ਹਰਦੀਪ ਸਿੰਘ ਮਾਨ ਕਲਾਕਾਰੀ

ਕਿਸ਼ਤ ੧ - ਪੰਜਾਬੀ ਪੱਤਰਕਾਰੀ ਝੂਠ ਤੇ ਅਸਿੱਧੀਆਂ ਗਾਲ੍ਹਾਂ ਦਾ ਘਰ (?)

ਰਿਸ਼ੀ ਗੁਲਾਟੀ ਦੇ ਲੇਖ ਆਸਟ੍ਰੇਲੀਆ ਪੰਜਾਬੀ ਚੋਰਾਂ ਤੇ ਵੇਸਵਾਵਾਂ ਦਾ ਘਰ (?) ਦਾ ਜਵਾਬ

ਜਵਾਬੀ: ਹਰਦੀਪ ਮਾਨ ਜਮਸ਼ੇਰ, ਅਸਟਰੀਆ

ਹਰਦੀਪ ਸਿੰਘ ਮਾਨ ਕਲਾਕਾਰੀ  

ਗੱਲ ਸ਼ੁਰੂ ਕਰਦੇ ਹਾਂ ਲੇਖਕ ਸ਼ਾਮ ਸਿੰਘ ਦੇ ਲੇਖ ਕਿਉਂ ਨਹੀਂ ਭਰਦੇ ਪਾਠਕ ਅੱਜ ਕਲ੍ਹ ਰਚਨਾ ਦੇ ਹੁੰਗਾਰੇ?’ ਤੋਂਜਿਵੇਂ ਕਿ ਸਿਰਲੇਖ ਤੋਂ ਪਤਾ ਲੱਗਦਾ ਹੈ ਕਿ ਲੇਖਕ ਨੇ ਸਵਾਲ ਕੀਤਾ ਹੈ ਕਿ ਪਾਠਕ ਰਚਨਾ-ਪ੍ਰਭਾਵ ਕਿਉਂ ਨਹੀਂ ਭੇਜਦੇ? ਦੂਜੇ ਪਾਸੇ ਜੇਕਰ ਲੇਖਕ ਰਿਸ਼ੀ ਗੁਲਾਟੀ ਦਾ ਲੇਖ ਆਸਟ੍ਰੇਲੀਆ ਪੰਜਾਬੀ ਚੋਰਾਂ ਤੇ ਵੇਸਵਾਵਾਂ ਦਾ ਘਰ (?)’, ਪੜ੍ਹਿਆ ਜਾਵੇ ਤਾਂ ਸ਼ਾਮ ਸਿੰਘ ਦੇ ਸਵਾਲ ਦਾ ਜਵਾਬ ਮਿਲ ਜਾਂਦਾ ਹੈ, ਭਾਵ ਇੱਥੇ ਤਾਂ ਲੇਖਕ ਹੀ ਲੇਖਕ ਦੀ ਪੇਸ਼ ਨਹੀਂ ਜਾਣ ਦਿੰਦਾ, ਹੁਣ ਜੇਕਰ ਕਿਸੇ ਪਾਠਕ ਨੇ ਰਿਸ਼ੀ ਗੁਲਾਟੀ ਦੀ ਰਚਨਾ ਦਾ ਬੇਪਸੰਦ-ਹੁੰਗਾਰਾ ਭਰ ਦਿੱਤਾ, ਤਾਂ ਰਿਸ਼ੀ ਗੁਲਾਟੀ ਦੇ ਪ੍ਰਤੀਕਰਮ ਤੋਂ ਬਾਅਦ ਪਾਠਕ ਨੇ ਤਾਂ ਇਹੀ ਕਹਿਣਾ ਕਿ ਇੱਕ ਪੰਜਾਬੀ ਲੇਖ ਪੜ੍ਹਨ ਨਾਲੋਂ ਕੋਈ ਹਿੰਦੀ ਨਾਟਕ ਜਾਂ ਹਿੰਦੀ ਫ਼ਿਲਮ ਦੇਖ ਲੈਣਾ ਹੀ ਸਮਝਦਾਰੀ ਹੈਵੈਸੇ ਜੇਕਰ ਇਸ ਦੇ ਲੇਖਾਂ ਨੂੰ ਲੇਖਹਾਣੀ (ਲੇਖ ਤੇ ਕਹਾਣੀ ਦਾ ਸੁਮੇਲ) ਸੰਬੋਧਿਤ ਕੀਤਾ ਜਾਵੇ ਤਾਂ ਜ਼ਿਆਦਾ ਸਹੀ ਹੋਵੇਗਾ

 

20 ਦਸੰਬਰ ਨੂੰ ਰੋਜ਼ਾਨਾ ਸਪੋਕਸਮੈਨ ਵਿਚ ਪੰਜਾਬ ਦੀ ਧੀਡਾ. ਹਰਸ਼ਿੰਦਰ ਕੌਰ ਨੇ ਆਸਟ੍ਰੇਲੀਆ ਯਾਤਰਾ ਦੌਰਾਨ ਆਪਣੇ ਕੌੜੇ ਤਜ਼ਰਬਿਆਂ ਨੂੰ ਇਕ ਲੇਖ ਰੂਪ ਰਾਹੀ ਸਭਨਾਂ ਨਾਲ ਸਾਂਝਾ ਕਰ ਕੇ ਆਪਣਾ ਮਨ ਤੇ ਦਿਮਾਗ ਹਲਕਾ ਕੀਤਾਸੱਚ ਕੌੜਾ ਹੁੰਦਾ ਹੈ ਅਤੇ ਲੇਖ ਵਿਚ ਸਿਰਫ਼ ਤੇ ਸਿਰਫ਼ ਕੌੜੇ ਤਜ਼ਰਬੇ ਲਿਖੇਹੁਣ ਜੇਕਰ ਲੇਖ ਵਿਚ ਆਸਟਰੇਲਿਆ ਦੀ ਸੁੰਦਰਤਾ ਜਾਂ ਕਾਮਯਾਬ ਪ੍ਰਵਾਸੀ ਪੰਜਾਬੀਆਂ ਬਾਰੇ ਜਾਂ ਹੋਰ ਸਭਿਅਕ ਵਿਸ਼ਿਆਂ ਬਾਰੇ ਲਿਖਿਆ ਹੁੰਦਾ ਤਾਂ ਲੇਖ ਦਾ ਮੁੱਖ ਵਿਸ਼ਾ ਸ਼ਾਇਦ ਦੂਸਰਿਆਂ ਵਿਸ਼ਿਆਂ ਥੱਲੇ ਦੱਬ ਕੇ ਰਹਿ ਜਾਂਦਾਪਾਠਕ ਨੂੰ ਮੁੱਖ ਵਿਸ਼ੇ ਬਾਰੇ ਜਾਣਕਾਰੀ ਉੱਨੀ ਨਹੀਂ ਸੀ ਹੋਣੀ, ਜਿੰਨੀ ਹੁਣ ਹੈਇਸ ਤੋਂ ਲੇਖਕਾਂ ਦੇ ਸਫ਼ਲ ਲਿਖਣ-ਤਜ਼ਰਬੇ ਦਾ ਪਤਾ ਲੱਗਦਾ ਹੈਕਿਉਂਕਿ ਆਮ ਪੰਜਾਬੀ ਲੇਖਕ ਵਿਦੇਸ਼ੀ ਯਾਤਰਾ ਤੋਂ ਵਾਪਸ ਆ ਕੇ ਲੇਖਾਂ ਵਿਚ ਦੇਸ਼ ਦੀਆਂ ਸਿਫ਼ਤਾਂ ਦੇ ਪੁੱਲ ਹੀ ਬੰਨਦੇ ਹਨ, ਪਰ ਡਾ. ਹਰਸ਼ਿੰਦਰ ਕੌਰ ਦਾ ਇਹ ਵਿਲੱਖਣ ਕਦਮ ਸ਼ਲਾਘਾਯੋਗ ਹੈ

 

ਰਿਸ਼ੀ ਗੁਲਾਟੀ ਅਤੇ ਇਸ ਦੇ ਸਾਥੀਆਂ ਵਲੋਂ ਜੋ ਰੋਲਾ ਪਾਇਆ ਜਾ ਰਿਹਾ ਹੈਉਹ ਇਸ ਤਰ੍ਹਾਂ ਹੈ

 

ਰਿਸ਼ੀ ਗੁਲਾਟੀ ਦੇ ਸਾਥੀਆਂ ਨੂੰ ਜਵਾਬ ਦੇਣਾ ਮੈਂ ਇਸ ਕਰਕੇ ਜ਼ਰੂਰੀ ਨਹੀਂ ਸਮਝਦਾ ਕਿਉਂਕਿ ਉਨ੍ਹਾਂ ਵਲੋਂ ਆਏ ਪ੍ਰਤੀਕਰਮ ਨੂੰ ਆਮ ਵਿਰੋਧ ਕਿਹਾ ਜਾ ਸਕਦਾ ਹੈ, ਭਾਵ ਸਹਿਣਯੋਗ ਹਨਬਲਕਿ ਮੈਨੂੰ ਖ਼ੁਸ਼ੀ ਹੋਈ ਕਿ ਪੰਜਾਬੀ ਸਾਹਿਤ ਵਿਚ ਹਲਚਲ ਹੋਈ ਹੈਰਚਨਾ ਦਾ ਦੂਸਰੇ ਲੇਖਕ ਜਾਂ ਪਾਠਕ ਵਲੋਂ ਆਮ ਵਿਰੋਧ ਕਰਨਾ ਜਾਂ ਰਚਨਾ-ਪ੍ਰਭਾਵ ਭੇਜਣੇ ਸੰਪੂਰਨ ਜਾਗ੍ਰਿਤ ਸਾਹਿਤ ਦੀਆਂ ਨਿਸ਼ਾਨੀਆਂ ਹਨਇਹ ਵੱਖਰੀ ਗੱਲ ਹੈ ਕਿ ਰਿਸ਼ੀ ਗੁਲਾਟੀ ਨੇ ਸਭ ਹੱਦਾਂ-ਬੰਨ੍ਹੇ ਟੱਪ ਕੇ ਵਿਰੋਧ ਕੀਤਾ ਹੈਜਿਸ ਨੂੰ ਦੇਖ ਕੇ ਪਾਠਕ ਨੇ ਆਪਣਾ ਦੂਸਰਾ ਹੱਥ ਵੀ ਮੂੰਹ ਤੇ ਰੱਖ ਲਿਆ ਹੈ

 

ਸਪੋਕਸਮੈਨ ਚ 20 ਦਸੰਬਰ ਨੂੰ ਛਪਿਆ ਲੇਖ਼ ਪੜ੍ਹ ਕੇ ਲੱਗਦਾ ਤਾਂ ਨਹੀਂ ਕਿ ਡਾਕਟਰ ਹਰਸ਼ਿੰਦਰ ਕੌਰ ਇਸ ਕਾਬਲ ਹੈ ਕਿ ਉਸਨੂੰ ਪੰਜਾਬਣ ਆਫ਼ ਦਾ ਯੀਅਰਐਵਾਰਡ ਦਿੱਤਾ ਜਾਏ । ਡਾਕਟਰ ਸਾਹਿਬਾ ਕੁੱਲ 15-20 ਦਿਨ ਲਈ ਆਸਟ੍ਰੇਲੀਆ ਵਿਖੇ ਸੈਰ ਸਪਾਟੇ ਲਈ ਆਏ ਸਨ, ਰੱਬ ਜਾਣੇ ਉਨ੍ਹਾਂ ਦੇ ਮਨ ਚ ਸਾਡੇ ਖਿਲਾਫ਼ ਕਿੰਨਾਂ ਕੁ ਜ਼ਹਿਰ ਭਰਿਆ ਪਿਆ ਸੀ ਕਿ ਭਾਰਤ ਵਾਪਸ ਪੁੱਜ ਕੇ ਅਜਿਹੀ ਚੁਆਤੀ ਲਾਈ ਕਿ ਸਾਡੇ ਕਾਲਜਿਆਂ ਦੇ ਕੋਲੇ ਹੋ ਗਏ ।

ਕੀ ਤੁਹਾਨੂੰ ਸਨਮਾਨਿਤ ਕਰਨ ਵਾਲੀਆਂ ਸੰਸਥਾਵਾਂ ਨੂੰ ਇਹ ਨਹੀਂ ਚਾਹੀਦਾ ਕਿ ਉਹ ਤੁਹਾਨੂੰ ਦਿੱਤਾ ਗਿਆ ਸਨਮਾਨ ਵਾਪਸ ਲੈਣ । ਪਹਿਲੀ ਗੱਲ ਤਾਂ ਇਹ ਹੈ ਕਿ ਜਦ ਆਸਟ੍ਰੇਲੀਆ ਚ ਭਰੂਣ ਹੱਤਿਆ ਦੀ ਕੋਈ ਸਮੱਸਿਆ ਹੀ ਨਹੀਂ ਹੈ, ਤਾਂ ਤੁਹਾਨੂੰ ਇੱਥੇ ਬੁਲਾਉਣ ਦਾ ਕੀ ਮਤਲਬ ਸੀ ? ਚਲੋ, ਜੇਕਰ ਬੁਲਾ ਵੀ ਲਿਆ ਤੇ ਸਨਮਾਨਿਤ ਵੀ ਕਰ ਦਿੱਤਾ ਤਾਂ ਤੁਸੀਂ ਆਪਣੇ ਮੇਜ਼ਬਾਨਾਂ ਕੋਲ ਇਨ੍ਹਾਂ ਸਮੱਸਿਆਵਾਂ ਦਾ ਜ਼ਿਕਰ ਕੀਤਾ ? ਕੀ ਤੁਹਾਨੂੰ ਉਨ੍ਹਾਂ ਨੇ ਅਜਿਹੀਆਂ ਮਨਘੜਤ ਗੱਲਾਂ ਲਿਖਣ ਤੋਂ ਵਰਜਿਆ ਨਹੀਂ ? - ਰਿਸ਼ੀ ਗੁਲਾਟੀ

 

ਕਾਬਲ ਹੈ ਜਾਂ ਨਹੀਂ ਇਹ ਤਾਂ ਸਨਮਾਨ ਕਰਨ ਵਾਲਿਆਂ ਅਤੇ ਡਾ. ਹਰਸ਼ਿੰਦਰ ਕੌਰ ਦਾ ਮਸਲਾ ਹੈ। ਲੇਖਕ ਜੀ ਤੁਸੀਂ ਕਿਉਂ ਸੱਦੀ ਨਾ ਬੁਲਾਈ, ਮੈਂ ਲਾੜੇ ਦੀ ਤਾਈਵਾਂਗ ਸਨਮਾਨ ਤੇ ਕਿੰਤੂ-ਪਰੰਤੂ ਕਰ ਰਹੇ ਹੋ। ਜਿਸ ਤਰ੍ਹਾਂ ਲੇਖਕ ਸਨਮਾਨ ਵਾਪਸ ਲੈਣਅਤੇ ਆਸਟਰੇਲਿਆ ਬੁਲਾਉਣ ਦਾ ਕੀ ਮਤਲਬ?’ ਦੀ ਗੱਲ ਕਰ ਰਿਹਾ ਹੈ, ਉਸ ਤੋਂ ਇਹ ਸਮਝ ਆਉਂਦੀ ਹੈ ਕਿ ਲੇਖਕ ਨੂੰ ਆਸਟਰੇਲੀਆ ਦਾ ਸਭ ਤੋਂ ਸਮਝਦਾਰ ਇਨਸਾਨਹੋਣ ਦਾ ਭਰਮ ਹੈ।

 

ਲੇਖਕ ਦੀ ਜਾਣਕਾਰੀ ਲਈ ਮੈਂ ਦੱਸ ਦੇਵਾਂ, ਜਿਸ ਤੀਜੀ ਬੱਚੀ ਵਾਲੀ ਗੱਲਕਰਕੇ ਰੋਲਾ ਪੈ ਰਿਹਾ ਹੈ। ਉਹ ਆਸਟਰੇਲਿਆ ਵਸਦੇ ਪੰਜਾਬੀ ਵੀਰਾਂ-ਭੈਣਾਂ ਨਾਲ ਗੱਲਬਾਤ ਦਾ ਹੀ ਸਿੱਟਾ ਹੈ, ਭਾਵ ਡਾ. ਸਾਹਿਬਾ ਨੇ ਸਮੱਸਿਆਵਾਂ ਦਾ ਜ਼ਿਕਰ ਹੋਰਾਂ ਕੋਲ ਕੀਤਾ ਹੈ ਅਤੇ ਉਨ੍ਹਾਂ ਨੇ ਡਾ. ਸਾਹਿਬਾ ਦੀ ਜਾਣਕਾਰੀ ਵਿਚ ਵਾਧਾ ਕੀਤਾ ਅਤੇ ਹਕੀਕਤ ਦੇ ਦਰਸ਼ਨ ਕਰਵਾਏ। ਜੇਕਰ ਗੱਲਾਂ ਮਨਘੜਤ ਹੁੰਦੀਆਂ ਤਾਂ ਡਾ. ਸਾਹਿਬਾ ਲਈ ਹੋਰਾਂ ਨੇ ਟਾਕ ਸ਼ੋਅ ਅਤੇ ਅਖ਼ਬਾਰਾਂ ਵਿਚ ਸਹਿਯੋਗ ਲਈ ਅੱਗੇ ਨਹੀਂ ਸੀ ਆਉਣਾ। 

 

ਜੇਕਰ ਇੱਕ ਪਲ ਲਈ ਮੰਨ ਵੀ ਲਈ ਲਈਏ ਕਿ ਕੁਝ ਲੜਕੀਆਂ ਅਜਿਹੀਆਂ ਹੋ ਸਕਦੀਆਂ ਹਨ, ਜੋ ਕਿ ਸਾਡੇ ਵਿਰਸੇ, ਸਾਡੇ ਸੱਭਿਆਚਾਰ ਨੂੰ ਸ਼ਰਮਿੰਦਾ ਕਰ ਰਹੀਆਂ ਹਨ, ਤਾਂ ਵੀ ਕੀ ਇਹ ਜ਼ਾਇਜ ਹੈ ਕਿ ਡਾਕਟਰ ਸਾਹਿਬਾ ਅਜਿਹਾ ਕੁਝ ਲਿਖ ਦੇਵੇ ਕਿ ਭਵਿੱਖ ਚ ਇੱਥੇ ਵਸਦੀਆਂ ਕੁੜੀਆਂ ਦੇ ਰਿਸ਼ਤੇ ਵੀ ਨਾ ਹੋ ਸਕਣ । - ਰਿਸ਼ੀ ਗੁਲਾਟੀ

 

21 ਦਸੰਬਰ ਟੋਰਾਂਟੋ ਤੋਂ ਚਲਦੇ ਪ੍ਰਸਿੱਧ ਪੰਜਾਬੀ ਰੇਡੀਓ ਗਾਂਉਦਾ ਪੰਜਾਬ ਦੇ ਸੰਚਾਲਕ ਜੋਗਿੰਦਰ ਬਾਸੀ ਨੇ ਜਦੋਂ ਇਸ ਵਿਸ਼ੇ ਤੇ ਡਾ: ਹਰਸਿੰਦਰ ਕੌਰ ਅਤੇ ਮਿੰਟੂ ਬਰਾੜ ਨਾਲ ਟਾਕ ਸ਼ੋਅ ਕੀਤਾ । ਇਸ ਦੌਰਾਨ ਪੰਜ ਫੋਨ ਕਾਲਾਂ ਟੋਰਾਂਟੋ ਦੇ ਸਰੋਤਿਆਂ ਨੇ ਕੀਤੀਆਂ ਸਨ । ਜਿੰਨ੍ਹਾਂ ਵਿੱਚੋਂ 3 ਨੇ ਡਾ: ਹਰਸ਼ਿੰਦਰ ਕੌਰ ਦੇ ਲੇਖ ਨੂੰ ਸਹੀ ਕਰਾਰ ਦਿੱਤਾ ਅਤੇ ਦੋ ਉਨ੍ਹਾਂ ਦੇ ਖਿਲਾਫ਼ ਬੋਲੇ । - ਸੁਖਨੈਬ ਸਿੰਘ ਸਿੱਧੂ

ਜਦੋਂ ਮੈਂ ਆਸਟਰੇਲਿਆ ਵਸਦੇ ਪੰਜਾਬੀ ਵੀਰਾਂ-ਭੈਣਾਂ ਨਾਲ ਉਸ ਬੱਚੀ ਬਾਰੇ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਹਰ ਤੀਜੀ ਬੱਚੀ, ਜਿਹੜੀ ਭਾਰਤ ਤੋਂ ਇਧਰ ਆ ਰਹੀ ਹੈ, ਉਸ ਦਾ ਇਹੀ ਹਾਲ ਹੈ। - ਡਾ. ਹਰਸ਼ਿੰਦਰ ਕੌਰ

ਲੇਖਿਕਾਂ ਨੇ ਆਪਣੇ ਵਲੋਂ ਕਿਤੇ ਨਹੀਂ ਲਿਖਿਆ ਕਿ ਸਾਰੀਆਂ ਦੇਸੀ ਵਿਦਿਆਰਥਣਾਂ ਮਜ਼ਬੂਰੀ ਕਰਕੇ ਆਪਣਾ ਜਿਸਮਾਨੀ ਸ਼ੋਸ਼ਣ ਕਰਵਾ ਰਹੀਆਂ ਹਨ,.ਜਿਵੇਂ ਕਿ ਰਿਸ਼ੀ ਗੁਲਾਟੀ ਅਤੇ ਉਸ ਦੇ ਸਾਥੀਆਂ ਵਲੋਂ ਰੋਲਾ ਪਾਇਆ ਜਾ ਰਿਹਾ ਹੈ। ਜਿਸ ਦੇ ਪ੍ਰਭਾਵ ਹੇਠ ਹੀ ਮਾਣਯੋਗ ਰਾਜਵੀਰ ਕੌਰ ਤੇਜਾ ਨੇ ਲੇਖ ਆਤਮ ਨਿਰਭਰ ਹੋਣ ਦੀ ਕੋਸ਼ਿਸ਼ ...ਝਟਪਟ ਲਿਖ ਮਾਰਿਆ। ਪਰ ਬਾਅਦ ਵਿਚ ਸਾਰਾ ਮਸਲਾ ਸਮਝ ਆਉਣ ਤੋਂ ਬਾਅਦ ਠੰਡੇ ਦਿਮਾਗ ਨਾਲ ਲੇਖ ਡਾ. ਹਰਸ਼ਿੰਦਰ ਕੌਰ ਕੋਲ ਬੇਵਸੀ ਦਾ ਰੋਣਾ ਰੋਣ ਵਾਲੀਆਂ ਕੁੜੀਆਂ ਦੇ ਨਾਮ ਸੰਦੇਸ਼ਲਿਖਿਆ।

 

ਬਾਕੀ ਰਹੀ ਰਿਸ਼ਤੇ ਨਹੀਂ ਹੋਣੇਵਾਲੀ ਗੱਲ। ਲੇਖਕਾਂ ਨੇ ਕਿਹੜਾ ਵਿਦਿਆਰਥਣਾਂ ਦੇ ਨਾਮ-ਪਤੇ ਤਸਵੀਰਾਂ ਹੇਠ ਗੱਲ ਕਹੀ ਹੈ, ਜਿਹੜੇ ਰਿਸ਼ਤੇ ਨਹੀਂ ਹੋਣੇ। ਨਾਲੇ, ਸਾਧਰਣ ਗੱਲਬਾਤ ਹੇਠ ਹਰ ਤੀਜੀ ਬੱਚੀਲਿਖਿਆ ਗਿਆ ਹੈ। ਇਹ ਤਾਂ ਰਿਸ਼ੀ ਗੁਲਾਟੀ ਅਤੇ ਉਸ ਦੇ ਸਾਥੀ ਰੋਲਾ ਪਾ ਰਹੇ ਹਨ ਕਿ ਸਾਰੀਆਂ ਵਿਦਿਆਰਥਣਾਂ ਨੂੰ ਡਾ. ਸਾਹਿਬਾ ਨੇ ਵੇਸਵਾਵਾਂ ਕਰਾਰ ਦੇ ਦਿੱਤਾ ਹੈ। ਜੇਕਰ ਹੁਣ ਵਿਹਲੜ ਬਾਬੇ ਸੱਥ ਵਿਚ ਸੁਆਦ-ਚਰਚਾ ਬਨਾਮ ਖੁੰਢ-ਚਰਚਾ ਦੌਰਾਨ ਪਹਿਲੀ ਤੇ ਦੂਜੀ ਬੱਚੀ ਨੂੰ ਭੁੱਲਾ ਕੇ ਸਿਰਫ਼ ਤੀਜੀ ਬੱਚੀ ਦੀ ਗੱਲ ਕਰ ਕੇ ਸੁਆਦ ਲੈ ਰਹੇ ਹਨ ਤਾਂ ਇਹ ਉਨ੍ਹਾਂ ਦੀ ਕੁਸੋਚ ਹੈ। ਨਾਲੇ, ਰੇਡੀਓ ਟਾਕ ਸ਼ੋਅ ਦੌਰਾਨ ਬਹੁਤੇ ਜਾਗ੍ਰਤ ਪੰਜਾਬੀ ਸਰੋਤਿਆਂ ਨੇ ਡਾ. ਹਰਸ਼ਿੰਦਰ ਕੌਰ ਨੂੰ ਸਹੀ ਦੱਸਿਆ ਹੈ।

 

ਲੇਖ਼ ਪੜ੍ਹ ਕੇ ਜਾਪਦਾ ਹੈ ਕਿ ਆਸਟ੍ਰੇਲੀਆ ਚ ਵੱਸਦੀਆਂ ਕੁੜੀਆਂ ਡਾਕਟਰ ਸਾਹਿਬਾ ਦੀ ਹੀ ਇੰਤਜ਼ਾਰ ਕਰ ਰਹੀਆਂ ਸਨ ਕਿ ਉਹ ਇੱਥੇ ਆਉਣ ਤੇ ਉਨ੍ਹਾਂ ਨੂੰ ਆਪਣੇ ਦੁੱਖੜੇ ਰੋ ਸਕਣ। ਪਤਾ ਨਹੀਂ ਕਿਉਂ ਸਾਨੂੰ ਅਜਿਹੀਆਂ ਕੁੜੀਆਂ ਬਾਰੇ ਜਾਣਕਾਰੀ ਨਹੀਂ, ਜੋ ਕਿ ਆਪਣਾ ਪੇਟ ਭਰਨ ਲਈ ਜੂਠ ਖਾ ਕੇ ਗੁਜ਼ਾਰਾ ਕਰ ਰਹੀਆਂ ਹਨ । ਲੱਗਦਾ ਹੈ ਜਿਵੇਂ ਹੀ ਡਾਕਟਰ ਸਾਹਿਬਾ ਦਾ ਜਹਾਜ਼ ਆਸਟ੍ਰੇਲੀਆ ਦੀ ਧਰਤੀ ਤੇ ਉਤਰਿਆ, ਅਜਿਹੀਆਂ ਕੁੜੀਆਂ ਬਰਸਾਤ ਦੇ ਡੱਡੂਆਂ ਦੀ ਤਰ੍ਹਾਂ ਉਨ੍ਹਾਂ ਦੇ ਦੁਆਲੇ ਕੱਠੀਆਂ ਹੋ ਗਈਆਂ ਤੇ ਲੱਗ ਪਈਆਂ, ਗੜੈਂ-ਗੜੈਂ ਕਰਨ । - ਰਿਸ਼ੀ ਗੁਲਾਟੀ

 

ਡਾ. ਹਰਸ਼ਿੰਦਰ ਕੌਰ ਦਾ ਅਕਸ ਸੰਸਾਰ ਭਰ ਵਿਚ ਔਰਤਾਂ ਦੇ ਹੱਕਾਂ ਦੀ ਰਾਖੀ ਕਰਨ ਵਾਲੀ ਔਰਤ ਵਜੌਂ ਬਣਿਆ ਹੋਇਆ ਹੈ, ਇਸੇ ਲਈ ਆਸਟਰੇਲਿਆ ਪੜ੍ਹਨ ਗਈਆਂ ਬੱਚੀਆਂ ਨੇ ਡਾ. ਹਰਸ਼ਿੰਦਰ ਕੌਰ ਨੂੰ ਆਪਣੀ ਹਮਦਰਦ ਸਮਝ ਕੇ ਆਪਣੀ ਦਾਸਤਾਨ ਸੁਣਾਈ ਹੈ। ਮਾਪੇ ਉਨ੍ਹਾਂ ਦੀ ਗੱਲ ਸੁਣਨ ਲਈ ਤਿਆਰ ਨਹੀਂ ਅਤੇ ਜਿਹੜੇ ਮੇਰੇ ਵੀਰ ਡਾ. ਹਰਸ਼ਿੰਦਰ ਦੇ ਲੇਖ ਤੇ ਇਤਰਾਜ਼ ਕਰਦੇ ਹਨ, ਉਨ੍ਹਾਂ ਦਾ ਅਕਸ ਅਜਿਹਾ ਨਹੀਂ ਕਿ ਉਨ੍ਹਾਂ ਕੋਲ ਇਹ ਬੱਚੀਆਂ ਆਪਣੇ ਦੁੱਖੜੇ ਰੋ ਸਕਣ। - ਪੰਜਾਬੀ ਮੀਡੀਆ ਕੌਸਲ ਆਫ਼ ਆਸਟਰੇਲਿਆ

 

ਮੁੱਖ ਰੂਪ ਵਿਚ ਮਸਲਾ ਪੰਜਾਬੀ ਵਿਦਿਆਰਥਣਾਂ ਬਾਰੇ ਦਿੱਤੀ ਜਾਣਕਾਰੀ ਕਰਕੇ ਭੱਖਿਆ ਹੈ। ਡਾ. ਹਰਸ਼ਿੰਦਰ ਕੌਰ ਦੇ ਵਿਰੋਧੀਆਂ ਦਾ ਕਹਿਣਾਂ ਹੈ ਕਿ ਅਜਿਹੀਆਂ ਕੁਝ ਵਿਦਿਆਰਥਣਾਂ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਜਾਂ ਉਨ੍ਹਾਂ ਕੋਲ ਕਿਸੇ ਨੇ ਦੁੱਖੜੇ ਨਹੀਂ ਰੋਏ। ਦੂਜੇ ਪਾਸੇ ਡਾ. ਹਰਸ਼ਿੰਦਰ ਕੌਰ ਆਪ ਇੱਕ ਔਰਤ ਹੈ। ਔਰਤਾਂ ਦੇ ਹੱਕਾਂ ਦੀ ਰਾਖੀ ਕਰਨ ਵਾਲੀ ਅਤੇ ਪੰਜਾਬ ਦੀ ਧੀ ਵਜੋਂ ਜਾਣੀ ਜਾਂਦੀ ਹੈ। ਨਾਮਵਰ ਹੋਣ ਕਰਕੇ ਆਪ ਜੀ ਦੇ ਲੇਖ ਪ੍ਰਸਿੱਧ ਰੋਜ਼ਾਨਾ ਅਖ਼ਬਾਰਾਂ ਵਿਚ ਛਪਦੇ ਰਹਿੰਦੇ ਹਨ, ਜੋ ਪੇਂਡੂ ਵਿਹਲੜ ਬਾਬਿਆਂ ਦੀ ਪਹੁੰਚ ਅਧੀਨ ਹਨ। ਇਕ ਪੀੜ੍ਹਤ ਵਿਦਿਆਰਥਣ ਉੱਪਰ ਦਿੱਤੇ ਕਾਰਣਾਂ ਕਰਕੇ ਦੁਨਿਆਂ ਵਲੋਂ ਪ੍ਰਵਾਨਿਤ ਇਨਸਾਨ (ਵਿਰੋਧੀ ਵੀ ਇਸ ਗੱਲ ਨੂੰ ਮੰਨਦੇ ਹਨ) ਡਾ. ਹਰਸ਼ਿੰਦਰ ਕੌਰ ਨੂੰ ਆਪਣੀ ਹੱਡਬੀਤੀ ਸੁਣਾਵੇ, ਗੱਲ ਸਮਝ ਆਉਂਦੀ ਹੈ। ਪਰ ਪੀੜ੍ਹਤ ਵਿਦਿਆਰਥਣ ਰਿਸ਼ੀ ਗੁਲਾਟੀ (ਮਰਦ ਜਾਤ) ਨੂੰ ਆਪਣੇ ਜਿਸਮਾਨੀ ਸ਼ੋਸ਼ਣ ਦੀ ਕਹਾਣੀ ਸੁਣਾਵੇ, ਵੈਸੇ ਤੁਕ ਨਹੀਂ ਬਣਦੀ।

 

ਡਾਕਟਰ ਸਾਹਿਬਾ ਪੜ੍ਹੇ-ਲਿਖੇ ਹਨ, ਜੇਕਰ ਉਨ੍ਹਾਂ ਨੇ ਕੇਵਲ ਸ਼ੋਹਰਤ ਖੱਟਣ ਲਈ ਇਹ ਲੇਖ਼ ਲਿਖਿਆ ਹੈ ਤਾਂ ਸ਼ਾਬਾਸ਼ੇ ਉਨ੍ਹਾਂ ਦੇ....

ਆਪਣੇ ਪੰਜਾਬੀ ਸਮਾਜ ਨੂੰ ਕਿਵੇਂ ਯਕੀਨ ਦਿਵਾਵਾਂ ਕਿ ਡਾਕਟਰ ਸਾਹਿਬਾ ਨੇ ਜੋ ਕੁਝ ਲਿਖਿਆ ਹੈ, ਉਹ ਸਿਵਾਏ ਸਸਤੀ ਸ਼ੋਹਰਤ ਹਾਸਲ ਕਰਨ ਦੇ ਕੋਈ ਮਾਇਨੇ ਨਹੀਂ ਰੱਖਦਾ ।

ਸਿਆਣੇ ਕਹਿੰਦੇ ਹਨ ਕਿ ਔਖਾ ਨੰਬਰ ਵਨ ਬਣਨਾ ਨਹੀਂ ਹੈ, ਔਖਾ ਉਸਨੂੰ ਸੰਭਾਲਣਾ ਹੈ । ਜਿੰਨੀ ਕੁ ਸ਼ੋਹਰਤ ਤੁਸੀਂ ਖੱਟੀ ਹੈ, ਉਸਨੂੰ ਸੰਭਾਲ ਲਵੋ ।

ਐਵੀਂ ਫੋਕੀ ਸ਼ੋਹਰਤ ਦੇ ਚੱਕਰ ਵਿੱਚ ਸਭ ਆਸਟ੍ਰੇਲੀਆਈ ਵਿਦਿਆਰਥੀਆਂ ਦੇ ਭਵਿੱਖ ਦੇ ਪ੍ਰਸ਼ਨ ਚਿੰਨ੍ਹ ਲਗਾ ਦਿੱਤੇ ਨੇ । - ਰਿਸ਼ੀ ਗੁਲਾਟੀ

 

ਡਾ. ਹਰਸ਼ਿੰਦਰ ਕੌਰ ਸਨਮਾਨਜਿਹੜਾ ਇਨਸਾਨ ਪਹਿਲਾਂ ਤੋਂ ਹੀ ਸਰਵ-ਪ੍ਰਵਾਨਿਤ ਹੈ ਉਸ ਨੂੰ ਹੋਰ ਸ਼ੋਹਰਤ ਦੀ ਕੀ ਲੋੜ ਹੈ? ਦੂਜੇ ਸ਼ਬਦਾਂ ਵਿਚ ਪੰਜਾਬ ਦੀ ਧੀਦਾ ਸਨਮਾਨ ਕੋਈ ਕੁਸ਼ਤੀ ਦੀ ਸੋਨ-ਬੈਲੈਟ ਨਹੀਂ, ਜੇ ਦੁਬਾਰਾ ਕੁਸ਼ਤੀ ਬਨਾਮ ਇੱਕ ਹੋਰ ਭੱਖਦੇ ਮਸਲੇ ਰਾਹੀ ਚਰਚਾ ਵਿਚ ਨਹੀਂ ਆਏ ਤਾਂ ਇਹ ਸਨਮਾਨ ਡਾ. ਸਾਹਿਬਾ ਕੋਲੋਂ ਲੈ ਕੇ ਹੋਰ ਕਿਸੇ ਨੂੰ ਦੇ ਦਿੱਤਾ ਜਾਵੇਗਾ।

 

ਤੁਹਾਡੀ ਲੇਖਣੀ ਪੜ੍ਹ ਕੇ ਲੱਗਦਾ ਨਹੀਂ ਕਿ ਇਹ ਲੇਖ਼ ਕਿਸੇ ਔਰਤ ਦਾ ਲਿਖਿਆ ਹੋਇਆ ਹੈ । ਜਾਪਦਾ ਹੈ ਜਿਵੇਂ ਅਸ਼ਲੀਲ ਕਿਤਾਬਾਂ ਲਿਖਣ ਵਾਲੇ ਕਿਸੇ ਲੇਖਕ ਨੇ ਇਹ ਲੇਖ ਲਿਖਿਆ ਹੈ । - ਰਿਸ਼ੀ ਗੁਲਾਟੀ

 

ਮੈਂ ਲੇਖਕ ਨੂੰ ਬੇਨਤੀ ਕਰਨਾ ਚਾਹਾਂਗਾ ਕਿ ਲੇਖਕ, ਨੇਹਾ ਵਰਮਾ ਦੀਆਂ ਦੋ-ਚਾਰ ਅਸ਼ਲੀਲ ਕਿਤਾਬਾਂ ਜ਼ਰੂਰ ਪੜ੍ਹੇ ਤਾਂ ਕਿ ਲੇਖਕ ਨੂੰ ਅਸ਼ਲੀਲ ਕਿਤਾਬਾਂ ਲਿਖਣ ਵਾਲੀ ਲੇਖਕਾਂ (ਉਸ ਦੀ ਲਿਖਤ) ਅਤੇ ਭੱਖਦੇ ਮਸਲੇ ਲਿਖਣ ਵਾਲੀ ਲੇਖਕਾਂ ਵਿਚ ਫ਼ਰਕ ਪਤਾ ਲੱਗ ਸਕੇ। ਇਕ ਗੱਲ ਹੋਰ, ਇਸ ਨਾਲ ਜਿਨ੍ਹਾਂ ਅਦਾਰਿਆਂ ਨੇ ਡਾ. ਹਰਸ਼ਿੰਦਰ ਕੌਰ ਦੇ ਲੇਖ ਲਾਏ ਹਨ, ਉਨ੍ਹਾਂ ਦੀ ਕਾਬਲੀਅਤ ਤੇ ਵੀ ਰਿਸ਼ੀ ਗੁਲਾਟੀ ਜੀ ਨੇ ਸਵਾਲੀਆ ਚਿੰਨ੍ਹ ਲਾਇਆ ਹੈ। ਜਿਸ ਦਾ ਅਰਥ ਇਹ ਹੀ ਹੈ ਲੇਖਕ ਨੇ ਇਕ ਬਾਰ ਫਿਰ ਕੋਸ਼ਿਸ਼ ਕੀਤੀ ਹੈ ਕਿ ਉਹ ਦੁਨਿਆਂ ਸਭ ਤੋਂ ਜ਼ਿਆਦਾ ਸਮਝਦਾਰ ਇਨਸਾਨ ਹੈ।

 

ਡਾਕਟਰ ਸਾਹਿਬਾ ਨੂੰ ਅੱਠ ਮਹੀਨੇ ਦੀ ਗਰਭਵਤੀ ਲੜਕੀ ਮਿਲੀ, ਜਿਸਨੂੰ ਇਹੀ ਨਹੀਂ ਪਤਾ ਕਿ ਉਸਦੇ ਹੋਣ ਵਾਲੇ ਬੱਚੇ ਦਾ ਬਾਪ ਕੌਣ ਹੈ ? ਹੋਰ ਤਾਂ ਹੋਰ, ਉਸਦੇ ਨਾਲ਼ ਦੀਆਂ ਤਿੰਨ-ਚਾਰ ਹੋਰ ਕੁੜੀਆਂ ਵੀ ਗਰਭਵਤੀ ਸਨ, ਜਿਨ੍ਹਾਂ ਨੂੰ ਆਪਣੇ ਬੱਚਿਆਂ ਦੇ ਬਾਪ ਦਾ ਪਤਾ ਨਹੀਂ ਸੀ । ਛੱਡੋ ਡਾਕਟਰ ਸਾਹਿਬਾ ! ਕਿਉਂ ਮੁੰਡਿਆਂ ਨੂੰ ਸ਼ਰਮਨਾਲ਼ ਮਰਨ ਲਈ ਮਜ਼ਬੂਰ ਕਰਨ ਤੇ ਤੁਲੇ ਪਏ ਹੋ ? ਮੁੰਡਿਆਂ ਨੇ ਊਂ ਹੀ ਸ਼ਰਮਨਾਲ਼ ਮਰ ਜਾਣਾ ਹੈ ਕਿ ਖੀਰਸਾਰੀ ਵੰਡੀ ਗਈ ਪਰ ਉਨ੍ਹਾਂ ਨੂੰ ਪਤਾ ਵੀ ਨਹੀਂ ਲੱਗਾ । ਜੇ ਆਪਣੀ ਬੇਇੱਜ਼ਤੀ ਹੀ ਕਰਵਾਉਣੀ ਸੀ ਤਾਂ ਘੱਟੋ-ਘੱਟ ਖੀਰਤਾਂ ਛਕ ਲੈਂਦੇ, ਹੁਣ ਤਾਂ ਮੁਫ਼ਤ ਚ ਹੀ ਬਦਨਾਮੀ ਹੋ ਗਈ । - ਰਿਸ਼ੀ ਗੁਲਾਟੀ

 

ਇੰਗਲੈਂਡ ਤੋਂ ਚੱਲਦੇ ਟੀ ਵੀ ਚੈਨਲ ਸਿੱਖ ਚੈਨਲਦੀ ਵਿਚਾਰ ਗੋਸ਼ਟੀ ਸਾਊਥਹਾਲ ਸੰਕਟਦੌਰਾਨ ਪੰਜਾਬ ਤੋਂ ਤਾਜ਼ਾ ਪਹੁੰਚੇ ਮੁੰਡੇ ਨੇ ਵੀ ਦੱਸਿਆ ਹੈ ਕਿ ਇੱਕ ਕੁੜੀ ਸੱਤ ਮੁੰਡਿਆਂ ਨਾਲ ਰਹਿ ਰਹੀ ਹੈ। ਇਸ ਤੋਂ ਇਲਾਵਾ ਇਕ ਦਰਸ਼ਕ ਨੇ ਫ਼ੋਨ ਤੇ ਵੀ ਜਾਣਕਾਰੀ ਦਿੱਤੀ ਕਿ ਜਦ ਉਨ੍ਹਾਂ ਨੂੰ ਪਤਾ ਲੱਗਾ ਕਿ ਇਕ ਜਾਣ-ਪਹਿਚਾਣ ਵਾਲੇ ਦੀ ਕੁੜੀ (ਪੰਜਾਬ ਤੋਂ ਤਾਜ਼ਾ ਪਹੁੰਚੀ ਵਿਦਿਆਰਥਣ) ਚਾਰ ਮੁੰਡਿਆਂ ਨਾਲ ਰਹਿ ਰਹੀ ਹੈ ਤਾਂ ਉਨ੍ਹਾਂ ਨੇ ਕੁੜੀ ਦੇ ਮਾਪਿਆਂ ਨੂੰ ਦੱਸਿਆ ਕਿ ਤੁਹਾਡੀ ਕੁੜੀ ਨੇ ਖੂਹ ਵਿਚ ਛਲਾਂਗ ਮਾਰਦਿੱਤੀ ਹੈ ਤਾਂ ਅੱਗੋਂ ਮਾਪਿਆਂ ਦਾ ਜਵਾਬ ਸੀ ਕਿ ਹਾਲੇ 6 ਮਹੀਨੇ ਕੁੜੀ ਨੂੰ ਹੇਥੇ ਰੱਖੋ ਲਓ ਜੀ, ਜੇ ਫਿਰ ਵੀ ਗੱਲ ਨਾ ਬਣੀ ਤਾਂ ਵਾਪਸ ਭੇਜ ਦਿਓ। ਸੋ ਇਹ ਭੱਖਦਾ ਮਸਲਾ ਸਿਰਫ਼ ਆਸਟਰੇਲਿਆ ਦਾ ਹੀ ਨਹੀਂ, ਹੋਰ ਮੁਲਕਾਂ ਦਾ ਵੀ ਹੈ।

 

ਪੰਜਾਬੀ ਸਭਿਆਚਾਰ ਵਿਚ ਔਰਤ ਦਾ ਬਹੁਤ ਮਾਣ-ਤਾਣ ਕੀਤਾ ਜਾਂਦਾ ਹੈ। ਜੇਕਰ ਕੋਈ ਔਰਤ ਬਾਹਾਂ ਚੱਕ-ਚੱਕ ਕੇ ਸਿੱਖ ਧਰਮ ਬਾਰੇ ਅਪਸ਼ਬਦ ਬੋਲਦੀ ਹੈ ਤਦ ਵੀ ਅਸੀਂ ਆਪਣੀ ਕਲਮ ਨੂੰ ਤਕਲੀਫ਼ ਨਹੀਂ ਦਿੰਦੇ ਅਤੇ ਮਾਹੌਲ ਠੀਕ ਹੈ, ਭਾਈਚਾਰਾ ਕਾਇਮ ਰੱਖਣਾ ਕਹਿ ਕੇ ਸਬਰ ਦਾ ਘੁੱਟ ਭਰ ਲੈਂਦੇ ਹਾਂ। ਪਰ ਇਸ ਲੇਖ ਵਿਚ (ਜੇ ਆਪਣੀ ਬੇਇੱਜ਼ਤੀ ਹੀ ਕਰਵਾਉਣੀ ਸੀ ਤਾਂ ਘੱਟੋ-ਘੱਟ ਖੀਰਤਾਂ ਛਕ ਲੈਂਦੇ ਅਤੇ ਹੋਰ) ਲਿਖ ਕੇ ਲੇਖਕ ਨੇ ਪੰਜਾਬੀ ਸਾਹਿਤ ਦੀ ਮਰਿਆਦਾ ਦੇ ਸਭ ਹੱਦਾਂ-ਬੰਨ੍ਹੇ ਤੋੜ ਦਿੱਤੇ ਹਨ।

 

ਸਿਆਣੇ ਕਹਿੰਦੇ ਤਾਂ ਇਹ ਵੀ ਹਨ ਕਿ ਖੋਤੇ ਨੂੰ ਖੀਰ ਔਖੀ ਹੀ ਹਜ਼ਮ ਹੁੰਦੀ ਹੈ ।”- ਰਿਸ਼ੀ ਗੁਲਾਟੀ

 

ਖੋਤਾ ਕੋਣ ਹੈ? ਇਸ ਦਾ ਫੈਸਲਾ ਮੈਂ ਪਾਠਕਾਂ ਤੇ ਛੱਡਦਾ ਹਾਂ।

 

ਉਂਝ ਤਾਂ ਸਭ ਚੋਰ ਤੇ ਵੇਸਵਾਵਾਂ ਤੁਹਾਡੇ ਬੱਚਿਆਂ ਦੀ ਉਮਰ ਦੇ ਹਨ, ਪਰ ਤੁਹਾਨੂੰ ਅਸਲ ਸੇਕ ਉਦੋਂ ਲੱਗੇਗਾ ਜਦੋਂ...... - ਰਿਸ਼ੀ ਗੁਲਾਟੀ

 

ਬਹੁਤ ਸੁਣਿਆ ਸੀ ਕਿ ਕਈ ਲੇਖਕ ਬਿਨ੍ਹਾਂ ਸਿਰ-ਪੈਰ ਵਾਲੇ ਲੇਖ ਲਿਖਦੇ ਹਨ। ਪਰ ਹੁਣ ਅੱਖੀਂ ਦੇਖ-ਪੜ੍ਹ ਵੀ ਲਿਆ। ਕਿਉਂਕਿ ਲੇਖ ਦਾ ਸਿਰ ਤਾਂ ਸ਼ਾਇਦ ਹੈ ਪਰ ਪੈਰ ਬਿਲਕੁਲ ਨਹੀਂ ਹੈ। ਪਰ ਹੁਣ ਜੇ ਮੇਰੇ ਵਰਗਾ ਆਮ ਪਾਠਕ ਇਸ ਵਾਕ ਨੂੰ ਆਪਣੀ ਸੋਚ ਨਾਲ ਪੂਰਾ ਕਰੇ ਤਾਂ ਸ਼ਰਮ ਨਾਲ ਸਿਰ ਝੁੱਕ ਜਾਂਦਾ ਹੈ। ਜਿੱਥੇ ਮਿੰਟੂ ਬਰਾੜ ਨੇ ਸਭਿਅਕ ਅਤੇ ਜਾਇਜ਼ ਢੰਗ ਨਾਲ ਡਾ. ਹਰਸ਼ਿੰਦਰ ਕੌਰ ਦੇ ਲੇਖ ਦਾ ਵਿਰੋਧ ਕੀਤਾ ਹੈ ਉੱਥੇ ਰਿਸ਼ੀ ਗੁਲਾਟੀ ਦੇ ਇਸ ਲੇਖ ਨੂੰ 2009 ਦਾ ਸਭ ਤੋਂ ਨੀਵੇਂ ਅਤੇ ਘਟੀਆ ਦਰਜੇ ਦਾ ਵਿਰੋਧ ਨਾਲ ਸਨਮਾਨਿਤ ਕੀਤਾ ਜਾਣਾ ਚਾਹੀਦਾ ਹੈ।

 

ਪਰ ਇੱਕ ਗੱਲ ਮੈਂ ਸਾਫ਼ ਕਰ ਦੇਣਾ ਚਾਹੁੰਦਾ ਹਾਂ। ਮੇਰੀ ਸਮਝ ਮੁਤਾਬਿਕ ਡਾ. ਹਰਸ਼ਿੰਦਰ ਕੌਰ ਨੇ ਕੁਝ ਵਿਦਿਆਰਥਣਾਂ ਅਤੇ ਵਿਦਿਆਰਥੀਆਂ ਦੀ ਗੱਲ ਕੀਤੀ ਹੈ ਨਾ ਕਿ ਸਾਰਿਆਂ ਨੂੰ ਇੱਕ ਰੱਸੇ ਬੰਨਿਆ ਹੈ। ਇਹ ਝੂਠ ਪ੍ਰਚਾਰ ਸਿਰਫ਼ ਰਿਸ਼ੀ ਗੁਲਾਟੀ ਅਤੇ ਉਸ ਦੇ ਸਾਥੀਆਂ ਦਾ ਹੈ। (ਚਲਦਾ)

 

ਲੇਖ ਸੰਬੰਧਿਤ ਖ਼ਬਰ:

ਆਸਟ੍ਰੇਲੀਆ ਤੋਂ 'ਡਿਪੋਰਟ' ਹੋ ਕੇ ਆਈ ਕੁੜੀ ਵੱਲੋਂ ਖੁਦਕੁਸ਼ੀ
ਜਲੰਧਰ, 5 ਸਤੰਬਰ (ਨਿੱਜੀ ਪੱਤਰ ਪ੍ਰੇਰਕ)-ਆਸਟ੍ਰੇਲੀਆ ਤੋਂ ਡਿਪੋਰਟ ਹੋ ਕੇ ਵਾਪਿਸ ਆਪਣੇ ਦੇਸ਼ ਪਰਤੀ ਕਪੂਰਥਲਾ ਵਾਸੀ ਇਕ ਲੜਕੀ ਨੇ ਮਕਸੂਦਾਂ ਥਾਣੇ ਦੇ ਅਧੀਨ ਆਉਂਦੇ ਇਕ ਹੋਟਲ ਦੇ ਕਮਰੇ 'ਚ ਜ਼ਹਿਰੀਲੀ ਚੀਜ਼ ਖਾ ਕੇ ਖੁਦਕੁਸ਼ੀ ਕਰ ਲਈ। ਜਿਸ ਦੀ ਲਾਸ਼ ਪੁਲਿਸ ਨੇ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਭੇਜ ਦਿੱਤੀ ਹੈ। ਘਟਨਾ ਵਾਲੀ ਥਾਂ ਤੋਂ ਪੁਲਿਸ ਨੂੰ ਲੜਕੀ ਵੱਲੋਂ ਲਿਖਿਆ ਗਿਆ ਇਕ ਆਤਮ-ਹੱਤਿਆ ਨੋਟ ਵੀ ਬਰਾਮਦ ਹੋਇਆ ਹੈ। ਥਾਣਾ ਮਕਸੂਦਾਂ ਦੀ ਪੁਲਿਸ ਨੇ ਧਾਰਾ 174 ਦੇ ਤਹਿਤ ਲੜਕੀ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਕੀਤੀ ਹੈ। ਥਾਣਾ ਮਕਸੂਦਾਂ ਮੁਖੀ ਸੁਖਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਕਰੀਬ 6.30 ਵਜੇ ਵਿਜੈ ਰਿਸੋਰਟ ਵੱਲੋਂ ਸੂਚਨਾ ਮਿਲੀ ਸੀ ਕਿ ਉਨ੍ਹਾਂ ਦੇ ਹੋਟਲ 'ਚ ਰਹਿ ਰਹੀ ਇਕ ਲੜਕੀ ਨੇ ਕੋਈ ਜ਼ਹਿਰੀਲੀ ਚੀਜ਼ ਖਾ ਲਈ ਹੈ ਤੇ ਉਸ ਦੀ ਹਾਲਤ ਕਾਫ਼ੀ ਖਰਾਬ ਹੈ। ਉਕਤ ਲੜਕੀ ਨੂੰ ਨੇੜੇ ਹੀ ਸਥਿਤ ਇਕ ਨਿੱਜੀ ਹਸਪਤਾਲ 'ਚ ਲਿਜਾਇਆ ਗਿਆ ਪਰ ਉਸ ਦੀ ਰਸਤੇ 'ਚ ਹੀ ਮੌਤ ਹੋ ਗਈ। ਉਕਤ ਲੜਕੀ ਬੀਤੀ ਰਾਤ ਹੀ ਆਸਟ੍ਰੇਲੀਆ ਤੋਂ ਵਾਪਿਸ ਆਈ ਸੀ। ਉਸ ਨੇ ਤੜਕੇ ਹੀ ਕਪੂਰਥਲਾ ਵਾਸੀ ਆਪਣੇ ਪਰਿਵਾਰਕ ਮੈਂਬਰਾਂ ਨੂੰ ਫੋਨ ਕਰਕੇ ਕਹਿ ਦਿੱਤਾ ਕਿ ਉਹ ਆਤਮ-ਹੱਤਿਆ ਕਰ ਰਹੀ ਹੈ। ਜਾਣਕਾਰੀ ਮੁਤਾਬਿਕ ਉਕਤ ਲੜਕੀ ਪਿਛਲੇ ਕੁਝ ਸਮਾਂ ਪਹਿਲਾਂ ਆਸਟ੍ਰੇਲੀਆ ਵਿਖੇ ਵਿਦਿਆਰਥੀ ਵੀਜੇ 'ਤੇ ਗਈ ਸੀ ਅਤੇ ਕੁਝ ਕਾਰਨਾਂ ਕਰਕੇ ਆਸਟ੍ਰੇਲੀਆ ਸਰਕਾਰ ਨੇ ਉਸ ਨੂੰ ਡਿਪੋਰਟ ਕਰਕੇ ਵਾਪਸ ਭੇਜ ਜਿੱਤਾ ਸੀ। ਮ੍ਰਿਤਕਾ 23, ਕਮਲੇਸ਼ (ਬਦਲਿਆ ਨਾਮ) ਕਪੂਰਥਲਾ ਦਾ ਹੋਟਲ ਵਾਲੇ ਕਮਰੇ 'ਚੋਂ ਇਕ ਆਤਮ-ਹੱਤਿਆ ਨੋਟ ਵੀ ਮਿਲਿਆ ਹੈ। ਜਿਸ 'ਚ ਉਸ ਨੇ ਆਪਣੀ ਮੌਤ ਲਈ ਕਿਸੇ ਵੀ ਵਿਅਕਤੀ ਨੂੰ ਜਿੰਮੇਵਾਰ ਨਹੀ ਦੱਸਿਆ ਹੈ।

 

ਆਸਟ੍ਰੇਲੀਆ ਆ ਰਹੇ ਹੋ ... ਜੀ ਆਇਆਂ ਨੂੰ - ਰਿਸ਼ੀ ਗੁਲਾਟੀ

 

ਕਿਸ਼ਤ ੨ - ਪੰਜਾਬੀ ਪੱਤਰਕਾਰੀ ਝੂਠ ਤੇ ਅਸਿੱਧੀਆਂ ਗਾਲ੍ਹਾਂ ਦਾ ਘਰ (?)

ਜੱਟ ਸਫ਼ੇ ਲਈ ਕਲਿੱਕ ਕਰੋ
ਹਰਦੀਪ ਸਫ਼ੇ ਲਈ ਕਲਿੱਕ ਕਰੋ
Deutsch ਸਫ਼ੇ ਲਈ ਕਲਿੱਕ ਕਰੋ
info@jattsite.com