ਹਰਦੀਪ ਸਿੰਘ ਮਾਨ ਕਲਾਕਾਰੀ

ਸੁਭਾਸ਼ ਚੰਦਰ ਬੋਸ ਦੀ ਧੀ ''ਅਨੀਤਾ ਪਫ਼''

ਲੇਖਕ: ਹਰਦੀਪ ਸਿੰਘ ਮਾਨ

ਏਮਲੀ ਸ਼ੇਕਲ  

ਮਨੁੱਖ ਚਾਹੇ ਆਮ ਹੋਵੇ ਜਾਂ ਖ਼ਾਸ ਸਾਡੇ ਸਮਾਜ ਵਿਚ ਉਸ ਦੇ ਕਾਰਜਾਂ ਦੀ ਮਹਾਨਤਾ ਨਾਲ ਹੀ ਉਸ ਦੀ ਨਿੱਜੀ ਗੁਣਾਂ ਔਗੁਣਾਂ ਦੀ ਤੁਲਨਾ ਕੀਤੀ ਜਾਂਦੀ ਹੈਕਾਮ, ਕ੍ਰੋਧ, ਲੋਭ ਅਤੇ ਮੋਹ ਇਸ ਨੂੰ ਤਿਆਗਣ ਲਈ ਭਾਵੇਂ ਸਾਡੇ ਪੀਰ ਪੈਗੰਬਰ ਸਦਾ ਉਪਦੇਸ਼ ਦਿੰਦੇ ਰਹੇ, ਪਰ ਉਹ ਖ਼ੁਦ ਵੀ ਇਸ ਤੋਂ ਪਿੱਛਾ ਨਹੀਂ ਛੁਡਾ ਸਕੇਕਦੇ ਉਨ੍ਹਾਂ ਨੇ ਕ੍ਰੋਧ ਵਿਚ ਆ ਕੇ ਕਿਸੇ ਨੂੰ ਸਰਾਪ ਦਿੱਤਾ ਹੈਕਦੇ ਉਹ ਕਿਸੇ ਔਰਤ ਦੇ ਮੋਹ ਵਿਚ ਜਪ ਤਪ ਭੰਗ ਕਰ ਬੈਠੇਸਾਡੀ ਮਾਨਸਿਕਤਾ, ਸਾਡੀ ਸ਼ਰਧਾ ਸਦਾ ਹੀ ਉਨ੍ਹਾਂ ਦੀ ਜ਼ਿੰਦਗੀ ਦੇ ਬਹੁਤੇ ਵਾਕਿਆ ਨੂੰ ਮੰਨਣ ਲਈ ਤਿਆਰ ਨਹੀਂ ਹੁੰਦੀ

 

ਹਰਦੀਪ ਸਿੰਘ ਮਾਨ
ਹਰਦੀਪ ਸਿੰਘ ਮਾਨ

ਇਸ ਤਰ੍ਹਾਂ ਸਾਡੇ ਦੇਸ਼ ਭਗਤ ਕੌਮੀ ਸ਼ਹੀਦਾਂ ਦੀ ਜ਼ਿੰਦਗੀ ਦੇ ਕੁਝ ਲੁਕਵੇਂ ਪੱਖ ਸਾਡੇ ਸਾਹਮਣੇ ਆਉਂਦੇ ਹਨ ਤਾਂ ਅਸੀਂ ਵਿਸ਼ਾਲ ਹਿਰਦੇ ਨਾਲ ਉਨ੍ਹਾਂ ਨੂੰ ਕਬੂਲਣ ਦੀ ਥਾਂ ਉਸ ਤੋਂ ਮੁਨਕਰ ਹੋਣ ਜਾਂ ਅੱਖਾਂ ਮੀਟਣ ਦੀ ਕੋਸ਼ਿਸ਼ ਕਰਦੇ ਹਾਂਸਾਡੇ ਦੇਸ਼ ਦੀ ਅਜ਼ਾਦੀ ਵਿਚ ਪੰਜਾਬੀਆਂ ਵਾਂਗ ਬੰਗਾਲੀਆਂ ਦਾ ਬਹੁਤ ਵੱਡਾ ਯੋਗਦਾਨ ਰਿਹਾਬੰਗਾਲ ਦੇ ਇਕ ਨੇਤਾ ਦੇ ਨਾਂ ਤੋਂ ਭਾਰਤ ਦਾ ਬੱਚਾ-ਬੱਚਾ ਵਾਕਫ਼ ਹੇਇਹ ਨਾਂ ਹੈ ''ਨੇਤਾ ਜੀ ਸੁਭਾਸ਼ ਚੰਦਰ ਬੋਸ'' ਜਿਸ ਦੀ ਉਡੀਕ ਭਾਰਤ ਵਾਸੀਆਂ ਨੂੰ ਅਜ਼ਾਦੀ ਤੋਂ ਮਗਰੋਂ ਵੀ ਰਹੀ ਕਿ ਉਹ ਆਵੇਗਾ ਤੇ ਆ ਕੇ ਭਾਰਤ ਦੀ ਵਾਗ-ਡੋਰ ਸੰਭਾਲੇਗਾ

 

ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਜ਼ਿੰਦਗੀ ਬਾਰੇ ਇਤਿਹਾਸਕਾਰਾਂ ਕਾਫ਼ੀ ਖੋਜ ਭਰਪੂਰ ਤੇ ਵਿਸਥਾਰ ਵਿਚ ਲਿਖਿਆ ਪਰ ਇਨ੍ਹਾਂ 'ਚ ਬਹੁਤੇ ਇਤਿਹਾਸਕਾਰਾਂ ਦੀ ਸ਼ਰਧਾ ਨੇ ਉਨ੍ਹਾਂ ਦੀ ਜ਼ਿੰਦਗੀ ਦੇ ਇਕ ਭਾਗ ਨੂੰ ਵਰਣਨ ਕਰਨ ਤੋਂ ਹਮੇਸ਼ਾਂ ਕੰਨੀ ਕਤਰਾਈ ਹੈਉਹ ਹੈ ਨੇਤਾ ਜੀ ਦਾ ਆਸਟਰੀਅਨ ਔਰਤ ਨਾਲ ਵਿਆਹ ਕਰਵਾਉਣਾਉਨ੍ਹਾਂ ਬਾਰੇ ਦੱਸਿਆ ਗਿਆ ਕਿ 1942 ਵਿਚ ਜਰਮਨ ਆਏ ਤੇ ਹਿਟਲਰ ਨੂੰ ਮਿਲੇਪਰ ਨਹੀਂਇਹ ਉਨ੍ਹਾਂ ਦੀ ਦੂਜੀ ਫੇਰੀ ਸੀਨੇਤਾ ਜੀ ਬੜੇ ਦੂਰ-ਅੰਦੇਸ਼ੀ ਸਨਉਹ ਦੇਸ਼ ਨੂੰ ਅਜ਼ਾਦ ਕਰਵਾਉਣ ਲਈ ਸਰਕਾਰੀ ਨੌਕਰੀ ਛੱਡ ਸਭ ਘਰੇਲੂ ਮੋਹ ਤਿਆਗ ਛੱਡ ਅਜ਼ਾਦੀ ਦੀ ਲੜਾਈ ਲਈ ਘਰੋਂ ਨਿਕਲੇ ਸਨਬਚਪਨ ਤੋਂ ਜਵਾਨੀ ਤੱਕ ਉਹ ਧਾਰਮਿਕ ਵਿਚਾਰਾਂ ਦੇ ਸਨਉਨ੍ਹਾਂ ਸਰਕਾਰੀ ਨੌਕਰੀ ਕੀਤੀ ਪਰ ਜਦੋਂ ਦੇਸ਼ ਭਗਤੀ ਦੀ ਲਗਨ ਲੱਗੀ ਤਾਂ ਸਰਕਾਰ ਵਿਰੁੱਧ ਹਰ ਮੋਰਚੇ ਵਿਚ ਹਿੱਸਾ ਲੈਣ ਲੱਗੇ ਤੇ ਨੌਕਰੀ ਨੂੰ ਲੱਤ ਮਾਰ ਦਿੱਤੀਸਰਕਾਰ ਲਈ ਸਾਧਾਰਨ ਅਨਪੜ੍ਹ ਦੇਸ਼ ਭਗਤ ਓਨਾ ਖ਼ਤਰਨਾਕ ਨਹੀਂ ਸੀ  ਜਿੰਨਾ ਕਿ ਪੜ੍ਹਿਆ ਲਿਖਿਆ ਬੁੱਧੀਜੀਵੀ ਨੇਤਾ ਜੀ ਸੁਭਾਸ਼ ਚੰਦਰ ਬੋਸ ਉਨ੍ਹਾਂ ਲਈ ਖ਼ਤਰਨਾਕ ਸੀਇਸੇ ਕਰਕੇ ਉਹ ਨੇਤਾ ਜੀ ਨੂੰ ਵਾਰ ਵਾਰ ਫੜਕੇ ਜੇਲ੍ਹ ਅੰਦਰ ਕਰਦੇ ਰਹੇਅੰਗ੍ਰੇਜ਼ ਉਨ੍ਹਾਂ ਨੂੰ ਭਾਰਤ ਤੋਂ ਬਾਹਰ ਭੇਜਣਾ ਚਾਹੁੰਦੇ ਸਨਜਦੋਂ 1933 ਵਿਚ ਉਨ੍ਹਾਂ ਦੀ ਸਿਹਤ ਖਰਾਬ ਹੋਈ ਤਾਂ ਅੰਗਰੇਜ਼ਾਂ ਨੇ ਬਹਾਨਾ ਬਣਾ ਕੇ ਨੇਤਾ ਜੀ ਦੀ ਇੱਛਾ ਵਿਰੁੱਧ ਉਨ੍ਹਾਂ ਨੂੰ ਯੂਰਪ ਦੇ ਵਿਆਨਾ (ਜੋ ਅੱਜ ਆਸਟਰੀਆ ਦੀ ਰਾਜਧਾਨੀ ਹੈ) ਸ਼ਹਿਰ ਵਿਚ ਇਲਾਜ ਲਈ ਭੇਜ ਦਿੱਤਾ

 

ਏਮਲੀ ਸ਼ੇਕਲ

ਨੇਤਾ ਜੀ ਸੁਭਾਸ਼ ਚੰਦਰ ਬੋਸ ਆਪਣੀ ਅਸਟਰੀਅਨ ਪਤਨੀ ਏਮਲੀ ਸ਼ੈਕਲ ਨਾਲ

ਵਿਆਨਾ ਵਿਚ ਪਹੁੰਚ ਨੇਤਾ ਜੀ ਨੂੰ ਇਕੱਲਤਾ ਮਹਿਸੂਸ ਹੋਣ ਲੱਗੀਹਰ ਵਕਤ ਦੇਸ਼ ਦੀ ਅਜ਼ਾਦੀ ਲਈ ਕਾਰਜ ਕਰਨ ਵਾਲਾ ਦਿਮਾਗ ਇਕ ਦਮ ਵਿਹਲਾ ਹੋ ਗਿਆਉਨ੍ਹਾਂ ਸਾਹਮਣੇ ਸਭ ਤੋ ਵੱਡੀ ਮੁਸ਼ਕਲ ਭਾਸ਼ਾ ਦੀ ਸੀ ਕਿ ਉਹ ਆਪਣੇ ਮਨ ਦੀ ਗੱਲ ਕਿਸ ਤਰ੍ਹਾਂ ਇਥੋਂ ਦੇ ਲੋਕਾਂ ਤੇ ਲੀਡਰਾਂ ਨਾਲ ਸਾਂਝੀ ਕਰਨਇਸ ਲਈ ਉਨ੍ਹਾਂ ਨੂੰ ਇੰਟਰ ਅਪਰੇਟਰ (ਦੋ ਭਾਸ਼ੀਏ) ਦੀ ਲੋੜ ਸੀਇਹ ਇੱਛਾ ਉਨ੍ਹਾਂ ਇਕ ਇੰਗਲਿਸ਼ ਦੇ ਅਧਿਆਪਕ ਕੋਲ ਜ਼ਾਹਿਰ ਕੀਤੀਉਸ ਅਧਿਆਪਕ ਨੇ ਆਪਣੀ ਇਕ ਵਿਦਿਆਰਥਣ 'ਏਮਲੀ ਸ਼ੇਕਲ' ਨਾਲ ਨੇਤਾ ਜੀ ਦਾ ਸੰਪਰਕ ਕਰਵਾਇਆਏਮਲੀ ਸ਼ੈਕਲ ਨੇ ਇੰਗਲਿਸ਼ ਦਾ ਕੋਰਸ ਖ਼ਤਮ ਕਰਕੇ ਇਕ ਡਾਕਖ਼ਾਨੇ ਵਿਚ ਕੰਮ ਕਰ ਰਹੀ ਸੀਏਮਲੀ ਬਤੌਰ ਸੈਕਟਰੀ ਉਨ੍ਹਾਂ ਨਾਲ ਕੰਮ ਕਰਨ ਲਈ ਮੰਨ ਗਈਆਸਟਰੀਆ ਰਹਿ ਕੇ ਨੇਤਾ ਜੀ ਨੇ ਇਕ ਸਭਾ ਬਣਾਈ ਜੋ ਭਾਰਤ-ਆਸਟਰੀਆ ਸਭਾ ਦੇ ਨਾਂ ਨਾਲ ਅੱਜ ਵੀ ਚੱਲ ਰਹੀ ਹੈਜਿਸ ਨੂੰ ਇਕ ਆਸਟਰੀਅਨ ਔਰਤ 'ਰਾਧਾ ਅੰਜਲੀ' ਚਲਾ ਰਹੀ ਹੈਇਸ ਸਭਾ ਅਤੇ ਏਮਲੀ ਸ਼ੈਕਲ ਦੇ ਸਹਿਯੋਗ ਨਾਲ ਉਨ੍ਹਾਂ ਪੋਲੈਂਡ, ਚੈਕੋ ਸਲਵਾਕੀਆ ਅਤੇ ਹੋਰ ਯੂਰਪੀਅਨ ਦੇਸ਼ਾਂ ਦਾ ਤਿੰਨ ਸਾਲ ਸਫ਼ਰ ਕੀਤਾ ਅਤੇ ਭਾਰਤ ਦੀ ਅਜ਼ਾਦੀ ਲਈ ਮਦਦ ਮੰਗੀਏਮਲੀ ਸ਼ੈਕਲ ਅਤੇ ਨੇਤਾ ਜੀ ਦੇ ਇਕੱਠੇ ਰਹਿਣ ਕਰਕੇ ਇਕ ਦੂਜੇ ਵਿਚ ਦਿਲਚਸਪੀ ਵਧ ਗਈ ਅਤੇ ਦੋਵੇਂ ਇਕ ਦੂਜੇ ਨੂੰ ਸਮਝਣ ਲਗ ਪਏ ਜਿਸਦੇ ਸਿੱਟੇ ਵਜੋਂ ਏਮਲੀ ਸ਼ੈਕਲ ਅਤੇ ਨੇਤਾ ਜੀ ਨੇ ਆਪਣੇ ਦੋ ਦੋਸਤਾਂ ਦੀ ਹਾਜ਼ਰੀ ਵਿਚ ਭਾਰਤੀ ਰੀਤੀ ਰਿਵਾਜ ਅਨੁਸਾਰ ਵਿਆਹ ਕਰਵਾ ਲਿਆਵਿਆਹ ਤੋਂ ਮਗਰੋਂ ਉਹ ਬਰਲਿਨ ਜਾ ਕੇ ਰਹਿਣ ਲੱਗ ਪਏ ਸਨਨੇਤਾ ਜੀ ਨੂੰ ਜਦੋਂ ਇੱਥੋਂ ਇਨ੍ਹਾਂ ਮੁਲਕਾਂ ਤੋਂ ਕੋਈ ਬਹੁਤੀ ਮਦਦ ਦੀ ਆਸ ਨਾ ਜਾਪੀ ਤਾਂ ਉਹ 1936 ਵਿਚ ਫਿਰ ਵਾਪਸ ਭਾਰਤ ਚਲੇ ਗਏ

 

ਦੁਬਾਰਾ ਉਹ ਅਫ਼ਗਾਨਿਸਤਾਨ ਅਤੇ ਰੂਸ ਤੋਂ ਹੁੰਦੇ ਹੋਏ 1941 ਵਿਚ ਫਿਰ ਯੂਰਪ ਮੁੜ ਆਏ ਅਤੇ ਏਮਲੀ ਸ਼ੈਕਲ ਨਾਲ ਰਹੇਇਸ ਸਮੇਂ ਹੀ ਏਮਲੀ ਸ਼ੈਕਲ ਨੇ ਗਰਭ ਧਾਰਨ ਕੀਤਾ ਪਰ ਉਸ ਨੇ ਨੇਤਾ ਜੀ ਤੋਂ ਬਹੁਤ ਦੇਰ ਇਸ ਗੱਲ ਨੂੰ ਛੁਪਾ ਕੇ ਰਖਿਆਉਹ ਡਰਦੀ ਸੀ ਕਿ ਸੁਭਾਸ਼ ਬੱਚੇ ਨੂੰ ਆਪਣੇ ਨਾਲ ਭਾਰਤ ਲੈ ਜਾਵੇਗਾ ਅਤੇ ਉਥੇ ਉਸ ਨੂੰ ਹਿੰਦੂ ਬਣਾ ਦੇਵੇਗਾ ਜਾਂ ਉਸਦਾ ਪਾਲਣ ਪੋਸ਼ਣ ਭਾਰਤੀ ਸੰਸਕਾਰਾਂ ਅਨੁਸਾਰ ਕਰਨਾ ਚਾਹੇਗਾਪਰ ਨੇਤਾ ਜੀ ਨੂੰ ਜਦੋਂ ਪਤਾ ਲੱਗਾ ਤਾਂ ਉਨ੍ਹਾਂ ਅਜਿਹਾ ਕੋਈ ਪ੍ਰਤੀਕਰਮ ਜ਼ਾਹਰ ਨਹੀਂ ਕੀਤਾ29 ਨਵੰਬਰ 1942 ਨੂੰ ਜਰਮਨ ਦੇ ਇਕ ਸ਼ਹਿਰ ਔਗਸਬੁਰਗ ਵਿਚ ਉਨ੍ਹਾਂ ਦੇ ਘਰ ਇਕ ਬੱਚੀ ਨੇ ਜਨਮ ਲਿਆ ਜਿਸ ਦਾ ਨਾਂ ਉਨ੍ਹਾਂ 'ਅਨੀਤਾ' ਰਖਿਆ

 

ਨੇਤਾ ਜੀ ਲਈ ਉਦੋਂ ਇਕੋ ਮੁੱਖ ਮਿਸ਼ਨ ਸੀ ਕਿ ਦੇਸ਼ ਨੂੰ ਅੰਗਰੇਜ਼ਾਂ ਤੋਂ ਅਜ਼ਾਦ ਕਿਵੇਂ ਕਰਵਾਇਆ ਜਾਵੇ?

 

ਇਥੇ ਉਨ੍ਹਾਂ ਦੇਖਿਆ ਸੀ ਕਿ ਤੁਰਕੀ ਅਤੇ ਆਇਰਲੈਂਡ ਆਪਣੀ ਅਜ਼ਾਦੀ ਲਈ ਜਰਮਨ ਨਾਲ ਜੁੜੇ ਹੋਏ ਹਨਨੇਤਾ ਜੀ ਦੇ ਤੇਜ਼ ਤਰਾਰ ਦਿਮਾਗ 'ਚ ਇਹ ਨਾਅਰਾ ਉਪਜਿਆ ''ਮੇਰੇ ਦੁਸ਼ਮਣ ਦਾ ਦੁਸ਼ਮਣ, ਮੇਰਾ ਦੋਸਤ''ਉਨ੍ਹਾਂ ਆਪਣੇ ਮਿਸ਼ਨ ਨੂੰ ਪੂਰਾ ਕਰਨ ਲਈ ਬਰਲਿਨ ਵਿਚ ਨਾਜ਼ੀਵਾਦੀ ਜਰਮਨਾਂ ਨਾਲ ਮਿਲ ਕੇ ਬਰਤਾਨਵੀ ਸਰਕਾਰ ਵਿਰੁੱਧ 2 ਨਵੰਬਰ 1941 ਨੂੰ ਭਾਰਤੀ ਲੀਜਨ ਬਟਾਲੀਅਨ ਲੈਜਮੈਂਟ ਬਣਾਈਇਸ ਸੈਨਾ ਵਿਚ ਭਰਤੀ ਕੀਤੇ ਗਏ ਸਾਰੇ ਭਾਰਤੀ, ਬਰਤਾਨਵੀ ਫੌਜ ਦੇ ਕੈਦੀ ਸਨ, ਜਿਨ੍ਹਾਂ ਨੂੰ ਉੱਤਰੀ ਅਫ਼ਰੀਕਾ ਵਿਚੋਂ ਕੈਦ ਕੀਤਾ ਗਿਆ ਸੀਇਸ ਦੀ ਗਿਣਤੀ 3000 ਦੇ ਕਰੀਬ ਸੀਇਸ ਲੀਜਨ ਵਿਚ ਧਰਮ ਜਾਤ-ਪਾਤ ਦੇ ਅਧਾਰ ਉੱਪਰ ਕੋਈ ਵਿਤਕਰਾ ਨਹੀਂ ਸੀਭਾਰਤੀ ਲੀਜਨ ਨੇਤਾ ਜੀ ਲਈ ਇਕ ਨਵੇਂ ਭਾਰਤ ਦੀ ਤਸਵੀਰ ਸੀਭਾਰਤੀ ਲੀਜਨ ਨੂੰ ਜਰਮਨੀ ਫੌਜੀ ਅਫ਼ਸਰਾਂ ਨੇ ਬੜੀ ਵਧੀਆ ਟ੍ਰੇਨਿੰਗ ਦਿੱਤੀ ਸੀਪਰ ਮਗਰੋਂ ਨਾਜ਼ੀਵਾਦੀਆਂ ਇਸ ਨੂੰ ਆਪਣੇ ਸਵਾਰਥਾਂ ਲਈ ਵਰਤਣਾ ਸ਼ੁਰੂ ਕਰ ਦਿੱਤਾ ਸੀ

 

25 ਮਈ 1942 ਨੂੰ ਸੁਭਾਸ਼ ਚੰਦਰ ਬੋਸ ਹਿਟਲਰ ਨੂੰ ਮਿਲੇ ਪਰ ਹਿਟਲਰ ਨੇ ਸਾਂਵਲੇ ਰੰਗ ਦੇ ਸੁਭਾਸ਼ ਵਿਚ ਬਹੁਤੀ ਦਿਲਚਸਪੀ ਨਾ ਲਈਸੁਭਾਸ਼ ਉਦੋਂ ਹੀ ਸਮਝ ਗਏ ਕਿ ਹਿਟਲਰ ਤੋਂ ਉਨ੍ਹਾਂ ਦਾ ਮਦਦ ਵਾਲਾ ਮਕਸਦ ਪੂਰਾ ਨਹੀਂ ਹੋਵੇਗਾਉਦੋਂ ਤਾਂ ਉਹ ਸਾਫ਼ ਹੀ ਸਮਝ ਗਏ ਜਦੋਂ ਨੇਤਾ ਜੀ ਦੇ ਵਿਰੋਧ ਕਰਨ ਦੇ ਬਾਵਜੂਦ ਭਾਰਤੀ ਲੀਜਨ ਨੂੰ ਨਾਜ਼ੀਆਂ ਨੇ ਦੱਖਣੀ ਫਰਾਂਸ ਨਾਲ ਲੜਨ ਲਈ ਭੇਜ ਦਿੱਤਾ

           

  ਅਨੀਤਾ ਪਫ਼ anita pfaff
 

ਸਾਲ 1998 ਭਾਰਤ ਵਿਚ ਸੁਭਾਸ਼ ਚੰਦਰ ਬੋਸ ਦੀ ਧੀ
ਅਨੀਤਾ ਪਫ਼ ਆਪਣੇ ਪਤੀ ਮਾਰਟਨ ਪਫ਼ ਨਾਲ

8 ਫਰਵਰੀ 1943 ਨੂੰ ਨੇਤਾ ਜੀ ਸੁਭਾਸ਼ ਚੰਦਰ ਬੋਸ ਆਪਣੀ ਡੇਢ ਮਹੀਨੇ ਦੀ ਅਨੀਤਾ ਤੇ ਏਮਲੀ ਸ਼ੈਕਲ ਨੂੰ ਦੂਜੀ ਵਾਰ ਛੱਡ ਕੇ ਚਲੇ ਗਏਇਥੋਂ ਭਾਵੇਂ ਉਹ ਇਕ ਪਨਡੂਬੀ U 180 ਰਾਹੀ ਆਪਣੇ ਇਕ ਸਾਥੀ ਅਬਦ ਹੁਸੈਨ ਅਤੇ 56 ਹੋਰ ਜਰਮਨੀ ਫੌਜੀਆਂ ਨਾਲ ਗੁਪਤ ਮਿਸ਼ਨ ਤੇ ਗਏਜਪਾਨ ਵਿਚ ਉਨ੍ਹਾਂ ਨੇ ਅਜ਼ਾਦ ਹਿੰਦ ਫੌਜ ਦਾ ਗਠਨ ਕੀਤਾ1945 ਨੂੰ ਨੇਤਾ ਜੀ ਇਕ ਹਵਾਈ ਹਾਦਸੇ ਵਿਚ ਮਾਰੇ ਗਏ

           

ਨੇਤਾ ਜੀ ਜਪਾਨ ਜਾਣ ਤੋਂ ਪਹਿਲਾਂ ਏਮਲੀ ਸ਼ੈਕਲ ਕੋਲ ਇਕ ਖ਼ਤ ਛੱਡ ਗਏ ਸਨ ਕਿ ਉਹ ਉਸ ਦੇ ਭਰਾ ਨੂੰ ਪੋਸਟ ਕਰ ਦੇਵੇਏਮਲੀ ਨੇ ਉਹ ਖ਼ਤ ਫੋਟੋ ਕਾਪੀ ਕਰਵਾ ਕੇ ਸੁਭਾਸ਼ ਦੇ ਭਰਾ ਨੂੰ ਭੇਜਿਆ ਪਰ ਕੋਈ ਜਵਾਬ ਨਾ ਆਇਆਉਨ੍ਹਾਂ ਨੇ ਦੂਸਰੀ ਵਾਰ ਫੇਰ ਫੋਟੋ ਕਾਪੀ ਕਰਵਾ ਕੇ ਭੇਜਿਆਪਰ ਫਿਰ ਵੀ ਕੋਈ ਜਵਾਬ ਨਾ ਆਇਆਉਸ ਵਕਤ ਡਾਕ ਵੀ ਕੋਈ ਬਹੁਤੀ ਭਰੋਸੇ ਯੋਗ ਨਹੀਂ ਸੀਉਹ ਸੰਸਾਰ ਜੰਗ ਦੇ ਦਿਨ ਸਨ ਜਿਸ ਵਿਚ ਇਧਰੋਂ ਉਧਰੋਂ ਡਾਕ ਆਉਣੀ-ਜਾਣੀ ਬਹੁਤ ਮੁਸ਼ਕਲ ਸੀਪਰ ਏਮਲੀ ਸ਼ੈਕਲ ਇਹ ਸੋਚਦੀ ਰਹੀ ਕਿ ਸ਼ਾਇਦ ਸੁਭਾਸ਼ ਦੇ ਰਿਸ਼ਤੇਦਾਰ ਉਸ ਨੂੰ ਪਸੰਦ ਨਹੀਂ ਕਰਦੇ ਅਤੇ ਉਸ ਨੇ ਮਿਲਣ ਦੀ ਉਮੀਦ ਛੱਡ ਦਿੱਤੀਸੁਭਾਸ਼ ਦੇ ਜਾਣ ਤੋਂ ਬਾਅਦ ਏਮਲੀ ਨੂੰ ਬਹੁਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆਨਾਜ਼ੀਵਾਦ ਫੌਜੀਆਂ ਏਮਲੀ ਦੇ ਘਰ ਦੀ ਵਾਰ ਵਾਰ ਤਲਾਸ਼ੀ ਕੀਤੀਸੁਭਾਸ਼ ਚੰਦਰ ਬੋਸ ਦੀਆਂ ਸਭ ਚਿੱਠੀਆਂ ਜ਼ਬਤ ਕਰ ਲਈਆਂਇਕ ਭਾਰਤੀ ਨਾਲ ਵਿਆਹ ਕਰਵਾਉਣ ਕਰਕੇ ਉਸ ਦੀ ਆਸਟਰੀਅਨ ਨਾਗਰਿਕਤਾ ਵੀ ਖੋਹ ਲਈ ਗਈਜੇ ਉਹ ਉਸ ਵਕਤ ਭਾਰਤ ਜਾਂਦੀ ਤਾਂ ਹੋ ਸਕਦਾ ਸੀ ਕਿ ਉਹਨਾਂ ਨੂੰ ਹੋਰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾਸੰਸਾਰ ਜੰਗ ਚ' ਹਿਟਲਰ ਹਾਰ ਗਿਆ ਅਤੇ ਉਸ ਦੀ ਮੌਤ ਮਗਰੋਂ ਏਮਲੀ ਨੂੰ ਕੁਝ ਸੌਖਾ ਸਾਹ ਆਇਆ

           

1947 ਵਿਚ ਭਾਰਤ ਨੂੰ ਅਜ਼ਾਦੀ ਮਿਲੀਸੁਭਾਸ਼ ਚੰਦਰ ਬੋਸ ਦੇ ਇਕ ਸਾਥੀ ਨੇ ਏਮਲੀ ਸ਼ੈਕਲ ਬਾਰੇ ਪੰਡਤ ਜਵਾਹਰ ਲਾਲ ਨਹਿਰੂ ਨਾਲ ਗੱਲ ਕੀਤੀ ਅਤੇ ਨਹਿਰੂ ਨੇ ਅੱਗੇ ਸੁਭਾਸ਼ ਦਾ ਭਰਾ ਨੂੰ ਏਮਲੀ ਬਾਰੇ ਦੱਸਿਆਫਿਰ ਸੁਭਾਸ਼ ਦਾ ਭਰਾ ਵਿਆਨਾ ਆਇਆ ਅਤੇ ਇਥੇ ਆ ਕੇ ਸੁਭਾਸ਼ ਦੀ ਬੱਚੀ ਅਨੀਤਾ ਅਤੇ ਏਮਲੀ ਨੂੰ ਮਿਲਿਆਉਸ ਸਮੇਂ ਅਨੀਤਾ ਛੇ ਸਾਲਾਂ ਦੀ ਸੀਉਹ ਦੋਹਾਂ ਨੂੰ ਭਾਰਤ ਲੈ ਕੇ ਗਿਆਪਰ ਕੁਝ ਭਾਰਤੀਆਂ ਨੇ ਇਸ ਵਿਆਹ ਨੂੰ ਨਾ ਮਨਜ਼ੂਰ ਕਰ ਦਿੱਤਾਉਨ੍ਹਾਂ ਦਾ ਕਹਿਣਾ ਸੀ ਕਿ ਨੇਤਾ ਜੀ ਬਹੁਤ ਮਹਾਨ ਵਿਅਕਤੀ ਸਨਉਨ੍ਹਾਂ ਦਾ ਔਰਤਾਂ ਨਾਲ ਕੋਈ ਸਬੰਧ ਨਹੀਂ ਸੀਪਰ ਉਸ ਸਮੇਂ ਬੇਗਾਨੇ ਦੇਸ਼ ਵਿਚ ਨੇਤਾ ਜੀ ਨੂੰ ਸਮਝਣ ਵਾਲੀ ਸਿਰਫ਼ ਏਮਲੀ ਸ਼ੈਕਲ ਹੀ ਸੀਜਿਵੇਂ ਭਾਰਤੀ ਬਹੁਤ ਦੇਰ ਸੁਭਾਸ਼ ਚੰਦਰ ਨੂੰ ਉਡੀਕਦੇ ਰਹੇ ਸ਼ਾਇਦ ਏਮਲੀ ਨੇ ਵੀ ਉਨ੍ਹਾਂ ਨੂੰ ਉਡੀਕਿਆ ਹੋਵੇਗਾ ਆਖ਼ਰ ਏਮਲੀ 1996 ਵਿਚ 86 ਸਾਲਾਂ ਦੀ ਉਮਰ ਭੋਗ ਕੇ ਅਕਾਲ ਚਲਾਣਾ ਕਰ ਗਈ

           

ਮਾਇਆ ਪਫ਼ਉਨ੍ਹਾਂ ਦੀ ਧੀ ਅਨੀਤਾ ਦਾ ਕਹਿਣਾ ਹੈ ਕਿ ਭਾਵੇਂ ਮੈਨੂੰ ਆਪਣੇ ਪਿਤਾ ਨੂੰ ਜਾਣਨ ਦਾ ਮੌਕਾ ਨਹੀਂ ਮਿਲਿਆ ਪਰ ਮੈਨੂੰ ਮੇਰੇ ਪਿਤਾ ਦੀ ਦੁੱਖਾਂ ਭਰੀ ਜ਼ਿੰਦਗੀ, ਕੰਮਾਂ, ਕੁਰਬਾਨੀਆਂ ਅਤੇ ਉਸ ਦੀ ਮੌਤ ਬਾਰੇ ਪੂਰੀ ਜਾਣਕਾਰੀ ਹੈਮੈਨੂੰ ਆਪਣੇ ਪਿਤਾ ਤੇ ਮਾਣ ਹੈਅਨੀਤਾ ਨੇ ਖ਼ੁਦ ਭਾਰਤ ਅਤੇ ਆਪਣੇ ਪਿਤਾ ਸੁਭਾਸ਼ ਚੰਦਰ ਬੋਸ ਬਾਰੇ ਖੋਜ ਕੀਤੀਉਹ ਅੱਜ-ਕੱਲ੍ਹ ਔਗਸਬੁਰਗ ਵਿਚ ਰਹਿ ਰਹੇ ਹਨ

           

ਅਨੀਤਾ ਦੇ ਨਾਮ ਨਾਲ ਲੱਗਾ 'ਪਫ਼' ਉਸ ਦੇ ਪਤੀ ਦਾ ਗੋਤ ਹੈ ਜਿਸ ਨਾਲ ਉਸ ਦੀ ਮੁਲਾਕਾਤ ਇਕ ਭਾਰਤ ਫੇਰੀ ਦੌਰਾਨ ਹੀ ਹੋਈ ਸੀਉਸ ਦੇ ਪਤੀ ਦਾ ਪੂਰਾ ਨਾਮ 'ਮਾਰਟਨ ਪਫ਼' ਹੈ ਉਹ ਵੀ ਰਾਜਨੀਤਿਕ ਅਰਥ ਸ਼ਾਸਤਰ ਦੇ ਪ੍ਰੋਫੈਸਰ ਹਨ ਅਤੇ ਜਰਮਨ ਦੇ ਔਗਸਬੁਰਗ ਸ਼ਹਿਰ ਦੇ ਮੰਤਰੀ ਵੀ ਰਹੇ ਹਨਮਾਰਟਨ ਨੇ 1958 ਤੋਂ 1962 ਤਕ ਬੰਗਲੌਰ ਦੇ ਲਾਗੇ ਸਮਾਜ ਸੇਵਕ ਦੇ ਰੂਪ ਵਿਚ ਕੰਮ ਕੀਤਾ ਹੈਉਨ੍ਹਾਂ ਉਥੇ ਇਕ ਅੰਨ੍ਹਿਆਂ ਦਾ ਸਕੂਲ ਬਣਾਇਆਂਇਨ੍ਹਾਂ ਦੀ ਇਕ ਧੀ ਹੈ 'ਮਾਇਆ ਪਫ਼' ਜੋ ਰਿਸ਼ਤੇ ਵਜੋਂ ਸੁਭਾਸ਼ ਦੀ ਦੋਹਤੀ ਲਗਦੀ ਹੈਮਾਇਆ ਦਾ ਕਹਿਣਾ ਹੈ ਕਿ ਪਤਾ ਨਹੀਂ ਕੀ ਸੋਚ ਕੇ ਉਸ ਦੀ ਨਾਨੀ ਨੇ ਸੁਭਾਸ਼ ਨਾਲ ਵਿਆਹ ਕਰਵਾਇਆ ਹੋਵੇਗਾ ਕਿਉਂਕਿ ਉਨ੍ਹਾਂ ਹਾਲਤਾਂ ਵਿਚ ਦੇਸ਼ ਦੇ ਦੁਸ਼ਮਣ ਨਾਲ ਵਿਆਹ ਕਰਵਾਉਣਾ ਬਹੁਤ ਖ਼ਤਰਨਾਕ ਗੱਲ ਸੀਮਾਇਆ ਨੇ ਵੀ ਉਚ-ਪੜ੍ਹਾਈ ਵਿਆਨਾ ਵਿਚ ਹੀ ਕੀਤੀਉਹ ਹੁਣ ਦੱਖਣੀ ਅਫ਼ਰੀਕਾ ਵਿਚ ਹਨ

           

ਅੱਜ ਸਾਡੇ ਦੇਸ਼ ਭਗਤ ਦੀ ਔਲਾਦ ਵਿਦੇਸ਼ ਵਿਚ ਕਿਉਂ ਰੁਲ ਰਹੀ ਹੈ ਸਾਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ

 

ਸੋਮੇ: ਅਨੀਤਾ ਪਫ਼ ਅਤੇ ਮਾਇਆ ਪਫ਼ ਦੀ ਵੀਡੀਓ ਮੁਲਾਕਾਤਾਂ ਦਾ ਪੰਜਾਬੀ ਰੂਪ

 

ਵੀਡੀਓ ਲਿੰਕ: Subhas Chandara Bose, Maya Paff

 

ਲੇਖ ਲਿੰਕ:     5abi.com     Likhari.com


Aaj Tak - Netaji Subhas Chandra Bose daughter Anita Bose - 24.01.2021
Anita Bose, daughter of India - 20.02.2013 - Deccan Herald
   

 

Subhash Chandra Bose daughter Anita Bose Live on New Nation - 21 January 2021


ਪੰਨਾ ਆਨਲਾਈਨ: 08.11.2009
ਪੰਨਾ ਤਾਜ਼ਾ ਕੀਤਾ: 20.02.2021

ਜੱਟ ਸਫ਼ੇ ਲਈ ਕਲਿੱਕ ਕਰੋ
ਹਰਦੀਪ ਸਫ਼ੇ ਲਈ ਕਲਿੱਕ ਕਰੋ
Deutsch ਸਫ਼ੇ ਲਈ ਕਲਿੱਕ ਕਰੋ
info@jattsite.com