ਹਰਦੀਪ ਸਿੰਘ ਮਾਨ ਕਲਾਕਾਰੀ

ਸਿੱਖਾਂ ਦੀ ਸਾਰ! ਸਿਰਫ਼ ਸਰਦਾਰ ਸਰਨਾ ਸਾਹਿਬ?

ਨਿਕੰਮੀ ਸ਼੍ਰੋਮਣੀ ਕਮੇਟੀ ਅਤੇ ਜਥੇਦਾਰ ਮੱਕੜ ਦਾ ਝੂਠਾ ਐਲਾਨ

ਲੇਖਕ: ਹਰਦੀਪ ਸਿੰਘ ਮਾਨ, ਅਸਟਰੀਆ

ਸ. ਪਰਮੀਤ ਸਿੰਘ ਸਰਨਾ  

ਸਰਦਾਰ ਸਰਨਾ ਸਾਹਿਬ ਦੀ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਜਥੇਦਾਰ ਮੱਕੜ ਅਤੇ ਸਿੱਖ ਧਰਮ ਦੇ ਅਜੋਕੇ ਹਾਲਾਤ ਬਾਰੇ ਗੱਲ ਕਰਨੀ ਜ਼ਰੂਰੀ ਹੈਹਰ ਇਕ 'ਸੰਪੂਰਨ ਜਾਗ੍ਰਿਤ ਧਰਮ' ਵਿਚ ਸ਼੍ਰੋਮਣੀ ਕਮੇਟੀ ਹੁੰਦੀ ਹੈ, ਜੋ ਧਰਮ ਤੇ ਆਈਆਂ ਬਾਹਰੀ ਜਾਂ ਅੰਦਰੂਨੀ ਮੁਸੀਬਤਾਂ ਅਤੇ ਸਵਾਲਾਂ ਦਾ ਢੁਕਵਾਂ ਜਵਾਬ ਅਤੇ ਹੱਲ ਪੇਸ਼ ਕਰਦੀ ਹੈਬਿਜਲਈ ਸਾਧਨਾਂ ਦੇ ਇਸ ਯੁੱਗ ਵਿਚ ਮਾਇਆ ਤੋਂ ਬਿਨਾਂ ਕੋਈ ਕਾਰਜ ਸੰਭਵ ਨਹੀਂ ਹੈਦੂਜੇ ਪਾਸੇ ਬਹੁਤੇ ਸ਼ਰਧਾਲੂਆਂ ਦਾ ਗਿਆਨ ਅਤੇ ਸਮਾਂ ਸੀਮਿਤ ਹੋਣ ਕਰਕੇ ਉਹ ਧਰਮ ਤੇ ਆਈ ਮੁਸੀਬਤ ਦਾ ਜਵਾਬ ਖ਼ੁਦ ਦੇਣ ਤੋਂ ਅਸਮਰੱਥ ਹੁੰਦੇ ਹਨਇਸ ਕਰਕੇ ਸ਼ਰਧਾਲੂ ਆਪਣੀ ਕਿਰਤ-ਕਮਾਈ ਵਿਚੋਂ ਕੁਝ ਮਾਇਆ ਭੇਟ ਕਰਕੇ ਕਮੇਟੀ ਨੂੰ ਆਰਥਿਕ ਪੱਖੋਂ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰਦੇ ਹਨ ਅਤੇ ਆਸ ਰੱਖਦੇ ਹਨ ਕਿ ਕਮੇਟੀ ਧਰਮ ਦੀ ਰੱਖਿਆ ਅਤੇ ਪਸਾਰ ਕਰੇਗੀ

 

06.07.2008
ਹਰਦੀਪ ਸਿੰਘ ਮਾਨ

6 ਜੁਲਾਈ ਨੂੰ ਯੂ ਟੂਬ ਵਿਚ ਇਕ ਵੀਡੀਓ 'ਸਿੱਖਾਂ ਬਾਰੇ ਗ਼ਲਤ ਪ੍ਰਚਾਰ Mrs. Kamlesh' ਪੇਸ਼ ਕੀਤੀ ਗਈਇਸ ਵੀਡੀਓ ਵਿਚ ਝੂਠ ਪ੍ਰਚਾਰ ਦੀ ਸੂਚੀ ਬਹੁਤ ਵੱਡੀ ਹੈਇਸ ਕਰਕੇ ਇਕ 'ਸੰਪੂਰਨ ਜਾਗ੍ਰਿਤ ਧਰਮ' ਦੀ ਸ਼੍ਰੋਮਣੀ ਕਮੇਟੀ ਲਈ ਸੱਚ ਨੂੰ ਪੇਸ਼ ਕਰਨ ਲਈ ਵੱਧ ਤੋਂ ਵੱਧ ਇਕ ਹਫ਼ਤੇ ਦਾ ਸਮਾਂ ਲੱਗ ਸਕਦਾ ਹੈਇਸ ਵੀਡੀਓ ਦਾ ਜਵਾਬ ਸਿੱਖ ਧਰਮ ਦੀ ਨਿਜੀ ਜਥੇਬੰਦੀ ਵਲੋਂ ਤਿੰਨ ਹਫ਼ਤਿਆਂ ਬਾਅਦ ਇੱਕ 'ਰੇਡੀਓ ਟਾਕ ਸ਼ੋਅ' ਰਾਹੀਂ ਵਿਸਥਾਰ ਪੂਰਵਕ ਦੇ ਦਿੱਤਾ ਗਿਆਜਿਸ ਤੋਂ ਬਾਅਦ ਕਮਲੇਸ਼ ਦੇ ਝੂਠ ਦਾ ਪਰਦਾਫਾਸ਼ ਹੋ ਗਿਆ

 

ਹੁਣ ਹੋਣਾ ਤਾਂ ਇਸ ਤਰ੍ਹਾਂ ਚਾਹੀਦਾ ਸੀ ਕਿ ਸਾਡੀ ਸ਼੍ਰੋਮਣੀ ਕਮੇਟੀ, ਜਿਸ ਦਾ ਕਰੋੜਾਂ ਦਾ ਬਜਟ ਹੈ, ਜੋ ਸਿੱਖ ਧਰਮ ਦੀ ਰਾਖੀ ਅਤੇ ਪਸਾਰ ਦਾ ਦਾਅਵਾ ਕਰਦੀ ਹੈ ਅਤੇ ਜਿਸ ਤੋਂ ਸਮੂਹ ਸਿੱਖ ਸੰਗਤ ਨੂੰ ਬੜੀਆਂ ਆਸਾਂ ਹਨ, ਉਹ ਕਮਲੇਸ਼ ਨੂੰ ਜਵਾਬ ਦਿੰਦੀ ਅਤੇ ਸਪੱਸ਼ਟੀਕਰਨ ਮੰਗਦੀਪਰ ਅਫਸੋਸ ਇਹ ਕੰਮ ਪ੍ਰਦੇਸਾਂ ਵਿਚ ਵੱਸਦੇ ਜਾਗਰੂਕ ਵੀਰਾਂ ਨੇ ਨਿਜੀ ਜਥੇਬੰਦੀ ਰਾਹੀ ਕੀਤਾਇਸ ਤੋਂ ਇਲਾਵਾ ਜਿਨ੍ਹਾਂ ਸਿੱਖ ਵੀਰਾਂ ਨੇ ਕਮਲੇਸ਼ ਨੂੰ ਯੂ ਟੂਬ ਵੀਡੀਓ ਰਾਹੀ ਸਹਿਜਤਾ, ਨਿਮਰਤਾ ਅਤੇ ਦਲੀਲ ਨਾਲ ਜਵਾਬ ਦਿੱਤੇ, ਉਹ ਵੀ ਸ਼ਲਾਘਾਯੋਗ ਹਨਗੱਲ ਇੱਥੇ ਹੀ ਖ਼ਤਮ ਨਹੀਂ ਹੁੰਦੀਜੇਕਰ ਜਾਗਰੂਕ ਸਿੱਖ ਜਥੇਬੰਦੀਆਂ ਅਤੇ ਸੁਚੇਤ ਸਿੱਖਾਂ ਵੀਰਾਂ ਦੇ ਦਬਾਅ ਕਰਕੇ ਕਮਲੇਸ਼ ਨੇ ਕਿੰਤੂ-ਪਰੰਤੂ ਮਾਫ਼ੀਨਾਮੇ ਪੇਸ਼ ਕੀਤੇ ਉਸ ਪ੍ਰਤੀ ਵੀ ਜਥੇਦਾਰ ਮੱਕੜ ਵਲੋਂ ਕੋਈ ਸਾਫ਼ ਸੁਥਰਾ ਪ੍ਰਤੀਕਰਮ ਪੇਸ਼ ਨਹੀਂ ਕੀਤਾ ਗਿਆ

 

ਕਮਲੇਸ਼ਕਮਲੇਸ਼ ਕਲੇਸ਼ ਕਾਲ ਦੌਰਾਨ ਕੁਝ ਸਵਾਲ ਪੈਦਾ ਹੋਏ ਹਨ,

ਕੀ ਸਾਡੀ ਸ਼੍ਰੋਮਣੀ ਕਮੇਟੀ ਆਧੁਨਿਕ ਬਿਜਲਈ ਸਾਧਨ (ਯੂ ਟੂਬ ਤੇ ਵੀਡੀਓ ਚੜਾਉਣਾ) ਵਰਤਣ ਤੋਂ ਅਯੋਗ ਹੈ?

ਕੀ ਸਾਡੀ ਸ਼੍ਰੋਮਣੀ ਕਮੇਟੀ ਨੂੰ ਸਿੱਖ ਮਸਲੇ ਹੱਲ ਕਰਨ ਵਿਚ ਕੋਈ ਦਿਲਚਸਪੀ ਹੈ?

ਕੀ ਸਾਡੀ ਸ਼੍ਰੋਮਣੀ ਕਮੇਟੀ ਨੂੰ ਸਿੱਖ ਸੰਗਤ ਦੀ ਮਾਨਸਿਕਤਾ ਦਾ ਕੋਈ ਫਿਕਰ ਹੈ?

 

ਆਮ ਤੌਰ ਤੇ 'ਸੰਪੂਰਨ ਜਾਗ੍ਰਿਤ ਧਰਮ' ਵਿਚ ਜੇਕਰ ਧਰਮ ਤੇ ਵਾਰ ਲਿਖਤੀ ਰੂਪ ਵਿਚ ਕੀਤਾ ਗਿਆ ਹੈ ਤਾਂ ਲਿਖਤੀ ਰੂਪ ਵਿਚ ਜਵਾਬ ਦਿੱਤਾ ਜਾਂਦਾ ਹੈ। ਜੇਕਰ ਵੀਡੀਓ ਰਾਹੀ ਕੀਤਾ ਗਿਆ ਹੈ ਤਾਂ ਜਵਾਬ ਵੀਡੀਓ ਰਾਹੀ ਦਿੱਤਾ ਜਾਂਦਾ ਹੈ ਜਾਂ ਪੱਤਰਕਾਰ ਸੰਮੇਲਨ ਰਾਹੀ ਆਈ ਮੁਸੀਬਤ ਬਾਰੇ ਜਾਣਕਾਰੀ ਅਤੇ ਜਵਾਬ ਦਿੱਤਾ ਜਾਂਦਾ ਅਤੇ ਵਿਰੋਧੀ ਕੋਲੋਂ ਸਪੱਸ਼ਟੀਕਰਨ ਮੰਗਿਆ ਜਾਂਦਾ ਹੈ।

 

ਜਿੱਥੇ ਸਿੱਖ ਜਥੇਬੰਦੀਆਂ ਨੇ ਰੋਸ ਪ੍ਰਦਰਸ਼ਨਾਂ ਨਾਲ ਅਖ਼ਬਾਰਾਂ ਅਤੇ ਟੀ ਵੀ ਰਾਹੀਂ ਕਮਲੇਸ਼ ਬਾਰੇ ਜਾਣਕਾਰੀ ਅਤੇ ਕਮਲੇਸ਼ ਵਿਰੁੱਧ ਕਾਰਵਾਈ ਦੀ ਮੰਗ ਕੀਤੀ। ਉੱਥੇ ਸਾਡੀ ਸ਼੍ਰੋਮਣੀ ਕਮੇਟੀ ਨੇ ਸ਼ੁਰੂ ਤੋਂ ਹੀ ਕੋਈ ਦਿਲਚਸਪੀ ਨਹੀਂ ਦਿਖਾਈ, ਭਾਵ ਸਿੱਖ ਸੰਗਤ ਦੀ ਮਾਨਸਿਕਤਾ ਦਾ ਜ਼ਰਾ ਵੀ ਫਿਕਰ ਨਹੀਂ ਕੀਤਾ ਕਿਉਂਕਿ ਕਮਲੇਸ਼ ਦੀ ਵੀਡੀਓ ਦੇਖ ਹਰ ਸੱਚੇ ਸਿੱਖ ਦੀ ਮਾਨਸਿਕਤਾ ਅਡੋਲ ਹੋ ਜਾਂਦੀ ਹੈ ਅਤੇ ਜੋਸ਼ ਹਾਵੀ ਹੋਣ ਲੱਗ ਪੈਦਾ ਹੈ।

 

ਸਿੱਖਾਂ ਦੀ ਮਾਨਸਿਕਤਾ ਨੂੰ ਧਿਆਨ ਵਿਚ ਰੱਖਦਿਆਂ, ਚਾਹੀਦਾ ਸੀ ਇਕ ਪੱਤਰਕਾਰ ਸੰਮੇਲਨ ਰਾਹੀ ਜਥੇਦਾਰ ਠਰ੍ਹੰਮੇ ਨਾਲ ਇਸ ਵਿਸ਼ੇ ਤੇ ਵਿਸਥਾਰ ਪੂਰਵਕ ਇਕ ਟੁੱਕ ਗੱਲ ਕਰਦਾ, ਪਰ ਹੋਇਆ ਕੀ? ਜਦੋਂ ਜਥੇਦਾਰ ਮੱਕੜ ਨੂੰ ਇੱਕ ਪੱਤਰਕਾਰ ਨੇ ਸੜਕ ਤੇ ਕਮਲੇਸ਼ ਸੰਬੰਧੀ ਸਵਾਲ ਕੀਤਾ ਤਾਂ ਜਵਾਬ ਆਇਆ '... ਉਹਨੇ ਸੌਰੀ ਫੀਲ ਕੀਤੀ ਆ' ਕਹਿ ਕੇ ਪੱਲਾ ਝਾੜ ਲਿਆ। ਇਹ ਕਹਿਣ ਤੋਂ ਪਹਿਲਾਂ ਗ਼ੈਰ-ਜ਼ਿੰਮੇਵਾਰਾਨਾ ਤਰੀਕੇ ਨਾਲ ਧਮਕੀ ਵੀ ਦੇ ਦਿੱਤੀ ਕਿ ਜੇ 'ਅਸੀਂ ਕਹਿ ਦਿਆਂਗੇ, ਉਹ ਸਾਡੇ 'ਚੋਂ ਆਇਆ। ਫੇਰ?'। ਹੁਣ ਇੱਥੇ ਆਮ ਸਿੱਖ ਦੇ ਮਨ ਵਿਚ ਸਵਾਲ ਪੈਦਾ ਹੁੰਦੇ ਹਨ, ਕੀ ਮਾਫ਼ੀ ਤਸੱਲੀਬਖ਼ਸ਼ ਸੀ? ਕੀ ਮਾਫ਼ੀ ਸਵੀਕਾਰ ਕਰ ਲਈ ਗਈ? ਜੇ ਹਾਂ, ਤਾਂ ਕਮਲੇਸ਼ ਨੂੰ ਮਾਫ਼ ਸਿੱਖ ਸੰਗਤ ਨੇ ਕੀਤਾ ਜਾਂ ਜਥੇਦਾਰ ਮੱਕੜ ਨੇ? ਕੀ ਕਮਲੇਸ਼ ਨੇ ਜਥੇਦਾਰ ਨੂੰ ਕੋਈ ਵੱਖਰਾ ਮਾਫ਼ੀਨਾਮਾ ਭੇਜਿਆ ਹੈ?, ਜੇ ਭੇਜਿਆ ਹੈ ਤਾਂ ਕੀ ਉਹ ਸਮੂਹ ਸਿੱਖ ਸੰਗਤ ਤੱਕ ਪਹੁੰਚਾਇਆ ਗਿਆ? ਕਿਉਂਕਿ ਕਮਲੇਸ਼ ਵੀਡੀਓ ਤਾਂ ਸਿੱਖ ਵਿਰੋਧੀ ਅਨਸਰਾਂ ਨੇ ਸੀਡੀਆਂ ਰਾਹੀ ਹਰ ਆਮ ਸਿੱਖ ਤੱਕ ਪਹੁੰਚਾ ਦਿੱਤੀ ਹੈ। ਕੀ ਕਮਲੇਸ਼ ਵੀਡੀਓ ਸੰਬੰਧੀ ਸਾਡੀ ਸ਼੍ਰੋਮਣੀ ਕਮੇਟੀ ਦਾ ਅੱਖ, ਕੰਨ ਅਤੇ ਜ਼ੁਬਾਨ ਬੰਦ ਕਰ ਲੈਣਾ, ਕਮਲੇਸ਼ ਦਾ ਇਕ 'ਖ਼ਾਸ ਵਰਗ' ਨਾਲ ਸੰਬੰਧਿਤ ਹੋਣਾ ਤਾਂ ਨਹੀਂ? ਭਾਵ ਉਪਰ ਵਾਲਿਆਂ ਨੇ 'ਵੋਟਾਂ ਦਾ ਡਰ' ਜਾਂ 'ਖਾਸ ਵਰਗ ਦੀ ਵਿਰੋਧਤਾ' ਕਰਕੇ 'ਨਾ ਕਰੋ, ਨਾ ਭਰੋ' ਵਾਲੀ ਨੀਤੀ ਦੇ ਆਦੇਸ਼ ਤਾਂ ਨਹੀਂ ਦਿੱਤੇ ਹੋਏ ਸਨ?

 

ਮੁੱਕਦੀ ਗੱਲ ਕਮਲੇਸ਼ ਕਹਾਣੀ ਦਾ ਨਿਚੋੜ ਇਹ ਹੀ ਨਿਕਲਦਾ ਹੈ ਕਿ ਸਿੱਖ ਧਰਮ ਦੀ ਸੰਗਤ ਤਾਂ ਜਾਗ੍ਰਿਤ ਹੈ ਪਰ ਆਗੂ ਜਾਗਦੇ ਹੋਏ ਵੀ ਸੁੱਤੇ ਹਨ। ਦੂਜੀ ਗੱਲ, ਜੇ ਸਿੱਖ ਧਰਮ ਤੇ ਆਈਆਂ ਮੁਸੀਬਤਾਂ ਨੂੰ ਮੂੰਹ-ਤੋੜ ਜਵਾਬ ਸਿੱਖ ਸੰਗਤ ਨੇ ਹੀ ਦੇਣਾ ਹੈ ਤਾਂ ਸ਼੍ਰੋਮਣੀ ਕਮੇਟੀ ਕਿਸ ਲਈ ਹੈ? ਸਿੱਖ ਮਸਲੇ ਸੁਲਝਾਉਣ ਲਈ ਜਾਂ ਠੰਢੇ ਬਸਤੇ ਵਿਚ ਪਾਉਣ ਲਈ? ਕਿਉਂਕਿ ਜਦੋਂ ਸਿੱਖ ਸੰਗਤਾਂ ਸੜਕਾਂ ਤੇ ਰੋਸ ਪ੍ਰਦਰਸ਼ਨ ਅਤੇ ਸ਼ਰਾਰਤੀ ਅਨਸਰ ਵਿਰੁੱਧ ਕਾਰਵਾਈ ਦੀ ਮੰਗ ਕਰ ਰਹੀਆਂ ਹੁੰਦੀਆਂ ਹਨ ਤਾਂ ਜਥੇਦਾਰ ਵਿਦੇਸ਼ਾਂ ਨੂੰ ਉਡਾਰੀ ਮਾਰ ਜਾਂਦੇ ਹਨ।

 

ਦੂਸਰਾ ਵਿਸ਼ਾ ਜੋ ਵਿਚਾਰਨ ਯੋਗ ਹੈ ਕਿ ਸ਼੍ਰੋਮਣੀ ਕਮੇਟੀ ਨੇ ਵੀਆਨਾ ਕਾਂਡ ਸੰਬੰਧੀ ਵੀਆਨਾ ਵਾਸੀ ਸਿੱਖਾਂ ਦਾ ਪੱਖ ਜਾਣਨ ਦੀ ਰੱਤੀ ਭਰ ਵੀ ਨਹੀਂ ਕੋਸ਼ਿਸ਼ ਕੀਤੀ। ਜਦੋਂ ਸਰੂਪ ਸਪੁਰਦ ਕੀਤੇ ਜਾਣ ਸੰਬੰਧੀ ਸ਼੍ਰੋਮਣੀ ਕਮੇਟੀ ਤੋਂ ਹੁਕਮ ਮੰਗਿਆ, ਤਦ ਵੀ ਕੋਈ ਫੈਸਲਾਕੁੰਨ ਜਵਾਬ ਨਹੀਂ ਦਿੱਤਾ ਗਿਆ। 17 ਅਗਸਤ ਦੀ ਜੱਗ ਬਾਣੀ ਅਨੁਸਾਰ ਵੀਆਨਾ ਕਾਂਡ ਤੋਂ ਬਾਅਦ ਅਸਟਰੀਆ ਤੋਂ ਕੱਢੇ ਮਲਕੀਤ ਸਿੰਘ ਨੇ ਜਦੋਂ ਆਪਣੀ ਹੱਡ ਬੀਤੀ ਰਾਹੀ ਅਸਟਰੀਆ ਵਸਦੇ ਸਿੱਖਾਂ ਦੇ ਹਾਲਾਤਾਂ ਤੋਂ ਜਾਣੂ ਕਰਵਾਇਆ ਤਾਂ ਇਕ ਵਾਰ ਫੇਰ ਜਥੇਦਾਰ ਮੱਕੜ ਨੇ ਮਾਮਲੇ ਨੂੰ ਠੰਢਾ ਕਰਨ ਲਈ 'ਅਸਟਰੀਆ ਕਮੇਟੀ ਭੇਜਾਂਗੇ' ਦਾ ਝੂਠਾ ਐਲਾਨ ਕਰ ਦਿੱਤਾ। ਹਕੀਕਤ ਇਹ ਹੈ ਕਿ ਕੋਈ ਕਮੇਟੀ ਅੱਜ ਤੱਕ ਅਸਟਰੀਆ ਨਹੀਂ ਭੇਜੀ ਗਈ।

 

ਆਖ਼ਰ ਵਿਚ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਹ ਸ਼੍ਰੋਮਣੀ ਕਮੇਟੀ ਸਿੱਖ ਸੰਗਤ ਲਈ ਬਣਾਈ ਗਈ ਹੈ ਜਾਂ ਸਿੱਖ ਵਿਰੋਧੀਆਂ ਲਈ? ਕਿਉਂਕਿ ਜਦੋਂ ਸਿੱਖਾਂ ਕੋਲੋਂ ਕੋਈ ਭੁੱਲ-ਚੁੱਕ ਹੋ ਜਾਂਦੀ ਹੈ ਤਾਂ ਝਟਪਟ ਤਨਖਾਹਾਂ ਲੱਗ ਜਾਂਦੀਆਂ ਹਨ ਅਤੇ 'ਪੰਥ ਵਿਚੋਂ ਖਾਰਜ' ਦੀਆਂ ਖ਼ਬਰਾਂ ਅਖ਼ਬਾਰਾਂ ਵਿਚ ਛਪ ਜਾਂਦੀਆਂ ਹਨ। ਪਰ ਸਿੱਖੀ ਦੇ ਅਸਲ ਵਿਰੋਧੀਆਂ ਲਈ ਹਮੇਸ਼ਾਂ ਠੰਢਾ ਬਸਤਾ ਹੀ ਖੁੱਲ੍ਹਦਾ ਹੈ।

 

ਸ. ਸਰਨਾ ਸਾਹਿਬਦੂਜੇ ਪਾਸੇ ਸਰਦਾਰ ਸਰਨਾ ਸਾਹਿਬ ਦੀ ਗੱਲ ਕਰੀਏ ਤਾਂ ਉਹ ਸਿੱਖਾਂ ਦੇ ਹਰ ਨਿੱਕੇ-ਵੱਡੇ ਮਸਲੇ ਪ੍ਰਤੀ ਚਿੰਤਤ ਹਨ। ਉਨ੍ਹਾਂ ਦੇ ਐਲਾਨ ਪੱਥਰ ਤੇ ਲਕੀਰ ਹਨ, ਭਾਵੇਂ ਉਨ੍ਹਾਂ ਨੂੰ ਸਿੱਖਾਂ ਅਤੇ ਸਿੱਖੀ ਦੇ ਪਹਿਰੇਦਾਰ ਵਜੋਂ ਇਕ 'ਖ਼ਾਸ ਵਰਗ' ਦੀ ਵਿਰੋਧਤਾ ਝੱਲਣੀ ਪਵੇ। ਉਹਨਾਂ ਨੇ ਨਾ ਕਿ ਵੀਆਨਾ ਕਾਂਡ ਸੰਬੰਧੀ ਸਹੀ ਜਾਣਕਾਰੀ ਲਈ ਵਕੀਲ ਭੇਜਣ ਦਾ ਸੰਗਤ ਵਿਚ ਖੁੱਲ੍ਹੇ ਆਮ ਐਲਾਨ ਕੀਤਾ, ਬਲਕਿ ਕੁਝ ਹਫ਼ਤਿਆਂ ਬਾਅਦ ਵਕੀਲ ਦੀ ਰਪੋਟ ਰਾਹੀਂ ਵੀਆਨਾ ਕਾਂਡ ਦੇ ਲੁਕਵੇਂ ਤੱਥ ਪੱਤਰਕਾਰ ਸੰਮੇਲਨ ਵਿਚ ਪੇਸ਼ ਕੀਤੇ। ਸਿੱਖਾਂ ਨੂੰ ਕੁੱਟ-ਮਾਰ ਕਰਨ ਵਾਲੇ ਦੋਸ਼ੀਆਂ ਨੂੰ ਸਜ਼ਾ ਦੇਣ ਲਈ ਮਾਲੀ ਮਦਦ ਦਾ ਐਲਾਨ ਕਰਨਾ, ਸਰਨਾ ਸਾਹਿਬ ਦੇ ਦਿੱਤੇ ਬਿਆਨ 'ਦਿੱਲੀ ਕਮੇਟੀ ਤੇ ਅਕਾਲੀ ਦਲ ਦਿੱਲੀ ਵਲੋਂ ਸੰਸਾਰ ਦੇ ਕਿਸੇ ਵੀ ਕੋਨੇ ਵਿਚ ਵਸਦੇ ਸਿੱਖ ਨੂੰ ਲਾਵਾਰਿਸ ਹੋਣ ਦਾ ਅਹਿਸਾਸ ਨਹੀਂ ਹੋਣ ਦਿੱਤਾ ਜਾਵੇਗਾ' ਨੂੰ ਹਕੀਕੀ ਜਾਮਾ ਪਹਿਨਾਉਂਦਾ ਹੈ।

 

ਇਸ ਤੋਂ ਇਲਾਵਾ ਅਸਟਰੀਆ 'ਚ ਭੁੱਖ ਹੜਤਾਲ 'ਤੇ ਬੈਠੇ ਗਗਨਪ੍ਰੀਤ ਸਿੰਘ ਦੀ ਮੌਤ ਖ਼ਬਰ ਪੜ੍ਹ ਕੇ ਕੇਂਦਰੀ ਵਿਦੇਸ਼ ਰਾਜ ਮੰਤਰੀ ਸ੍ਰੀਮਤੀ ਪ੍ਰਨੀਤ ਕੌਰ ਨਾਲ ਮਸਲਾ ਹੱਲ ਕਰਵਾਉਣ ਲਈ ਮੁਲਾਕਾਤ ਕਰਨੀ, ਕੈਨੇਡੀਅਨ ਪੰਜਾਬੀ ਪੱਤਰਕਾਰ ਕੁਲਦੀਪ ਸਿੰਘ ਨੂੰ ਦਿੱਲੀ ਦੇ ਹਵਾਈ ਅੱਡੇ ਤੇ ਰੋਕਣ ਵਿਰੁੱਧ ਕਾਰਵਾਈ ਕਰਨੀ, ਵਿਦੇਸ਼ਾਂ 'ਚ ਵਸਦੇ ਸਿੱਖਾਂ ਦੀ ਕਾਲੀ ਸੂਚੀ ਨੂੰ ਖ਼ਤਮ ਕਰਵਾਉਣ ਲਈ ਉਪਰਾਲੇ ਕਰਨੇ, ਤਾਜ਼ਾ ਮੁੱਦਾ 'ਨਾਨਕਸ਼ਾਹੀ ਕੈਲੰਡਰ ਤੇ ਇਤਰਾਜ਼' ਸੰਬੰਧੀ ਸਿੱਖ ਚਿੰਤਕਾਂ ਅਤੇ ਸੇਵਾਦਾਰਾਂ ਨਾਲ ਵਿਚਾਰ-ਚਰਚਾ ਕਰਕੇ ਪਹਿਲਕਦਮੀ ਕਰਨੀ ਇਕ ਆਦਰਸ਼ ਮੋਹਰੀ ਕਮੇਟੀ ਅਤੇ ਸਰਦਾਰ ਸਰਨਾ ਸਾਹਿਬ ਦਾ 'ਖ਼ਾਸ ਵਰਗ' ਨਾਲੋਂ ਸਿੱਖੀ ਨੂੰ ਪਹਿਲ ਦੇਣਾ ਇੱਕ ਸੱਚੇ ਸਿੱਖ ਦਾ ਸਬੂਤ ਹੈ।

 

ਵੀਡੀਓ ਲਿੰਕ: ਸਿੱਖਾਂ ਬਾਰੇ ਗ਼ਲਤ ਪ੍ਰਚਾਰ Mrs. Kamlesh

 

5abi.com ਲੇਖ ਲਿੰਕ

ਜੱਟ ਸਫ਼ੇ ਲਈ ਕਲਿੱਕ ਕਰੋ
ਹਰਦੀਪ ਸਫ਼ੇ ਲਈ ਕਲਿੱਕ ਕਰੋ
Deutsch ਸਫ਼ੇ ਲਈ ਕਲਿੱਕ ਕਰੋ
info@jattsite.com