜਨਾ ਔਖਾ ਹੋਵੇਗਾ, ਇਸ ਗੱਲ ਦਾ ਸ਼ਿਕਾਰੀ ਨੂੰ ਗਿਆਨ ਹੁੰਦਾ ਹੈ, ਇਸ ਕਰਕੇ ਉਹ ਆਪਣੀ ਗ਼ਲਤ ਜਾਤ ਦੱਸਣਾ ਜ਼ਰੂਰੀ ਸਮਝਦਾ ਹੈ, ਜੋ ਬਾਅਦ ਵਿਚ ਮਾਪਿਆਂ ਲਈ ਵੱਡੀ ਮੁਸੀਬਤ ਬਣਦੀ ਹੈ। ਇਸ ਸੰਬੰਧੀ ਜੱਟ ਗੋਤਾਂ ਤੇ ਰੱਖੇ ਪਿੰਡਾਂ ਦੇ ਨਾਮਾਂ ਦੀ ਵਰਤੋਂ ਕਰਕੇ ਆਪਣੇ ਆਪ ਨੂੰ ਜੱਟ ਦਰਸਾਇਆ ਜਾਂਦਾ ਹੈ। ਸੱਚ ਬਾਹਰ ਆਉਣ ਤੇ ਜਦੋਂ ਗੱਲ ਸਿਰੇ ਨਾ ਚੜ੍ਹਦੀ ਦਿਸੇ ਤਾਂ ਸ਼ਿਕਾਰੀ ਮੁਟਿਆਰ ਨੂੰ ਘਰੋਂ ਭਜਾਉਣ ਤੋਂ ਵੀ ਪਿੱਛੇ ਨਹੀਂ ਹਟਦੇ। ਦੇਸਾਂ-ਪ੍ਰਦੇਸਾਂ ਵਿਚ ਜਿੱਥੇ ਇਨ੍ਹਾਂ ਨੂੰ ਕਾਨੂੰਨ ਇਸ ਕਾਰੇ ਲਈ ਮਦਦ ਅਤੇ ‘ਲਵ ਕਮਾਂਡੋ’ ਹੇਠ ਸੁਰੱਖਿਆ ਦਿੰਦਾ ਹੈ, ਉੱਥੇ ਪ੍ਰਦੇਸਾਂ ਵਿਚ ਸ਼ਿਕਾਰੀਆਂ ਨੂੰ ਆਪਣਾ ਪੱਕੇ ਹੋਣ ਵਾਲਾ ਉੱਜਲਾ ਭਵਿੱਖ ਨਜ਼ਰ ਆਉਂਦਾ ਹੈ। ਇਸ ਕਰਕੇ ਝਟਪਟ ‘ਘਰੋਂ ਭੱਜ ਚੱਲੀਏ’ ਦੀ ਸਲਾਹ ਆ ਜਾਂਦੀ ਹੈ ਅਤੇ ਬਹੁਤੇ ਹਾਲਾਤਾਂ ਵਿਚ ਇਸ ਤੇ ਅਮਲ ਵੀ ਕੀਤਾ ਜਾਂਦਾ ਹੈ। ਇਸ਼ਕ ਦਾ ਜਾਦੂ ਹਾਲਾਤ ਇਸ ਤਰ੍ਹਾਂ ਦੇ ਬਣਾ ਦਿੰਦਾ ਹੈ, ਜਿਹੜੀ ਮਾਪਿਆਂ ਦੀ ਅੱਖ ਵਿੱਚ ਪਾਈ ਨਹੀਂ ਰੜਕਦੀ ਸੀ, ਉਹੀ ਕੁੜੀ ਮਾਪਿਆਂ ਦੇ ਮੂਹਰੇ ਡੱਟ ਜਾਂਦੀ ਹੈ। ਇਸੇ ਕਰਕੇ ਕਿਹਾ ਜਾਂਦਾ ਹੈ, ‘ਕੁਆਰੀ ਕੁੜੀ ਚੁੱਲ੍ਹੇ ਚੜਿਆ ਦੁੱਧ ਹੁੰਦਾ ਆ, ਕੀ ਪਤਾ ਕਦੋਂ ਉਬਾਲਾ ਖਾ ਜੇ’।

ਉਡਾਰੂ ਕੁੜੀ ਬਾਰੇ ਕਿਉਂ ਨਹੀਂ ਦੱਸਦੇ ਆਪਣੇ-ਬੇਗਾਨੇ?
ਅਣਖ ਖ਼ਾਤਰ ਕਤਲ ਬਨਾਮ ਗ਼ਲਤੀ ਸੁਧਾਰ ਕਤਲਜਿਨ੍ਹਾਂ ਕੇਸਾਂ ਵਿਚ ਮਾਪਿਆਂ ਨੂੰ ਧੀ ਦੇ ਉਡਾਰੂ ਹੋਣ ਦਾ ਪਤਾ ਲੱਗ ਜਾਂਦਾ ਹੈ, ਉਹ ਇਸ ਕਾਰੇ ਤੇ ਝਟਪਟ ਵਿਆਹ ਦੀ ਚਾਦਰ ਤਾਣਨਾ ਹੀ ਠੀਕ ਸਮਝਦੇ ਹਨ। ਇੱਥੇ ਇਹ ਵੀ ਜਿਕਰਯੋਗ ਹੈ ਕਿ ਬਹੁਤੇ ‘ਉਡਾਰੂ ਕੁੜੀ ਕੇਸਾਂ’ ਵਿਚ ਘਰ ’ਚ ਮਾਂ ਪ੍ਰਧਾਨ ਹੁੰਦੀ ਹੈ। ਪੰਜਾਬੀ ਸਭਿਆਚਾਰ ਵਿਚ ਧੀ ਦੀ ਪੂਰੀ ਜ਼ਿੰਮੇਵਾਰੀ ਨੈਤਿਕ ਕਾਰਣਾਂ ਕਰਕੇ ਮਾਂ ਤੇ ਸੁੱਟ ਦਿੱਤੀ ਜਾਂਦੀ ਹੈ। ਬਾਪ ਵਲੋਂ ਧੀ ਨੂੰ ਬਹੁਤੀ ਗਹਿਰਾਈ ਤੱਕ ਪੁੱਛ-ਗਿੱਛ ਨਹੀਂ ਕੀਤੀ ਜਾਂਦੀ। ਵਾਇਆ ਮਾਂ (ਪਤਨੀ) ਰਾਹੀ ਧੀ ਬਾਰੇ ਸਾਰੀ ਜਾਣਕਾਰੀ ਪ੍ਰਾਪਤ ਕੀਤੀ ਜਾਂਦੀ ਹੈ। ਜਦ ਮਾਂ ਨੂੰ ਧੀ ਦੇ ਉਡਾਰੂ ਹੋਣ ਦਾ ਪਤਾ ਲੱਗਦਾ ਹੈ ਤਾਂ ਉਸ ਨੂੰ ਪਾਲਣ-ਪੋਸ਼ਣ ਸੰਬੰਧੀ ਆਪਣੀ ਅਸਫਲਤਾ ਦਾ ਪਤਾ ਲੱਗਦਾ ਹੈ। ਘਰ ਵਿਚ ‘ਜੇ ਤੇਰੇ ਡੈਡੀ ਨੂੰ ਪਤਾ ਲੱਗ ਗਿਆ’, ‘ਡੈਡੀ ਨੂੰ ਨਹੀਂ ਦੱਸਣਾ’ ਸੰਵਾਦ ਸ਼ੁਰੂ ਹੋ ਜਾਂਦੇ ਹਨ। ‘ਇਕ ਚੁੱਪ, ਸੋ ਸੁੱਖ’ ਵਾਲੀ ਨੀਤੀ ਅਪਣਾਈ ਜਾਂਦੀ ਹੈ। ਮਾਂ ਆਸ ਕਰਦੀ ਹੈ ਕਿ ਸ਼ਾਇਦ ਆਪਣੇ ਆਪ ਸਭ ਠੀਕ ਹੋ ਜਾਵੇਗਾ। ਧੀ ਵਾਪਸ ਮੁੜ ਆਵੇਗੀ। ਮੁੱਕਦੀ ਗੱਲ ਇਹ ਹੈ ਕਿ ਉਹ ਮਾਂ ਹੀ ਕੀ? ਜਿਸ ਨੂੰ ਧੀ ਦੀਆਂ ਉਡਾਰੀਆਂ ਦੀ ਭਣਕ ਨਾ ਪਵੇ। ਇਸ ਕਰਕੇ ਇੱਥੇ ਸਵਾਲ ਪੈਦਾ ਹੁੰਦਾ ਹੈ ਕਿ ਧੀ ਦੀ ਉਡਾਰੂ ਹੋਣ ਦੀ ਖ਼ਬਰ ਸੁਣ ਕੇ ਬਹੁਤੀ ਵਾਰੀ ਪਿਓ ਨੂੰ ਹੀ ਕਿਉਂ ਦਿਲ ਦਾ ਦੌਰਾ ਪੈਂਦਾ ਹੈ? ਮਾਂ ਨੂੰ ਕਦੇ ਕਿਉਂ ਨਹੀਂ ਪਿਆ? ਕਿਉਂਕਿ ਬਹੁਤੇ ਕੇਸਾਂ ਵਿਚ ਮਾਂ-ਧੀ ਦੀ ਅੱਟੀ ਸੱਟੀ ਹੁੰਦੀ ਹੈ ਅਤੇ ਧੀ ਨੂੰ ਆਸ ਹੁੰਦੀ ਹੈ ਕਿ ਮਾਂ ਬਾਪੂ ਨੂੰ ਮਨਾ ਲਵੇਗੀ। ਇਸੇ ਤਰ੍ਹਾਂ ਅਖੌਤੀ ‘ਅਣਖ ਖ਼ਾਤਰ ਕਤਲ’ ਉਪਜਦੇ ਹਨ। ਇਕਦਮ ਜਦੋਂ ਪਿਓ ਨੂੰ ਧੀ ਦੇ ਉਡਾਰੂ ਹੋਣ ਦੀ ਖ਼ਬਰ ਮਿਲਦੀ ਹੈ ਤਾਂ ਸਦਮੇ ਅਤੇ ਗੁੱਸੇ ਦਾ ਜਵਾਲਾਮੁਖੀ ਫਟਦਾ ਹੈ, ਜੇ ਉਹ ਦਿਲ ਦੇ ਦੌਰੇ ਵਿਚ ਨਹੀਂ ਬਦਲਦਾ ਤਾਂ ਦੂਸਰੇ ਦੇ ਕਤਲ ਦਾ ਰੂਪ ਧਾਰਨ ਕਰ ਲੈਂਦਾ ਹੈ। ਆਪਣੇ ਘਰ ਵਿਚ ਵੀ ਮਾਮੂਲੀ ਤੂੰ-ਤੂੰ ਮੈਂ-ਮੈਂ ਜਾਂ ਮਾਰ-ਕੁੱਟ ਕਰਕੇ ਵੀ ਪਿਓ ਨੂੰ ਹੀ ਜੇਲ੍ਹ ਦੀ ਹਵਾ ਖਾਣੀ ਪੈਂਦੀ ਹੈ।

‘ਕਲ ਮਿਲੇ ਤੇ ਅੱਜ ਘਰੋਂ ਭੱਜ ਗਏ’ ਇਸ ਤਰ੍ਹਾਂ ਹੋਣਾ ਸੰਭਵ ਨਹੀਂ। ਘਰੋਂ ਭੱਜਣ ਦੀ ਕਾਰਵਾਈ ਤੱਕ ਪਹਿਲਾਂ ਕਈ ਮਹੀਨੇ ਜਾਂ ਦਿਨਾਂ ਤੱਕ ਮੇਲ-ਮਿਲਾਪ ਹੁੰਦਾ ਹੈ। ਇਨ੍ਹਾਂ ਦਿਨਾਂ ਦੌਰਾਨ ਹੁਣ ਇੱਥੇ ਮਾਪਿਆਂ ਦੀ ਅੰਨ੍ਹੀ ਮਮਤਾ, ਬੇਲੋੜਾ ਵਿਸ਼ਵਾਸ ਜਾਂ ਮਾਂ ਧੀ ਦੀ ਅੱਟੀ-ਸੱਟੀ ਕਹਿ ਸਕਦੇ ਹੋ ਕਿ ਧੀ ਦੇ ਉਡਾਰੂ ਹੋਣ ਦਾ ਕਿਸੇ ਨੂੰ ਪਤਾ ਹੀ ਨਹੀਂ ਲੱਗਿਆ। ਜੇਕਰ ਬੇਗਾਨਿਆਂ ਜਾਂ ਆਪਣੇ ਰਿਸ਼ਤੇਦਾਰਾਂ ਨੂੰ ਵੀ ਕੁੜੀ ਦੇ ਉਡਾਰੂ ਹੋਣ ਦਾ ਪਤਾ ਲੱਗਦਾ ਹੈ ਤਾਂ ਉਹ ਸ਼ਰਮਿੰਦਗੀ ਤਾਂ ਮਹਿਸੂਸ ਕਰਦੇ ਹਨ, ਪਰ ਕੁੜੀ ਦੇ ਮਾਪਿਆਂ ਨੂੰ ਦੱਸਣਾ ਜ਼ਰੂਰੀ ਨਹੀ ਸਮਝਦੇ। ਉਨ੍ਹਾਂ ਨੂੰ ਪਤਾ ਹੁੰਦਾ ਹੈ ਕਿ ਦੱਸ ਕੇ ਬਦੀ ਹੀ ਖੱਟਣੀ ਹੈ। ਕਿਉਂਕਿ ਚਾਰ ਦਿਨ ਦੇ ਕੁੱਤਖਾਨੇ ਤੋਂ ਬਾਅਦ ਫੇਰ ਟੱਬਰ ਨੇ ਇਕਠੇ ਹੋ ਜਾਣਾ ਹੁੰਦਾ ਹੈ, ਫਿਰ ਬੜੀ ਆਨ-ਬਾਨ-ਸ਼ਾਨ ਨਾਲ ਗੁਰਦੁਆਰਿਆਂ ਤੇ ਸਭਿਆਚਾਰਕ ਮੇਲਿਆਂ ਤੇ ਦਰਸ਼ਨ ਦਿੱਤੇ ਜਾਣਗੇ। ਜਿਵੇਂ ਕੁਝ ਹੋਇਆ ਹੀ ਨਹੀਂ। ਇੱਥੋਂ ਤੱਕ ਘਰ ਦੀ ਮੈਂਬਰ ਭਾਬੀ ਨੂੰ ਵੀ ਜਦ ਨਣਾਨ ਤੇਜ਼ ਹੁੰਦੀ ਦਿਸਦੀ ਹੈ ਤਾਂ ਉਹ ਵੀ ਨਾ ਦੱਸਣ ਵਿਚ ਹੀ ਭਲਾ ਸਮਝਦੀ ਹੈ, ਕਿਉਂਕਿ ਧੀ ਤਾਂ ਢਿੱਡੋਂ ਜੰਮੀ ਹੁੰਦੀ ਹੈ, ਪਰ ਭਾਬੀ ਫਿਰ ਵੀ ਬੇਗਾਨੀ ਹੈ। ਧੀ-ਪੁੱਤ ਜਿੰਨਾ ਮਰਜ਼ੀ ਬੇਮੁਖ ਹੋ ਜਾਵੇ, ਪਰ ਅੰਨ੍ਹੀ ਮਮਤਾ ਵੱਸ ਮਾਂ-ਪਿਓ ਧੀ-ਪੁੱਤ ਦੀ ਬੁਰਾਈ ਸੁਣਨਾ ਪਸੰਦ ਨਹੀਂ ਕਰਦੇ।

ਆਧੁਨਿਕ ਕੁੜੀਆਂ ਅਤੇ ਮਾਪਿਆਂ ਲਈ ਧਿਆਨ ਰੱਖਣ ਯੋਗ ਗੱਲਾਂ
ਅਸਫ਼ਲ ਪਿਆਰ ਦਾ ਨਤੀਜਾਆਧੁਨਿਕ ਕੁੜੀਆਂ ਨੂੰ ਇਕ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਪੰਜਾਬੀ ਪੁੱਤ ਮੁਟਿਆਰ ਦੀ ‘ਹਾਂ’ ਤੋਂ ਬਾਅਦ ਕੀਤੀ ‘ਨਾ’ ਜਾਂ ‘ਬਸ’ ਨੂੰ ਕਦੇ ਸਵੀਕਾਰ ਨਹੀਂ ਕਰੇਗਾ। ਇਕ ਵਾਰੀ ਇਸ ‘ਰਿਸਕੀ ਸੁਆਦ’ ਦੇ ਸਮੁੰਦਰ ਵਿਚ ਉਤਾਰ ਕੇ ਬਾਹਰ ਨਿਕਲਣਾ ਮੁਸ਼ਕਲ ਹੈ। ਮੁਟਿਆਰ ਦੀ ‘ਨਾ’ ਤੋਂ ਬਾਅਦ ਪੰਜਾਬੀ ਆਸ਼ਕ ‘ਚਿਪਕੂ ਕਿਸਮ ਦਾ ਮਰਦ’ ਰੂਪ ਧਾਰਨ ਕਰ ਲੈਂਦਾ ਹੈ। ਇਸ ਦੀ ਇੱਜ਼ਤ ਦਾ ਸਵਾਲ ਪੈਦਾ ਹੋ ਜਾਂਦਾ ਹੈ ਅਤੇ ਅਣਖ ‘ਮੈਨੂੰ ਨਾ ਕਰ ਦਿੱਤੀ’ ਜਾਗ ਜਾਂਦੀ ਹੈ। ਇਸ ਨੂੰ ਜ਼ਿਆਦਾ ਬੜਾਵਾ ਦੇਣ ਤੇ ਜ਼ਬਰਦਸਤੀ ਜਾਂ ਬਲਾਤਕਾਰ ਵਰਗੀਆਂ ਘਟਨਾਵਾਂ ਵੀ ਵਾਪਰ ਸਕਦੀਆਂ ਹਨ। ਬਹੁਤੀ ਵਾਰ ਸਫ਼ਲ ਜਾਂ ਅਸਫ਼ਲ ਬਲਾਤਕਾਰ ਤੋਂ ਬਾਅਦ ਕਤਲ ਵੀ ਕਰ ਦਿੱਤਾ ਜਾਂਦਾ ਹੈ। ‘ਨਾ’ ਹੋਣ ਤੇ ਮੁੰਡੇ ਵਲੋਂ ਕੁੜੀ ਦੇ ਚਿਹਰੇ ਤੇ ਤੇਜ਼ਾਬ ਜਾਂ ਗੋਲੀ ਮਾਰਨ ਦੀਆਂ ਖ਼ਬਰਾਂ ਵੀ ਪੜ੍ਹਨ ਨੂੰ ਮਿਲਦੀਆਂ ਹਨ, ਜਿਨ੍ਹਾਂ ਵਿਚ ਘਟਨਾ ਨੂੰ ਲੁੱਟ-ਖੋਹ ਬਣਾ ਕੇ ਹੀ ਪੇਸ਼ ਕੀਤਾ ਜਾਂਦਾ ਹੈ। ਕਈ ਵਾਰ ਇਸ ਇਸ਼ਕ ਦੀ ਅੱਗ ਦਾ ਸੇਕ ਪਰਿਵਾਰਾਂ ਤੱਕ ਵੀ ਪਹੁੰਚ ਜਾਂਦਾ ਹੈ। ਦੋਵੇਂ ਪਰਿਵਾਰਾਂ ਵਿਚ ਸ਼ਬਦੀ ਜੰਗ ਸ਼ੁਰੂ ਹੋ ਜਾਂਦੀ ਹੈ ‘ਸਾਡਾ ਮੁੰਡਾ ਖ਼ਰਾਬ ਕਰ ਦਿੱਤਾ’, ‘ਸਾਡੀ ਕੁੜੀ ਨਾਬਾਲਗ ਹੈ’। ਘਰੋਂ ਭੱਜੀ ਆਪਣੀ ਕੁੜੀ ਨੂੰ ਵਾਪਸ ਹਾਸਲ ਕਰਨ ਲਈ ਪੰਜਾਬ ਵਿਚ ਮੁੰਡੇ ਦੇ ਰਿਸ਼ਤੇਦਾਰ ਵੀ ਪੁਲਿਸ ਨੂੰ ਪੈਸੇ ਦੇ ਕੇ ਚੁਕਵਾ ਦਿੱਤੇ ਜਾਂਦੇ ਹਨ।

ਜੇਕਰ ਪ੍ਰੇਮ ਖੇਡ ਦੌਰਾਨ ਤੁਹਾਡੀ ਯਾਦਗਾਰ ਫ਼ਿਲਮ ਬਣ ਰਹੀ ਹੈ ਤਾਂ ਇਹ ਸ਼ਰਤੀਆ ਕਿਹਾ ਜਾ ਸਕਦਾ ਹੈ ਕਿ ਫ਼ਿਲਮ ਕਦੇ ਨਾ ਕਦੇ ਨੈੱਟ ਤੇ ਚਾੜ੍ਹ ਦਿੱਤੀ ਜਾਵੇਗੀ ਜਾਂ ਨੈੱਟ ਤੇ ਚਾੜ੍ਹਨ ਦੇ ਧਮਕੀ ਦੇ ਕੇ ਤੁਹਾਡਾ ਸਰੀਰਕ ਸ਼ੋਸ਼ਣ ਹੁੰਦਾ ਰਹੇਗਾ। ਪੰਜਾਬ ਵਿਚ ਤਾਂ ਇਹੋ ਜਿਹੀਆਂ ਸਕੈਂਡਲ ਮੋਬਾਇਲ ਫ਼ਿਲਮਾਂ ਵੇਚੀਆਂ ਵੀ ਜਾਂਦੀਆਂ ਹਨ। ਇਕ ਖ਼ਬਰ ਅਨੁਸਾਰ ਤਾਂ ਇਹ ਧਮਕੀ ਦੇ ਕੇ ਆਧੁਨਿਕ ਕੁੜੀ ਦੀ ਵੱਡੀ ਭੈਣ ਨੂੰ ਵੀ ਘੇਰੇ ਵਿਚ ਲਿਆਂਦਾ ਗਿਆ ਸੀ ਅਤੇ ਵੱਡੀ ਭੈਣ ਨੇ ਘਰ ਦੀ ਇੱਜ਼ਤ ਬਚਾਉਣ ਲਈ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ। ਇਸ ਕਰਕੇ ਆਧੁਨਿਕ ਮੁਟਿਆਰ ਨੂੰ ਚਾਹੀਦਾ ਹੈ ਕਿ ਆਪਣੇ ਜੋਬਨ ਦਾ ਪ੍ਰਸ਼ਾਦ ਛਕਾਉਣ ਤੋਂ ਪਹਿਲਾਂ ਹੀ ਉਪਰੋਕਤ ਲਿਖਿਆਂ ਗੱਲਾਂ ਬਾਰੇ ਸੋਚ-ਵਿਚਾਰ ਕਰ ਲਵੇ, ਕਿਉਂਕਿ ਪੰਜਾਬ ਵਿਚ ‘ਵਿਆਹ ਦਾ ਝਾਂਸਾ ਦੇ ਕੇ ਕੀਤਾ ਬਲਾਤਕਾਰ’ ਦੀ ਸੁਰਖੀ ਹੇਠ ਵੀ ਖ਼ਬਰਾਂ ਲੱਗਦੀਆਂ ਹੀ ਰਹਿੰਦੀਆਂ ਹਨ। ਦੂਜੇ ਪਾਸੇ, ਇਕ ਦੂਜੇ ਦਾ ਸਰੀਰਕ ਸੁੱਖ ਪ੍ਰਾਪਤ ਕਰਨ ਤੋਂ ਬਾਅਦ ਸ਼ਿਕਾਰੀ ਦੀ ਬੇਰੁਖੀ ਕਰਕੇ ਮੁਟਿਆਰ ਦੀ ਹਾਲਤ ‘ਚੂਸੇ ਹੋਏ ਅੰਬ ਦੀ ਗਿਟਕ ਨੂੰ ਸੁੱਟਣ (ਲੁੱਟੀ-ਪੁੱਟੀ)’ ਜਾਂ ‘ਨਾ ਮਾਪਿਆਂ ਨੇ ਰੱਖੀ, ਨਾ ਪ੍ਰੇਮੀ ਨੇ ਕਬੂਲੀ’ ਵਾਂਗ ਵੀ ਹੋ ਸਕਦੀ ਹੈ।

ਕਲਿੱਕ ਕਰ ਕੇ ਖ਼ਬਰ ਪੜ੍ਹੋ ਜੀ, ਦੂਜੀ ਵਾਰ ਕਲਿੱਕ ਕਰਨ ਨਾਲ ਖ਼ਬਰ ਫੋਟੋ ਹੋਰ ਵੱਡੀ ਹੋਵੇਗੀਇਸ ਤੋਂ ਇਲਾਵਾ ਅਖੌਤੀ ਜਨਮ ਦਿਨ ਪਾਰਟੀ ਜਾਂ ਹੋਰ ਕਿਸੇ ਮੌਕੇ ਤੇ ਬੇਗਾਨੇ ਪੁੱਤਾਂ ਕੋਲੋਂ ਖਾਣ-ਪੀਣ ਦੀਆਂ ਚੀਜ਼ਾਂ ਨਹੀਂ ਲੈਣੀਆਂ ਚਾਹੀਦੀਆਂ। ਖਾਣ-ਪੀਣ ਦੀਆਂ ਚੀਜ਼ਾਂ ਵਿਚ ਨਸ਼ੀਲੀਆਂ ਦਵਾਈਆਂ ਮਿਲਾ ਕੇ ਭੋਗ ਲਾਉਣ ਦੀਆਂ ਖ਼ਬਰਾਂ ਅਕਸਰ ਪੜ੍ਹਨ ਨੂੰ ਮਿਲਦੀਆਂ ਹਨ। ਸਹੇਲੀਆਂ ਤੇ ਵੀ ਲੋੜ ਤੋਂ ਜ਼ਿਆਦਾ ਭਰੋਸਾ ਨਹੀਂ ਕਰਨਾ ਚਾਹੀਦਾ। ਪੰਜਾਬ ਵਿਚ ਪੁਲਿਸ ਤੋਂ ਵੀ ਸਾਵਧਾਨ ਰਹਿਣਾ ਚਾਹੀਦਾ ਹੈ। ਸੜਕਾਂ ਤੇ ਹੀਰ-ਰਾਂਝਾ ਬਣ ਕੇ ਨਹੀਂ ਚੱਲਣਾ ਚਾਹੀਦਾ। ਕਿਉਂਕਿ ਪੁਲਿਸ ਨੂੰ ਵੀ ਇਹੋ ਜਿਹੇ ਹਾਲਾਤਾਂ ਵਿਚ ‘ਹੀਰ’ ‘ਮਿੱਠੀ ਖੀਰ’ ਨਜ਼ਰ ਆਉਣ ਲੱਗ ਪੈਂਦੀ ਹੈ ਅਤੇ ਉਹ ਵੀ ਸ਼ਿਕਾਰੀ ਦਾ ਰੂਪ ਧਾਰਨ ਕਰ ਲੈਂਦੀ ਹੈ। ਆਵਾਰਾਗਰਦੀ ਦਾ ਕੇਸ ਪਾ ਕੇ ਅਕਸਰ ਹੀਰ-ਰਾਂਝੇ ਨੂੰ ਥਾਣੇ ਲਿਆਂਦਾ ਜਾਂਦਾ ਹੈ। ਜਿੱਥੇ ਰਾਂਝੇ ਨੂੰ ਤਾਂ ਚਾਰ ਛਿੱਤਰ ਮਾਰ ਕੇ ਭਜਾ ਦਿੱਤਾ ਜਾਂਦਾ ਹੈ। ਪਰ ਰਾਂਝੇ ਦੀ ਹੀਰ ਅੱਗੇ ‘ਖੀਰ ਖਿਲਾਉਣ ਜਾਂ ਮਾਪਿਆਂ ਨੂੰ ਸੱਦੀਏ’ ਸਵਾਲ ਰੱਖ ਦਿੱਤਾ ਜਾਂਦਾ ਹੈ। ਘਰ ਦੀ ਇੱਜ਼ਤ ਬਚਾਉਣ ਅਤੇ ਭੇਦ ਖੁੱਲ੍ਹਣ ਦੇ ਡਰ ਕਰਕੇ ਅਕਸਰ ਖੀਰ ਖਿਲਾਉਣ ਵਿਚ ਹੀ ਸਮਝਦਾਰੀ ਲੱਗਦੀ ਹੈ। ਪਰ ਵੱਡੀ ਮੁਸੀਬਤ ਇਹ ਬਣਦੀ ਹੈ ਕਿ ਖੀਰ ਖਾਣ ਵਾਲਿਆਂ ਦੀ ਗਿਣਤੀ ‘ਇਕ’ ਨਹੀਂ ਬਲਕਿ ਪੂਰੀ ਪੁਲਿਸ ਟੀਮ ਤਿਆਰ-ਬਰ-ਤਿਆਰ ਖੜ੍ਹੀ ਹੁੰਦੀ ਹੈ। ਸੋ, ਇਕੋ ਸਮੇਂ ਸਾਰਿਆਂ ਨੂੰ ਖ਼ੁਸ਼ ਕਰ ਕੇ ਜਾਨ ਛੁਡਾਉਣੀ ਵੀ ਪੈ ਸਕਦੀ ਹੈ। ਦਿੱਲੀ ਵਿਚ ਇਹ ਆਮ ਗੱਲ ਹੈ।

ਸੈਕਸ ਸਵਾਲ ਦਾ ਜਵਾਬ, ਬਚਾਅ, ਨਤੀਜੇ
ਪ੍ਰਦੇਸਾਂ ਵਿਚ ਅੱਲ੍ਹੜ ਉਮਰੇ, ਮਤਲਬ ਛਾਤੀਆਂ ਦੇ ਵਿਕਾਸ ਸਮੇਂ ਹੀ ਬਾਲੜੀਆਂ ਨੂੰ ਸਕੂਲ ਵਿਚ ਸੈਕਸ ਬਾਰੇ ਜਾਣਕਾਰੀ ਦੇ ਦਿੱਤੀ ਜਾਂਦੀ ਹੈ। ਪੱਛਮੀ ਮੀਡੀਏ ਦੀ ਲੱਚਰ ਇਸ਼ਤਿਹਾਰਬਾਜ਼ੀ, ਅਖ਼ਬਾਰਾਂ-ਰਸਾਲਿਆਂ ਵਿਚ ਗੰਦੀਆਂ ਫ਼ਿਲਮਾਂ-ਫੋਟੋਆਂ ਦੀ ਸ਼ਰ੍ਹੇਆਮ ਪ੍ਰਦਰਸ਼ਨੀ, ਕਾਮ-ਉਕਸਾਊ ਵੈੱਬਸਾਈਟਾਂ ਕਰਕੇ ਵਿਰੋਧੀ ਲਿੰਗ ਪ੍ਰਤੀ ਜਿਸਮਾਨੀ ਖਿੱਚ ਪੈਦਾ ਹੋਣਾ ਕੁਦਰਤੀ ਹੈ। ਪਰ ਇਸ ਤਰ੍ਹਾਂ ਪੈਦਾ ਹੋਈ ਕਾਮ ਇੱਛਾ ਵਿਚ ਜਜ਼ਬਾਤ ਦੀ ਕੋਈ ਥਾਂ ਨਹੀਂ ਹੁੰਦੀ। ਸਭ ਤੋਂ ਪਹਿਲਾਂ ਮੁਟਿਆਰ ਨੂੰ ਆਪਣੇ ਪਹਿਰਾਵੇ ਤੋਂ ਅਤੇ ਦੂਸਰਿਆਂ ਨਾਲ ਗੱਲ ਕਰਨ ਦੇ ਢੰਗ ਤੋਂ ਸੰਕੇਤ ਦੇਣਾ ਚਾਹੀਦਾ ਹੈ ਕਿ ਤੁਸੀਂ ਨਾਜਾਇਜ਼ ਸੈਕਸ ਵਿਚ ਦਿਲਚਸਪੀ ਨਹੀਂ ਰੱਖਦੇ। ਹਮੇਸ਼ਾ ਯਾਦ ਰੱਖੋ, ਤੰਗ ਅਤੇ ਭੜਕਾਉ ਕੱਪੜੇ ਪਹਿਨ ਕੇ ਤੁਸੀਂ ਦੂਸਰੇ ਦੀ ਹਵਸ ਦਾ ਸ਼ਿਕਾਰ ਹੋ ਸਕਦੇ ਹੋ। ਤੁਹਾਡੀ ਨਾਂਹ ਦਾ ਮਤਲਬ ਨਾਂਹ ਹੋਣਾ ਚਾਹੀਦਾ ਹੈ। ਤੁਹਾਡੀ ਨਾਂਹ ਵਿਚੋਂ ਸ਼ਕਤੀਸ਼ਾਲੀ ਆਤਮ ਵਿਸ਼ਵਾਸ ਨਜ਼ਰ ਆਉਣਾ ਚਾਹੀਦਾ ਹੈ। ਸ਼ਿਕਾਰੀਆਂ ਕੋਲੋਂ ਤੋਹਫ਼ੇ ਸਵੀਕਾਰ ਕਰ ਕੇ ਉਨ੍ਹਾਂ ਨੂੰ ਝੂਠੀ ਆਸ ਨਹੀ ਦਿਖਾਉਣੀ ਚਾਹੀਦੀ। ਜੇਕਰ ਸ਼ਿਕਾਰੀ ਆਨੀ-ਬਹਾਨੀ ਸਰੀਰਕ ਛੋਹ ਜਿਵੇਂ ਨੰਗੀਆਂ ਬਾਂਹਾਂ ਨੂੰ ਹੱਥ ਲਾਉਣਾ, ਕਰੇ ਤਾਂ ਖ਼ਤਰੇ ਦੀ ਘੰਟੀ ਸਮਝ ਕੇ ਸਾਵਧਾਨ ਹੋ ਜਾਣਾ ਚਾਹੀਦਾ ਹੈ। ਗੰਦੀਆਂ ਗੱਲਾਂ ਜਾਂ ਗੰਦੇ ਕੰਮ ਕਰਨ ਵਾਲਿਆਂ ਦੋਸਤਾਂ ਸਹੇਲੀਆਂ ਤੋਂ ਦੂਰ ਰਹਿਣਾ ਹੀ ਭਲਾਈ ਹੈ। ਬੇਗਾਨੇ ਪੁੱਤ ਨਾਲ ਸੁੰਨਸਾਨ ਜਗ੍ਹਾ ਤੇ ਜਾਣ ਤੋਂ ਪਰਹੇਜ਼ ਕਰੋ।

ਆਧੁਨਿਕ ਕੁੜੀ ਅਤੇ ਸਭਿਅਕ ਕੁੜੀਆਂਇਸ ਵਿਚ ਕੋਈ ਸ਼ੱਕ ਨਹੀਂ ਕਿ ਆਪਣੇ ਆਪ ਨੂੰ ਗੰਦੇ ਕੰਮਾਂ ਤੋਂ ਦੂਰ ਰੱਖਣਾ ਅਤੇ ਆਪਣੇ ਆਪ ਤੇ ਕਾਬੂ ਪਾਉਣਾ ਅਸਾਨ ਨਹੀਂ ਹੈ। ਪਰ ਜੇਕਰ ਤੁਸੀਂ ਗ਼ਲਤ ਇੱਛਾਵਾਂ ਨਾਲ ਸੰਘਰਸ਼ ਨਹੀਂ ਕਰਦੇ ਤਾਂ ਬੱਚਾ ਪੈਦਾ ਕਰਨ ਦੀ ਸ਼ਕਤੀ ਦਾ ਨਾਜਾਇਜ਼ ਇਸਤੇਮਾਲ ਕਰਕੇ ਕਵਾਰਾਪਣ ਤਾਂ ਜਾਂਦਾ ਹੀ ਹੈ, ਪਲ ਦੋ ਪਲ ਦੇ ਮਜ਼ੇ ਕਰਕੇ ਤੁਹਾਨੂੰ ਜ਼ਿੰਦਗੀ ਭਰ ਦਾ ਮਾਨਸਿਕ ਸੰਤਾਪ ਸਹਿਣਾ ਪੈ ਸਕਦਾ ਹੈ ਅਤੇ ਤੁਹਾਡੇ ਗ਼ਲਤ ਕਦਮ ਕਰਕੇ ਮਾਂ-ਬਾਪ ਨੂੰ ਵੀ ਦੁੱਖ ਪਹੁੰਚ ਸਕਦਾ ਹੈ। ਇਸ ਦੇ ਉਲਟ, ਸਹੀ ਕੰਮ ਕਰ ਕੇ ਤੁਸੀਂ ਆਪਣੀ ਜ਼ਮੀਰ ਨੂੰ ਸ਼ੁੱਧ ਰੱਖੋਗੇ ਅਤੇ ਆਪਣੀਆਂ ਨਜ਼ਰਾਂ ਵਿਚ ਵੀ ਇੱਜ਼ਤ ਪਾਓਗੇ।

ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਪਦਾਰਥਵਾਦ ਅਤੇ ਮਾਇਆ ਦੇ ਚੱਕਰਾਂ ਵਿਚੋਂ ਨਿਕਲ ਕੇ ਧੀਆਂ ਨੂੰ ਸਹਿਜਤਾ, ਸਾਦਗੀ, ਸਫ਼ਾਈ, ਨੈਤਿਕਤਾ, ਅਨੁਸ਼ਾਸਨ, ਨਿਮਰਤਾ ਅਤੇ ਜ਼ਿੰਮੇਵਾਰੀ ਦਾ ਅਹਿਸਾਸ ਕਰਵਾਉਣ। ਧੀਆਂ ਨੂੰ ਸ਼ੁਰੂ ਤੋਂ ਹੀ ਖ਼ਾਨਦਾਨੀ ਰਵਾਇਤਾਂ, ਸਿੱਖ ਇਤਿਹਾਸ, ਉੱਚੀਆਂ-ਸੁੱਚੀਆਂ ਸਮਾਜਿਕ ਕਦਰਾਂ-ਕੀਮਤਾਂ, ਸਭਿਆਚਾਰ ਰਹੁ-ਰੀਤਾਂ ਅਤੇ ਆਪਣੇ

06.07.2008
ਹਰਦੀਪ ਸਿੰਘ ਮਾਨ

ਸ਼ਾਨਦਾਰ ਵਿਰਸੇ ਦੀ ਸੋਝੀ ਦੇਣੀ ਚਾਹੀਦੀ ਹੈ। ਕੁੜੀਆਂ ਨੂੰ ਵੀ ਅਸ਼ਲੀਲ ਅਤੇ ਭੜਕਾਉ ਕੱਪੜੇ ਪਹਿਨ ਕੇ, ਸੁੰਦਰਤਾ ਸਾਧਨਾਂ ਦਾ ਪ੍ਰਯੋਗ ਕਰਕੇ ਹੀਰੋਇਨ ਦੀ ਤਰ੍ਹਾਂ ਸੱਜ-ਸਵਰ ਕੇ, ਬੁੱਲ੍ਹ ਸੂਹੇ ਕਰ ਕੇ ਜਿਸਮਾਨੀ ਖਿੱਚ ਦਾ ਕੇਂਦਰ ਨਹੀਂ ਬਣਨਾ ਚਾਹੀਦਾ। ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਪਰਾਈਆਂ ਅੱਖਾਂ ਵਿੱਚ ਜ਼ਿਆਦਾ ਦੇਰ ਤੱਕ ਦੇਖਣ ਨਾਲ ਡੁੱਬਣ ਦਾ ਖ਼ਤਰਾ ਹੁੰਦਾ ਹੈ। ਸਾਵਧਾਨੀ, ਚਤੁਰਤਾ ਅਤੇ ਨਿਡਰਤਾ ਦਾ ਇਸਤੇਮਾਲ ਕਰਕੇ ਉਹ ਆਪਣੇ ਆਪ ਨੂੰ ਦੁਖਦਾਈ ਪਲਾਂ ਤੋਂ ਬਚਾ ਸਕਦੀਆਂ ਹਨ। ਨਹੀਂ ਤੇ ਨਤੀਜੇ ਡਾਢੇ ਨਿਰਾਸ਼ਾਜਨਕ, ਅਫ਼ਸੋਸਨਾਕ, ਦੁਖਦਾਇਕ ਅਤੇ ਮਾਰੂ ਹੋ ਨਿਬੜਦੇ ਹਨ।

ਸੋਮੇ: ਖ਼ਬਰਾਂ, ਲੇਖ, ਹੱਡ ਬੀਤੀਆਂ, ਜਗ ਬੀਤੀਆਂ                                  ਇਕ ਜੱਟ ਜਥਾ, ਜਾਤ ਬਚਾਓ ਮੋਰਚਾ

ਹੋਰ ਲੇਖ: ਕੁੜੀਆਂ ਬਦਮਾਸ਼ਾਂ ਤੋਂ ਬਚਣ, ਮਾਪੇ ਵੀ ਹੋਣ ਸੁਚੇਤ - ਮਲਕੀਤ ਸਿੰਘ, ਲੈਸਟਰ

ਵੀਡੀਓ ਲਿੰਕ: ਆਧੁਨਿਕ ਕੁੜੀਆਂ ਦੇ ਦਰਸ਼ਨ ਕਰੋ ਜੀ      ਪਟਿਆਲਾ ਸੈਕਸ ਰੈਕਟ 01   02   03     ਪਟਿਆਲੇ ਦੀਆਂ ਸ਼ਰਾਬਣਾਂ 

ਪੰਜਾਬ ਦੇ ਸਕੂਲਾਂ ਦਾ ਹਾਲ         A Mother's Warning To Sikh Girls                 

Grooming Documentry 2012          ਹਰਦੀਪ ਸਿੰਘ ਮਾਨ ਦੀ ਲੇਖ-ਸੂਚੀ

ਜੱਟ ਸਫ਼ੇ ਲਈ ਕਲਿੱਕ ਕਰੋ
ਹਰਦੀਪ ਸਫ਼ੇ ਲਈ ਕਲਿੱਕ ਕਰੋ
Deutsch ਸਫ਼ੇ ਲਈ ਕਲਿੱਕ ਕਰੋ
info@jattsite.com