ਹਰਦੀਪ ਸਿੰਘ ਮਾਨ ਕਲਾਕਾਰੀ

ਸੰਗੀਤ ਇਜ਼ ਮਾਈ ਲਾਈਫ਼ ਆਫ਼ਟਰ ਮਾਈ ਵਾਈਫ਼ - ਚੰਨੀ ਸਿੰਘ

ਮੁਲਾਕਾਤੀ: ਹਰਦੀਪ ਸਿੰਘ ਮਾਨ, ਅਸਟਰੀਆ

ਹਰਦੀਪ ਸਿੰਘ ਮਾਨ ਅਤੇ ਚੰਨੀ ਸਿੰਘ
ਹਰਦੀਪ ਸਿੰਘ ਮਾਨ ਅਤੇ ਚੰਨੀ ਸਿੰਘ

ਪੰਜਾਬੀ ਗਾਇਕੀ ਸਾਡੇ ਸਭਿਆਚਾਰ ਦਾ ਇਕ ਅਟੁੱਟ ਅੰਗ ਹੈਅੱਜ ਪੰਜਾਬੀ ਗਾਇਕੀ ਸਿਖਰਾਂ ਤੇ ਹੋਣ ਕਰਕੇ, ਇਸ ਖੇਤਰ ਵਿਚ ਆਉਣ ਲਈ ਪੰਜਾਬੀ ਨੌਜਵਾਨ ਹਰ ਢੰਗ ਅਪਣਾ ਰਿਹਾ ਹੈ, ਜਿਸ ਵਿਚ ਕਿਸੇ ਦੇ ਗੀਤ-ਸੰਗੀਤ ਦੀ ਨਕਲ ਕਰਨੀ ਕੁਝ ਗ਼ਲਤ ਢੰਗਾਂ ਵਿਚੋਂ ਮੁੱਖ ਹੈਗਾਉਣਾ ਹਰੇਕ ਦੇ ਵੱਸ ਦਾ ਕੰਮ ਨਹੀਂ ਅਤੇ ਗਾਇਕੀ ਦੇ ਖੇਤਰ ਵਿਚ ਕੁਝ ਨਵਾਂ ਪੇਸ਼ ਕਰ ਕੇ ਸਥਾਪਿਤ ਕਰਨਾ, ਉਸ ਤੋਂ ਵੀ ਔਖਾ ਕੰਮ ਹੈਇਹ ਕੰਮ ਹੋਰ ਵੀ ਮੁਸ਼ਕਲ ਹੋ ਜਾਂਦਾ ਹੈ, ਜੇ ਇਸ ਨੂੰ ਗੋਰਿਆਂ ਵਿਚ ਰਹਿ ਕੇ ਅਤੇ ਉਨ੍ਹਾਂ ਸਾਹਮਣੇ ਪੰਜਾਬੀ ਸੰਗੀਤ ਪੇਸ਼ ਕਰਨਾ ਹੋਵੇ ਤਾਂਪਰ ਇਸ ਅਸੰਭਵ ਕੰਮ ਨੂੰ ਸੰਭਵ ਕਰ ਦਿਖਾਉਣ ਵਾਲੇ ਦਾ ਨਾਮ ਹੈ 'ਚੰਨੀ ਸਿੰਘ' ਉਰਫ਼ 'ਹਰਚਰਨਜੀਤ ਸਿੰਘ'

 

ਇਕ ਲੰਬੇ ਸੰਘਰਸ਼, ਦ੍ਰਿੜ੍ਹ ਇਰਾਦੇ ਅਤੇ ਅਥਾਹ ਮਿਹਨਤ ਸਦਕਾ ਚੰਨੀ ਜੀ ਨੇ ਇਕ ਆਮ ਆਦਮੀ ਦੇ ਘਰ ਦੀ ਪਾਰਟੀ ਤੋਂ ਲੈ ਕੇ ਇੰਗਲੈਂਡ ਦੀ ਰਾਣੀ ਦੇ ਸਾਹਮਣੇ ਆਪਣੀ ਕਲਾ ਦਿਖਾਈਉਨ੍ਹਾਂ ਨੂੰ ਅੰਗਰੇਜ਼ੀ ਅਖ਼ਬਾਰਾਂ ਨੇ 'ਭੰਗੜਾ ਕਿੰਗ', 'ਏਸ਼ੀਅਨ ਗੋਲਡ' ਅਤੇ 'ਭੰਗੜਾ ਗੋਡਫ਼ਾਦਰ' ਦੇ ਨਾਮ ਨਾਲ ਸਨਮਾਨਿਆਉਹ ਦੋ ਦਹਾਕਿਆਂ ਤੋਂ ਪੂਰੀ ਦੁਨੀਆ ਵਿਚ ਪੰਜਾਬੀ ਸੰਗੀਤ ਮਨਾਂ ਤੇ ਰਾਜ ਕਰ ਰਹੇ ਹਨਚੰਨੀ ਜੀ ਨੇ ਜਿਸ ਕੰਮ ਨੂੰ ਹੱਥ ਪਾਇਆ, ਉਸਨੂੰ ਆਸਮਾਨ ਤੱਕ ਲੈ ਗਏਉਨ੍ਹਾਂ ਦੇ ਲਿਖੇ ਗੀਤ ਸੁਪਰ-ਹਿੱਟ ਹੋਏ ਅਤੇ ਉਨ੍ਹਾਂ ਵਲੋਂ ਫਿਲਮਾਂ ਨੂੰ ਦਿੱਤੇ ਸੰਗੀਤ ਕਰਕੇ ਫਿਲਮਾਂ ਨੇ ਕਈ ਪ੍ਰਾਪਤੀਆਂ ਕੀਤੀਆਂਹੱਸਮੁੱਖ ਸੁਭਾਅ ਦੇ ਮਾਲਕ ਅਤੇ ਗੁਣਾਂ ਦੀ ਖਾਨ 'ਚੰਨੀ ਸਿੰਘ' ਨੂੰ ਆਓ ਪੁੱਛੀਏ ਕਿ ਉਹ ਸਾਧਾਰਣ ਆਦਮੀ ਤੋਂ ਕਲਾਕਾਰ ਕਿਵੇਂ ਬਣੇ?:

 

ਨਾਮ:

ਹਰਚਰਨਜੀਤ ਸਿੰਘ

ਜਨਮ:

1952

ਪਿਤਾ:

ਸ: ਹਰਬਖਸ਼ ਸਿੰਘ

ਮਾਤਾ:

ਬਲਦੇਵ ਕੌਰ

ਭੈਣ-ਭਰਾ:

ਇਕ ਭਰਾ, ਇਕ ਭੈਣ

ਪਤਨੀ:

ਧਨਵੰਤ ਕੌਰ

ਧੀ:

ਮੋਨਾ ਸਿੰਘ (ਗਾਇਕਾ)

੧) ਚੰਨੀ ਜੀ, ਆਪਣੇ ਜਨਮ ਸਥਾਨ ਅਤੇ ਪਿਛੋਕੜ ਬਾਰੇ ਦੱਸੋ?

ਮੇਰਾ ਜਨਮ ਪਿੰਡ ਸਲਾਰ ਵਿਚ ਹੋਇਆ, ਜੋ ਕਿ ਜ਼ਿਲ੍ਹਾ ਸੰਗਰੂਰ ਵਿਚ ਹੈਇਹ ਮਲੇਰ ਕੋਟਲਾ ਅਤੇ ਲੁਧਿਆਣੇ ਕੋਲ ਹੈਮੇਰੇ ਪਿਤਾ ਜੀ ਪਹਿਲਾਂ ਆਰਮੀ ਵਿਚ ਸਨ, ਬਾਅਦ ਵਿਚ ਉਹ ਗਿਆਨੀ ਜ਼ੈਲ ਸਿੰਘ ਜੀ ਦੇ ਵੇਲੇ ਪੰਜਾਬ ਪੁਲਿਸ ਵਿਚ ਚਲੇ ਗਏਸਾਡੇ ਪਰਿਵਾਰ ਦੇ ਮੈਂਬਰ ਕਿਸਾਨ, ਮਿਲਟਰੀ ਅਫ਼ਸਰ ਅਤੇ ਪੁਲਿਸ ਅਫ਼ਸਰ ਹਨ

 

੨) ਹੁਣ ਆਪਣੀ ਵਿਦਿਅਕ ਯੋਗਤਾ ਬਾਰੇ ਦੱਸੋ?

ਮੈਂ ਮਲੇਰ ਕੋਟਲੇ ਵਿਚ 'ਬੀ ਏ' ਅਤੇ ਡੀ.ਏ.ਵੀ. ਕਾਲਜ ਜਲੰਧਰ 'ਐੱਮ ਏ' ਕੀਤੀਬਣਨਾ ਤਾਂ ਮੈਂ ਪ੍ਰੋਫ਼ੈਸਰ ਸੀ, ਪਰ ਕਈ ਵਾਰੀ ਬੰਦਾ ਜੋ ਸੋਚਦਾ ਉਹ ਨਹੀਂ ਹੁੰਦਾਚਲੋ, ਜੋ ਰੱਬ ਕਰਦਾ ਠੀਕ ਹੀ ਕਰਦਾਜੇ ਪ੍ਰੋਫ਼ੈਸਰ ਹੁੰਦੇ ਤਾਂ ਹੁਣ ਉਨੇ ਸਟੂਡੈਂਟ ਨਹੀਂ ਸੀ ਹੋਣੇ, ਜਿੰਨੇ ਹੁਣ ਸਟੂਡੈਂਟਾਂ ਦੇ ਰੂਪ ਵਿਚ ਫ਼ੈਨ ਹਨ

 

੩) ਆਪਣੇ ਬਚਪਨ ਤੋਂ ਇੰਗਲੈਂਡ ਆਉਣ ਤੱਕ ਦੇ ਸਫ਼ਰ ਬਾਰੇ ਚਾਨਣਾਂ ਪਾਓ?

ਬਚਪਨ ਬਹੁਤ ਅੱਛਾ ਗੁਜ਼ਰਿਆਪਹਿਲੀ ਜਮਾਤ ਵਿਚ ਸਾਡਾ ਮਾਸਟਰ 'ਗਾਗਰ ਸਿੰਘ' ਮੈਨੂੰ ਕਿਹਾ ਕਰਦਾ ਸੀ ਕਿ ਪੈਸੇ ਲੈ ਲਾ ਤੇ ਕੁਝ ਗਾ ਕੇ ਸੁਣਾਂ ਤੇ ਮੈਂ ਆਪਣੀ ਤਿੱਖੀ ਆਵਾਜ਼ ਵਿਚ 'ਮੇਰਾ ਮਨ ਡੋਲੇ ਮੇਰਾ ਤਨ ਡੋਲੇ' ਗੀਤ ਗਾ ਕੇ ਸੁਣਾਇਆ ਕਰਦਾ ਸੀਪੰਜਵੀਂ-ਛੇਵੀਂ ਜਮਾਤ ਵਿਚ ਹੀ ਗੀਤ ਲਿਖਣ ਅਤੇ ਗਾਉਣ ਦਾ ਸ਼ੌਕ ਪੈ ਗਿਆਜਦੋਂ ਮਿਡਲ ਕਲਾਸ ਵਿਚ ਆਏ ਤਾਂ ਮੇਰੇ ਡੈਡ ਨੇ ਮੈਨੂੰ ਤੂੰਬੀ ਲੈ ਕੇ ਦਿੱਤੀ, ਉਸ ਨਾਲ ਮੈਂ ਛੋਟੇ-ਛੋਟੇ ਗੀਤ ਗਾਉਂਦਾ ਹੁੰਦਾ ਸੀਮੈਂ ਦਸਵੀਂ ਵਿਚ ਹੋਇਆ ਤਾਂ ਉਦੋਂ 'ਮੁਹੰਮਦ ਸਦੀਕ' ਦਾ ਇਕ ਗੀਤ 'ਬੋਲਦੀਆਂ ਕੁੰਜਾਂ ਕਿਤੇ ਬੋਲਦੇ ਬੋਲ ਨੀ' ਸੁਣਦਾ ਹੁੰਦਾ ਸੀ, ਮੈਂ ਵੀ ਇਹ ਗੀਤ ਬਹੁਤ ਗਾਇਆਉਸ ਸਮੇਂ 'ਢਾਡੀ ਅਮਰ ਸਿੰਘ ਸ਼ੌਕੀ' ਮੇਰੇ ਡੈਡੀ ਦੇ ਬਹੁਤ ਚੰਗੇ ਦੋਸਤ ਸਨ, ਉਹ ਮੈਨੂੰ ਆਪਣੇ ਨਾਲ ਧਾਰਮਿਕ ਸਟੇਜਾਂ ਤੇ ਲੈ ਕੇ ਜਾਂਦੇ ਸਨਉਹ ਵੀ ਸ਼ੌਕ ਮੈਂ ਪੂਰਾ ਕੀਤਾਕਾਲਜ ਲਾਈਫ਼ ਵਿਚ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਸਤਰ ਆਏ ਸਨ, ਉਦੋਂ ਵੀ ਮੈਂ ਆਪਣੀ ਤਿੱਖੀ ਆਵਾਜ਼ ਵਿਚ ਧਾਰਮਿਕ ਸ਼ਬਦ ਗਾਇਆਗਿਆਰਵੀਂ-ਬਾਰ੍ਹਵੀਂ ਤੱਕ ਮੈਂ ਗਾਉਣ ਦੇ ਮੁਕਾਬਲਿਆਂ ਵਿਚ ਹਿੱਸਾ ਲੈਣ ਲਗ ਪਿਆ ਸੀਹੋਰ, ਮੈਨੂੰ ਕੁਸ਼ਤੀਬਾਜ਼ੀ ਦਾ ਵੀ ਬਹੁਤ ਸ਼ੌਕ ਹੁੰਦਾ ਸੀ, ਮੈਂ ਤਿੰਨ ਸਾਲ (1972, 1973, 1974) ਆਲ ਇੰਡੀਆ ਚੈਂਪੀਅਨਸ਼ਿਪ ਜਿੱਤੀ, ਫੇਰ ਸਿੰਗਿੰਗ, ਭੰਗੜਾ ਡਾਂਸਰ ਅਤੇ ਕੁਸ਼ਤੀਬਾਜ਼ੀ ਵਿਚ ਯੂਨੀਵਰਸਿਟੀ 'ਚੋਂ ਬਹੁਤ ਮੈਡਲ ਜਿੱਤੇ1975 ਵਿਚ ਮੇਰਾ ਵਿਆਹ ਹੋ ਗਿਆਮੇਰੀ ਵਾਈਫ਼ ਇੰਗਲੈਂਡ ਤੋਂ ਗਏ ਸਨ ਅਤੇ 1976 ਵਿਚ ਮੈਂ ਵੀ ਇੱਥੇ ਆ ਗਿਆ

 

੪) ਤੁਸੀਂ ਪਹਿਲੀ ਵਾਰੀ ਸਟੇਜ ਤੇ ਕਦੋਂ ਗਾਇਆ?

ਮੈਨੂੰ ਮੇਰੇ ਦੋਸਤ-ਮਿੱਤਰ ਵਿਆਹ-ਸ਼ਾਦੀਆਂ ਵਿਚ ਗਵਾਉਣ ਲਈ ਲੈ ਜਾਂਦੇ ਸਨਉਥੇ ਮੈਂ 'ਆਸਾ ਸਿੰਘ ਮਸਤਾਨਾ' ਦੇ ਪੁਰਾਣੇ ਗਾਣੇ ਗਾਉਂਦਾ ਹੁੰਦਾ ਸੀਮੇਰਾ ਇਕ ਹੋਰ ਫ਼ੇਵਰਿਟ ਪਾਕਿਸਤਾਨੀ ਸਿੰਗਰ 'ਮਕਸੂਦ ਰਾਣਾ' ਹੁੰਦਾ ਸੀ, ਉਸ ਦੇ ਗੀਤ ਮੈਂ ਬਹੁਤ ਗਾਏਇਕ ਵਾਰੀ ਦੀ ਗੱਲ ਹੈ ਕਿ 'ਹਰਚਰਨ ਗਰੇਵਾਲ' ਅਤੇ 'ਸੀਮਾ' ਜੀ ਮੇਰੇ ਦੋਸਤ ਦੇ ਵਿਆਹ ਦੀ ਸਟੇਜ 'ਤੇ ਗਾ ਰਹੇ ਸਨਮੇਰੇ ਦੋਸਤ ਦੇ ਡੈਡੀ ਨੇ ਮੈਨੂੰ ਵੀ ਕਿਹਾ ਕਿ ਤੂੰ ਵੀ ਕੁਝ ਗਾ ਕੇ ਸੁਣਾਂਮੈਂ ਉਦੋਂ ਸਿਰਫ਼ ਦਸਾਂ ਸਾਲਾਂ ਦਾ ਸੀ, ਇਸ ਕਰਕੇ ਮੈਨੂੰ ਗਾਇਕਾਂ ਨੇ ਸਟੇਜ 'ਤੇ ਚੜ੍ਹਨ ਨਾ ਦਿੱਤਾਫੇਰ ਵੀ ਕਹਿ ਸੁਣ ਕੇ ਜਦੋਂ ਮੈਂ ਸਟੇਜ ਤੇ ਇਕ ਵਿਛੋੜੇ ਦਾ ਗੀਤ ਗਾਇਆ ਤਾਂ ਸਾਰਿਆਂ ਨੇ ਪਸੰਦ ਕੀਤਾਹਰਚਰਨ ਗਰੇਵਾਲ ਨੇ ਵੀ ਕਾਫ਼ੀ ਉਤਸ਼ਾਹ ਦਿੱਤਾ

 

੫) ਤੁਸੀਂ ਕਿਹੜੇ-ਕਿਹੜੇ ਗਾਇਕਾਂ ਤੋਂ ਪ੍ਰਭਾਵਿਤ ਹੋ?

ਰਫ਼ੀ ਸਾਹਿਬ ਅਤੇ ਮਹਿੰਦਰ ਕਪੂਰ ਨੂੰ ਮੈਂ ਆਪਣਾ ਆਈਡੀਅਲ ਮੰਨਦਾ ਹਾਂਰਫ਼ੀ ਦੇ ਗਾਣੇ ਮੈਂ ਬਹੁਤ ਗਾਏ ਹਨ, ਹੁਣ ਵੀ ਗਾਈਦੇ ਹਨਜਗਜੀਤ ਸਿੰਘ ਨੂੰ ਵੀ ਬਹੁਤ ਪਸੰਦ ਕਰਦਾ ਹਾਂਗੁਰਦਾਸ ਮਾਨ ਅਤੇ ਹੰਸ ਰਾਜ ਹੰਸ ਮੇਰੇ ਬਹੁਤ ਚੰਗੇ ਦੋਸਤ ਹਨਹੋਰ, ਅੱਜਕੱਲ੍ਹ ਬਥੇਰੇ ਨਵੇਂ ਗਾਇਕ ਆਏ ਹਨ, ਪਰ ਦਿਲ ਨੂੰ ਟੁੰਬਣ ਵਾਲਾ ਕੋਈ ਨਹੀਂ ਮਿਲਦਾ

 

੬) ਤੁਸੀਂ ਗਾਇਕੀ ਲਈ ਕੋਈ ਉਸਤਾਦ ਵੀ ਬਣਾਇਆ?

ਉਸਤਾਦ ਮੇਰੇ ਦੋ ਸਨਇਕ ਡੀ.ਏ.ਵੀ ਕਾਲਜ ਦੇ ਪ੍ਰੋ: ਬਲਦੇਵ ਨਾਰੰਗ, ਉਨ੍ਹਾਂ ਕੋਲੋਂ ਮੈਂ ਦੋ ਸਾਲ ਸੰਗੀਤ ਵਿੱਦਿਆ ਲਈ, ਪਰ ਮੈਂ ਜ਼ਿਆਦਾ ਕੁਝ ਉਨ੍ਹਾਂ ਕੋਲੋਂ ਨਹੀਂ ਸਿੱਖ ਸਕਿਆਫੇਰ ਇੱਥੇ ਆ ਕੇ ਮੇਰੇ ਕਲਾਸੀਕਲ ਗਾਇਕੀ ਦੇ ਉਸਤਾਦ 'ਪੰਡਤ ਵਿਸ਼ਵ ਪ੍ਰਕਾਸ਼' ਸਨ

 

੭) ਇੰਗਲੈਂਡ ਆ ਕੇ ਗਾਉਣਾ ਕਿਵੇਂ ਸ਼ੁਰੂ ਕੀਤਾ?

ਇਸ ਕੰਟਰੀ ਵਿਚ ਆ ਕੇ ਪਹਿਲਾਂ ਤਾਂ ਕੋਈ ਵਿਚਾਰ ਨਹੀਂ ਸੀ ਕਿ ਗਾਉਣਾ ਸ਼ੁਰੂ ਕਰਾਂਗੇਸੋਚਿਆ ਸੀ ਕਿ ਆਮ ਬੰਦੇ ਵਾਂਗ ਹੀ ਕੋਈ ਕੰਮ ਕਰਾਂਗੇ, ਪਰ ਜਦੋਂ ਮੈਂ ਦੇਖਿਆ ਕਿ ਇਥੋਂ ਦੇ ਆਪਣੇ ਜੰਗਸਟਰ ਪੰਜਾਬੀ ਮਿਊਜ਼ਿਕ ਨੂੰ ਲਾਈਕ ਨਹੀਂ ਕਰਦੇ, ਤਾਂ ਮੈਨੂੰ ਬਹੁਤ ਦੁੱਖ ਹੋਇਆ ਕਿ ਅਸੀਂ ਪੰਜਾਬ ਤੋਂ ਆਏ ਹਾਂ 'ਤੇ ਆਪਣੇ ਪੰਜਾਬੀ ਜੰਗਸਟਰਾਂ ਨੂੰ ਪੰਜਾਬੀਅਤ ਬਾਰੇ ਕੁਝ ਪਤਾ ਹੀ ਨਹੀਂ

 

ਲੱਕੀਲੀ, ਇਕ ਵਾਰੀ ਮੇਰੇ ਦੋਸਤ ਦੇ ਘਰ ਪਾਰਟੀ ਸੀ, ਉਥੇ ਉਨ੍ਹਾਂ ਦੇ ਕੋਈ ਗਾ ਰਿਹਾ ਸੀਮੇਰੀ ਸਾਲੀ ਨੇ ਮੈਨੂੰ ਕਿਹਾ ਕਿ ਜੀਜਾ ਜੀ, ਤੁਸੀਂ ਵੀ ਕੁਝ ਗਾ ਕੇ ਸੁਣਾਓਮੈਂ ਦੋ ਕੁ ਗੀਤ ਗਾਏ ਤਾਂ ਸਭ ਨੂੰ ਬੜਾ ਅੱਛਾ ਲੱਗਾਜਿਹੜਾ ਮੁੰਡਾ (ਹਰਜੀਤ) ਪਹਿਲਾਂ ਹੀ ਉੱਥੇ ਗਾ ਰਿਹਾ ਸੀ, ਉਹ ਮੇਰੇ ਕੋਲ ਆਇਆ ਤੇ ਕਿਹਾ ਕਿ ਤੁਸੀਂ ਬਹੁਤ ਅੱਛਾ ਗਾਉਂਦੇ ਹੋ, ਜੇ ਆਪਾਂ ਬੈਂਡ ਬਣਾਂ ਲਈਏ ਤਾਂ? ਹਰਜੀਤ ਮੇਰਾ ਅੱਜਕੱਲ੍ਹ 'ਕੀ-ਬੋਰਡ ਪਲੇਅਰ' ਹੈ ਤੇ ਜਿਹਦੇ ਘਰ ਪਾਰਟੀ ਚਲ ਰਹੀ ਸੀ ਉਹ (ਰਣਧੀਰ ਸਿੰਘ) ਮੇਰਾ 'ਗਿਟਾਰਿਸਟ' ਹੈਸੋ ਗੱਲ ਚਲਦੀ ਰਹੀਫੇਰ ਇੱਥੇ ਇਕ 'ਦਿਲਦਾਰ ਗਰੁੱਪ' ਸੀ, ਉਹ ਰਾਮਗੜ੍ਹੀਆ ਹਾਲ ਵਿਚ ਰੋਜ਼ ਪ੍ਰੈਕਟਿਸ ਕਰਦੇ ਹੁੰਦੇ ਸਨਮੈਂ ਉਨ੍ਹਾਂ ਕੋਲ ਗਿਆ ਅਤੇ ਕਿਹਾ ਕਿ ਮੈਨੂੰ ਵੀ ਗਾਉਣ ਦਾ ਸ਼ੌਕ ਹੈ ਤੇ ਮੈਂ ਤੁਹਾਡੇ ਨਾਲ ਗਾਉਣਾ ਚਾਹੁੰਦਾ ਹਾਂਮੈਂ ਡੇਢ-ਦੋ ਮਹੀਨੇ ਹਰੇਕ ਸ਼ਾਮ ਉਨ੍ਹਾਂ ਕੋਲ ਜਾਂਦਾ ਰਿਹਾ, ਪਰ ਉਨ੍ਹਾਂ ਮੈਨੂੰ ਇਕ ਪਾਸੇ ਖੜ੍ਹਾ ਕਰ ਛੱਡਣਾ ਕਿ ਅੱਜ ਟਾਈਮ ਨਹੀਂਫੇਰ ਮੈਂ ਉਥੋਂ ਅੱਕ ਗਿਆਉਨ੍ਹਾਂ ਨਾਲ ਇਕ ਮੁੰਡਾ 'ਹਰਦਿਆਲ ਸਿੰਘ' ਤਬਲਾ ਵਜਾਉਂਦਾ ਸੀ, ਉਸ ਨੇ ਮੈਨੂੰ ਕਿਹਾ ਕਿ ਮੈਨੂੰ ਪਤਾ ਹੈ ਕਿ ਤੂੰ ਬਹੁਤ ਵਧੀਆ ਗਾਉਂਦਾ ਹੈ, ਤੇਰੀ ਇਥੇ ਕੋਈ ਕਦਰ ਨਹੀਂ ਕਰਦਾ, ਮੈਂ ਤਾਂ ਆਪ ਇਨ੍ਹਾਂ ਤੋਂ ਫੈਂਡਅੱਪ ਹੋਇਆ ਹਾਂ, ਚਲੋ ਆਪਾਂ ਬੈਂਡ ਬਣਾਈਏ

 

ਫੇਰ ਅਸੀਂ ਚਾਰ ਬੰਦਿਆ ਨੇ, ਮਤਲਬ ਕੀ-ਬੋਰਡ ਪਲੇਅਰ, ਗਿਟਾਰਿਸਟ, ਤਬਲੇਬਾਜ਼ ਤੇ ਮੈਂ, 1977 ਵਿਚ ਰਾਮਗੜ੍ਹੀਆ ਗੁਰਦੁਆਰੇ ਵਿਚ ਸ਼ਬਦ ਗਾਏਕਿਉਂਕਿ ਅਸੀਂ ਸ਼ਬਦਾਂ ਲਈ ਗਟਾਰ ਨਾਲ ਕੰਪੋਜ਼ੀਸ਼ਨਾਂ ਬਣਾਈਆਂ ਸਨ ਅਤੇ ਪਹਿਲਾਂ ਕੋਈ ਗਟਾਰ ਨਾਲ ਸ਼ਬਦ ਨਹੀਂ ਸੀ ਗਾਉਂਦਾ, ਇਸ ਕਰਕੇ ਲੋਕਾਂ ਨੇ ਉਸ ਨੂੰ ਬਹੁਤ ਲਾਈਕ ਕੀਤਾਫੇਰ ਦੋ-ਤਿੰਨ ਵਾਰੀ ਹੋਰ ਗੁਰਦੁਆਰਿਆਂ ਵਿਚ ਵੀ ਅਸੀਂ ਧਾਰਮਿਕ ਪ੍ਰੋਗਰਾਮ ਕੀਤੇ ਜਿਵੇਂ 'ਗੁਰਦੁਆਰਾ ਸਿੰਘ ਸਭਾ' ਵਾਲਿਆਂ ਨੇ ਵੀ ਸਾਨੂੰ ਸੱਦਿਆਕਿਉਂਕਿ ਸਾਡੇ ਧਾਰਮਿਕ ਪ੍ਰੋਗਰਾਮ ਵਾਸਤੇ ਇਨਸਟ੍ਰਊਮਿੰਟ ਵੱਖਰੇ ਸਨ, ਇਸ ਲਈ 'ਜੰਗਸਟਰ ਸਿੱਖ ਸਟੂਡੈਂਟ' ਵਾਲਿਆਂ ਲਈ ਵੀ ਅਸੀਂ ਪ੍ਰੋਗਰਾਮ ਕੀਤੇਜਦੋਂ 'ਸਿੱਖ ਸਟੂਡੈਂਟ ਫੈਡਰੇਸ਼ਨ' ਅਤੇ ਹੋਰ ਸੰਸਥਾਵਾਂ ਵਾਲਿਆਂ ਨੂੰ ਪਤਾ ਲੱਗਾ ਤਾਂ ਉਹ ਸਾਨੂੰ ਇੰਗਲੈਂਡ ਤੋਂ ਬਾਹਰ ਵੀ ਲੈ ਕੇ ਗਏਫੇਰ ਛੋਟੀਆਂ-ਛੋਟੀਆਂ ਪਾਰਟੀਆਂ ਵਾਲੇ ਸੱਦਣ ਲਗ ਪਏਵਿਆਹਾਂ-ਸ਼ਾਦੀਆਂ ਤੇ ਵੀ ਸਾਨੂੰ ਬੁੱਕ ਕੀਤਾ ਜਾਣ ਲੱਗਾਇਸ ਤਰ੍ਹਾਂ ਸ਼ੁਰੂਆਤ ਹੋ ਗਈ

 

੮) ਸੰਗੀਤ ਦੇ ਖੇਤਰ ਵਿਚ ਤੁਹਾਡੀ ਧਾਰਮਿਕ ਸ਼ੁਰੂਆਤ ਬੜੀ ਦਿਲਚਸਪ ਕਹਾਣੀ ਵਾਂਗ ਲਗਦੀ ਹੈ। ਕੀ ਤੁਹਾਨੂੰ ਪਹਿਲੀ ਸਭਿਆਚਾਰਕ ਐਲਬਮ ਨੂੰ ਹੋਂਦ ਵਿਚ ਲਿਆਉਣ ਲਈ ਵੀ ਉੱਨਾ ਹੀ ਸੰਘਰਸ਼ ਕਰਨਾ ਪਿਆ?

ਹਾਂ ਜੀ, ਕੰਗ ਦਾ ਉਦੋਂ ਗਾਣਾ 'ਗਿੱਧਿਆਂ ਦੀਏ ਰਾਣੀਏ, ਗਿੱਧੇ ਵਿਚ ਆ' ਬਹੁਤ ਚਲਦਾ ਹੁੰਦਾ ਸੀਮੈਂ ਵੀ ਸੋਚਿਆ ਕਿ ਕੋਈ ਰੀਕਾਰਡ ਬਣਾਉਣਾ ਚਾਹੀਦਾ ਹੈ, ਪਰ ਉਨ੍ਹਾਂ ਦਿਨਾਂ ਵਿਚ ਡੇਢ-ਦੋ ਹਜ਼ਾਰ ਪੌਂਡ ਖਰਚਣਾ ਬਹੁਤ ਔਖੀ ਗੱਲ ਸੀ, ਕਿਉਂਕਿ ਤਨਖ਼ਾਹ ਹੀ ਤੀਹ-ਪੈਂਤੀ ਪੌਂਡ ਹੁੰਦੀ ਸੀਪਰ ਮੁੰਡਿਆਂ ਨੇ ਪੈਸੇ ਇਕੱਠੇ ਕੀਤੇ ਅਤੇ ਥੋੜੇ ਹੀ ਦਿਨਾਂ ਵਿਚ ਅੱਠ ਗਾਣੇ ਤਿਆਰ ਕਰ ਕੇ ਪਹਿਲਾਂ ਰੀਕਾਰਡ 'ਤੇਰੀ ਚੁੰਨੀ ਦੇ ਸਿਤਾਰੇ' ਬਣਾਇਆਅਸੀਂ 300 ਰੀਕਾਰਡ ਤਿਆਰ ਕਰ ਕੇ ਕਿਸੇ ਡਿਸਟ੍ਰੀਬਿਊਟਰ ਨੂੰ ਦਿੱਤੇ, ਪਰ ਤਿੰਨ ਮਹੀਨਿਆਂ ਬਾਅਦ ਉਹ ਸਾਰੇ ਵਾਪਿਸ ਲੈ ਆਇਆਉਸ ਨੇ ਕਿਹਾ ਕਿ ਵਿਕਦਾ ਹੀ ਨਹੀਂਅਸੀਂ ਕਿਹਾ ਕਿ ਟਰਾਈ ਕੀਤੀ ਹੈ? ਉਸ ਨੇ ਕਿਹਾ ਕਿ ਟਰਾਈ ਤਾਂ ਨਹੀਂ ਕੀਤੀ, ਪਰ ਮੈਂ ਇਸ ਨੂੰ ਸੁਣਿਆਂ ਹੈ ਕਿ ਨਵਾਂ ਮਿਊਜ਼ਿਕ ਹੈ, ਜਿਹੜਾ ਪੁਰਾਣਾ ਪੰਜਾਬ ਵਿਚ ਮਿਊਜ਼ਿਕ ਚਲਦਾ ਹੈ, ਉਸ ਤਰ੍ਹਾਂ ਦਾ ਨਹੀਂ ਹੈ, ਮੈਂ ਇਸ ਨੂੰ ਨਹੀਂ ਵੇਚ ਸਕਦਾਇਹ ਕਹਿ ਕੇ ਉਹ ਚਲਾ ਗਿਆ

 

ਉਨ੍ਹਾਂ ਦਿਨਾਂ ਵਿਚ ਮੇਰੀ ਮੁਲਾਕਾਤ ਇਕ ਕੁੜੀ 'ਗੀਤਾ ਬਾਲਾ' ਨਾਲ ਹੋਈਉਹ 'ਲੰਡਨ ਬੋਰਡਕਾਸਟਿੰਗ ਕਾਰਪੋਰੇਸ਼ਨ' ਰੇਡੀਓ ਦੀ ਆਨੌਸਰ ਸੀਉਹ ਮੈਨੂੰ ਰੇਡੀਓ ਸਟੇਸ਼ਨ ਤੇ ਨਾਲ ਲੈ ਗਈ, ਉਸਨੇ ਮੇਰੀ ਇੰਟਰਵਿਊ ਲਈ ਅਤੇ ਰੀਕਾਰਡ ਵੀ ਪਲੇਅ ਕੀਤਾਜਦੋਂ ਲੋਕਾਂ ਨੇ ਉਹ ਰੀਕਾਰਡ ਨੂੰ ਸੁਣਿਆ ਤਾਂ ਪੰਦਰਾਂ ਕੁ ਦਿਨਾਂ ਵਿਚ ਹੀ ਬਹੁਤ ਪੋਪੂਲੈਰਟੀ ਹੋ ਗਈਫ਼ੋਨ ਆਉਣੇ ਸ਼ੁਰੂ ਹੋ ਗਏ ਕਿ ਇਹ ਬਹੁਤ ਵਧੀਆ ਮਿਊਜ਼ਿਕ ਹੈ, ਇੰਨੇ ਸੁਲਝੇ ਹੋਏ ਲਫ਼ਜ਼, ਮਿਊਜ਼ਿਕ, ਟਿਊਨਾਂ ਕਦੇ ਸੁਣੀਆਂ ਹੀ ਨਹੀਂਮਤਲਬ ਪਰਿਵਾਰ ਵਿਚ ਬੈਠ ਕੇ ਸੁਣ ਸਕਦੇ ਸੀਉਸ ਤੋਂ ਸਾਡਾ ਕੈਰੀਅਰ ਸ਼ੁਰੂ ਹੋ ਗਿਆ

 

੯) ਤੇ ਫੇਰ ਤੁਸੀਂ ਤਰੱਕੀਆਂ ਦੀਆਂ ਪੌੜੀਆਂ ਚੜ੍ਹਦੇ ਗਏ?

ਹਿੱਟ ਐਲਬਮ

ਤੇਰੀ ਚੁੰਨੀ ਦੇ ਸਿਤਾਰੇ

1979

ਡਾਂਸ ਵਿਦ ਅਲਾਪ

1982

ਨੱਚ ਕੁੜੀਏ

1984

ਨੱਚ ਮੁੰਡਿਆਂ

1986

ਸਬੇ ਘਟ ਰਾਮ ਬੋਲੇ (ਧਾਰਮਿਕ)

1987

ਛਮ ਛਮ ਨੱਚਦੀ ਫਿਰਾਂ

1990

ਨਾ ਦਿਲ ਮੰਗ ਵੇ

1991

ਦਿਲ ਨੀ ਮੰਨਦਾ

1999

ਹਾਂ ਜੀ, ਤਿੰਨ ਸਾਲ ਬਾਅਦ ਅਸੀਂ 'ਡਾਂਸ ਵਿਦ ਅਲਾਪ' ਰੀਕਾਰਡ ਕੱਢਿਆ, ਉਸ ਵਿਚ ਗਾਣਾ 'ਭਾਬੀਏ ਨੀ ਭਾਬੀਏ' ਬਹੁਤ ਹੀ ਪੋਪੂਲਰ ਹੋ ਗਿਆ ਤੇ ਸਾਡੀ ਪਹਿਚਾਣ ਪੱਕੀ ਹੋ ਗਈਦੋ ਸਾਲ ਬਾਅਦ ਜਦੋਂ ਅਸੀਂ 'ਨੱਚ ਕੁੜੀਏ' ਰੀਕਾਰਡ ਬਣਾਇਆ, ਤਾਂ ਉਸ ਦੀਆਂ ਬਹੁਤ ਕਾਪੀਆਂ ਵਿਕੀਆਂਉਸ ਦਾ ਮਿਊਜ਼ਿਕ ਬਹੁਤ ਹੀ ਮਾਡਰਨ ਸੀਵਰਿੰਦਰ ਨੇ ਆਪਣੀ ਫਿਲਮ 'ਨਿੰਮੋ' ਵਿਚ ਪਹਿਲੀ ਵਾਰੀ ਆਊਟ ਆਫ਼ ਇੰਡੀਆ ਸਿੰਗਰ ਦਾ ਗੀਤ ਯਾਨੀ 'ਨੱਚ ਕੁੜੀਏ' ਮੇਰਾ ਗੀਤ ਆਪਣੀ ਫਿਲਮ ਵਿਚ ਪਾਇਆਸਾਡੀ ਡਬਲ ਐਲਬਮ 'ਵਿਦ ਲਵ ਫ਼ਰੌਮ ਅਲਾਪ' ਦਾ ਗੀਤ 'ਜਿੰਦ ਮਾਹੀ' ਪੰਜਾਬੀ ਫਿਲਮ 'ਯਾਰੀ ਜੱਟ ਦੀ' ਵਿਚ ਫਿਲਮਾਇਆ ਗਿਆਉਸ ਤੋਂ ਅਗਲੀ ਰੀਕਾਰਡ 'ਨੱਚ ਮੁੰਡਿਆ' ਦੇ ਸਾਰੇ ਗੀਤ ਸਲਾਹੇ ਗਏਉਸ ਵਿਚ ਗੀਤ 'ਚੁੰਨੀ ਉੜ ਉੜ ਜਾਏ, ਗੁੱਤ ਖੁਲ੍ਹ ਖੁਲ੍ਹ ਜਾਏ' ਦੀ ਕੰਪੋਜ਼ੀਸ਼ਨ ਫਿਲਮ 'ਦਿਲ' ਦੇ ਗੀਤ 'ਮੁਝੇ ਨੀਂਦ ਆਏ ਮੁਝੇ ਚੈਨ ਨਾ ਆਏ' ਲਈ ਕਾਪੀ ਕੀਤੀ ਗਈਫਿਲਮ 'ਹੱਤਿਆ' ਵਿਚ ਵੀ ਗੀਤ 'ਅਸੀਂ ਪਿਆਰ ਦੇ ਪੁਜਾਰੀ ਸਾਨੂੰ ਪਿਆਰ ਚਾਹੀਦਾ' ਦੀ ਕੰਪੋਜੀਸ਼ਨ ਲਈ ਗਈਆਪਣੀ ਅੱਠਵੀਂ ਐਲਬਮ ਵਿਚ ਮੈਂ ਆਸ਼ਾ ਭੋਸਲੇ ਨਾਲ 'ਮੇਰੇ ਚੂੜੀਆਂ ਚੜਾਂ ਦੇ ਵੇ ਮੈਂ ਛਮ ਛਮ ਨੱਚਦੀ ਫਿਰਾਂ' ਗੀਤ ਗਾਇਆਗੀਤ ਸੁਪਰ ਹਿੱਟ ਹੋਇਆਨੌਵੀਂ ਐਲਬਮ ਵਿਚ ਅਨੁਰਾਧਾ ਪੋਡਵਾਲ ਨਾਲ ਗੀਤ 'ਨਾ ਦਿਲ ਮੰਗ ਵੇ' ਗਾਇਆ, ਜਿਸਨੂੰ ਬਹੁਤ ਸਫ਼ਲਤਾ ਮਿਲੀਬਾਅਦ ਵਿਚ ਪੰਜਾਬੀ ਫਿਲਮ 'ਪਗੜੀ ਸੰਭਾਲ ਜੱਟਾ' ਵਿਚ ਇਹ ਗੀਤ ਆਇਆਹੋਰ ਬਹੁਤ ਸਾਰੇ ਗੀਤ 'ਤੇਰੀ ਗੁੱਤ ਦਾ ਪਰਾਂਦਾ ਵਲ ਖਾਂਦਾ', 'ਪਾਉਂਦੀ ਹੈ ਧਮਾਲ', 'ਗੋਰੀ ਤੇਰੀ ਝੁਮਕੇ ਨੀ', 'ਕਦੇ ਨਾ ਬਿੱਲੋਂ ਬੋਲੀਂ ਹੱਸ ਕੇ', 'ਇਕ ਜੱਟੀ ਮਜ਼ਾਜਾਂ ਪੱਟੀ', 'ਕੁੜੀ ਗੁਲਾਬ ਦੇ ਫੁੱਲ ਵਰਗੀ' ਸੁਪਰ ਹਿੱਟ ਹੋਏਹੁਣ ਤੱਕ ਸਾਰੀਆਂ ਫਿਲਮਾਂ, ਰੀਮਿਕਸ ਅਤੇ ਪੰਜਾਬੀ ਕੈਸਟਾਂ ਨੂੰ ਮਿਲਾ ਕੇ ਮੇਰੀਆਂ 21-22 ਕੈਸਟਾਂ ਹੋ ਗਈਆਂ ਹੋਣੀਆਂ

 

੧੦) ਚੰਨੀ ਜੀ, ਐਲਬਮ ਲਈ ਗੀਤ ਤੁਸੀਂ ਕਿਥੋਂ ਲੈਂਦੇ ਹੋ?

90% ਗੀਤ ਮੈਂ ਖ਼ੁਦ ਲਿਖਦਾਬਾਕੀ 10% ਗੀਤ ਹੋਰ ਗੀਤਕਾਰਾਂ ਦੇ ਹੁੰਦੇ ਹਨਇਹ ਨਹੀਂ ਹੁੰਦਾ ਕਿ ਗੀਤ ਨਾਮਵਰ ਗੀਤਕਾਰਾਂ ਕੋਲੋਂ ਹੀ ਲੈਣੇ ਹਨਮੇਰੇ ਪਹਿਲੇ ਗੀਤ ਗੁਰਮੇਲ ਸੰਧੂ ਅਤੇ ਮਾਸਟਰ ਸਵਰਨ ਪ੍ਰੀਤ ਦੇ ਸਨਡਬਲ ਐਲਬਮ ਵਿਚ ਇਕ ਹਰਬੰਸ ਜੰਡੂ ਦਾ ਵੀ ਗੀਤ ਸੀਕੀਨੀਆ ਤੋਂ 'ਸੋਹਣ ਸਿੰਘ ਜੋਸ਼' ਨੇ ਮੇਰੇ ਲਈ ਦੋ ਤਿੰਨ ਗੀਤ ਲਿਖੇ, 'ਨੱਚ ਕੁੜੀਏ', 'ਨੱਚ ਮੁੰਡਿਆ' ਅਤੇ 'ਅਸੀਂ ਪਿਆਰ ਦੇ ਪੁਜਾਰੀ ਸਾਨੂੰ ਪਿਆਰ ਚਾਹੀਦਾ', ਇਹ ਗੀਤ ਉਨ੍ਹਾਂ ਦੇ ਬਹੁਤ ਪੋਪੂਲਰ ਹੋਏ

 

੧੧) ਤੁਹਾਨੂੰ ਸੰਗੀਤ ਦੇ ਸਫ਼ਰ ਵਿਚ ਕਿੰਨ੍ਹਾਂ-ਕਿੰਨ੍ਹਾਂ ਕਲਾਕਾਰਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ?

ਸੰਨੀ ਦਿਓਲ, ਸ਼ਾਹਰੂਖ ਖਾਨ, ਸਲਮਾਨ ਖਾਨ, ਦਾਰਾ ਸਿੰਘ, ਸੰਜੇ ਦੱਤ, ਓਮ ਪ੍ਰਕਾਸ਼ ਜੀ, ਇਨ੍ਹਾਂ ਸਾਰਿਆਂ ਨਾਲ ਕੰਮ ਕੀਤਾਫਿਲਮ ਸਟਾਰਾਂ ਲਈ ਪਲੇਅ ਬੈਕ ਸਿੰਗਿੰਗ ਵੀ ਕੀਤੀਕ੍ਰਿਕਟ ਪਲੇਅਰ ਅਮਰਾਨ ਖ਼ਾਨ ਮੈਨੂੰ ਦੁਬਈ ਕੈਂਸਰ ਹਾਸਪੀਟਲ ਵਾਸਤੇ ਪੈਸੇ ਇਕੱਠੇ ਕਰਨ ਲਈ ਲੈ ਕੇ ਗਿਆਮਤਲਬ ਨਾਮਵਰ ਆਰਟਿਸਟ ਕੋਈ ਵੀ ਲੈ ਲਵੋ, ਉਨ੍ਹਾਂ ਨਾਲ ਇਕੋ ਸਟੇਜ ਤੇ ਪ੍ਰੋਗਰਾਮ ਪੇਸ਼ ਕੀਤੇਨੂਰ ਜਹਾਂ, ਦੀਦਾਰ ਸਿੰਘ ਪ੍ਰਦੇਸੀ, ਰਘੁਬੀਰ ਸਿੰਘ ਰਾਹੀ ਨਾਲ ਗਾਉਣ ਦਾ ਮੌਕਾ ਮਿਲਿਆ

 

੧੨) ਤੁਸੀਂ ਹੋਰ ਪੰਜਾਬੀ ਗਾਇਕਾਂ ਜਾਂ ਬੈਂਡਾਂ ਤੋਂ ਵੱਖਰੀਆਂ ਕੀ ਮੱਲਾਂ ਮਾਰੀਆਂ?

'ਐਮਪਾਇਰ ਵੋਲਰੂ' ਹਾਲ, ਜਿੱਥੇ ਕੋਈ ਏਸ਼ੀਅਨ ਬੈਂਡ ਆਲਾਊਡ ਨਹੀਂ ਸੀਗੋਰੇ ਕਹਿੰਦੇ ਸਨ ਕਿ ਅਸੀਂ ਹਾਲ ਨਹੀਂ ਦੇਣਾ, ਉਨ੍ਹਾਂ ਨੂੰ ਪਤਾ ਨਹੀਂ ਸੀ ਕਿ ਪੰਜਾਬੀ ਮਿਊਜ਼ਿਕ ਕੀ ਹੁੰਦਾ ਹੈਜਦੋਂ ਅਸੀਂ ਉੱਥੇ ਪਹਿਲਾਂ ਸ਼ੋਅ ਕੀਤਾ, ਉਹ ਓਵਰਪੈਕ ਹੋਇਆਦੂਜੇ ਹਫ਼ਤੇ ਫੇਰ ਅਸੀਂ ਇਕ ਹੋਰ ਸ਼ੋਅ ਕੀਤਾਉਹ ਵੀ ਓਵਰਪੈਕ ਹੋਇਆਫੇਰ ਗੋਰਿਆਂ ਨੂੰ ਪੰਜਾਬੀ ਮਿਊਜ਼ਿਕ ਦਾ ਪਤਾ ਲੱਗਾਫੇਰ ਅਸੀਂ 'ਹੀਪੋ ਡਰੰਮ ਲੰਡਨ' ਹਾਲ ਵਿਚ, ਉਥੇ ਵੀ ਏਸ਼ੀਅਨਾਂ ਨੂੰ ਗਾਉਣ ਨਹੀਂ ਸਨ ਦਿੰਦੇ, ਪਰ ਅਸੀਂ ਪਹਿਲਾਂ ਸ਼ੁਰੂਆਤ ਕੀਤੀਹੋਰ ਵੱਡੇ-ਵੱਡੇ ਹਾਲ ਜਿਵੇਂ 'ਵੈਬਲੀ ੲਰੀਨਾ', 'ਵੈਬਲੀ ਕਾਨਫਰੰਸ ਸੈਂਟਰ', 'ਰੋਆਲਰ ਪਟਰੋਲ', ਉਥੇ ਵੀ ਅਸੀਂ ਪਹਿਲੇ ਹਾਂਟੈਲੀਵਿਜ਼ਨ ਦੇ ਸ਼ੋਅ 'ਨਈ ਜ਼ਿੰਦਗੀ ਨਇਆ ਅੰਦਾਜ਼' ਵਿਚ ਵੀ ਆਉਣ ਵਾਲੇ ਅਸੀਂ ਇਸ ਕੰਟਰੀ ਵਿਚੋਂ ਪਹਿਲੇ ਹਾਂਬੀ.ਬੀ.ਸੀ. ਤੇ ਵੀ ਪਹਿਲੇ ਬੰਦੇ ਹਾਂਹੋਰ ਕੀ ਕੁਝ ਦੱਸੀਏਅਸੀਂ ਪਹਿਲੇ ਬੰਦੇ ਹਾਂ ਜਿਨ੍ਹਾਂ ਨੇ 'ਯੂ ਬੀ 40', ਕਾਲਿਆਂ ਦਾ 'ਰੈਜੇ ਬੈਂਡ', 'ਰੋਬਰਟ ਪਾਰਮਰ', 'ਪੀਟਰ ਗੈਬਰੀਅਲ', ਮਤਲਬ ਗੋਰਿਆਂ ਨਾਲ ਸਟੇਜਾਂ ਕੀਤੀਆਂਟੋਪ ਸਿੰਗਰ ਉਸਤਾਦ 'ਅੱਲਾ ਰੱਖਾ' ਜੀ, 'ਰਵੀ ਸ਼ੰਕਰ' ਜੀ ਨਾਲ ਵੀ ਗਾਇਆਇੱਥੋਂ ਦੀ ਕਵੀਨ ਦੇ ਸਾਹਮਣੇ ਵੀ ਅਸੀਂ ਪ੍ਰੋਗਰਾਮ ਪੇਸ਼ ਕੀਤੇਪ੍ਰਿੰਸ ਚਾਰਲਸ ਦੇ ਸਾਹਮਣੇ ਪ੍ਰੋਗਰਾਮ ਪੇਸ਼ ਕਰਨ ਵਾਲੇ ਵੀ ਅਸੀਂ ਪਹਿਲੇ ਬੰਦੇ ਹਾਂ

 

੧੩) ਹੁਣ ਤੱਕ ਤੁਹਾਨੂੰ ਕਿਹੜੇ ਐਵਾਰਡਾਂ ਨਾਲ ਸਨਮਾਨਿਤ ਕੀਤਾ ਗਿਆ?

ਐਵਾਰਡ

ਵਧੀਆ ਏਸ਼ੀਅਨ ਬੈਂਡ (1980-1995)

ਵਧੀਆ ਗਾਇਕ (1980-1995)

ਵਧੀਆ ਲਾਈਵ ਪੇਸ਼ਕਾਰ (1980-1995)

ਸੁਪਰ ਹਿੱਟ ਗੀਤ - 'ਛਮ ਛਮ ਨੱਚਦੀ ਫਿਰਾਂ'

ਵਧੀਆ ਐਲਬਮ - 'ਛਮ ਛਮ ਨੱਚਦੀ ਫਿਰਾਂ'

ਸਦੀਵੀ ਸਫ਼ਲਤਾ ਐਵਾਰਡ

ਸੰਗੀਤ ਇੰਡਸਟਰੀ ਵਿਚ ਯੋਗਦਾਨ ਪਾਉਣ ਲਈ (1998)

ਤਿੰਨ ਸੋਨੇ ਦੀਆਂ ਡਿਸਕਾਂ - 'ਤੇਰੀ ਚੁੰਨੀ ਦੇ ਸਿਤਾਰੇ', ਡਾਂਸ ਵਿਦ ਅਲਾਪ' ਅਤੇ 'ਨੱਚ ਕੁੜੀਏ'

ਪਲਾਟੀਨਮ ਡਿਸਕ ਐਲਬਮ 'ਛਮ ਛਮ ਨੱਚਦੀ ਫਿਰਾਂ' ਲਈ

ਪਲਾਟੀਨਮ ਡਿਸਕ ਫਿਲਮ 'ਯਲਗਾਰ' ਲਈ

ਸਭ ਤੋਂ ਜ਼ਿਆਦਾ ਸਫ਼ਲ ਬੈਂਡ - ਗਨੀਜ਼ ਬੁਕ ਆਫ਼ ਰਿਕਾਰਡਸ

ਐਵਾਰਡ ਤਾਂ ਬਹੁਤ ਮਿਲੇਅਮਰੀਕਾ ਗਏ ਤਾਂ ਉਥੇ ਐਵਾਰਡ ਮਿਲ ਗਿਆਇੰਡੀਆ ਗਏ ਤਾਂ ਉਥੇ ਮਿਲ ਗਿਆਪਹਿਲਾਂ-ਪਹਿਲ ਤਾਂ ਹੁੰਦਾ ਹੈ ਕਿ ਇਹ ਬਹੁਤ ਵੱਡੀ ਗੱਲ ਹੈ, ਪਰ ਜਦ ਕਿਸੇ ਚੀਜ਼ ਦੀ ਬਹੁਤਾਤ ਹੋ ਜਾਂਦੀ ਹੈ ਤਾਂ ਨਾਰਮਲ ਜਿਹੀ ਗੱਲ ਲੱਗਣ ਲੱਗ ਪੈਂਦੀ ਹੈ, ਪਰ ਖ਼ੁਸ਼ੀ ਫਿਰ ਵੀ ਹੁੰਦੀ ਹੈਦੂਸਰੀ ਵੱਡੀ ਗੱਲ ਇਹ ਹੈ ਕਿ ਇੰਗਲੈਂਡ ਵਿਚ ਬੈਠੇ ਕਿਸੇ ਨੇ ਫਿਲਮਾਂ ਦਾ ਮਿਊਜ਼ਿਕ ਨਹੀਂ ਦਿੱਤਾਪਤਾ ਨਹੀਂ ਹੁਣ ਤੱਕ ਕਿੰਨੀਆਂ ਟਰੌਫੀਆਂ

ਹੋ ਗਈਆਂ ਹੋਣੀਆਂ 'ਤੇ ਮੈਡਲ ਵੀ ਬਹੁਤ ਹੋ ਗਏ ਹਨਸਭ ਤੋਂ ਵੱਡੀ ਪ੍ਰਾਪਤੀ ਤਾਂ ਮੇਰੀ ਇਹ ਹੀ ਹੈ ਕਿ 'ਗਨੀਜ਼ ਬੁਕ ਆਫ਼ ਰਿਕਾਰਡਸ' ਵਿਚ ਨਾਮ ਆਉਣਾਹੋਰ, ਐੱਮ.ਟੀ.ਵੀ. ਤੇ ਹੋਰ ਮਿਊਜ਼ਿਕ ਮੈਗਜ਼ੀਨਾਂ ਦਾ ਸਾਨੂੰ ਕਹਿਣਾ 'ਜੇਮਜ਼ ਬਰੋਨ ਆਫ਼ ਭੰਗੜਾ ਸਿੰਘ', 'ਏਲਵੀਸ ਪ੍ਰੇਸਲੀ ਆਫ਼ ਭੰਗੜਾ', 'ਰੋਲਿੰਗ ਸਟੋਨਜ਼ ਆਫ਼ ਭੰਗੜਾ' ਵੱਡੇ-ਵੱਡੇ ਬੈਂਡ ਇਹੀ ਹੀ ਕਹਿੰਦੇ ਹਨ ਕਿ ਬਿਗਇਸਟ ਬੈਂਡ 'ਅਲਾਪ' ਹੈਮਤਲਬ, ਹਿਸਟਰੀ ਇਹ ਹੀ ਹੈ ਕਿ ਅਲਾਪ ਨੇ ਸਾਡੇ ਜੰਗਸਟਰਾਂ ਨੂੰ ਪੰਜਾਬੀ ਸੰਗੀਤ ਤੇ ਸਭਿਆਚਾਰ ਨਾਲ ਜੋੜਿਆਪੰਜਾਬੀ ਗਾਇਕੀ ਵਿਚ ਜਿੰਨੇ ਵੱਡੇ-ਵੱਡੇ ਸ਼ੋਅ ਅਸੀਂ ਕੀਤੇ, ਉਹ ਕਿਸੇ ਨੇ ਨਹੀਂ ਕੀਤੇ। ਪਿੱਛੇ ਜਿਹੇ ਸਾਨੂੰ ਗੌਰਮਿੰਟ ਨੇ ਬੋਸਨੀਆਂ ਆਰਮੀ ਦੇ ਮਨੋਰੰਜਨ ਵਾਸਤੇ ਭੇਜਿਆ ਸੀ। ਉਸ ਤਰ੍ਹਾਂ ਦੇ ਸ਼ੋਅ ਕਿਸੇ ਨੇ ਨਹੀਂ ਕੀਤੇ। 'ਯੂਬੀ 40' ਨਾਲ ਕਿਸੇ ਨੇ ਪਲੇਅ ਨਹੀ ਕੀਤਾ। ਅਸੀਂ ਲੋਕਾਂ ਨੂੰ ਇਕ ਨਵਾਂ ਸੰਗੀਤ 'ਤੇ ਸਾਜ਼ ਦਿੱਤੇ ਸੀ, ਇਸ ਕਰਕੇ ਲੋਕ ਸਾਨੂੰ 'ਪਾਈਨੀਜ਼ ਆਫ਼ ਏਸ਼ੀਅਨ ਪੌਪ ਮਿਊਜ਼ਿਕ' ਕਹਿੰਦੇ ਸਨ

 

੧੪) ਤੁਸੀਂ ਇੰਨਾ ਪੈਸਾ ਅਤੇ ਸ਼ੋਹਰਤ ਖੱਟੀ ਹੈ, ਕੀ ਤੁਸੀਂ ਕੁਝ ਲੋੜਵੰਦਾਂ ਲਈ ਵੀ ਕਰ ਰਹੋ ਹੋ?

ਮੇਰੀ ਸੰਸਥਾ ਦਾ ਨਾਮ 'ਜੀ ਕੇ' ਹੈ, ਜੋ ਕਿ 1995 ਬਣਾਈ ਗਈਇਸ ਸੰਸਥਾ ਰਾਹੀ ਅਸੀਂ ਕੈਂਸਰ ਵਾਲੇ ਬੱਚਿਆਂ ਦੀ ਮਦਦ ਕਰਦੇ ਹਾਂਸਾਲ ਵਿਚ ਤਿੰਨ ਵਾਰੀ ਚੈਰਿਟੀ ਸ਼ੋਅ ਕਰਕੇ, ਜੋ ਪੈਸੇ ਇਕੱਠੇ ਕੀਤੇ ਜਾਂਦੇ ਹਨ, ਉਹ ਅਸੀਂ ਸੰਸਥਾਵਾਂ ਨੂੰ ਦਿੰਦੇ ਹਾਂਮੈਂ ਮਹੀਨੇ ਵਿਚ ਇਕ ਵਾਰ ਬੱਚਿਆਂ ਦੇ ਹਾਸਪੀਟਲ ਵਿਚ ਜਾ ਕੇ ਉਨ੍ਹਾਂ ਨਾਲ ਰਾਬਤਾ ਕਾਇਮ ਰੱਖਦਾ ਹਾਂਲੋਕਾਂ ਨੂੰ ਆਪਣੇ ਆਪ ਨੂੰ ਰਜਿਸਟਰਡ ਕਰਵਾਉਣ ਬਾਰੇ ਵੀ ਅਸੀਂ ਜਾਣਕਾਰੀ ਦਿੰਦੇ ਹਾਂਵੈਸੇ, ਇਸ ਤਰ੍ਹਾਂ ਦੱਸਣ ਨਾਲ ਆਪਣੇ ਮੂੰਹੋਂ ਮੀਆਂ ਮਿੱਠੂ ਬਣਨ ਵਾਲੀ ਗੱਲ ਹੋ ਜਾਂਦੀ ਹੈ

 

੧੫) ਜੇ ਤੁਸੀਂ ਦੱਸੋਗੇ ਨਹੀਂ ਤਾਂ ਲੋਕਾਂ ਨੂੰ ਕਿਵੇਂ ਪਤਾ ਲੱਗੇਗਾ ਕਿ ਤੁਸੀਂ ਸਮਾਜ ਲਈ ਕੀ ਕਰ ਰਹੇ ਹੋ?

ਅਸੀਂ ਗਰੀਬ ਕੁੜੀਆਂ ਦੇ ਵਿਆਹਾਂ ਦਾ ਵੀ ਖਰਚਾ ਚੁੱਕਦੇ ਹਾਂਕਈ ਬੱਚਿਆਂ ਦੀ ਪੜ੍ਹਾਈ ਵੀ ਅਸੀਂ ਸਪੌਂਸਰ ਕੀਤੀ ਹੋਈ ਹੈਪਰ ਇਹ ਸਭ ਕੁਝ ਸਾਡੀਆਂ ਪ੍ਰਾਈਵੇਟ ਸੰਸਥਾਵਾਂ ਕਰ ਰਹੀਆਂ ਹਨਅਗਲੇ ਸਾਲ ਤੋਂ ਅਸੀਂ ਕੁਝ ਵੱਡੇ-ਵੱਡੇ ਲੋਕਾਂ ਨਾਲ ਮਿਲ ਕੇ ਵੱਡੇ ਪੈਮਾਨੇ ਤੇ ਵੀ ਕੁਝ ਕਰਨਾ ਚਾਹੁੰਦੇ ਹਾਂਇੱਥੇ ਸੈਂਟਰਾਂ ਵਿਚ ਬਜ਼ੁਰਗਾਂ ਦੇ ਰੋਟੀ-ਪਾਣੀ ਦਾ ਵੀ ਇੰਤਜ਼ਾਮ 'ਤੇ ਮਦਦ ਵੀ ਕਰਦੇ ਹਾਂ

 

੧੬) ਕੁਝ ਲੋਕਾਂ ਦਾ ਕਹਿਣਾ ਹੈ ਕਿ ਪੌਪ ਪਾਪ ਹੈ। ਤੁਹਾਡੇ ਕੀ ਵਿਚਾਰ ਹਨ?

ਜੇ ਫੋਕ ਨੂੰ ਪੌਪ ਵਿਚ ਮਿਲਾ ਦੇਈਏ ਤਾਂ ਉਹ ਦਲ਼ੀਆ ਜਿਹਾ ਬਣ ਜਾਂਦਾ ਹੈਅੱਜਕੱਲ੍ਹ ਲੋਕੀਂ ਇਸ ਤਰ੍ਹਾਂ ਕਰਦੇ ਹਨ ਕਿ ਤੀਹ-ਪੈਂਤੀ ਸਾਲ ਪੁਰਾਣਾਂ ਸੰਗੀਤ ਪੰਜਾਬ ਤੋਂ ਲੈ ਆਉਂਦੇ ਹਨ ਅਤੇ ਉਹੀ ਮਿਊਜ਼ਿਕ ਨਵੀਂ ਕੈਸਟਾਂ ਵਿਚ ਪਾ ਦਿੰਦੇ ਹਨਹੁਣ ਇੱਥੋਂ ਦੇ ਜੰਮੇ ਬੱਚਿਆਂ ਨੂੰ ਉਸ ਮਿਊਜ਼ਿਕ ਬਾਰੇ ਪਤਾ ਨਹੀਂ ਹੁੰਦਾ, ਪਰ ਪੰਜਾਬ ਤੋਂ ਆਏ ਸਾਡੇ ਵਰਗਿਆਂ ਨੂੰ ਝੱਟ ਪਤਾ ਲੱਗ ਜਾਂਦਾ ਹੈ ਕਿ ਇਹ 'ਮਸਤਾਨੇ' ਦੀ ਟਿਊਨ ਹੈ ਜਾਂ 'ਯਮ੍ਹਲ਼ੇ' ਹੋਰਾਂ ਦੀ ਟਿਊਨ ਹੈਸੋ, ਇਕ ਤਾਂ ਲੋਕਾਂ ਨੂੰ ਚਾਹੀਦਾ ਹੈ ਕਿ ਚੋਰੀ ਕਰਨਾ ਛੱਡ ਦੇਣ, ਕਿਉਂਕਿ ਇਕ ਗੀਤ ਛੇ-ਛੇ ਵਾਰੀ ਰਿਮਿਕਸ ਹੁੰਦਾ ਹੈ, ਉਸਦਾ ਕੋਈ ਫ਼ਾਇਦਾ ਨਹੀਂਦੂਸਰੀ ਗੱਲ, ਜੇ ਤੁਸੀਂ ਆਪਣਾ ਸਭਿਆਚਾਰ ਸੰਭਾਲਣਾ ਹੈ, ਮੰਨਦੇ ਹਾਂ ਕਿ ਸਮੇਂ ਨਾਲ ਬਦਲਣਾ ਚਾਹੀਦਾ ਹੈ, ਪਰ ਇਹ ਨਹੀਂ ਕਿ ਸਾਰੇ ਸਾਜ਼ ਹੀ ਕੱਢ ਦਿਓਢੋਲਕੀ ਅਤੇ ਢੋਲ ਸਭ ਕੁਝ ਕੱਢ ਦਿਓ, ਇਕੱਲਾ ਡਰੰਮ ਹੀ ਰਹਿਣ ਦਿਓ, ਉਸ ਨਾਲ ਪੰਜਾਬੀ ਮਿਊਜ਼ਿਕ ਥੋੜ੍ਹਾ ਬਣਦਾ ਹੈਪੰਜਾਬੀ ਵਿਚ ਗਾਉਣਾ ਹੈ ਤਾਂ ਪੂਰੀ ਪੰਜਾਬੀ ਸਿੱਖਣੀ ਚਾਹੀਦੀ ਹੈ'' ਨੂੰ '' ਕਹਿਣਾ ਸਿੱਖਣ, ਨਾ ਕਿ ''ਸੰਗੀਤ ਸਿੱਖਣਾ ਇਕ ਤਪੱਸਿਆ ਹੈ, ਮਿਸਾਲ ਦੇ ਤੌਰ ਤੇ ਸਾਡੇ ਬੈਂਡ ਨੂੰ ਚੋਬੀ ਸਾਲ ਹੋ ਗਏ ਇਸ ਖੇਤਰ ਵਿਚਅਸੀਂ ਉਸੇ ਤਰ੍ਹਾਂ ਆਪਣੀ ਚਾਲ ਤੁਰੇ ਜਾ ਰਹੇ ਹਾਂ

 

੧੭) ਬੈਂਡ ਦੀ ਗੱਲ ਕੀਤੀ ਹੈ ਤਾਂ ਬੈਂਡ ਦੇ ਮੈਂਬਰਾਂ ਬਾਰੇ ਕੁਝ ਦੱਸੋ?

ਬੈਂਡ ਵਿਚ ਦਸ ਮੈਂਬਰ ਹਨਦੋ ਕੀ-ਬੋਰਡ ਪਲੇਅਰ, ਗਿਟਾਰਿਸਟ, ਢੋਲ ਵਾਲਾ, ਤਬਲੇ ਵਾਲਾ, ਡਰੰਮ ਵਾਲਾ, ਦੋ ਕੋ ਸਿੰਗਰ ਅਤੇ ਇਕ ਇੰਜੀਨੀਅਰਹੁਣ ਤੱਕ ਛੇ-ਸੱਤ ਵਾਰੀ ਵਰਲਡ ਟੂਰ ਹੋ ਚੁੱਕਿਆ ਹੈਅਮਰੀਕਾ, ਕਨੇਡਾ, ਪਾਕਿਸਤਾਨ, ਆਸਟਰੇਲੀਆ, ਫਰਾਂਸ, ਜਰਮਨੀ, ਮਤਲਬ ਸਾਰੀਆਂ ਮਸ਼ਹੂਰ ਕੰਟਰੀਆਂ ਵਿਚ ਪ੍ਰੋਗਰਾਮ ਕੀਤੇ ਹਨ

 

੧੮) ਤੁਸੀਂ ਕਿਹੜੀਆਂ-ਕਿਹੜੀਆਂ ਫਿਲਮਾਂ ਦਾ ਮਿਊਜ਼ਿਕ ਦਿੱਤਾ?

ਫਿਲਮਾਂ ਵਿਚ 'ਯਲਗਾਰ', 'ਸ਼ਕਤੀਮਾਨ', 'ਤੇਰੀ ਮੁਹੱਬਤ ਕੇ ਨਾਮ' ਦਾ ਮਿਊਜ਼ਿਕ ਡਾਇਰੈਕਟਰ ਮੈਂ ਹਾਂਅਮਿਤਾਭ ਬਚਨ ਦੇ ਨਾਮ ਇਕ ਪ੍ਰਾਈਵੇਟ ਐਲਬਮ ਦਾ ਕੰਮ ਸ਼ੁਰੂ ਕੀਤਾ ਹੈਅਗਲੇ ਮਹੀਨੇ ਇਕ ਹੋਰ ਫਿਲਮ ਦੀ ਰਿਕਾਰਡਿੰਗ ਦਾ ਕੰਮ ਹੈਮਤਲਬ ਪ੍ਰਮਾਤਮਾ ਦੀ ਮਿਹਰ ਹੈ

 

੧੯) ਤੁਸੀਂ ਫਿਲਮਾਂ ਨੂੰ ਮਿਊਜ਼ਿਕ ਦੇਣ ਨਾਲ-ਨਾਲ ਆਪ ਵੀ ਕਦੇ ਫਿਲਮਾਂ ਵਿਚ ਕੰਮ ਕੀਤਾ?

ਨਹੀਂਕਾਲਜ ਵੇਲੇ ਨਾਟਕਾਂ ਵਿਚ ਕੰਮ ਕੀਤਾ, ਪਰ ਫਿਲਮਾਂ ਵਿਚ ਨਹੀਂਵੈਸੇ, ਮੈਨੂੰ ਕਈ ਵਾਰੀ ਫਿਲਮਾਂ ਵਾਲਿਆਂ ਨੇ ਕਿਹਾ ਕਿ ਚਲੋ, ਇੱਥੇ ਖੜ੍ਹ ਜਾਓ ਸ਼ੋਟ ਲੈ ਲਈਏਮੈਂ ਕਿਹਾ: "ਨਹੀਂ।" ਮੈਂ ਸਮਝਦਾ ਹਾਂ, ਬੰਦਾ ਇਕ ਪਾਸੇ ਧਿਆਨ ਦੇਵੇ, ਜਿਸ ਵਿਚ ਤੁਸੀਂ ਬੈੱਸਟ ਹੋ, ਤਦ ਹੀ ਠੀਕ ਹੈਮੈਨੂੰ ਪਤਾ ਹੈ ਕਿ ਅਸੀਂ ਮਿਊਜ਼ਿਕ ਵਿਚ ਬੈੱਸਟ ਹਾਂਸੋ, ਮਿਊਜ਼ਿਕ ਨੂੰ ਪ੍ਰਧਾਨ ਰੱਖੀਦਾ ਹੈ

 

੨੦) ਤੁਹਾਡਾ ਪੂਰਾ ਨਾਮ ਕੀ ਹੈ?

ਮੇਰੇ ਮਾਪਿਆਂ ਨੇ ਮੇਰਾ ਨਾਮ 'ਹਰਚਰਨਜੀਤ ਸਿੰਘ' ਰੱਖਿਆਉਹ ਪਿਆਰ ਨਾਲ ਮੈਨੂੰ 'ਚੰਨੀ' ਸੱਦਦੇ ਹਨਮੇਰਾ 'ਚੰਨੀ ਸਿੰਘ' ਨਾਮ ਫਿਲਮ 'ਯਲਗਾਰ' ਤੋਂ ਪਿਆਮੈਂ ਤਾਂ ਉਨ੍ਹਾਂ ਨੂੰ ਕਿਹਾ ਸੀ ਕਿ 'ਚੰਨੀ' ਲਿਖ ਦਿਓ, ਪਰ ਜਦੋਂ ਘਰ ਫਿਲਮ ਦਾ ਪੋਸਟਰ ਆਇਆ ਤਾਂ ਉਸ ਤੇ ਮਿਊਜ਼ਿਕ ਡਾਇਰੈਕਟਰ 'ਚੰਨੀ ਸਿੰਘ' ਲਿਖਿਆ ਸੀਉੱਤੋਂ 'ਚੰਨੀ ਸਿੰਘ' ਹੋ ਗਿਆਮੇਰੇ ਪਹਿਲੇ ਰੀਕਾਰਡ ਤੇ 'ਹਰਚਰਨ ਚੰਨੀ' ਲਿਖਿਆ ਹੈ

 

੨੧) ਤੁਸੀਂ ਇੰਨੇ ਲੰਬੇ ਸਮੇਂ ਤੋਂ ਸੰਗੀਤ ਖੇਤਰ ਵਿਚ ਹੋ। ਕੀ ਹੁਣ ਤੁਸੀਂ ਵੀ ਕਿਸੇ ਨੂੰ ਗਾਇਕੀ ਸਿਖਾ ਰਹੇ ਹੋ?

ਨਹੀਂਮੈਂ ਹਾਲੇ ਆਪਣੇ ਆਪ ਨੂੰ ਇਸ ਕਾਬਿਲ ਨਹੀਂ ਸਮਝਦਾਉਸਤਾਦ ਬਣਨਾ ਕੋਈ ਛੋਟੀ ਗੱਲ ਨਹੀਂਮੈਨੂੰ ਤਾਂ ਹਾਲੇ ਅੱਧਾ ਕੁਝ ਆਉਂਦਾ ਨਹੀਂਇਕ ਵਾਰੀ ਇੱਥੇ 'ਜ਼ੀ.ਟੀ.ਵੀ.' ਚੈਨਲ ਦੇ ਇਕ ਗਾਉਣ ਮੁਕਾਬਲੇ ਪ੍ਰੋਗਰਾਮ 'ਸਾ ਰੇ ਗਾ ਮਾ' ਵਿਚ ਮੈਂ ਜੱਜ ਸੀਗਾਇਕ 'ਸੋਨੂ ਨਿਗਮ' ਪ੍ਰੋਗਰਾਮ ਪੇਸ਼ ਕਰ ਰਿਹਾ ਸੀਜਦੋਂ ਸਾਰੇ ਗਾ ਹਟੇ ਤਾਂ ਉਸ ਨੇ ਮੈਨੂੰ ਪੁੱਛਿਆ ਕਿ ਕਿਸ ਤਰ੍ਹਾਂ ਲੱਗਿਆਮੈਂ ਕਿਹਾ ਕਿ ਮੈਨੂੰ ਤਾਂ ਆਪ ਸ਼ਰਮ ਆਉਂਦੀ ਹੈ ਕਿ ਮੈਂ ਇਸ ਤਰ੍ਹਾਂ ਦਾ ਗਾ ਨਹੀਂ ਸਕਦਾਕਿਉਂਕਿ ਸੰਗੀਤ ਸਿੱਖਣ ਲਈ ਸਾਡੇ ਕੋਲ 100% ਟਾਈਮ ਨਹੀਂ ਹੈ, ਜਿਹੜਾ ਕਿ ਹੋਣਾ ਚਾਹੀਦਾਸਾਡੀਆਂ ਜ਼ਿੰਮੇਵਾਰੀਆਂ ਬਹੁਤ ਹਨ, ਫੈਮਲੀ ਵਗੈਰਾਸਾਡੇ ਨਾਲੋਂ ਵੱਡੇ-ਵੱਡੇ ਆਰਟਿਸਟ ਹਨਵੈਸੇ, ਜੇ ਕੋਈ ਆ ਕੇ ਸੰਗੀਤ ਬਾਰੇ ਸਲਾਹ ਪੁੱਛਦੇ ਹਨ ਤਾਂ ਦੱਸ ਦਿੰਦੇ ਹਾਂਉਸਤਾਦੀ ਕਰਨੀ ਬੜੀ ਵੱਡੀ ਗੱਲ ਹੈਜਿਹੜੇ ਅੱਜਕੱਲ੍ਹ ਦੇ ਆਰਟਿਸਟ ਕਹਿੰਦੇ ਹਨ ਕਿ ਫਲਾਣਾ ਸਾਡਾ ਸ਼ਾਗਿਰਦ ਹੈ, ਉਹ ਠੀਕ ਨਹੀਂ ਹੈਕਿਉਂਕਿ ਉਨ੍ਹਾਂ ਨੂੰ ਆਪ ਤਾਂ ਉੱਨਾ ਨਹੀਂ ਆਉਂਦਾ ਜਿੰਨੀ ਲੋੜ ਹੈ

 

੨੨) ਤੁਹਾਡੇ ਪਰਿਵਾਰ ਵਿਚ ਕਿਸੇ ਹੋਰ ਨੂੰ ਵੀ ਗਾਉਣ ਦਾ ਸ਼ੌਕ ਹੈ?

ਮੇਰੀ ਡੋਟਰ 'ਮੋਨਾ' ਵੀ ਪੰਜਾਬ ਵਿਚ ਮਸ਼ਹੂਰ ਗਾਇਕਾ ਹੈਪਿੱਛੇ ਜਿਹੇ ਉਸ ਨੂੰ 'ਬੈੱਸਟ ਕਾਮਿੰਗ ਸਿੰਗਰ' ਦਾ ਐਵਾਰਡ ਮਿਲਿਆਉਸ ਦੇ ਦੋ ਗੀਤ 'ਤੈਨੂੰ ਦੇਖ ਕੇ ਮਰਗੀ ਵੇ ਮੁੰਡਿਆ' ਅਤੇ 'ਨੱਚਦੀ ਦੇ ਪੈਰਾਂ ਵਿਚ ਫਸਿਆ ਗਰਾਰਾ' ਬਹੁਤ ਹਿੱਟ ਹੋਏਇਕ ਗੀਤ ਮੇਰਾ ਲਿਖਿਆ ਹੈ ਤੇ ਦੂਸਰਾ 'ਦੇਵ ਕੋਹਲੀ' ਜੀ, ਜੋ ਫਿਲਮਾਂ ਦੇ ਗੀਤ ਲਿਖਦੇ ਹਨ, ਉਨ੍ਹਾਂ ਦਾ ਹੈਉਸਦੀ ਰੀਕਾਰਡ ਦੇ ਸਾਰੇ ਗੀਤ ਮੈਂ ਖ਼ੁਦ ਕੰਪੋਜ਼ ਕੀਤੇ ਹਨ ਅਤੇ ਉਸ ਨੂੰ ਹੋਰ ਵੀ ਕਈ ਗੀਤ ਦਿੱਤੇ ਹਨ

 

੨੩) ਚੰਨੀ ਜੀ, ਤੁਹਾਡੇ ਲਈ ਸੰਗੀਤ ਕੀ ਹੈ?

ਸੰਗੀਤ ਇਜ਼ ਮਾਈ ਲਾਈਫ਼ ਆਫ਼ਟਰ ਮਾਈ ਵਾਈਫ਼ਇਕ ਵਾਰੀ ਟੀ.ਵੀ. ਚੈਨਲ 'ਬੀ.ਬੀ.ਸੀ.' ਵਾਲੇ ਨੇ ਮੈਨੂੰ ਇੰਟਰਵਿਊ ਵਿਚ ਪੁੱਛਿਆ ਕਿ ਅੱਜ ਤੁਸੀਂ ਇਕ ਸਟਾਰ ਹੋ ਤੇ ਕੱਲ ਨੂੰ ਜਦੋਂ ਸਟਾਰ ਨਹੀਂ ਰਹੋਗੇ ਤਾਂ ਲੋਕੀਂ ਤੁਹਾਨੂੰ ਕੀ ਕਹਿ ਕੇ ਯਾਦ ਕਰਨਮੈਂ ਕਿਹਾ: "ਇਕ ਸਾਦਾ ਜਿਹਾ ਬੰਦਾ ਚੰਨੀ।" ਉਸ ਨੇ ਪੁੱਛਿਆ: "ਕਿਉਂ?" ਮੈਂ ਕਿਹਾ: "ਮੇਰੇ ਦੋਸਤ-ਮਿੱਤਰ ਜਾਂ ਜਿਨ੍ਹਾਂ ਨੂੰ ਮੈਂ ਜਾਣਦਾ ਹਾਂ, ਉਹ ਮੇਰੀ ਸਿਰਫ਼ ਬੋਲਬਾਣੀ ਕਰਕੇ ਰਿਸਪੈੱਕਟ ਕਰਦੇ ਹਨਇਹ ਨਹੀਂ ਕਿ ਅੱਜ ਮੈਂ ਇਕ ਸਟਾਰ ਹਾਂ ਤਾਂ ਮੇਰੀ ਰਿਸਪੈੱਕਟ ਕਰਦੇ ਹਨਨਹੀਂਬੰਦੇ ਦਾ ਬੋਲਚਾਲ ਅੱਜ ਵੀ ਉਸੇ ਤਰ੍ਹਾਂ ਦਾ ਰਹਿਣਾ ਚਾਹੀਦਾ ਜੋ ਕੱਲ੍ਹ ਸੀ, ਤਾਂ ਤੁਹਾਡੇ ਦੋਸਤ-ਮਿੱਤਰ ਤੁਹਾਡੇ ਕੋਲ ਰਹਿਣਗੇਮਤਲਬ, ਬੰਦੇ ਨੂੰ ਜ਼ਮੀਨ ਤੇ ਹਮੇਸ਼ਾਂ ਪੈਰ ਰੱਖਣੇ ਚਾਹੀਦੇ ਹਨ।"

 

੨੪) ਕੀ ਤੁਸੀਂ ਅਜੋਕੀ ਪੰਜਾਬੀ ਗਾਇਕੀ ਤੋਂ ਸੰਤੁਸ਼ਟ ਹੋ? ਜੇ ਨਹੀਂ, ਤਾਂ ਇਸ ਵਿਚ ਕੀ ਸੁਧਾਰ ਕਰਨਾ ਚਾਹੀਦਾ ਹੈ?

ਚੰਨੀ ਸਿੰਘਨਹੀਂ, ਮੈਂ ਸੰਤੁਸ਼ਟ ਨਹੀਂ ਹਾਂਹੁਣ ਚਾਲੂ ਜਿਹਾ ਕੰਮ ਹੋ ਗਿਆਹੋ ਸਕਦਾ ਹੈ ਕਿ ਜੋ ਮੈਨੂੰ ਪਸੰਦ ਹੈ ਉਹ ਹੋਰਾਂ ਨੂੰ ਨਾ ਪਸੰਦ ਹੋਵੇਅੱਜਕੱਲ੍ਹ ਧੁਨਾਂ ਦੀ ਚੋਰੀ ਬਹੁਤ ਹੋਣ ਲਗ ਪਈ ਹੈਹੁਣ ਮੈਨੂੰ ਇਕ ਗਾਣੇ ਦੀ ਕੰਪੋਜ਼ੀਸ਼ਨ ਲਈ ਪੰਜ ਦਿਨ ਲੱਗ ਜਾਂਦੇ ਹਨ, ਜੇ ਕਿਸੇ ਨੇ ਮਿਊਜ਼ਿਕ ਇਧਰੋਂ ਚੁੱਕ ਕੇ ਉਧਰ ਕਰਨਾ ਹੋਵੇ ਤਾਂ ਦੋ ਘੰਟਿਆਂ ਵਿਚ ਹੋ ਜਾਂਦਾ ਹੈਜੇ ਤੁਸੀਂ ਟੈਲੀਵਿਜ਼ਨ ਤੇ ਦੇਖੋਗੇ ਤਾਂ ਸਪੈਸ਼ਲੀ ਇੱਥੋਂ ਦੇ ਨਵੇਂ ਸਿੰਗਰਾਂ ਤੇ ਗਰੁੱਪਾਂ ਦੀਆਂ ਭੰਗੜੇ ਦੀਆਂ ਟਿਊਨਾਂ ਇਕੋ ਜਿਹੀਆਂ ਲੱਗਦੀਆਂ ਹਨਉਹੀ ਬੀਟ ਹੈਇਸ ਵਿਚ ਸੁਧਾਰ ਹੋਣਾ ਚਾਹੀਦਾ ਹੈਲਫ਼ਜ਼ਾਂ ਵੱਲ ਅਤੇ ਕੰਪੋਜ਼ੀਸ਼ਨਾਂ ਵੱਲ ਧਿਆਨ ਦੇਣਾ ਚਾਹੀਦਾ ਹੈਹਰ ਇਕ ਰੀਕਾਰਡ ਵਿਚ ਨਵੀਂ ਚੀਜ਼ ਪੇਸ਼ ਕਰਨੀ ਚਾਹੀਦੀ ਹੈਅੱਜਕੱਲ੍ਹ ਦੇ ਜਿਹੜੇ 'ਡੀ.ਜੇ.' ਹਨ, ਉਹ ਹੀ ਮਿਊਜ਼ਿਕ ਡਾਇਰੈਕਟਰ ਬਣੇ ਫਿਰਦੇ ਹਨਉਹ ਇਸ ਤਰ੍ਹਾਂ ਕਰਦੇ ਹਨ ਕਿ ਕੁਝ ਮਿਊਜ਼ਿਕ ਪੁਰਾਣੇ ਗੀਤਾਂ ਚੋਂ ਚੁੱਕਿਆ, ਕੁਝ ਅੰਗਰੇਜ਼ੀ ਗਾਣਿਆਂ ਦਾ ਲੈ ਲਿਆ ਤੇ ਵਿਚਾਲੇ ਜਿਹੇ ਪੰਜਾਬੀ ਮਿਊਜ਼ਿਕ ਫਿਟ ਕਰ ਦਿੱਤਾਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ

 

ਆਪਣੀ ਰੁਝੇਵਿਆਂ ਭਰੀ ਜ਼ਿੰਦਗੀ ਵਿਚੋਂ ਕੁਝ ਪਲ ਸਾਡੇ ਨਾਲ ਸਾਂਝੇ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ।

 

ਸਿਰਫ਼ 5abi.com ਨੂੰ ਭੇਜੀ ਤੇ ਲੱਗੀ             ChanniSinghAlaap.com

ਜੱਟ ਸਫ਼ੇ ਲਈ ਕਲਿੱਕ ਕਰੋ
ਹਰਦੀਪ ਸਫ਼ੇ ਲਈ ਕਲਿੱਕ ਕਰੋ
Deutsch ਸਫ਼ੇ ਲਈ ਕਲਿੱਕ ਕਰੋ
info@jattsite.com