ਅਣਲੱਗਾ ਪਾਠਕ ਪੱਤਰ
ਵਲੋਂ: ਹਰਦੀਪ ਸਿੰਘ ਮਾਨ
ਮਾਨਯੋਗ ਸੰਪਾਦਕ ਜੀ,
ਪਾਠਕ ਸੁਧੀਰ ਧੀਰ ਦੇ ਪੱਤਰ ਨੇ ਲੇਖ 'ਮਸਲਾ ਪੰਜਾਬੀ ਦੇ ਸ਼ਬਦ ਜੋੜਾਂ ਦਾ' ਵੱਲ ਖਾਸ ਧਿਆਨ ਦਵਾਇਆ। ਧੰਨਵਾਦ।
ਲੇਖ ਬਹੁਤ ਜਾਣਕਾਰੀ ਭਰਪੂਰ ਹੈ, ਜਿਸ ਵਿਚ ਲੇਖਕ ਨੇ ਵਿਸਾਖੀ ਸ਼ਬਦ ਬਾਰੇ ਭਰਮ-ਭੁਲੇਖੇ ਦੂਰ ਕੀਤੇ। ਧੰਨਵਾਦ।
ਸ਼ੁੱਧ ਪੰਜਾਬੀ ਕਿਵੇਂ ਲਿਖੀਏ?
ਪੰਜਾਬੀ ਦੇ ਸ਼ਬਦ ਜੋੜਾਂ ਦੀ ਗੱਲ ਚੱਲੀ ਹੈ ਤਾਂ ਕਾਫ਼ੀ ਚਿਰਾਂ ਤੋਂ ਜੋ ਸਵਾਲ ਮੇਰੇ ਮਨ ਵਿਚ ਉੱਠਦੇ ਰਹੇ ਹਨ। ਉਹ ਸਾਂਝੇ ਕਰਨਾ ਚਾਹਾਂਗਾ।
ਜਿਵੇਂ ਕਿ ਲੇਖਕ ਨੇ 'ਵਿਸਾਖੀ' ਸ਼ਬਦ ਬਾਰੇ ਚਾਨਣਾਂ ਪਾਇਆ, ਕੀ ਕੋਈ ਹੇਠ ਲਿਖੇ ਸ਼ਬਦਾਂ ਬਾਰੇ ਜਾਣਕਾਰੀ ਦੇਵੇਗਾ?
ਕੈਨੇਡਾ, ਕਨੇਡਾ,
ਆਸਟਰੀਆ, ਔਸਟਰੀਆ, ਅਸਟ੍ਰਰੀਆ,
ਵਿਆਨਾ, ਵੀਆਨਾ, ਵੀਐਨਾ,
ਜਰਮਨ, ਜ਼ਰਮਨ, ਜਰਮਨੀ (ਦੇਸ਼ ਨਾਮ ਨਾ ਕਿ ਭਾਸ਼ਾ)
ਯੂਰਪ, ਯੌਰਪ,
ਜਿਵੇਂ ਕੁਝ ਅੰਗ੍ਰਜ਼ੀ ਸ਼ਬਦਾਂ ਨੂੰ ਹਾਸਪੀਟਲ (ਹਸਪਤਾਲ), ਕੈਪਟਨ (ਕਪਤਾਨ), ਕਲਨਲ (ਕਰਨੈਲ), ਆਫੀਸਰ (ਅਫਸਰ) ਪੰਜਾਬੀ ਜਾਮਾ ਪਹਿਨਾਇਆ ਗਿਆ ਹੈ। ਕੀ 'ਕੈਨੇਡਾ' ਦਾ ਪੰਜਾਬੀ ਜਾਮਾ 'ਕਨੇਡਾ' ਹੈ, ਇਸੇ ਤਰ੍ਹਾਂ ਹੀ 'ਜਰਮਨੀ' ਦਾ 'ਜਰਮਨ' ਜਾਂ 'ਆਸਟਰੀਆ' ਦਾ 'ਅਸਟਰੀਆ'।
ਕੀ 'ਮੈਂ ਕਨੇਡਾ ਗਿਆ' ਨੂੰ ਨਿਰੋਲ ਪੰਜਾਬੀ ਵਾਕ ਕਿਹਾ ਜਾ ਸਕਦਾ ਹੈ?
ਬਾਕੀ ਸ਼ਬਦਾਂ ਨਾਲੋਂ ਜਰਮਨ ਸ਼ਬਦ ਦੇ ਹਾਲਾਤ ਤਰਸਯੋਗ ਹੈ, ਕਿਉਂਕਿ ਕੋਈ ਜ਼ਰਮਨ, ਕੋਈ ਜਰਮਨੀ, ਜਿਵੇਂ-ਕਿਵੇਂ ਲਿਖੇ ਜਾ ਰਿਹਾ ਹੈ।
ਜਿਵੇਂ ਓਪਰਾ ਰੂਪ 'ਆਸਮਾਨ' ਦਾ ਪੰਜਾਬੀ ਰੂਪ 'ਅਸਮਾਨ', ਆਸਾਨ (ਅਸਾਨ), ਆਜ਼ਾਦ (ਅਜ਼ਾਦ), ਆਰਾਮ (ਅਰਾਮ) ਅਤੇ ਆਵਾਜ਼ (ਅਵਾਜ਼) ਹੈ। ਕੀ ਇਸੇ ਤਰ੍ਹਾਂ 'ਆਸਟਰੀਆ' ਦੇ ਪੰਜਾਬੀ ਰੂਪ 'ਅਸਟਰੀਆ' ਕਿਹਾ ਜਾ ਸਕਦਾ ਹੈ।
ਜਾਂਦੇ ਜਾਂਦੇ, ਜੇ ਵਿਵਹਾਰਿਕ ਅਤੇ ਸਾਹਿਤਕ ਰੂਪ ਦੀ ਗੱਲ ਕਰੀਏ ਤਾਂ ਆਮ ਪੰਜਾਬੀ ਇੰਝ ਕਹੇਗਾ:
ਮੈਂ ਬੱਤੀ ਬੁਝਾਉਣਾ ਭੁੱਲ ਗਿਆ ਸੀ।
ਖ਼ਾਸ ਪੰਜਾਬੀ ਇੰਝ ਕਹੇਗਾ:
ਉਹ, ਇਕ ਲਾਈਟ ਮਿਸ ਹੋ ਗਈ ਸੀ।
ਅਗਾਓ ਧੰਨਵਾਦ
ਹਰਦੀਪ ਸਿੰਘ ਮਾਨ, ਵੀਆਨਾ, ਅਸਟਰੀਆ
22.09.2008
ਪੱਤਰ ਸ਼ਾਇਦ ਅਦਾਰੇ ਵਲੋਂ 'ਵਾਦ-ਵਿਵਾਦ ਛੇੜਨ ਵਾਲੀ ਨੀਤੀ' ਕਰਕੇ ਨਹੀਂ ਲਾਇਆ ਗਿਆ। ਇਸ ਕਰਕੇ ਜੱਟ ਨੇ ਸ਼ਬਦਾਂ ਸੰਬੰਧੀ ਆਪ ਹੀ ਫੈਸਲਾ ਲੈ ਲਿਆ।
Jattsite.com | ||
ਅਸਟਰੀਆ | ਅਸਟਰੀਆ, ਆਸਟਰੀਆ, ਔਸਟਰੀਆ, ਅਸਟ੍ਰੀਆ | |
ਵੀਆਨਾ | ਵੀਆਨਾ, ਵਿਆਨਾ, ਵਿਆਨਾਂ, ਵਿਏਨਾ | |
ਕਨੇਡਾ | ਕਨੇਡਾ, ਕੈਨੇਡਾ | |
ਯੌਰਪ | ਯੌਰਪ, ਯੋਰਪ, ਯੂਰਪ | |
ਜਰਮਨੀ | ਜਰਮਨੀ, ਜਰਮਨ, ਜ਼ਰਮਨੀ (ਦੇਸ਼) | |
ਜਰਮਨ | ਜਰਮਨ, ਜਰਮਨੀ (ਭਾਸ਼ਾ) | |
ਯੂਰੋ | ਯੂਰੋ, ਯੌਰੋ | |
ਡੋਚ | ਡੋਚ, ਡੁਚ | |
ਰਿਪੋਰਟ | ਰਿਪੋਰਟ, ਰਿਪੋਰਟਰ, ਰੀਪੋਰਟ, ਰੀਪੋਟ, ਰਪੋਟ |